ਥਾਇਰਾਇਡ ਦੀ ਵਜ੍ਹਾ ਨਾਲ ਵਧ ਰਿਹਾ ਹੈ ਵਜ਼ਨ ਤਾਂ ਅਪਣਾਓ ਇਹ ਘਰੇਲੂ ਨੁਸਖਾ

ਥਾਇਰਾਇਡ ਨੂੰ ਸਾਈਲੈਂਟ ਕਿਲਰ ਮੰਨਿਆ ਜਾਂਦਾ ਹੈ । ਕਿਉਂਕਿ ਇਸ ਦੇ ਲੱਛਣ ਇਨਸਾਨ ਤੇ ਹੌਲੀ ਹੌਲੀ ਪਤਾ ਚੱਲਦੇ ਹਨ ਅਤੇ ਜਦੋਂ ਤੱਕ ਇਸ ਬਿਮਾਰੀ ਦਾ ਪਤਾ ਚੱਲਦਾ ਹੈ , ਤਾਂ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ । ਇਮਿਊਨ ਸਿਸਟਮ ਵਿੱਚ ਗੜਬੜ ਕਰਕੇ ਇਸ ਦੀ ਸ਼ੁਰੂਆਤ ਹੁੰਦੀ ਹੈ । ਜਦੋਂ ਇਹ ਗ੍ਰੰਥੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੀ ਤਾਂ ਇਸ ਨਾਲ ਸਰੀਰ ਨੂੰ ਕਈ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ । ਜਿਨ੍ਹਾਂ ਵਿੱਚੋਂ ਇੱਕ ਮੁੱਖ ਸਮੱਸਿਆ ਹੈ ਸਰੀਰ ਦਾ ਵਜ਼ਨ ਵਧਣਾ ।

ਅੱਜ ਕਲ ਗਲਤ ਖਾਣ ਪੀਣ ਅਤੇ ਰਹਿਣ ਸਹਿਣ ਕਰ ਕੇ ਲੋਕਾਂ ਵਿੱਚ ਥਾਇਰਾਇਡ ਦੀ ਸਮੱਸਿਆ ਵਧਦੀ ਜਾ ਰਹੀ ਹੈ । ਥਾਇਰਾਇਡ ਕਰਕੇ ਕੁਝ ਲੋਕਾਂ ਦਾ ਵਜ਼ਨ ਵਧ ਜਾਂਦਾ ਹੈ ਅਤੇ ਉਨ੍ਹਾਂ ਲਈ ਕੋਈ ਵੀ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ ।ਇਸ ਕਰਕੇ ਮੋਟਾਪਾ ਘੱਟ ਨਾ ਹੋਣ ਕਾਰਨ ਥਾਇਰਡ ਦੇ ਨਾਲ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਘਰੇਲੂ ਨੁਸਖਾ ਜਿਸ ਨਾਲ ਅਸੀਂ ਥਾਇਰਾਇਡ ਨਾਲ ਵਧ ਰਹੇ ਵਜ਼ਨ ਨੂੰ ਕੰਟਰੋਲ ਕਰ ਸਕਦੇ ਹਾਂ ।

ਘਰੇਲੂ ਨੁਸਖਾ

ਆਂਵਲਾ ਚੂਰਨ ਅਤੇ ਸ਼ਹਿਦ

ਆਂਵਲਾ ਚੂਰਨ ਅਤੇ ਸ਼ਹਿਦ ਹਰ ਕਿਸੇ ਰਸੋਈ ਵਿੱਚ ਮਿਲ ਜਾਂਦਾ ਹੈ ਇਹ ਨੁਸਖਾ ਥਾਇਰਾਇਡ ਲਈ ਬਹੁਤ ਹੀ ਲਾਭਕਾਰੀ ਹੈ । ਇਹ ਨੁਸਖਾ ਬਹੁਤ ਸਾਰੇ ਥਾਇਰਾਇਡ ਨਾਲ ਪੀੜਿਤ ਲੋਕਾਂ ਨੇ ਅਪਣਾਇਆ ਅਤੇ ਉਨ੍ਹਾਂ ਨੂੰ ਨਤੀਜਾ ਵੀ ਵਧੀਆ ਮਿਲਿਆ ।ਇਸ ਨੁਸਖੇ ਦਾ ਨਤੀਜਾ 10-15 ਦਿਨਾਂ ਬਾਅਦ ਤੁਹਾਨੂੰ ਪਤਾ ਚੱਲੇਗਾ ।

ਨੁਸਖਾ ਲੈਣ ਦੀ ਵਿਧੀ

ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਸ਼ਹਿਦ ਅਤੇ 5-10 ਗ੍ਰਾਮ ਆਂਵਲਾ ਚੂਰਨ ਮਿਕਸ ਕਰਕੇ ਲਓ ਅਤੇ ਰਾਤ ਨੂੰ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਸੋਂਦੇ ਸਮੇਂ ਲਓ । ਇਸ ਦਾ ਨਤੀਜਾ ਤੁਹਾਨੂੰ ਕੁਝ ਦਿਨਾਂ ਵਿੱਚ ਹੀ ਪਤਾ ਚੱਲ ਜਾਵੇਗਾ ।

ਇਹ ਨੁਸਖਾ ਮੋਟਾਪੇ ਨੂੰ ਕੰਟਰੋਲ ਕਰਨ ਲਈ ਬਹੁਤ ਹੀ ਫ਼ਾਇਦੇਮੰਦ ਹੈ ਅਖਰੋਟ ਵੀ ਇਸ ਬਿਮਾਰੀ ਵਿੱਚ ਬਹੁਤ ਹੀ ਲਾਭਕਾਰੀ ਹੁੰਦੇ ਹਨ ।

ਧਿਆਨ ਰੱਖਣ ਵਾਲੀਆਂ ਜ਼ਰੂਰੀ ਗੱਲਾਂ

ਸਮੇਂ ਤੇ ਦਵਾਈਆਂ ਦਾ ਸੇਵਨ

ਥਾਈਰਾਈਡ ਦੀ ਦਵਾਈ ਰੋਜ਼ਾਨਾ ਸਮੇਂ ਤੇ ਸੇਵਨ ਕਰੋ । ਇਸ ਨਾਲ ਤੁਹਾਡਾ ਵਜ਼ਨ ਨਹੀਂ ਵਧੇਗਾ ਅਤੇ ਥਾਇਰਾਇਡ ਦੀਆਂ ਸਮੱਸਿਆਵਾਂ ਵੀ ਠੀਕ ਹੋ ਜਾਣਗੀਆਂ

ਹੈਲਦੀ ਖਾਣਾ ਖਾਓ

ਥਾਇਰਾਇਡ ਵਿੱਚ ਵਜ਼ਨ ਘੱਟ ਕਰਨ ਲਈ ਰੋਜ਼ਾਨਾ ਸਮੇਂ ਤੇ ਖਾਣਾ ਖਾਓ । ਆਪਣੇ ਖਾਣੇ ਵਿੱਚ ਸਬਜ਼ੀਆਂ ਅਤੇ ਫਲ ਜ਼ਰੂਰ ਸ਼ਾਮਿਲ ਕਰੋ ।

ਰੋਜ਼ਾਨਾ ਐਕਸਰਸਾਈਜ਼ ਕਰੋ

ਇਸ ਬਿਮਾਰੀ ਕਰਕੇ ਵਧ ਰਹੇ ਵਜ਼ਨ ਨੂੰ ਘੱਟ ਕਰਨ ਲਈ ਰੋਜ਼ਾਨਾ ਥੋੜ੍ਹੀ ਬਹੁਤ ਐਕਸਰਸਾਈਜ਼ ਜ਼ਰੂਰ ਕਰੋ ।

ਜੂਸ ਪੀਓ

ਥਾਇਰਾਇਡ ਵਿੱਚ ਚਾਹ ਦਾ ਜ਼ਿਆਦਾ ਸੇਵਨ ਕਰਨ ਨਾਲ ਮੋਟਾਪਾ ਵੱਧ ਜਾਂਦਾ ਹੈ । ਮੋਟਾਪਾ ਘੱਟ ਕਰਨ ਲਈ ਰੋਜ਼ਾਨਾ ਚੁਕੰਦਰ , ਅਨਾਨਾਸ ਅਤੇ ਸੇਬ ਦਾ ਜੂਸ ਪੀ ਸਕਦੇ ਹੋ । ਰੋਜ਼ਾਨਾ ਜੂਸ ਪੀਣ ਨਾਲ ਤੁਹਾਡਾ ਮੋਟਾਪਾ ਜਲਦੀ ਘੱਟ ਹੋ ਜਾਵੇਗਾ ਅਤੇ ਐਨਰਜੀ ਵੀ ਮਿਲੇਗੀ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ।


Posted

in

by

Tags: