ਨੱਕ ਵਿੱਚ ਸਰ੍ਹੋਂ ਦਾ ਤੇਲ ਪਾਉਣ ਨਾਲ ਬਿਲਕੁਲ ਠੀਕ ਹੁੰਦੀਆਂ ਹਨ , ਇਹ ਬਿਮਾਰੀਆਂ ।

ਸਰ੍ਹੋਂ ਦਾ ਤੇਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ । ਅਕਸਰ ਲੋਕ ਸਰ੍ਹੋਂ ਦੇ ਤੇਲ ਵਿੱਚ ਖਾਣਾ ਬਣਾਉਂਦੇ ਹਨ , ਅਤੇ ਕੁਝ ਲੋਕ ਸਰ੍ਹੋਂ ਦੇ ਤੇਲ ਨਾਲ ਸਰੀਰ ਅਤੇ ਵਾਲਾਂ ਦੀ ਮਾਲਿਸ਼ ਵੀ ਕਰਦੇ ਹਨ । ਤੁਸੀਂ ਚਾਹੋ ਤਾਂ ਸਰ੍ਹੋਂ ਦੇ ਤੇਲ ਨੂੰ ਨੱਕ ਵਿੱਚ ਵੀ ਪਾ ਸਕਦੇ ਹੋ । ਜੀ ਹਾਂ ਨੱਕ ਵਿੱਚ ਸਰੋ ਦਾ ਤੇਲ ਪਾਉਣ ਨਾਲ ਕਈ ਫਾਇਦੇ ਮਿਲਦੇ ਹਨ । ਜੇਕਰ ਤੁਸੀਂ ਨਕ ਵਿੱਚ ਸਰ੍ਹੋਂ ਦਾ ਤੇਲ ਪਾਉਂਦੇ ਹੋ , ਤਾਂ ਇਸ ਨਾਲ ਸਿਹਤ ਨਾਲ ਜੁੜੀਆਂ ਛੋਟੀਆਂ ਮੋਟੀਆਂ ਸਮੱਸਿਆਵਾ ਬਿਲਕੁਲ ਠੀਕ ਹੋ ਜਾਂਦੀਆਂ ਹਨ । ਨੱਕ ਵਿੱਚ ਸਰ੍ਹੋਂ ਦਾ ਤੇਲ ਪਾਉਣ ਨਾਲ ਠੰਢ , ਜ਼ੁਕਾਮ , ਗਲੇ ਦੀ ਖਰਾਸ਼ ਆਦਿ ਤੋਂ ਵੀ ਛੁਟਕਾਰਾ ਮਿਲਦਾ ਹੈ । ਸਰ੍ਹੋਂ ਦੇ ਤੇਲ ਵਿੱਚ ਐਂਟੀ ਬੈਕਟੀਰੀਆ ਅਤੇ ਐਂਟੀਫੰਗਲ ਗੁਣ ਪਾਏ ਜਾਂਦੇ ਹਨ । ਇਸ ਨਾਲ ਅਲਰਜੀ ਆਦਿ ਤੋਂ ਵੀ ਆਰਾਮ ਮਿਲਦਾ ਹੈ ।

ਅੱਜ ਅਸੀਂ ਤੁਹਾਨੂੰ ਨੱਕ ਵਿੱਚ ਸਰ੍ਹੋਂ ਦਾ ਤੇਲ ਪਾਉਣ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ।

ਨੱਕ ਵਿੱਚ ਸਰ੍ਹੋਂ ਦਾ ਤੇਲ ਪਾਉਣ ਦੇ ਫ਼ਾਇਦੇ

ਗਲੇ ਦੀ ਖਰਾਸ਼ ਵਿੱਚ ਫ਼ਾਇਦੇਮੰਦ

ਨੱਕ ਵਿੱਚ ਸਰ੍ਹੋਂ ਦਾ ਤੇਲ ਪਾਉਣ ਨਾਲ ਗਲੇ ਦੀ ਖਰਾਸ਼ ਨੂੰ ਠੀਕ ਕਰਨ ਵਿਚ ਮਦਦ ਮਿਲਦੀ ਹੈ । ਜੇਕਰ ਤੁਹਾਨੂੰ ਗਲੇ ਵਿੱਚ ਖਰਾਸ਼ ਹੈ , ਤਾਂ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਨੱਕ ਵਿੱਚ ਸਰ੍ਹੋਂ ਦਾ ਤੇਲ ਪਾ ਸਕਦੇ ਹੋ । ਇਸ ਨਾਲ ਗਲੇ ਦੀ ਖਰਾਸ਼ ਦੇ ਨਾਲ ਹੀ ਸੋਜ ਤੋਂ ਵੀ ਆਰਾਮ ਮਿਲਦਾ ਹੈ ।

ਬਲੌਕ ਨੱਕ ਖੋਲ੍ਹੇ

ਕਈ ਵਾਰ ਠੰਢ ਜ਼ੁਕਾਮ ਜਾਂ ਕਫ ਦੀ ਵਜ੍ਹਾ ਨਾਲ ਨੱਕ ਬਲੌਕ ਯਾਨੀ ਬੰਦ ਹੋ ਜਾਂਦਾ ਹੈ । ਇਹ ਸਥਿਤੀ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੁੰਦੀ ਹੈ । ਕਈ ਵਾਰ ਬਲੌਕ ਨੱਕ ਦੀ ਵਜ੍ਹਾ ਨਾਲ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ । ਜੇਕਰ ਤੁਹਾਡੀ ਨੱਕ ਵੀ ਬੰਦ ਹੋ ਗਈ ਹੈ , ਤਾਂ ਤੁਸੀਂ ਨੱਕ ਵਿੱਚ ਸਰ੍ਹੋਂ ਦਾ ਤੇਲ ਪਾ ਸਕਦੇ ਹੋ । ਰੋਜ਼ਾਨਾ ਸਵੇਰੇ ਸ਼ਾਮ ਨੱਕ ਵਿੱਚ ਸਰ੍ਹੋਂ ਦਾ ਤੇਲ ਪਾਉਣ ਨਾਲ ਬੰਦ ਨੱਕ ਖੂਲ ਜਾਂਦਾ ਹੈ ।

ਠੰਢ ਜ਼ੁਕਾਮ ਤੋਂ ਆਰਾਮ

ਬਦਲਦੇ ਮੌਸਮ ਵਿੱਚ ਅਕਸਰ ਹੀ ਲੋਕਾਂ ਨੂੰ ਠੰਢ , ਜ਼ੁਕਾਮ ਤੇ ਖੰਘ ਨਾਲ ਪ੍ਰੇਸ਼ਾਨ ਹੋਣਾ ਪੈਂਦਾ ਹੈ । ਠੰਢ ਜ਼ੁਕਾਮ ਕਈ ਵਾਰ ਨਾਰਮਲ ਤੇ ਕਈ ਵਾਰ ਗੰਭੀਰ ਹੋ ਜਾਂਦਾ ਹੈ । ਇਹ ਵਿਅਕਤੀ ਦੀ ਦਿਨਚਰਿਆ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ । ਜੇਕਰ ਤੁਹਾਨੂੰ ਵੀ ਠੰਢ ਜ਼ੁਕਾਮ ਹੈ , ਤਾਂ ਤੁਸੀਂ ਆਪਣੇ ਨੱਕ ਵਿੱਚ ਸਰ੍ਹੋਂ ਦਾ ਤੇਲ ਪਾ ਸਕਦੇ ਹੋ । ਸਰ੍ਹੋਂ ਦੇ ਤੇਲ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ , ਜੋ ਵਾਇਰਸ ਨੂੰ ਨਸ਼ਟ ਕਰ ਕੇ ਜ਼ੁਕਾਮ ਤੋਂ ਰਾਹਤ ਦਿਵਾਉਣਦੇ ਹਨ । ਨੱਕ ਵਿੱਚ ਤੇਲ ਪਾਉਣ ਨਾਲ ਅਲਰਜੀ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ ।

ਚੰਗੀ ਨੀਂਦ ਲਈ ਫਾਇਦੇਮੰਦ

ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ , ਤਾਂ ਤੁਸੀਂ ਨੱਕ ਵਿਚ ਤੇਲ ਪਾ ਸਕਦੇ ਹੋ । ਨੱਕ ਵਿਚ ਤੇਲ ਪਾਉਣ ਨਾਲ ਅਨਿੰਦਰਾ ਦੀ ਸਮੱਸਿਆ ਦਾ ਇਲਾਜ ਕੀਤਾ ਜਾ ਸਕਦਾ ਹੈ । ਨੀਂਦ ਨਾ ਆਉਣ ਤੇ ਤੁਸੀਂ ਰਾਤ ਨੂੰ ਨੱਕ ਵਿੱਚ ਸਰ੍ਹੋਂ ਦਾ ਤੇਲ ਪਾ ਸਕਦੇ ਹੋ । ਇਸ ਨਾਲ ਨੀਂਦ ਬਹੁਤ ਵਧੀਆ ਆਊਦੀ ਹੈ ।

ਜਾਣੋ ਸਰ੍ਹੋਂ ਦਾ ਤੇਲ ਨੱਕ ਵਿੱਚ ਕਦੋਂ ਪਾਉਣਾ ਚਾਹੀਦਾ ਹੈ

ਨੱਕ ਵਿੱਚ ਸਰ੍ਹੋਂ ਦਾ ਤੇਲ ਪਾਉਣ ਬਹੁਤ ਫ਼ਾਇਦੇਮੰਦ ਹੁੰਦਾ ਹੈ । ਤੁਸੀਂ ਰਾਤ ਨੂੰ ਸੌਂਦੇ ਸਮੇਂ ਨੱਕ ਵਿੱਚ ਸਰ੍ਹੋਂ ਦੇ ਤੇਲ ਦੀਆਂ ਦੋ ਦੋ ਬੂੰਦਾਂ ਪਾ ਸਕਦੇ ਹੋ ।

ਨੱਕ ਵਿੱਚ ਸਰ੍ਹੋਂ ਦਾ ਤੇਲ ਪਾਉਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ । ਨੱਕ ਵਿੱਚ ਸਰ੍ਹੋਂ ਦਾ ਤੇਲ ਪਾਉਣ ਨਾਲ ਠੰਢ , ਜ਼ੁਕਾਮ , ਖੰਘ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ । ਇਸ ਤੋਂ ਇਲਾਵਾ ਨੱਕ ਵਿੱਚ ਤੇਲ ਪਾਉਣ ਨਾਲ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।