ਹਫ਼ਤੇ ਵਿੱਚ ਸਿਰਫ 2 ਵਾਰ ਧਨੀਏ ਦੇ ਪਾਣੀ ਵਿੱਚ ਇਹ ਚੀਜ਼ ਮਿਲਾ ਕੇ ਲੈਣ ਲੳ ਬਿਲਕੁਲ ਠੀਕ ਹੋਣਗੀਆਂ ਇਹ ਬਿਮਾਰੀਆਂ ।

ਸੌਂਫ ਅਤੇ ਧਨੀਏ ਦਾ ਇਸਤੇਮਾਲ ਜ਼ਿਆਦਾਤਰ ਘਰਾਂ ਵਿੱਚ ਮਸਾਲੇ ਦੇ ਰੂਪ ਵਿੱਚ ਕੀਤਾ ਜਾਂਦਾ ਹੈ । ਧਨੀਏ ਨੂੰ ਦਾਲ , ਸਬਜ਼ੀਆਂ ਆਦਿ ਵਿੱਚ ਪਾ ਕੇ ਖਾਣੇ ਦਾ ਸਵਾਦ ਵਧਾਇਆ ਜਾਂਦਾ ਹੈ , ਅਤੇ ਸੌਫ ਦਾ ਇਸਤੇਮਾਲ ਹਲਵੇ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ । ਧਨੀਆਂ ਅਤੇ ਸੌਫ ਦੋਵੇਂ ਹੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ । ਸੌਫ ਦੇ ਬੀਜਾਂ ਵਿੱਚ ਵਿਟਾਮਿਨ ਸੀ , ਈ ਅਤੇ ਕੇ ਪਾਇਆ ਜਾਂਦਾ ਹੈ । ਇਸ ਤੋਂ ਇਲਾਵਾ ਸੌਫ ਵਿੱਚ ਕੈਲਸ਼ੀਅਮ , ਮੈਗਨੀਸ਼ਮ , ਪੋਟਾਸ਼ੀਅਮ , ਸਲੇਨਿਅਮ ਅਤੇ ਆਇਰਨ ਹੁੰਦਾ ਹੈ । ਧਣੀਏ ਦੇ ਵਿਚ ਵਿਟਾਮਿਨ , ਆਇਰਨ , ਫੋਲੇਟ , ਪੋਟਾਸ਼ੀਅਮ ਹੁੰਦਾ ਹੈ , ਸੌਂਫ ਅਤੇ ਧਨੀਆ ਐਂਟੀ-ਆਕਸੀਡੈਂਟ ਦੀ ਵਧੀਆ ਸੋਰਸ ਹੁੰਦੇ ਹਨ । ਵੈਸੇ ਤਾਂ ਜਿਆਦਾਤਰ ਲੋਕ ਸੌਂਫ ਅਤੇ ਧਨੀਏ ਦਾ ਇਸਤੇਮਾਲ ਅਲੱਗ ਅਲੱਗ ਕਰਦੇ ਹਨ । ਪਰ ਤੁਸੀਂ ਚਾਹੋ ਤਾਂ ਇਨ੍ਹਾਂ ਦੋਵਾਂ ਦਾ ਇਸਤੇਮਾਲ ਇਕੱਠਿਆਂ ਵੀ ਕਰ ਸਕਦੇ ਹੋ । ਜੀ ਹਾਂ ਤੁਸੀਂ ਸੌਫ ਅਤੇ ਧਨੀਏ ਦੇ ਪਾਊਡਰ ਦਾ ਸੇਵਨ ਇਕੱਠੀਆਂ ਕਰ ਸਕਦੇ ਹੋ । ਰੋਜ਼ਾਨਾ ਸੌਫ਼ ਅਤੇ ਧਨੀਏ ਦੇ ਪਾਊਡਰ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ । ਤੁਸੀਂ ਸੌਂਫ ਅਤੇ ਧਨੀਏ ਦੇ ਬੀਜਾਂ ਦਾ ਪਾਊਡਰ ਬਣਾ ਕੇ ਖਾ ਸਕਦੇ ਹੋ ।

ਅੱਜ ਅਸੀਂ ਤੁਹਾਨੂੰ ਸੌਫ ਅਤੇ ਧਨੀਏ ਦੇ ਬੀਜਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ।

ਜਾਣੋ ਸੌਂਫ ਅਤੇ ਧਨੀਆ ਪਾਊਡਰ ਖਾਣ ਦੇ ਫਾਇਦੇ

ਪਾਚਨ ਨੂੰ ਮਜ਼ਬੂਤ ਕਰੇ

ਸੌਫ਼ ਅਤੇ ਧਨੀਆ ਪਾਊਡਰ ਵਿੱਚ ਫਾਇਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ । ਜੋ ਪਾਚਨ ਨੂੰ ਮਜ਼ਬੂਤ ਬਣਾਏ ਰੱਖਣ ਵਿਚ ਮਦਦ ਕਰਦਾ ਹੈ । ਫਾਈਬਰ ਪਾਚਨ ਨੂੰ ਮਜ਼ਬੂਤ ਬਣਾਉਂਦਾ ਹੈ , ਅੰਤੜੀਆਂ ਦੀ ਸਫਾਈ ਕਰਦਾ ਹੈ । ਇਸ ਲਈ ਸੋਫ ਅਤੇ ਧਨੀਏ ਦਾ ਸੇਵਨ ਕਰਨ ਨਾਲ ਤੁਹਾਨੂੰ ਕਬਜ਼ , ਗੈਸ , ਐਸੀਡਿਟੀ , ਪੇਟ ਦਰਦ ਅਤੇ ਡਾਇਰੀਆ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ , ਅਤੇ ਧਨੀਆ ਪਾਊਡਰ ਖਾਣ ਨਾਲ ਸਰੀਰ ਵਿੱਚ ਜੰਮਾ ਵਿਸ਼ੈਲੇ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ ।

ਹਾਰਟ ਹੈਲਥ ਵਿੱਚ ਸੁਧਾਰ ਕਰੇ

ਸੌਂਫ ਅਤੇ ਧਨਿਆਂ ਐਂਟੀਔਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ । ਐਂਟੀ ਆਕਸੀਡੈਂਟ ਸਰੀਰ ਨੂੰ ਫਰੀ ਰੈਡੀਕਲਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ । ਸੌਫ ਅਤੇ ਧਨੀਆ ਪਾਊਡਰ ਦਾ ਸੇਵਨ ਕਰਨ ਨਾਲ ਹਾਰਟ ਹੈਲਥ ਵਿਚ ਸੁਧਾਰ ਹੁੰਦਾ ਹੈ , ਹਾਰਟ ਰੋਗਾ ਦਾ ਜੋਖਿਮ ਘੱਟ ਹੁੰਦਾ ਹੈ । ਅਤੇ ਨਾਲ ਹੀ ਸੌਫ ਅਤੇ ਧਨੀਆ ਪਾਊਡਰ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਜਮਾਂ ਸੋਡੀਅਮ ਨੂੰ ਵੀ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ , ਅਤੇ ਧਨੀਏ ਦਾ ਪਾਊਡਰ ਹਾਈ ਬਲੱਡ ਪ੍ਰੈਸ਼ਰ , ਹਾਈ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ ।

ਵਾਲਾ ਅਤੇ ਸਕਿੱਨ ਦੇ ਲਈ ਫਾਇਦੇਮੰਦ

ਸੌਫ਼ ਅਤੇ ਧਨੀਆ ਵਿਟਾਮਿਨ ਸੀ ਅਤੇ ਇਹ ਦੇ ਬਹੁਤ ਵਧੀਆ ਸੋਰਸ ਹੁੰਦੇ ਹਨ । ਅਜਿਹੇ ਵਿਚ ਜੇਕਰ ਤੁਸੀਂ ਸੌਫ ਅਤੇ ਧਨੀਆ ਪਾਊਡਰ ਨੂੰ ਗੂਨਗੂਣੇ ਪਾਣੀ ਦੇ ਨਾਲ ਲੈਂਦੇ ਹੋ , ਤਾਂ ਇਸ ਨਾਲ ਸਕਿਨ ਅਤੇ ਵਾਲਾਂ ਦੀ ਹੈਲਥ ਵਿਚ ਸੁਧਾਰ ਹੁੰਦਾ ਹੈ । ਸੌਫ਼ ਅਤੇ ਧਨੀਆ ਪਾਊਡਰ ਦਾ ਸੇਵਨ ਕਰਨ ਨਾਲ ਮੁਹਾਸੇ , ਫੋੜੇ-ਫਿੰਸੀਆਂ ਅਤੇ ਲਾਲ ਚੱਕਤੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ । ਸੌਫ਼ ਅਤੇ ਧਨੀਆ ਪਾਊਡਰ ਹੇਅਰ ਫੋਲ ਨੂੰ ਵੀ ਕੰਟਰੋਲ ਕਰ ਕਰਦਾ ਹੈ । ਜੇਕਰ ਤੁਸੀਂ ਰੋਜ਼ਾਨਾ ਸੌਫ ਅਤੇ ਧਨੀਏ ਦੇ ਪਾਓਡਰ ਸੇਵਨ ਕਰਦੇ ਹੋ , ਤਾਂ ਇਸ ਨਾਲ ਵਾਲ ਅਤੇ ਸਕਿਨ ਨੂੰ ਡੈਮੇਜ ਹੋਣ ਤੋਂ ਬਚਾਇਆ ਜਾ ਸਕਦਾ ਹੈ ।

ਹੱਡੀਆਂ ਨੂੰ ਮਜ਼ਬੂਤ ਬਣਾਵੇ

ਸੌਂਫ਼ ਅਤੇ ਧਨੀਏਂ ਵਿਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ । ਇਸ ਲਈ ਜੇਕਰ ਤੁਹਾਨੂੰ ਹੱਡੀਆਂ ਜਾਂ ਜੌੜਾ ਵਿੱਚ ਸੋਜ ਹੈ ।ਗਠੀਆ ਓਸਟੀਓਪਰੋਰਰੋਵਸਸ ਵਰਗਾ ਰੋਗ ਹੈ , ਤਾਂ ਤੁਹਾਡੇ ਲਈ ਸੌਂਫ਼ ਅਤੇ ਧਨੀਆ ਪਾਊਡਰ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ । ਸੌਂਫ ਅਤੇ ਧਨੀਆ ਪਾਊਡਰ ਵਿੱਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ , ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ । ਸੌਫ ਅਤੇ ਧਨੀਆ ਪਾਊਡਰ ਜੌੜਾ ਦੀ ਮਰਮਤ ਕਰਦਾ ਹੈ , ਜੋੜਾਂ ਦੇ ਦਰਦ ਤੋਂ ਆਰਾਮ ਦਿਵਾਉਂਦਾ ਹੈ ।

ਖੂਨ ਨੂੰ ਸਾਫ ਕਰੇ

ਸੌਂਫ ਅਤੇ ਧਨੀਆ ਪਾਊਡਰ ਗੂਨਗੂਣੇ ਪਾਣੀ ਦੇ ਨਾਲ ਲੈਣ ਨਾਲ ਖੂਨ ਨੂੰ ਸਾਫ਼ ਕਰਨ ਵਿੱਚ ਮਦਦ ਮਿਲ ਸਕਦੀ ਹੈ । ਸੌਫ਼ ਅਤੇ ਧਨੀਆ ਪਾਊਡਰ ਵਿੱਚ ਫਾਈਬਰ ਹੁੰਦਾ ਹੈ , ਜੋ ਸਰੀਰ ਵਿਚੋਂ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ , ਅਤੇ ਖੂਨ ਨੂੰ ਸਾਫ਼ ਕਰਦਾ ਹੈ ।

ਸੌਂਫ ਅਤੇ ਧਨੀਆ ਪਾਊਡਰ ਦਾ ਸੇਵਨ ਗੁਣਗੁਣੇ ਪਾਣੀ ਨਾਲ ਕਰਨਾ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਧਨੀਏ ਅਤੇ ਸੌਂਫ ਦੇ ਪਾਣੀ ਦਾ ਇਸਤੇਮਾਲ ਕਰਨ ਨਾਲ ਸਰੀਰ ਵਿਚੋਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਜੇਕਰ ਤੁਹਾਨੂੰ ਕਿਸੇ ਵੀ ਤਰਾਂ ਦੀ ਬਿਮਾਰੀ ਜਾਂ ਐਲਰਜੀ ਦੀ ਸਮੱਸਿਆ ਹੈ , ਤਾਂ ਤੁਸੀਂ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।