ਸਰੀਰ ਵਿੱਚ ਵਾਰ ਵਾਰ ਸੋਜ ਹੋਣ ਦੇ 6 ਮੁੱਖ ਕਾਰਨ । ਸੋਜ ਤੋਂ ਕਿਵੇਂ ਬਚਿਆ ਜਾ ਸਕਦਾ ਹੈ ।

ਸੋਜ ਸਰੀਰ ਵਿਚ ਹੋਣ ਵਾਲੀ ਇਕ ਨਾਰਮਲ ਸਮੱਸਿਆ ਹੈ । ਲੇਕਿਨ ਸੋਜ ਹਮੇਸ਼ਾਂ ਕਿਸੇ ਨਾ ਕਿਸੇ ਕਾਰਨ ਨਾਲ ਹੀ ਹੁੰਦੀ ਹੈ । ਇਸ ਲਈ ਤੁਹਾਨੂੰ ਸਰੀਰ ਵਿੱਚ ਸੋਜ ਦੇ ਸੰਕੇਤ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ । ਸੋਜ ਹੋਣ ਤੇ ਤੁਹਾਨੂੰ ਇਹ ਅਸਹਿਜਤਾ ਮਹਿਸੂਸ ਹੋ ਸਕਦੀ ਹੈ । ਦਰਦ ਹੋ ਸਕਦਾ ਹੈ , ਅਤੇ ਸਰੀਰ ਵਿਚ ਪੋਟਾਸ਼ੀਅਮ ਦੀ ਕਮੀ ਸੋਜ ਦੀ ਵਜ੍ਹਾ ਬਣ ਸਕਦੀ ਹੈ । ਜ਼ਿਆਦਾ ਮਾਤਰਾ ਵਿਚ ਨਮਕ ਖਾਣਾ ਵੀ ਸਰੀਰ ਵੇ ਸੋਜ ਦਾ ਕਾਰਨ ਬਣ ਸਕਦਾ ਹੈ ।

ਅਸੀਂ ਤੁਹਾਨੂੰ ਦੱਸਾਂਗੇ , ਕਿ ਸਰੀਰ ਵਿੱਚ ਸੋਜ ਆਉਣ ਦੇ ਕੀ ਕਾਰਨ ਹੋ ਸਕਦੇ ਹਨ

ਸੋਜ ਕਿਉਂ ਆਉਂਦੀ ਹੈ

ਰੋਗ ਪ੍ਰਤੀਰੋਧਕ ਸ਼ਮਤਾ ਸਰੀਰ ਨੂੰ ਇਨਫੈਕਸ਼ਨ ਬੀਮਾਰੀਆਂ ਅਤੇ ਇੰਜਰੀ ਤੋਂ ਬਚਾਉਣ ਲਈ ਸੋਜ ਪੈਦਾ ਕਰਦੀ ਹੈ । ਕਈ ਵਾਰ ਆਟੋਇਨਯੂਨ ਬਿਮਾਰੀਆਂ ਜਿਵੇਂ ਗਠੀਆ , ਸੋਜ , ਅੰਤੜੀਆਂ ਦੇ ਰੋਗ ਪ੍ਰਤੀਰਕਸ਼ਾ ਪ੍ਰਣਾਲੀ ਸਵਸਥ ਕੋਸ਼ਿਕਾਵਾਂ ਤੇ ਹਮਲਾ ਕਰਦੀਆਂ ਹਨ । ਸੋਜ ਦੋ ਪ੍ਰਕਾਰ ਦੀ ਹੁੰਦੀ ਹੈ ਇਕ ਤਿਵ੍ਰ ਸੋਜ ਅਤੇ ਕ੍ਰੋਨਿਕ ਸੋਜ । ਪੇਟ ਵਿਚ ਦਰਦ ਛਾਤੀ ਵਿਚ ਦਰਦ ਥਕਾਨ , ਬੁਖਾਰ ਅਤੇ ਜੋੜਾਂ ਵਿੱਚ ਦਰਦ ਜਾਂ ਜਕੜਨ ਸੋਜ ਦੇ ਲੱਛਣ ਹੋ ਸਕਦੇ ਹਨ । ਇਸ ਸਥਿਤੀ ਵਿੱਚ ਸਰੀਰ ਸੁੱਜ ਜਾਂਦਾ ਹੈ । ਚੱਲਣ ਫਿਰਨ ਅਤੇ ਉਠਣ ਬੈਠਣ ਵਿੱਚ ਪ੍ਰੇਸ਼ਾਨੀ ਹੋਣ ਲੱਗਦੀ ਹੈ ।

ਸਰੀਰ ਵਿੱਚ ਸੋਜ ਕਿਉਂ ਹੁੰਦੀ ਹੈ

ਸਰੀਰ ਵਿੱਚ ਸੋਜ ਕਈ ਕਾਰਨਾਂ ਨਾਲ ਹੋ ਸਕਦੀ ਹੈ । ਇਸ ਵਿੱਚ ਆਟੋ ਇਮਿਊਨ ਵਿਕਾਰ , ਖ਼ਰਾਬ ਲਾਈਫ ਸਟਾਈਲ ਆਦਿ ਸ਼ਾਮਲ ਹਨ ।

ਆਟੋ ਇਮਿਊਨ ਵਿਕਾਰ

ਆਟੋ ਇਮਿਊਨ ਬਿਮਾਰੀ ਵਿੱਚ ਸਰੀਰ ਆਪਣੀ ਪ੍ਰਤੀਰਕਸ਼ਾ ਪ੍ਰਣਾਲੀ ਅਤੇ ਸਵਸਥ ਕੋਸ਼ਿਕਾਵਾਂ ਤੇ ਹਮਲਾ ਕਰਨ ਲੱਗਦੀ ਹੈ । ਇਸ ਸਥਿਤੀ ਵਿੱਚ ਸਰੀਰ ਵਿੱਚ ਕਈ ਬਦਲਾਅ ਆਉਣ ਲੱਗਦੇ ਹਨ । ਸਰੀਰ ਵਿੱਚ ਸੋਜ ਦਾ ਇੱਕ ਮੁੱਖ ਕਾਰਨ ਆਟੋ ਇਮਿਊਨ ਵਿਕਾਰ ਵੀ ਹੋ ਸਕਦਾ ਹੈ । ਜਿਵੇਂ ਲਿਊਪਸ , ਲਿਊਪਸ ਇੱਕ ਦੀਰਘਕਾਲੀਨ ਆਟੋ ਇਮਿਊਨ ਬੀਮਾਰੀ ਹੈ , ਜੋ ਸਰੀਰ ਦੇ ਸਵੱਸਥ ਅੰਗਾਂ ਤੇ ਹਮਲਾ ਕਰਦੀ ਹੈ ।

ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਕਾਰਨ

ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਆਟੋ ਇਮਿਊਨ ਵਿਕਾਰ ਵਾਲੇ ਲੋਕਾਂ ਵਿੱਚ ਸੋਜ ਪੈਦਾ ਕਰ ਸਕਦੀਆਂ ਹਨ , ਜਾਂ ਉਨ੍ਹਾਂ ਨੂੰ ਖਰਾਬ ਕਰ ਸਕਦੀਆਂ ਹਨ । ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਵਿੱਚ ਖੰਡ , ਰਿਫਾਈਂਡ ਕਾਰਬੋਹਾਈਡ੍ਰੇਟ , ਅਲਕੋਹਲ ਅਤੇ ਟਰਾਂਸਫੈਟ ਸ਼ਾਮਿਲ ਹੈ । ਇਸ ਲਈ ਸੋਜ ਤੋਂ ਬਚਣ ਲਈ ਤੁਹਾਨੂੰ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ।

ਜ਼ਿਆਦਾ ਮਾਤਰਾ ਵਿਚ ਅਲਕੋਹਲ ਦਾ ਸੇਵਨ

ਜੇਕਰ ਤੁਸੀਂ ਜ਼ਿਆਦਾ ਮਾਤਰਾ ਵਿੱਚ ਅਲਕੋਹਲ ਦਾ ਸੇਵਨ ਕਰਦੇ ਹੋ , ਤਾਂ ਤੁਹਾਨੂੰ ਆਪਣੇ ਜੀਵਨ ਵਿੱਚ ਕਦੇ ਵੀ ਸੋਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਦਰਅਸਲ ਜ਼ਿਆਦਾ ਮਾਤਰਾ ਵਿਚ ਅਲਕੋਹਲ ਪੀਣ ਦਾ ਅਸਰ ਸਾਡੇ ਲਿਵਰ ਤੇ ਪੈਂਦਾ ਹੈ । ਲਿਵਰ ਵਿਚ ਥੋੜ੍ਹੀ ਜਿਹੀ ਗੜਬੜੀ ਸਰੀਰ ਵਿੱਚ ਸੋਜ ਪੈਦਾ ਕਰ ਸਕਦੀ ਹੈ । ਧੂਮਰਪਾਨ ਕਰਨਾ ਵੀ ਸੋਜ ਦਾ ਕਾਰਨ ਬਣ ਸਕਦਾ ਹੈ ।

ਮੋਟਾਪਾ

ਮੋਟਾਪਾ ਵੀ ਸਰੀਰ ਵਿੱਚ ਸੋਜ ਦਾ ਕਾਰਨ ਬਣ ਸਕਦਾ ਹੈ । ਜੇਕਰ ਤੁਹਾਡਾ ਵਜ਼ਨ ਵੱਧ ਰਿਹਾ ਹੈ । ਤਾਂ ਤੁਹਾਨੂੰ ਇਸ ਨੂੰ ਕੰਟਰੋਲ ਵਿੱਚ ਕਰਨ ਦੀ ਜ਼ਰੂਰਤ ਹੁੰਦੀ ਹੈ । ਕਿਉਂਕਿ ਇਸ ਸਮੇਂ ਤੋਂ ਬਾਅਦ ਤੁਹਾਨੂੰ ਸਰੀਰ ਵਿੱਚ ਸੋਜ ਮਹਿਸੂਸ ਹੋ ਸਕਦੀ ਹੈ ।

ਐਕਸਰਸਾਈਜ਼ ਨਾ ਕਰਨਾ

ਤੰਦਰੁਸਤ ਰਹਿਣ ਲਈ ਸਰੀਰਿਕ ਰੂਪ ਵਿੱਚ ਸਕ੍ਰਿਆ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ । ਜੋ ਲੋਕ ਐਕਟਿਵ ਨਹੀਂ ਹੁੰਦੇ , ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਐਕਸਰਸਾਈਜ਼ ਅਤੇ ਯੋਗ ਨਾ ਕਰਨਾ ਵੀ ਸੋਜ ਦਾ ਕਾਰਨ ਬਣ ਸਕਦਾ ਹੈ । ਜ਼ਿਆਦਾ ਤੇਜ਼ ਵਿਆਮ ਕਰਨਾ ਵੀ ਸੋਜ ਦਾ ਕਾਰਨ ਬਣ ਸਕਦਾ ਹੈ ।

ਜ਼ਿਆਦਾ ਤਣਾਅ ਵਿੱਚ ਰਹਿਣਾ

ਤਣਾਅ ਜਾਂ ਸਟਰੈੱਸ ਸੋਜ ਦਾ ਕਾਰਨ ਹੋ ਸਕਦਾ ਹੈ । ਤਣਾਅ ਸਾਡੇ ਮਾਨਸਿਕ ਸਿਹਤ ਦੇ ਨਾਲ ਹੀ ਸਰੀਰਿਕ ਸਿਹਤ ਨੂੰ ਵੀ ਪੂਰਾ ਪ੍ਰਭਾਵਿਤ ਕਰਦਾ ਹੈ । ਇਸ ਲਈ ਸਾਨੂੰ ਇਸ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਇਸ ਤੋਂ ਇਲਾਵਾ ਸੱਟ , ਤਰਲ ਅਵਰੋਧਨ , ਗਰਭਅਵਸਥਾ , ਮਾਸਿਕ ਧਰਮ , ਹਾਰਮੋਨ ਵਿੱਚ ਬਦਲਾਅ , ਸੰਕਰਮਣ , ਕਿਸੇ ਵੀ ਬਿਮਾਰੀ ਦੇ ਕਾਰਨ , ਕਿਡਨੀ ਖ਼ਰਾਬ ਅਤੇ ਐਨਾਫਿਲੇਐਕਸਿਸ ਦੇ ਕਾਰਨ ਵੀ ਸਰੀਰ ਵਿੱਚ ਸੋਜ ਪੈਦਾ ਹੋ ਸਕਦੀ ਹੈ ।

ਜਾਣੋ ਸੋਜ ਘੱਟ ਕਰਨ ਦਾ ਤਰੀਕਾ

ਸਰੀਰ ਦੀ ਸੋਜ ਨੂੰ ਘੱਟ ਕਰਨ ਲਈ ਐਂਟੀ ਇੰਫਲੀਮੇਂਟਰੀ ਗੁਣ ਵਾਲੀਆਂ ਚੀਜ਼ਾਂ ਦਾ ਸੇਵਨ ਕਰੋ । ਇਸ ਵਿੱਚ ਤੁਸੀਂ ਆਇਲੀ , ਮੱਛੀ , ਪੱਤੇਦਾਰ ਸਾਗ , ਟਮਾਟਰ ਅਤੇ ਜੈਤੂਨ ਦਾ ਤੇਲ ਸ਼ਾਮਿਲ ਕਰ ਸਕਦੇ ਹੋ , ਇਨ੍ਹਾਂ ਆਹਾਰਾਂ ਦਾ ਸੇਵਨ ਕਰਨਾ ਸੋਜ ਘੱਟ ਹੋ ਜਾਂਦੀ ਹੈ ।

ਫਾਸਟ ਫੂਡ , ਰਿਫਾਈਂਡ ਕਾਰਬੋਹਾਈਡਰੇਟ ਜਿਵੇਂ ਖੰਡ ਅਤੇ ਚਿੱਟੇ ਬ੍ਰੈੱਡ , ਟਰਾਂਸਫੈਟ ਸਰੀਰ ਦੀ ਸੋਜ ਨੂੰ ਵਧਾਉਂਦੇ ਹਨ । ਇਸ ਲਈ ਇਨ੍ਹਾਂ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੋ ।

ਸੋਜ ਤੋਂ ਬਚਣ ਲਈ ਉਪਾਅ

ਸਵੱਸਥ ਜੀਵਨਸ਼ੈਲੀ ਅਪਣਾ ਕੇ ਤੁਸੀਂ ਸੋਜ ਦੇ ਜੋਖਿਮ ਨੂੰ ਬਹੁਤ ਹੱਦ ਤਕ ਘੱਟ ਕਰ ਸਕਦੇ ਹੋ ।

ਧੂਮਰ ਪਾਨ ਅਤੇ ਅਲਕੋਹਲ ਦਾ ਸੇਵਨ ਕਰਨ ਤੋਂ ਬਚੋ ।

ਹਰ ਹਫ਼ਤੇ ਤਿੰਨ ਤੋਂ ਚਾਰ ਦਿਨ ਐਕਸਰਸਾਈਜ਼ ਅਤੇ ਯੋਗ ਜ਼ਰੂਰ ਕਰੋ ।

ਤਨਾਅ , ਸਟਰੈੱਸ ਅਤੇ ਚਿੰਤਾ ਤੋਂ ਬਚੋ ।

ਹੈਲਦੀ ਖਾਣਾ ਖਾਓ ਆਪਣੀ ਡਾਈਟ ਵਿਚ ਫਾਸਟ ਫੂਡ , ਜੰਕ ਫੂਡ ਅਵੋਇਡ ਕਰੋ ।

ਜੇਕਰ ਤੁਹਾਨੂੰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੋਜ ਮਹਿਸੂਸ ਹੁੰਦੀ ਹੈ , ਤਾਂ ਇਸ ਸੰਕੇਤ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ । ਕਿਉਂਕਿ ਭਲੇ ਹੀ ਤੁਹਾਨੂੰ ਨਾਰਮਲ ਲੱਗ ਸਕਦੀ ਹੈ । ਪਰ ਇਸ ਦੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ । ਇਸ ਦਾ ਸਮੇਂ ਸਿਰ ਇਲਾਜ ਜ਼ਰੂਰੀ ਹੁੰਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।