ਪੇਟ ਦਰਦ ਹੋਣ ਤੇ ਦਵਾਈਆਂ ਨਹੀਂ ਅਪਣਾਓ , ਇਹ ਘਰੇਲੂ ਨੁਸਖੇ ।

ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਇੱਕ ਆਮ ਗੱਲ ਹੈ । ਇਨ੍ਹਾਂ ਵਿੱਚੋਂ ਇੱਕ ਹੈ ਪੇਟ ਦਰਦ ਦੀ ਸਮੱਸਿਆ । ਪੇਟ ਦਰਦ ਦੀ ਸਮੱਸਿਆ ਜ਼ਿਆਦਾਤਰ ਖਾਣੇ ਵਿੱਚ ਬਦਲਾਅ ਅਤੇ ਪਾਚਨ ਕਿਰਿਆ ਚ ਗੜਬੜੀ ਦੀ ਵਜ੍ਹਾ ਨਾਲ ਹੁੰਦਾ ਹੈ । ਜੇਕਰ ਲਗਾਤਾਰ ਪੇਟ ਦਰਦ ਹੁੰਦਾ ਹੈ ਤਾਂ ਇਸ ਦੇ ਕਈ ਹੋਰ ਕਾਰਨ ਵੀ ਹੋ ਸਕਦੀ ਹੈ । ਜਦੋਂ ਪੇਟ ਦਰਦ ਦੇ ਨਾਲ ਨਾਲ ਉਲਟੀ , ਠੰਡ ਲੱਗਣਾ , ਕਮਜ਼ੋਰੀ , ਭੁੱਖ ਨਾ ਲੱਗਣਾ , ਜਿਹੀਆਂ ਸਮੱਸਿਆ ਹੁੰਦੀਆਂ ਹਨ , ਤਾਂ ਇਹ ਪੇਟ ਦੀ ਇਨਫੈਕਸ਼ਨ ਦੇ ਲੱਛਣ ਹਨ । ਜੇਕਰ ਇਕੱਲਾ ਪੇਟ ਦਰਦ ਹੁੰਦਾ ਹੈ , ਤਾਂ ਉਹ ਜ਼ਿਆਦਾਤਰ ਸਾਫ ਸਫਾਈ ਨਾ ਰੱਖਣ ਕਾਰਨ ਜਾਂ ਫਿਰ ਬਾਹਰ ਦਾ ਖਾਣਾ ਖਾਣ ਕਾਰਨ ਹੁੰਦਾ ਹੈ । ਜਿਸ ਨੂੰ ਪੇਟ ਦੀ ਇਨਫੈਕਸ਼ਨ ਵੀ ਕਿਹਾ ਜਾਂਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਘਰੇਲੂ ਨੁਸਖੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਪੇਟ ਦਰਦ ਅਤੇ ਪੇਟ ਦੀ ਇਨਫੈਕਸ਼ਨ ਤੋਂ ਛੁਟਕਾਰਾ ਪਾ ਸਕਦੇ ਹੋ ।

ਲਸਣ

ਸਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀਆਂ 2 , 3 ਕਲੀਆਂ ਖਾਣੀਆਂ ਚਾਹੀਦੀਆਂ ਹਨ । ਇਸ ਨਾਲ ਪੇਟ ਦਰਦ ਅਤੇ ਪੇਟ ਇਨਫੈਕਸ਼ਨ ਦੀ ਸਮੱਸਿਆ ਨਹੀਂ ਹੁੰਦੀ ।

ਲੌਂਗ

ਰੋਜ਼ਾਨਾ ਇੱਕ ਲੌਂਗ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਕਿਉਂਕਿ ਲੌਂਗ ਪੇਟ ਅਤੇ ਅੰਤੜੀਆਂ ਵਿੱਚ ਹੋਣ ਵਾਲੇ ਬੈਕਟੀਰੀਆ ਨੂੰ ਦੂਰ ਕਰਦਾ ਹੈ । ਇਸ ਨਾਲ ਪੇਟ ਦੀ ਇਨਫੈਕਸ਼ਨ ਦੀ ਸਮੱਸਿਆ ਨਹੀਂ ਹੁੰਦੀ ।

ਸ਼ਹਿਦ

ਜੇਕਰ ਤੁਹਾਨੂੰ ਪੇਟ ਦਰਦ ਦੀ ਸਮੱਸਿਆ ਹੋ ਰਹੀ ਹੈ , ਤਾਂ ਸ਼ਹਿਦ ਨੂੰ ਦਾਲਚੀਨੀ ਪਾਊਡਰ ਨਾਲ ਮਿਲਾ ਕੇ ਖਾਓ । ਪੇਟ ਦੀ ਇਨਫੈਕਸ਼ਨ ਦੂਰ ਕਰਨ ਦੇ ਲਈ ਇਕ ਚਮਚ ਹਲਦੀ ਪਾਊਡਰ ਵਿੱਚ ਛੇ ਛੋਟੇ ਚਮਚ ਸ਼ਹਿਦ ਰਲਾ ਕੇ ਇੱਕ ਜਾਰ ਵਿਚ ਰੱਖ ਦਿਓ । ਇਸ ਨੂੰ ਦਿਨ ਵਿਚ ਦੋ ਵਾਰ ਅੱਧਾ ਦਾ ਚਮਚ ਖਾਓ । ਪੇਟ ਦੀ ਇਨਫੈਕਸ਼ਨ ਠੀਕ ਹੋ ਜਾਵੇਗੀ ।

ਹਿੰਗ

ਪੇਟ ਵਿੱਚ ਗੈਸ ਦੀ ਵਜ੍ਹਾ ਨਾਲ ਦਰਦ ਹੋਵੇ , ਤਾਂ ਥੋੜ੍ਹੀ ਜਿਹੀ ਹਿੰਗ ਪਾਣੀ ਵਿੱਚ ਮਿਲਾ ਕੇ ਪੀਓ ਅਤੇ ਪਾਣੀ ਵਿਚ ਹਿੰਗ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਧੁੰਨੀ ਤੇ ਲਗਾਓ । ਪੇਟ ਦਰਦ ਅਤੇ ਗੈਸ ਦੀ ਸਮੱਸਿਆ ਦੂਰ ਹੋ ਜਾਵੇਗੀ ।

ਅਜਵਾਈਣ

ਜੇਕਰ ਤੁਹਾਡਾ ਖਾਣਾ ਖਾਣ ਤੋਂ ਬਾਅਦ ਪੇਟ ਦਰਦ ਹੁੰਦਾ ਹੈ , ਤਾਂ ਇਕ ਚਮਚ ਅਜਵਾਇਣ ਨੂੰ ਤਵੇ ਤੇ ਭੁੰਨ ਕੇ ਉਸ ਵਿਚ ਕਾਲਾ ਨਮਕ ਮਿਲਾ ਕੇ ਇਸ ਨੂੰ ਕੋਸੇ ਪਾਣੀ ਨਾਲ ਲਓ । ਇਸ ਨਾਲ ਪੇਟ ਦਰਦ ਠੀਕ ਹੋ ਜਾਵੇਗਾ ।

ਤੁਲਸੀ ਦਾ ਰਸ

ਪੇਟ ਦਰਦ ਹੋਣ ਤੇ ਤੁਰੰਤ ਤੁਲਸੀ ਦਾ ਰਸ ਲਓ , ਜਾਂ ਫਿਰ ਤੁਲਸੀ ਦੀ ਚਾਹ ਬਣਾ ਕੇ ਪੀਓ । ਪੇਟ ਦਰਦ ਤੋਂ ਆਰਾਮ ਮਿਲੇਗਾ ।

ਅਦਰਕ

ਪੇਟ ਦਰਦ ਦੀ ਸਮੱਸਿਆ ਹੋਣ ਤੇ ਅਦਰਕ ਦਾ ਰਸ ਧੁੰਨੀ ਵਿੱਚ ਲਗਾਓ ਅਤੇ ਨਾਲ ਹੀ ਅਦਰਕ ਦਾ ਛੋਟਾ ਜਿਹਾ ਟੁਕੜਾ ਮੂੰਹ ਵਿੱਚ ਰੱਖ ਕੇ ਚੂਸੋ । ਇਸ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ ਅਤੇ ਪਾਚਣ ਕਿਰਿਆ ਵੀ ਠੀਕ ਹੋ ਜਾਂਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: