ਅੰਤੜੀਆਂ ਦਾ ਕੈਂਸਰ ਹੋਣ ਤੇ ਸ਼ੁਰੂਆਤ ਵਿਚ ਦੇਖਦੇ ਹਨ , ਇਹ 7 ਲੱਛਣ । ਜਾਣੋ ਬਚਣ ਲਈ ਜ਼ਰੂਰੀ ਟਿਪਸ ।

ਕੈਂਸਰ ਦੀ ਬਿਮਾਰੀ ਦੁਨੀਆਂ ਭਰ ਵਿੱਚ ਸਿਹਤ ਨਾਲ ਜੁੜੀ ਹੋਈ ਬਹੁਤ ਵੱਡੀ ਚੁਣੌਤੀ ਬਣ ਚੁੱਕੀ ਹੈ । ਇਸ ਬਿਮਾਰੀ ਵਿੱਚ ਮਰੀਜ਼ ਜੇਕਰ ਸ਼ੁਰੂਆਤੀ ਸਮੇਂ ਵਿਚ ਇਲਾਜ ਕਰ ਲੈਂਦਾ ਹੈ , ਤਾਂ ਉਸ ਦੇ ਠੀਕ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਕੈਂਸਰ ਦੀ ਬਿਮਾਰੀ ਕਈ ਤਰ੍ਹਾਂ ਦੀ ਹੁੰਦੀ ਹੈ । ਅਤੇ ਇਸ ਬਿਮਾਰੀ ਦੀ ਸ਼ੁਰੂਆਤ ਵਿੱਚ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ । ਬਾਊਲ ਕੈਂਸਰ ਜਿਸ ਨੂੰ ਕੋਲੋਰੇਕਟਲ ਕੈਂਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਇਹ ਅੰਤੜੀਆਂ ਵਿੱਚ ਹੋਣ ਵਾਲੀ ਇਕ ਗੰਭੀਰ ਸਮੱਸਿਆ ਹੈ , ਇਸ ਬਿਮਾਰੀ ਦੇ ਸ਼ੂਰੁਆਤ ਆਂਤਾ ਦੀ ਅੰਦਰੂਨੀ ਪਰਤ ਤੋਂ ਹੁੰਦੀ ਹੈ । ਤੇ ਹੌਲੀ ਹੌਲੀ ਇਹ ਸਮੱਸਿਆ ਵਧ ਕੇ ਸਰੀਰ ਦੇ ਹੋਰ ਅੰਗਾਂ ਤੱਕ ਪਹੁੰਚ ਸਕਦੀ ਹੈ । ਅੰਤੜੀਆਂ ਦੇ ਕੈਂਸਰ ਦੇ ਸ਼ੁਰੂਆਤ ਵਿੱਚ ਦਿਖਾਈ ਦੇਣ ਵਾਲੇ ਲੱਛਣਾਂ ਨੂੰ ਸਮਝ ਕੇ ਤੁਸੀਂ ਸਹੀ ਸਮੇਂ ਤੇ ਡਾਕਟਰ ਦੀ ਸਲਾਹ ਅਤੇ ਇਲਾਜ ਲੈ ਸਕਦੇ ਹੋ । ਅੰਤੜੀਆਂ ਦੇ ਕੈਂਸਰ ਦੇ ਸ਼ੁਰੂਆਤ ਵਿੱਚ ਮਰੀਜ਼ ਵਿਚ ਦਿਖਾਈ ਦੇਣ ਵਾਲੇ ਲੱਛਣ ਥੋੜ੍ਹੇ ਅੱਡ ਹੁੰਦੇ ਹਨ । ਪਰ ਜਦੋਂ ਇਹ ਸਮੱਸਿਆ ਵਧਣੀ ਸ਼ੁਰੂ ਹੁੰਦੀ ਹੈ , ਤਾਂ ਇਸ ਦੇ ਲੱਛਣ ਵੀ ਵਧਣ ਲੱਗ ਜਾਂਦੇ ਹਨ ।

ਅੱਜ ਅਸੀਂ ਤੁਹਾਨੂੰ ਅੰਤੜੀਆਂ ਦੇ ਕੈਂਸਰ ਦੀ ਸਮੱਸਿਆ ਵਿੱਚ ਦਿਖਾਈ ਦੇਣ ਵਾਲੇ ਲੱਛਣ ਅਤੇ ਇਸ ਤੋਂ ਬਚਣ ਲਈ ਨੁਸਖਿਆਂ ਬਾਰੇ ਦੱਸਾਂਗੇ ।

ਬਾਊਲ ਕੈਂਸਰ ਜਿਸ ਨੂੰ ਕੋਲੋਰੇਕਟਲ ਕੈਂਸਰ ਜਾਂ ਅੰਤੜੀਆਂ ਦੇ ਕੈਂਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਇਹ ਸਮੱਸਿਆ ਕਈ ਕਾਰਨਾਂ ਨਾਲ ਹੋ ਸਕਦੀ ਹੈ । ਲੋਕਾਂ ਵਿਚ ਅੰਤੜੀਆਂ ਦਾ ਕੈਂਸਰ ਹੋਣ ਦੇ ਕੁਝ ਕਾਰਨ ਅਸੰਤੁਲਿਤ ਅਤੇ ਜ਼ਿਆਦਾ ਆਇਲੀ ਖਾਣੇ ਦਾ ਸੇਵਨ ਕਰਨਾ , ਪ੍ਰੋਸੈਸਡ ਫੂਡ ਦਾ ਜ਼ਿਆਦਾ ਦਾ ਸੇਵਨ ਕਰਨਾ , ਡਾਇਬਿਟੀਜ , ਮੋਟਾਪੇ ਦੀ ਸਮੱਸਿਆ ਅਤੇ ਅਨੁਵਾਂਸ਼ਿਕ ਕਾਰਨ ਹੋ ਸਕਦੇ ਹਨ । ਬਾਊਲ ਕੈਂਸਰ ਜਾਂ ਅੰਤੜੀਆਂ ਦਾ ਕੈਂਸਰ ਹੋਣ ਨਾਲ ਸਾਡੇ ਸਰੀਰ ਵਿੱਚ ਦਿਖਣ ਵਾਲੇ ਕੁਝ ਲੱਛਣ ਇਹ ਹਨ ।

ਬਾਊਲ ਕੈਂਸਰ ਹੋਣ ਤੇ ਮਲ ਵਿੱਚ ਖ਼ੂਨ ਆਉਣ ਦੀ ਸਮੱਸਿਆ ਹੋ ਸਕਦੀ ਹੈ ।

ਅੰਤੜੀਆਂ ਦੀ ਕੈਂਸਰ ਦੀ ਸ਼ੁਰੂਆਤ ਹੋਣ ਤੋਂ ਬਾਅਦ ਮਰੀਜ਼ ਨੂੰ ਪੇਟ ਵਿੱਚ ਦਰਦ ਹੋ ਸਕਦਾ ਹੈ ।

ਪਾਚਣ ਨਾਲ ਜੁੜੀਆਂ ਪਰੇਸ਼ਾਨੀਆਂ ਜਿਵੇਂ ਕਬਜ਼ ਅਤੇ ਡਾਇਰੀਆ ।

ਮਲਾਸ਼ੀਆ ਵਿਚ ਗੰਢ ਦੀ ਸਮੱਸਿਆ

ਬਾਊਲ ਕੈਂਸਰ ਦੀ ਸ਼ੁਰੂਆਤ ਵਿੱਚ ਅਨੀਮੀਆ ਦੀ ਸਮੱਸਿਆ ਹੋ ਸਕਦੀ ਹੈ ।

ਪਿਸ਼ਾਬ ਕਰਦੇ ਸਮੇਂ ਦਰਦ ਅਤੇ ਪਿਸ਼ਾਬ ਵਿਚ ਖ਼ੂਨ ਆਉਣ ਦੀ ਸਮੱਸਿਆ ਵੀ ਬਾਊਲ ਕੈਂਸਰ ਦਾ ਸ਼ੁਰੂਆਤੀ ਲੱਛਣ ਹੈ ।

ਸਾਹ ਲੈਣ ਵਿਚ ਤਕਲੀਫ ਅਤੇ ਸਾਹ ਦੀ ਕਮੀ ਹੋਣਾ ।

ਅੰਤੜੀਆਂ ਦੇ ਕੈਂਸਰ ਤੋਂ ਬਚਣ ਲਈ ਟਿਪਸ

ਬਾਊਲ ਕੈਂਸਰ ਜਾ ਅੰਤੜੀਆਂ ਦਾ ਕੈਂਸਰ ਜ਼ਿਆਦਾਤਰ ਮਾਮਲਿਆਂ ਵਿੱਚ ਖਾਣ ਪੀਣ ਨਾਲ ਜੁੜੀਆਂ ਗਲਤ ਆਦਤਾਂ ਜਾਂ ਅਨੁਵਾਂਸ਼ਿਕ ਕਾਰਨਾਂ ਦੇ ਨਾਲ ਹੁੰਦਾ ਹੈ । ਅਜਿਹੇ ਲੋਕ ਜਿਨ੍ਹਾਂ ਨੂੰ ਕੋਲਨ ਕੈਂਸਰ , ਬਾਊਲ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ । ਉਨ੍ਹਾਂ ਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ । ਬਾਊਲ ਕੈਂਸਰ ਤੋਂ ਬਚਣ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ।

ਅੰਤੜੀਆਂ ਦੇ ਕੈਂਸਰ ਦੇ ਲੱਛਣ ਦਿਖਣ ਤੇ ਡਾਕਟਰ ਦੀ ਸਲਾਹ ਨਾਲ ਸਕਰੀਨਿੰਗ ਜ਼ਰੂਰ ਕਰਵਾਓ ।

ਹਰੀ ਸਬਜ਼ੀਆਂ , ਫ਼ਲ ਅਤੇ ਸਾਬੁਤ ਅਨਾਜ ਨੂੰ ਆਪਣੀ ਡਾਈਟ ਚ ਜ਼ਰੂਰ ਸ਼ਾਮਲ ਕਰੋ ।

ਵਿਟਾਮਿਨ , ਖਣਿਜ ਅਤੇ ਐਂਟੀ ਆਕਸੀਡੈਂਟ ਦੀ ਭਰਪੂਰ ਮਾਤਰਾ ਪਾਏ ਜਾਣ ਵਾਲੇ ਫੂਡਸ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰੋ ।

ਅਲਕੋਹਲ ਦਾ ਸੇਵਨ ਘੱਟ ਕਰੋ ਅਤੇ ਧੂਮਰ ਪਾਨ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ।

ਰੋਜ਼ਾਨਾ ਐਕਸਰਸਾਈਜ਼ ਅਤੇ ਸੈਰ ਜ਼ਰੂਰ ਕਰੋ ।

ਖਾਣ ਪੀਣ ਦੀਆਂ ਜੁੜੀਆਂ ਗਲਤ ਆਦਤਾਂ ਅਤੇ ਜੀਵਨਸ਼ੈਲੀ ਦੀ ਵਜ੍ਹਾ ਨਾਲ ਲੋਕਾਂ ਵਿੱਚ ਅੰਤੜੀਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਵਧ ਰਹੀ ਹੈ । ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਦੱਸਿਆ ਗਈਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਅਤੇ ਲੱਛਣ ਦਿਖਣ ਤੇ ਡਾਕਟਰ ਦੀ ਸਲਾਹ ਜ਼ਰੂਰ ਲਵੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।