ਮੁਹਾਸੇ ਅਤੇ ਦਾਗ਼ ਧਬੇ ਦੂਰ ਕਰਨ ਦੇ ਲਈ ਚਿਹਰੇ ਤੇ ਲਗਾਓ ਦਾਲਚੀਨੀ , ਜਾਣੋ ਇਸਤੇਮਾਲ ਕਰਨ ਦਾ ਤਰੀਕਾ ।

ਹੈਲਦੀ ਸੱਕਿਨ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦੀ ਹੈ । ਪਰ ਐਕਨੇ ਅਤੇ ਪਿੰਪਲ ਦੀ ਸਮੱਸਿਆ ਚਿਹਰੇ ਦੀ ਖ਼ੂਬਸੂਰਤੀ ਨੂੰ ਘੱਟ ਕਰਨ ਦੇ ਨਾਲ ਸਕਿਨ ਤੇ ਗਲੋ ਵੀ ਘੱਟ ਕਰ ਦਿੰਦੀ ਹੈ । ਕਈ ਲੋਕ ਸਕਿਨ ਦੀ ਦੇਖਭਾਲ ਕਰਨ ਦੇ ਲਈ ਕਈ ਤਰਾਂ ਦੇ ਪ੍ਰੋਡੈਕਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਨ ‌। ਪਰ ਇਹ ਪ੍ਰੋਡੈਕਟ ਮਹਿੰਗੇ ਹੋਣ ਦੇ ਨਾਲ ਕਈ ਵਾਰ ਸਕਿਨ ਤੇ ਚੰਗਾ ਰਿਜਲਟ ਵੀ ਨਹੀਂ ਦਿੰਦੇ । ਇਸ ਲਈ ਤੁਸੀਂ ਚਿਹਰੇ ਤੋਂ ਐਕਨੇ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਰਸੋਈ ਵਿੱਚ ਮੌਜੂਦ ਦਾਲਚੀਨੀ ਦਾ ਇਸਤੇਮਾਲ ਕਰ ਸਕਦੇ ਹੋ । ਦਾਲਚੀਨੀ ਖਾਣੇ ਦਾ ਸੁਆਦ ਵਧਾਉਣ ਦੇ ਨਾਲ ਸਕਿੱਨ ਨੂੰ ਗਲੋਇੰਗ ਬਨਾਉਣ ਵਿਚ ਮਦਦ ਕਰਦੀ ਹੈ । ਦਾਲਚੀਨੀ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ । ਇਸ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਅਸਾਨੀ ਨਾਲ ਦੂਰ ਕਰਦੀ ਹੈ ।

ਅੱਜ ਅਸੀਂ ਤੁਹਾਨੂੰ ਮੁਹਾਸਿਆਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਦਾਲਚੀਨੀ ਦਾ ਇਸਤੇਮਾਲ ਕਰਨ ਦੇ ਤਰੀਕੇ ਬਾਰੇ ਦੱਸਾਂਗੇ ।

ਜਾਣੋ ਮੁਹਾਸਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਦਾਲਚੀਨੀ ਦਾ ਇਸਤੇਮਾਲ ਕਰਨ ਦਾ ਤਰੀਕਾ

ਦਾਲਚੀਨੀ ਅਤੇ ਸ਼ਹਿਦ

ਦਾਲਚੀਨੀ ਅਤੇ ਸ਼ਹਿਦ ਸਕਿਨ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਇਸ ਦਾ ਇਸਤੇਮਾਲ ਕਰਨ ਦੇ ਲਈ ਇੱਕ ਚਮਚ ਮੇਥੀ ਪਾਊਡਰ , 2 ਚੱਮਚ ਸ਼ਹਿਦ ਅਤੇ ਕੱਚਾ ਦੁੱਧ ਜ਼ਰੂਰਤ ਅਨੂਸਾਰ ਲੈ ਕੇ ਪੇਸਟ ਬਣਾਉ , ਅਤੇ ਇਸ ਪੇਸਟ ਨੂੰ ਚਿਹਰੇ ਤੇ 10 ਮਿੰਟ ਦੇ ਲਈ ਲੱਗਾ ਰਹਿਣ ਦਿਓ , ਅਤੇ ਉਸ ਤੋਂ ਬਾਅਦ ਪਾਣੀ ਨਾਲ ਚਿਹਰੇ ਨੂੰ ਧੋ ਲਉ । ਇਸ ਤਰੀਕੇ ਨਾਲ ਦਾਲਚੀਨੀ ਚਿਹਰੇ ਤੇ ਲਗਾਉਣ ਨਾਲ ਪਿੰਪਲ ਦੀ ਸਮੱਸਿਆ ਦੂਰ ਹੋਣ ਦੇ ਨਾਲ-ਨਾਲ ਸਕਿਨ ਦੀਆਂ ਹੋਰ ਵੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ।

ਦਾਲ ਚੀਨੀ ਅਤੇ ਨਿੰਬੂ ਦਾ ਰਸ

ਦਾਲਚੀਨੀ ਅਤੇ ਨਿੰਬੂ ਦਾ ਰਸ ਮੁਹਾਸਿਆਂ ਨੂੰ ਅਸਾਨੀ ਨਾਲ ਦੂਰ ਕਰਦਾ ਹੈ । ਇਸ ਦਾ ਇਸਤੇਮਾਲ ਕਰਨ ਦੇ ਲਈ ਇੱਕ ਚੱਮਚ ਦਾਲਚੀਨੀ ਪਾਊਡਰ ਵਿੱਚ ਇੱਕ ਚੱਮਚ ਸ਼ਹਿਦ ਅਤੇ ਇੱਕ ਚੱਮਚ ਨਿੰਬੂ ਦਾ ਰਸ ਲੈ ਕੇ ਪੇਸਟ ਬਣਾਓ , ਅਤੇ ਇਸ ਪੇਸਟ ਨੂੰ ਚਿਹਰੇ ਤੇ 10 ਮਿੰਟ ਦੇ ਲਈ ਲੱਗਿਆ ਰਹਿਣ ਦੇਓੂ । ਇਹ ਪੇਸਟ ਸਕਿਨ ਤੇ ਲਗਾਉਣ ਨਾਲ ਮੁਹਾਸਿਆਂ ਦੀ ਸਮੱਸਿਆ ਦੂਰ ਹੋਣ ਦੇ ਨਾਲ ਨਾਲ ਸਕਿਨ ਤੇ ਗਲੋ ਵੀ ਆਉਂਦਾ ਹੈ ।

ਦਹੀਂ ਅਤੇ ਦਾਲਚੀਨੀ

ਦਹੀਂ ਚਿਹਰੇ ਨੂੰ ਠੰਢਕ ਦੇ ਕੇ ਮੁਹਾਸਿਆਂ ਦੀ ਸਮੱਸਿਆ ਨੂੰ ਅਸਾਨੀ ਨਾਲ ਦੂਰ ਕਰਨ ਵਿੱਚ ਮਦਦ ਕਰਦੀ ਹੈ । ਦਹੀ ਵਿੱਚ ਮੌਜੂਦ ਗੂਣ ਸਕਿਨ ਨੂੰ ਗਲੋਇੰਗ ਬਣਾਉਣ ਵਿੱਚ ਮਦਦ ਕਰਦੇ ਹਨ । ਇਸ ਦਾ ਇਸਤੇਮਾਲ ਕਰਨ ਦੇ ਲਈ ਇੱਕ ਚੱਮਚ ਦਾਲਚੀਨੀ ਪਾਊਡਰ ਵਿੱਚ ਇੱਕ ਚੱਮਚ ਦਹੀਂ ਮਿਲਾ ਕੇ ਪੇਸਟ ਤਿਆਰ ਕਰੋ । ਤੁਸੀਂ ਇਸ ਮਿਸ਼ਰਣ ਨੂੰ ਚਿਹਰੇ ਤੇ 5 ਤੋਂ 10 ਮਿੰਟ ਦੇ ਲਈ ਲਾ ਕੇ ਰੱਖੋ । ਉਸ ਤੋਂ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਵੋ । ਇਸ ਨਾਲ ਚਿਹਰੇ ਤੇ ਦਾਲਚੀਨੀ ਲਾਓੂਣ ਨਾਲ ਸਕਿੱਨ ਦੀ ਰੰਗਤ ਵਿੱਚ ਨਿਖਾਰ ਆਉਂਦਾ ਹੈ ।

ਨਾਰੀਅਲ ਤੇਲ ਅਤੇ ਦਾਲਚੀਨੀ

ਨਾਰੀਅਲ ਤੇਲ ਅਤੇ ਦਾਲ ਚੀਨੀ ਮੂਹਾਸਿਆਂ ਨੂੰ ਦੂਰ ਕਰਨ ਦੇ ਨਾਲ ਦਾਗ ਧੱਬਿਆਂ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ । ਉਹਨਾਂ ਦੋਨਾਂ ਦਾ ਇਸਤੇਮਾਲ ਕਰਨ ਦੇ ਲਈ ਇੱਕ ਚੱਮਚ ਦਾਲਚੀਨੀ ਪਾਊਡਰ ਅਤੇ ਇਕ ਚੱਮਚ ਨਾਰੀਅਲ ਤੇਲ ਲੈ ਕੇ ਇਹਨਾਂ ਦਾ ਪੇਸਟ ਬਣਾਓ , ਅਤੇ ਇਸ ਪੇਸਟ ਨੂੰ ਚਿਹਰੇ ਤੇ ਪੰਜ ਮਿੰਟ ਤੱਕ ਲਗਾ ਕੇ ਰੱਖੋ । ਇਸ ਤਰ੍ਹਾਂ ਨਾਲ ਦਾਲਚੀਨੀ ਚਿਹਰੇ ਤੇ ਲਗਾਉਣ ਨਾਲ ਸਕਿਨ ਨੂੰ ਪੋਸ਼ਣ ਮਿਲਣ ਦੇ ਨਾਲ ਮੁਹਾਸਿਆਂ ਦੀ ਸਮੱਸਿਆ ਘੱਟ ਹੁੰਦੀ ਹੈ । ਜੇਕਰ ਤੁਹਾਡੀ ਸਕਿਨ ਔਇਲੀ ਹੈ , ਤਾਂ ਤੁਸੀਂ ਇਸ ਤਰ੍ਹਾਂ ਨਾਲ ਦਾਲਚੀਨੀ ਲਗਾਉਣ ਤੋਂ ਬਚੋ

ਦਾਲਚੀਨੀ ਚਿਹਰੇ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਪਰ ਧਿਆਨ ਰੱਖੋ ਜੇਕਰ ਤੂਸੀ ਚਿਹਰੇ ਦਾ ਕੋਈ ਟਰੀਟਮੈਂਟ ਕਰਵਾਇਆ ਹੈ , ਤਾਂ ਕਿਸੇ ਡਾਕਟਰ ਦੀ ਸਲਾਹ ਲੈ ਕੇ ਇਸ ਫੇਸ ਪੈਕ ਦਾ ਇਸਤੇਮਾਲ ਕਰੋ । ਚਿਹਰੇ ਤੇ ਦਾਲਚੀਨੀ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।