ਚਮੜੀ ਤੇ ਫੰਗਲ ਇਨਫੈਕਸ਼ਨ ਹੋਣ ਤੇ ਅਪਣਾਓ , ਇਹ ਘਰੇਲੂ ਨੁਸਖੇ ।

ਮੌਸਮ ਬਦਲਦੇ ਸਮੇਂ ਚਮੜੀ ਦੀ ਕਈ ਸਮੱਸਿਆਵਾਂ ਹੋਣਾ ਇੱਕ ਆਮ ਗੱਲ ਹੈ । ਇਹ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ । ਵੈਸੇ ਤਾਂ ਜ਼ਿਆਦਾਤਰ ਚੌੜੀ ਦੀਆਂ ਸਮੱਸਿਆਵਾਂ ਬਾਰਿਸ਼ ਦੇ ਮੌਸਮ ਵਿੱਚ ਹੁੰਦੀਆਂ ਹਨ । ਪਰ ਅੱਜ ਕੱਲ ਹਰ ਮੌਸਮ ਵਿੱਚ ਚਮੜੀ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ । ਇਨ੍ਹਾਂ ਵਿੱਚੋਂ ਇੱਕ ਹੈ ਚਮੜੀ ਤੇ ਫੰਗਲ ਇਨਫੈਕਸ਼ਨ ਦੀ ਸਮੱਸਿਆਂ । ਫੰਗਲ ਇਨਫੈਕਸ਼ਨ ਬੈਕਟੀਰੀਆ ਦੇ ਕਾਰਨ ਹੁਣ ਹੁੰਦੀ ਹੈ । ਇਹ ਸਮੱਸਿਆ ਹੋਣ ਤੇ ਚਮੜੀ ਦੇ ਉੱਪਰੀ ਹਿੱਸੇ ਤੇ ਖੁਜਲੀ , ਲਾਲ ਦਾਣੇ , ਜ਼ਿਆਦਾ ਰੁੱਖਾਪਣ ਹੋ ਜਾਂਦਾ ਹੈ ।

ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਪੈਸੇ ਤਾਂ ਲੋਕ ਬਹੁਤ ਸਾਰੀਆਂ ਐਂਟੀ ਫੰਗਲ ਦਵਾਈਆਂ ਦਾ ਇਸਤੇਮਾਲ ਕਰਦੇ ਹਨ । ਪਰ ਇਸ ਸਮੱਸਿਆ ਨੂੰ ਅਸੀਂ ਆਸਾਨੀ ਨਾਲ ਦੂਰ ਕਰ ਸਕਦੇ ਹਾਂ । ਅੱਜ ਅਸੀਂ ਤੁਹਾਨੂੰ ਦੱਸਾਂ ਕਿ ਕੁਝ ਘਰੇਲੂ ਨੁਸਖੇ ਜਿਸ ਨਾਲ ਚਮੜੀ ਦੀ ਇਨਫੈਕਸ਼ਨ ਨੂੰ ਠੀਕ ਕੀਤਾ ਜਾ ਸਕਦਾ ਹੈ ।

ਸੇਬ ਦਾ ਸਿਰਕਾ

ਜੇਕਰ ਤੁਹਾਨੂੰ ਬਾਰਿਸ਼ ਦੇ ਮੌਸਮ ਵਿਚ ਫੰਗਲ ਇਨਫੈਕਸ਼ਨ ਦੀ ਸਮੱਸਿਆ ਹੁੰਦੀ ਹੈ ਤਾਂ ਚਮੜੀ ਦੀ ਇਨਫੈਕਸ਼ਨ ਨੂੰ ਦੂਰ ਕਰਨ ਦੇ ਲਈ ਸੇਬ ਦਾ ਸਿਰਕਾ ਇਸਤੇਮਾਲ ਕਰ ਸਕਦੇ ਹਾਂ । ਚੌਕੀ ਸੇਬ ਦਾ ਸਿਰਕਾ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਦੂਰ ਕਰਦਾ ਹੈ । ਇਸ ਨੂੰ ਇਸਤੇਮਾਲ ਕਰਨ ਦੇ ਲਈ ਸੇਬ ਦਾ ਸਿਰਕਾ ਪਾਣੀ ਵਿੱਚ ਮਿਲਾਓ ਅਤੇ ਇਨਫੈਕਸ਼ਨ ਵਾਲੀ ਜਗ੍ਹਾ ਨੂੰ ਧੋ ਲਓ ।

ਦਹੀਂ

ਚਮੜੀ ਦੀ ਇਨਫੈਕਸ਼ਨ ਹੋਣ ਤੇ ਦਹੀਂ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ । ਦਹੀਂ ਵਿਚ ਪ੍ਰੋਬਾਓਟਿਕਸ ਲੈਕਟਿਕ ਐਸਿਡ ਪਾਇਆ ਜਾਂਦਾ ਹੈ । ਜੋ ਇਨਫੈਕਸ਼ਨ ਨੂੰ ਠੀਕ ਕਰਦਾ ਹੈ ਇਸ ਲਈ ਇਨਫੈਕਸ਼ਨ ਵਾਲੀ ਜਗ੍ਹਾਂ ਤੇ ਦਹੀਂ ਨੂੰ ਲਗਾਓ । ਕੁਝ ਦਿਨ ਲਗਾਤਾਰ ਦਹੀਂ ਲਗਾਉਣ ਨਾਲ ਫੰਗਲ ਇਨਫੈਕਸ਼ਨ ਬਹੁਤ ਜਲਦ ਠੀਕ ਹੁੰਦਾ ਹੈ ।

ਲਸਣ

ਲਸਣ ਵਿੱਚ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ । ਇਸ ਲਈ ਚਮੜੀ ਦੀ ਫੰਗਲ ਇਨਫੈਕਸ਼ਨ ਨੂੰ ਦੂਰ ਕਰਨ ਦੇ ਲਈ ਲਸਣ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਸ ਲਈ ਲਸਣ ਦੀਆਂ ਤਿੰਨ ਚਾਰ ਕਲੀਆਂ ਚੰਗੀ ਤਰ੍ਹਾਂ ਪੀਸ ਲਓ ਅਤੇ ਇਨਫੈਕਸ਼ਨ ਵਾਲੀ ਜਗ੍ਹਾਂ ਤੇ ਲਗਾਓ । ਜੇਕਰ ਤੁਹਾਨੂੰ ਫੰਗਲ ਵਾਲੀ ਜਗ੍ਹਾਂ ਤੇ ਖੁਜਲੀ ਦੀ ਸਮੱਸਿਆ ਹੈ , ਤਾਂ ਇਹ ਪੇਸਟ ਲਗਾਉਣ ਨਾਲ ਥੋੜ੍ਹੀ ਬਹੁਤ ਜਲਣ ਵੀ ਹੋ ਸਕਦੀ ਹੈ ।

ਜੈਤੂਨ ਦੇ ਪੱਤੇ

ਫੰਗਲ ਇਨਫੈਕਸ਼ਨ ਨੂੰ ਦੂਰ ਕਰਨ ਦੇ ਲਈ ਜੈਤੂਨ ਕਾਫੀ ਫਾਇਦੇਮੰਦ ਹੁੰਦਾ ਹੈ । ਇਸ ਲਈ ਜੈਤੂਨ ਦੇ 5 , 6 ਪੱਤੇ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾ ਲਓ ਅਤੇ ਇਨਫੈਕਸ਼ਨ ਵਾਲੀ ਜਗ੍ਹਾਂ ਤੇ ਲਗਾਓ । ਇਸ ਪੇਸਟ ਨੂੰ ਅੱਧਾ ਘੰਟਾ ਲਗਾ ਕੇ ਰੱਖੋ ਅਤੇ ਬਾਅਦ ਵਿਚ ਪਾਣੀ ਨਾਲ ਧੋ ਲਓ । ਇਸ ਨਾਲ ਇਨਫੈਕਸ਼ਨ ਠੀਕ ਹੋ ਜਾਵੇਗੀ ।

ਹਲਦੀ

ਹਲਦੀ ਸਾਨੂੰ ਹਰ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਂਦੀ ਹੈ । ਇਸ ਲਈ ਚਮੜੀ ਤੇ ਹੋਈ ਫੰਗਲ ਇਨਫੈਕਸ਼ਨ ਨੂੰ ਠੀਕ ਕਰਨ ਦੇ ਲਈ ਹਲਦੀ ਲਗਾ ਸਕਦੇ ਹਾਂ । ਫੰਗਲ ਇਨਫੈਕਸ਼ਨ ਠੀਕ ਕਰਨ ਦੇ ਲਈ ਹਲਦੀ ਦੇ ਨਾਲ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਫੰਗਲ ਇਨਫੈਕਸ਼ਨ ਵਾਲੀ ਜਗ੍ਹਾਂ ਤੇ ਲਗਾਓ । ਇਸ ਪੇਸਟ ਨਾਲ ਬਹੁਤ ਜਲਦੀ ਇਨਫੈਕਸ਼ਨ ਠੀਕ ਹੁੰਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: