ਮਸੂੜਿਆਂ ਦੀ ਸੋਜ ਨੂੰ ਦੂਰ ਕਰਨ ਦੇ ਲਈ ਅਪਣਾਓ , ਇਹ ਪੰਜ ਘਰੇਲੂ ਨੁਸਖੇ ।

ਮਸੂੜਿਆਂ ਦੀ ਸੋਜ ਨਾਲ ਬਹੁਤ ਸਾਰੇ ਲੋਕ ਪ੍ਰੇਸ਼ਾਨ ਰਹਿੰਦੇ ਹਨ । ਇਸ ਦੇ ਕਾਰਨ ਨਾ ਤਾਂ ਵਿਅਕਤੀ ਠੀਕ ਨਾਲ ਕੁਝ ਖਾ ਸਕਦਾ ਹੈ , ਅਤੇ ਬਹੁਤ ਜ਼ਿਆਦਾ ਦਰਦ ਵੀ ਹੁੰਦਾ ਹੈ । ਮਸੂੜਿਆ ਵਿੱਚ ਸੋਜ ਦੇ ਨਾਲ ਕਈ ਵਾਰ ਉਸ ਵਿੱਚੋਂ ਖੂਨ ਆਉਣ ਦੀ ਸਮੱਸਿਆ ਵੀ ਹੋਣ ਲੱਗ ਜਾਂਦੀ ਹੈ । ਔਰਲ ਹਾਈਜੀਨ ਨੂੰ ਲੰਬੇ ਸਮੇਂ ਤੋਂ ਨਜ਼ਰ ਅੰਦਾਜ਼ ਕਰਨਾ , ਕਿਸੇ ਦਵਾਈ ਦੇ ਸਾਈਡ ਅਫੈਕਟ ਅਤੇ ਕਈ ਵਾਰ ਗਲਤ ਟੂਥਪੇਸਟ ਦਾ ਇਸਤੇਮਾਲ ਵੀ ਮਸੂੜਿਆ ਵਿੱਚ ਸੋਜ ਦਾ ਕਾਰਨ ਬਣ ਸਕਦਾ ਹੈ । ਕਈ ਲੋਕ ਮਸੂੜਿਆਂ ਦੀ ਸੋਜ ਨੂੰ ਹਲਕੇ ਵਿੱਚ ਲੈਂਦੇ ਹਨ , ਜਿਸ ਕਾਰਨ ਅੱਗੇ ਚੱਲ ਕੇ ਇਹ ਸਮੱਸਿਆ ਵੱਧ ਸਕਦੀ ਹੈ ।

ਅੱਜ ਅਸੀਂ ਤੁਹਾਨੂੰ ਮਸੂੜਿਆਂ ਦੀ ਸੋਜ ਤੋਂ ਛੁਟਕਾਰਾ ਪਾਉਣ ਦੇ ਲਈ ਘਰੇਲੂ ਨੁਖਸਿਆਂ ਬਾਰੇ ਦੱਸਾਗੇ ।

ਜਾਣੋ ਮਸੂੜਿਆਂ ਦੀ ਸੋਜ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ

ਲੌਂਗ ਦਾ ਤੇਲ

ਲੌਗ ਦਾ ਤੇਲ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੂਣ ਮਸੂੜਿਆਂ ਦੀ ਸੋਜ ਨੂੰ ਅਸਾਨੀ ਨਾਲ ਦੂਰ ਕਰਦੇ ਹਨ । ਇਸ ਦਾ ਇਸਤੇਮਾਲ ਕਰਨ ਦੇ ਲਈ ਇਸ ਨੂੰ ਹਲਕਾ ਜਿਹਾ ਓੂਗਲੀ ਤੇ ਲਓ , ਅਤੇ ਇਸ ਤੋਂ ਬਾਅਦ ਹਲਕੇ ਹੱਥਾਂ ਨਾਲ ਮਸੂੜਿਆਂ ਦੀ ਮਸਾਜ ਕਰੋ , ਅਤੇ ਕੁਝ ਦੇਰ ਦੇ ਲਈ ਲਾ ਕੇ ਛੱਡ ਦਿਓ । ਅਜਿਹਾ ਕਰਨ ਨਾਲ ਮਸੂੜਿਆਂ ਵਿੱਚੋਂ ਖ਼ੂਨ ਆਉਣਾ ਬੰਦ ਹੋ ਜਾਂਦਾ ਹੈ , ਅਤੇ ਸੋਜ ਵੀ ਆਸਾਨੀ ਨਾਲ ਦੂਰ ਹੁੰਦੀ ਹੈ ।

ਨਮਕ

ਨਮਕ ਅਤੇ ਗੁਣਗੁਣੇ ਪਾਣੀ ਨਾਲ ਕੁਰਲੀ ਕਰਨ ਨਾਲ ਵੀ ਮਸੂੜਿਆਂ ਦੀ ਸੋਜ ਅਸਾਨੀ ਨਾਲ ਦੂਰ ਹੁੰਦੀ ਹੈ । ਇਸ ਲਈ ਇੱਕ ਗਿਲਾਸ ਗਰਮ ਪਾਣੀ ਲਓ , ਇਸ ਵਿਚ ਅੱਧਾ ਚੱਮਚ ਨਮਕ ਮਿਲਾ ਲਓ । ਇਸ ਤੋਂ ਬਾਅਦ ਇਸ ਪਾਣੀ ਨਾਲ ਕੁਰਲੀ ਕਰੋ । ਅਜਿਹਾ ਕਰਨ ਨਾਲ ਮੂੰਹ ਦੇ ਬੈਕਟੀਰੀਆ ਘੱਟ ਹੋ ਜਾਂਦੇ ਹਨ , ਅਤੇ ਸੋਜ ਤੋਂ ਅਰਾਮ ਮਿਲਦਾ ਹੈ ।

ਅਦਰਕ

ਅਦਰਕ ਦੀ ਮਦਦ ਨਾਲ ਵੀ ਮਸੂੜਿਆਂ ਦੀ ਸੋਜ ਨੂੰ ਦੂਰ ਕੀਤਾ ਜਾ ਸਕਦਾ ਹੈ । ਇਸ ਦਾ ਇਸਤੇਮਾਲ ਕਰਨ ਦੇ ਲਈ ਅਦਰਕ ਨੂੰ ਕੱਦੂਕੱਸ ਕਰ ਲਓ । ਇਸ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਇਕ ਮਿਸ਼ਰਣ ਤਿਆਰ ਕਰੋ , ਅਤੇ ਇਸ ਨੂੰ 10 ਮਿੰਟਾਂ ਦੇ ਲਈ ਦੰਦਾਂ ਦੇ ਵਿੱਚ ਰੱਖੋ । ਉਸ ਤੋਂ ਬਾਅਦ ਨੌਰਮਲ ਪਾਣੀ ਨਾਲ ਵੋਸ਼ ਕਰੋ । ਅਦਰਕ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਵਾਇਰਲ ਗੁਣ ਪਾਏ ਜਾਂਦੇ ਹਨ , ਜੋ ਮਸੂੜਿਆਂ ਦੀ ਸੋਜ ਦੂਰ ਕਰਦੇ ਹਨ ।

ਨਿੰਬੂ ਦਾ ਰਸ

ਨਿੰਬੂ ਦੇ ਰਸ ਨਾਲ ਵੀ ਮਸੂੜਿਆਂ ਨੂੰ ਹੈਲਦੀ ਰੱਖਿਆ ਜਾ ਸਕਦਾ ਹੈ । ਇਸ ਦਾ ਇਸਤੇਮਾਲ ਕਰਨ ਦੇ ਲਈ ਇਕ ਗਲਾਸ ਕੋਸੇ ਪਾਣੀ ਵਿਚ ਇੱਕ ਚਮਚ ਨਿੰਬੂ ਦਾ ਰਸ ਮਿਲਾਓ , ਅਤੇ ਇਸ ਪਾਣੀ ਨਾਲ ਕੁਰਲੀ ਕਰੋ । ਇਹ ਪਾਣੀ ਮੂੰਹ ਵਿਚ ਇਨਫੈਕਸ਼ਨ ਨੂੰ ਦੂਰ ਕਰਕੇ ਸੋਜ ਨੂੰ ਵੀ ਆਸਾਨੀ ਨਾਲ ਦੂਰ ਕਰਦਾ ਹੈ ।

ਹਲਦੀ

ਅੱਧਾ ਚਮਚ ਹਲਦੀ , ਸਰੋਂ ਦਾ ਤੇਲ ਅਤੇ ਅੱਧਾ ਚੱਮਚ ਨਮਕ ਲੈ ਕੇ ਗਾੜਾ ਪੇਸਟ ਬਣਾਓ , ਅਤੇ ਇਸ ਪੇਸਟ ਨੂੰ ਮਸੂੜਿਆਂ ਤੇ 10 ਮਿੰਟ ਦੇ ਲਈ ਲਾ ਕੇ ਰੱਖੋ । ਇਸ ਤੋਂ ਬਾਅਦ ਨੌਰਮਲ ਪਾਣੀ ਨਾਲ ਕੁਰਲੀ ਕਰੋ । ਅਜਿਹਾ ਕਰਨ ਨਾਲ ਮਸੂੜਿਆਂ ਮਜ਼ਬੂਤ ਹੋਣ ਦੇ ਨਾਲ ਸੋਜ ਵੀ ਆਸਾਨੀ ਨਾਲ ਦੂਰ ਹੁੰਦੀ ਹੈ ।

ਮਸੂੜਿਆਂ ਦੀ ਸੋਜ ਨੂੰ ਦੂਰ ਕਰਨ ਦੇ ਲਈ ਇੰਨ੍ਹਾਂ ਘਰੇਲੂ ਨੁਸਖਿਆਂ ਦੀ ਮਦਦ ਲਈ ਜਾ ਸਕਦੀ ਹੈ । ਪਰ ਧਿਆਨ ਰੱਖੋ , ਜੇਕਰ ਤੁਹਾਨੂੰ ਇਸ ਸਮੱਸਿਆ ਤੋਂ ਅਰਾਮ ਨਹੀਂ ਮਿਲਦਾ , ਤਾਂ ਤੁਸੀਂ ਡਾਕਟਰ ਨੂੰ ਦਿਖਾ ਕੇ ਦਵਾਈ ਸ਼ੁਰੂ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।