ਦੰਦਾ ਦੀਆਂ ਸਮੱਸਿਆਵਾਂ ਤੋ ਛੁਟਕਾਰਾ ਪਾਉਣ ਲਈ ਅਪਣਾਓ , ਇਹ ਘਰੇਲੂ ਨੂਖਸੇ ।

ਸਾਡੇ ਮੂੰਹ ਵਿਚ ਕਈ ਤਰ੍ਹਾ ਦੇ ਬੈਕਟੀਰਿਆ ਹੂੰਦੇ ਹਨ । ਕੂਝ ਹੈਲਦੀ ਅਤੇ ਕੂਝ ਐਨਹੈਲਦੀ । ਅਨਹੈਲਦੀ ਯਾਨੀ ਖ਼ਰਾਬ ਬੈਕਟੀਰਿਆ ਮੂੰਹ ਵਿਚ ਐਸਿਡ ਬਣਾਉਂਦੇ ਹਨ । ਜੋ ਦੰਦਾ ਵਿਚ ਪਾਏ ਜਾਣ ਵਾਲੇ ਐਨਾਮੇਲ ਨੂੰ ਖ਼ਰਾਬ ਕਰਨ ਲੱਗ ਜਾਂਦੇ ਹਨ । ਜਿਸ ਵਜ੍ਹਾ ਨਾਲ ਦੰਦਾ ਵਿਚ ਛੋਟੇ ਛੋਟੇ ਛੇਦ ਹੋ ਜਾਦੇ ਹਨ । ਜੋ ਕੈਵਿਟੀ ਦੇ ਨਾਂ ਨਾਲ ਜਾਣੇ ਜਾਂਦੇ ਹਨ ।

ਅੱਜ ਅਸੀ ਤੂਹਾਨੂੰ ਦੰਦਾ ਦੀ ਕੈਵਿਟੀ ਤੋ ਛੁਟਕਾਰਾ ਪਾਊਣ ਲਈ ਘਰੇਲੂ ਨੂਖਸਿਆ ਬਾਰੇ ਦੱਸਾਂਗੇ ।

ਜਾਣੋ ਕੈਵਿਟੀ ਲੱਗਣ ਦੀ ਵਜ੍ਹਾ

ਜਦੋ ਵੀ ਅਸੀ ਕੂਝ ਖਾਂਦੇ ਪੀਂਦੇ ਹਾਂ । ਊਸ ਦੇ ਕੂਝ ਕਣ ਦੰਦਾ ਵਿਚ ਰਹਿ ਜਾਂਦੇ ਹਨ । ਜਦੋ ਅਸੀ ਦੰਦਾ ਦੀ ਸਫਾਈ ਨਹੀ ਕਰਦੇ ਯਾਨੀ ਖਾਣਾ ਖਾਣ ਤੋ ਬਾਅਦ ਕੁਰਲਾ ਨਹੀ ਕਰਦੇ । ਤਾਂ ਇਹ ਬੈਕਟੀਰਿਆ ਖਾਣ-ਪੀਣ ਵਿਚ ਮੌਜੂਦ ਸ਼ੂਗਰ ਵਿਚ ਐਸਿਡ ਬਣਾਊਨ ਦਾ ਕੰਮ ਕਰਦਾ ਹੈ । ਜੋ ਪੀਲੇਰੰਗ ਦੀ ਪਰਤ ਦੇ ਰੂਪ ਵਿਚ ਦੰਦਾ ਤੇ ਜਮ੍ਹਾਂ ਹੋਣ ਲੱਗ ਜਾਂਦਾ ਹੈ । ਜੋ ਕੈਵਿਟੀ ਹੁੰਦੀ ਹੈ ।

ਜਾਣੋ ਕੈਵਿਟੀ ਤੋ ਬਚਣ ਲਈ ਘਰੇਲੂ ਨੂਖਸੇ

ਨਾਰੀਅਲ ਤੇਲ ਦਾ ਕੁਰਲਾ ਕਰੋ

ਦੰਦਾ ਵਿਚ ਕੈਵਿਟੀ ਦੀ ਸਮਸਿਆ ਤੋ ਛੁਟਕਾਰਾ ਪਾਊਣ ਲਈ ਨਾਰੀਅਲ ਦਾ ਤੇਲ ਬਹੂਤ ਫਾਇਦੇਮੰਦ ਹੁੰਦਾ ਹੈ । ਇਸ ਲਈ ਤੂਸੀ ਚਮਚ ਨਾਰੀਅਲ ਦੇ ਤੇਲ ਨੂੰ ਮੂੰਹ ਵਿਚ ਪਾ ਕੇ ਚੰਗੀ ਤਰ੍ਹਾ 5 ਤੋ 7 ਮਿੰਟਾਂ ਤੱਕ ਪੂਰੇ ਮੂੰਹ ਵਿਚ ਲਗਾਓ । ਇਸ ਤੋ ਬਾਅਦ ਥੂੰਕ ਦੇਓ । ਕੂਝ ਸੇਕਿੰਡ ਬਾਅਦ ਬ੍ਰਸ਼ ਕਰ ਲਓ ਅਤੇ ਜੀਭ ਨੂੰ ਸਾਫ ਕਰੋ । ਇਸ ਨੂਖਸੇ ਦਿਨ ਵਿਚ ਇਕ ਵਾਰ ਜ਼ਰੂਰ ਕਰੋ ।

ਹਲਦੀ ਪਾਊਡਰ ਦਾ ਇਸਤੇਮਾਲ

ਦੰਦਾ ਦੇ ਲਈ ਹਲਦੀ ਪਾਊਡਰ ਵੀ ਬਹੂਤ ਫਾਇਦੇਮੰਦ ਹੂੰਦਾ ਹੈ । ਇਸ ਵਿੱਚ ਐਂਟੀਸੈਪਟਿਕ ਗੂਣ ਪਾਏ ਜਾਂਦੇ ਹਨ । ਦੰਦਾ ਨੂੰ ਇਨਫੈਕਸ਼ਨ ਤੋ ਬਚਾਊਣ ਵਿਚ ਫਾਇਦੇਮੰਦ ਹੁੰਦੀ ਹੈ । ਇਸ ਲਈ ਤੁਸੀਂ ਦੰਦਾ ਅਤੇ ਮਸੂੜੀਆ ਤੇ ਊਗਲੀ ਦੀ ਮਦਦ ਨਾਲ ਹਲਦੀ ਪਾਊਡਰ ਚੰਗੀ ਤਰ੍ਹਾ ਰਗੜੋ । 10 ਤੋ 15 ਮਿੰਟ ਤੱਕ ਲੱਗਿਆ ਰਹਿੰਣ ਦੇਓ। ਇਸ ਤੋ ਬਾਅਦ ਪਾਣੀ ਨਾਲ ਕੁਰਲਾ ਕਰ ਲਓ। ਇਸ ਨੂਖਸੇ ਦਾ ਇਸਤੇਮਾਲ ਤੂਸੀ ਰੋਜ਼ਾਨਾ ਕਰਨਾ ਹੈ । ਇਸ ਨਾਲ ਕੈਵਿਟੀ ਦੀ ਸਮਸਿਆ ਤੋ ਛੁਟਕਾਰਾ ਮਿਲਦਾ ਹੈ ।

ਨਿੰਮ ਦੀ ਦਾਤਣ

ਸਾਡੇ ਦੰਦਾ ਲਈ ਨਿੰਮ ਬਹੂਤ ਫਾਇਦੇਮੰਦ ਮੰਨਿਆ ਜਾਦਾ ਹੈ । ਪੂਰਾਨੇ ਸਮੇ ਦੇ ਵਿਚ ਸਾਡੇ ਬੂਜਰਗ ਦੰਦ ਸਾਫ ਕਰਨ ਲਈ ਨਿੰਮ ਦੀ ਦਾਤਣ ਦਾ ਇਸਤੇਮਾਲ ਕਰਦੇ ਸਨ । ਨਿੰਮ ਦੀ ਦਾਤਣ ਕਰਨ ਨਾਲ ਦੰਦਾ ਨਾਲ ਜੂੜੀਆ ਸਾਰੀਆ ਸਮੱਸਿਆਵਾਂ ਤੋ ਛੁਟਕਾਰਾ ਮਿਲਦਾ ਹੈ । ਨਿੰਮ ਸਾਡੇ ਮੂੰਹ ਵਿਚ ਹੋਣ ਵਾਲੇ ਇਨਫੈਕਸ਼ਨ ਤੋ ਬਚਾਊਦਾ ਹੈ । ਇਸ ਲਈ ਤੂਸੀ ਨਿੰਮ ਦੀ ਟਾਹਨੀ ਨੂੰ ਚੱਬ ਕੇ ਮੁਲਾਇਮ ਕਰ ਲਵੋ । ਫਿਰ ਇਸ ਨੂੰ 10 ਮਿੰਟ ਤੱਕ ਦੰਦਾ ਤੇ ਚੰਗੀ ਤਰ੍ਹਾ ਮੱਲੋ । ਇਸ ਨਾਲ ਦੰਦਾ ਦੇ ਵਿਚ ਫਸੀ ਗੰਦਗੀ ਚੰਗੀ ਤਰ੍ਹਾ ਸਾਫ ਹੋ ਜਾਦੀ ਹੈ । ਇਸ ਤੋ ਬਾਅਦ ਕੁਰਲਾ ਕਰ ਲਵੋ । ਰੋਜ਼ਾਨਾ ਨਿੰਮ ਦੀ ਦਾਤਣ ਕਰਨ ਨਾਲ ਦੰਦਾ ਨੂੰ ਕੀੜਾ ਨਹੀ ਲਗਦਾ ।

ਲੌਂਗ

ਸਾਡੇ ਦੰਦਾ ਲਈ ਲੌਂਗਾਂ ਦਾ ਤੇਲ ਬਹੂਤ ਫਾਇਦੇਮੰਦ ਹੂੰਦਾ ਹੈ । ਜੇਕਰ ਤੂਹਾਡੇ ਦੰਦਾ ਵਿਚ ਦਰਦ ਹੈ , ਤਾਂ ਲੌਂਗ ਦਾ ਤੇਲ ਲਗਾਉਣ ਨਾਲ ਦਰਦ ਬਿਲਕੂਲ ਠੀਕ ਹੋ ਜਾਂਦਾ ਹੈ । ਦੰਦਾ ਦੀ ਕੈਵਿਟੀ ਤੋ ਛੂਟਕਾਰਾ ਪਾਊਣ ਲਈ ਤੂਸੀ ਰੂੰ ਦਾ ਟੁਕੜਾ ਲੈ ਕੇ ਦੋ ਤੋ ਤਿੰਨ ਬੂੰਦਾਂ ਲੌਂਗ ਦੇ ਤੇਲ ਦੀਆਂ ਪਾਊ । ਇਸ ਨੂੰ ਦੰਦਾ ਦੀ ਕੈਵਿਟੀ ਵਾਲੀ ਜਗ੍ਹਾ ਤੇ ਲਗਾਓ । ਇਸ ਨੂਖਸੇ ਦਾ ਇਸਤੇਮਾਲ ਰਾਤ ਨੂੰ ਕਰਨਾ ਜਿਆਦਾ ਫਾਇਦੇਮੰਦ ਹੂੰਦਾ ਹੈ । ਕਿਊਕਿ ਰਾਤ ਭਰ ਲੱਗਿਆ ਰਹਿੰਣ ਨਾਲ ਜਿਆਦਾ ਅਸਰਦਾਰ ਹੂੰਦਾ ਹੈ । ਪਰ ਤੂਸੀ ਇਸ ਦਾ ਇਸਤੇਮਾਲ ਕਿਸੇ ਸਮੇ ਵੀ ਕਰ ਸਕਦੇ ਹੋ । ਲੌਂਗਾਂ ਦੇ ਤੇਲ ਨੂੰ ਲਾਕੇ 10 ਮਿੰਟ ਤੱਕ ਲੱਗਿਆ ਰਹਿਣ ਦੇਓ । ਇਸ ਤੋ ਬਾਅਦ ਕੁਰਲਾ ਕਰ ਲਵੋ ।

ਲਸਣ ਚਬਾਓ

ਕੈਵਿਟੀ ਦੂਰ ਕਰਨ ਲਈ ਲਸਣ ਦੀਆਂ ਕਲੀਆਂ ਨੂੰ ਚਬਾਉਣਾ ਵੀ ਫਾਇਦੇਮੰਦ ਹੂੰਦਾ ਹੈ । ਇਸ ਤੋ ਇਲਾਵਾ ਲਸਣ ਦਾ ਪੇਸਟ ਬਣਾ ਕੇ 10 ਮਿੰਟ ਲਈ ਛੜ ਦੇਓ ਅਤੇ ਫਿਰ ਬ੍ਰਸ਼ ਕਰ ਲਓ । ਜਿਸ ਨਾਲ ਬਦਬੂ ਦੂਰ ਹੋ ਜਾਵੇਗੀ । ਇਹ ਦਿਨ ਵਿਚ ਇਕ ਵਾਰ ਜ਼ਰੂਰ ਕਰੋ ।

ਜੇਕਰ ਤੂਸੀ ਆਪਣੇ ਦੰਦਾ ਤੇ ਕੈਵਿਟੀ ਦੀ ਸਮਸਿਆ ਤੋ ਪਰੇਸ਼ਾਨ ਹੋ , ਤਾਂ ਤੁਸੀਂ ਇਨ੍ਹਾਂ ਨੁਸਖਿਆ ਦਾ ਇਸਤੇਮਾਲ ਜ਼ਰੂਰ ਕਰੋ । ਇਹ ਚੀਜ਼ਾਂ ਸਾਡੇ ਦੰਦਾ ਦੀਆਂ ਹਰ ਤਰ੍ਹਾ ਦੀਆਂ ਸਮੱਸਿਆਵਾਂ ਲਈ ਫਾਇਦੇਮੰਦ ਹੂੰਦੀਆ ਹਨ । ਇਨ੍ਹਾਂ ਚੀਜ਼ਾਂ ਦਾ ਸਾਡੇ ਮੂੰਹ ਲਈ ਕੋਈ ਸਾਇਡ ਇਫੈਕਟ ਨਹੀ ਹੁੰਦਾ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।