RO ਪਾਣੀ ,ਸਿਹਤ ਨਾਲ ਖਿਲਵਾੜ ਤਾਂ ਨਹੀਂ ਹੋ ਰਿਹਾ ?

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਗੁਰਬਾਣੀ ਦੇ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ

ਅਫਸੋਸ ਦੀ ਗੱਲ ਹੈ ਪਿਤਾ ਦਾ ਦਰਜਾ ਰੱਖਣ ਵਾਲਾ ਇਹ ਪਾਣੀ ਦੇ ਕੁਦਰਤੀ ਸੋਮੇ ਤਾਂ ਅਸੀਂ ਦੂਸ਼ਿਤ ਕਰ ਦਿੱਤੇ ਹਨ

ਪਰ ਹੁਣ ਇਹ ਪਿਤਾ ਸਮਾਨ ਪਾਣੀ ਬੋਤਲਾਂ ਵਿੱਚ ਪੈਕ ਹੋ ਕੇ ਗਲੀਆਂ ਬਾਜ਼ਾਰਾਂ ਰੈਸਟੋਰੈਂਟ ਤੇ ਹੋਟਲਾਂ ਤੇ ਦੁਕਾਨਾਂ ਵਿੱਚ ਵਿੱਕਦਾ ਆਮ ਨਜ਼ਰ ਆਉਂਦਾ ਹੈ ।

ਪਰ ਜਦੋਂ ਇਹ ਪਾਣੀ ਆਰਓ ਦੇ ਵਿੱਚੋਂ ਫਿਲਟਰ ਹੋ ਕੇ ਪਲਾਸਟਿਕ ਦੀਆਂ ਬੋਤਲਾਂ ਵਿੱਚ ਵਿਕਦਾ ਹੈ ਤਾਂ ਜ਼ਿੰਦਗੀ ਲਈ ਨੁਕਸਾਨ ਦੇਹ ਬਣ ਜਾਂਦਾ ਹੈ

ਬੰਦ ਬੋਤਲਾਂ ਦੇ ਵਿੱਚ ਮਿਲਣ ਵਾਲਾ ਪਾਣੀ ਉਨ੍ਹਾਂ ਸੁਰੱਖਿਅਤ ਨਹੀਂ ਹੁੰਦਾ ਜਿੰਨਾ ਅਸੀਂ ਸੋਚਦੇ ਹਾਂ

ਕੀ ਹੁੰਦਾ ਹੈ ਸਿਹਤਮੰਦ ਪਾਣੀ

ਲੋਕ ਇਹੀ ਸੋਚਦੇ ਹਨ ਕਿ ਜੇ ਪਾਣੀ ਦਾ ਸਵਾਦ ਮਿੱਠਾ ਹੈ ਤਾਂ ਇਹ ਸਾਫ਼ ਅਤੇ ਪੀਣ ਯੋਗ ਹੈ

ਪਰ ਸਹੀ ਨਹੀਂ ਹੁੰਦਾ ਪਾਣੀ ਦੀ ਗੁਣਵੱਤਾ ਉਸ ਦੀ ਮਿਠਾਸ ਤੋਂ ਨਹੀਂ ਉਸਦੇ TDS ਲੈਵਲ ਤੋਂ ਜਾਣੀ ਜਾਂਦੀ ਹੈ ਟੀਡੀਐੱਸ ਦਾ ਅਰਥ ਹੁੰਦਾ ਹੈ ਟੋਟਲ dissolved solids ਪਾਣੀ ਦੇ ਅੰਦਰ ਘੁਲੇ ਹੋਏ ਤੱਤ

ਟੀਡੀਐੱਸ ਲੈਵਲ 250 ਤੋਂ 350 ਤੱਕ ਪੀਣਯੋਗ ਹੁੰਦਾ ਹੈ ।ਜੇ 400 ਤੱਕ ਵੀ ਹੋਵੇ ਤਾਂ ਵੀ ਕੋਈ ਮਾੜਾ ਨਹੀਂ ।

ਇਸ ਤੋਂ ਵੱਧ ਹੋਵੇ ਤਾਂ ਨੁਕਸਾਨਦੇਹ ਹੈ ਪਰ ਜੇ ਟੀਡੀਐੱਸ ਦਾ ਲੈਵਲ 150 ਤੋਂ ਵੀ ਘੱਟ ਹੋਵੇ ਤਾਂ ਇਹ ਹੋਰ ਵੀ ਜ਼ਿਆਦਾ ਨੁਕਸਾਨ ਦੇ ਹੁੰਦਾ ਹੈ

RO ਅਤੇ ਪਲਾਸਟਿਕ ਦੀਆਂ ਬੋਤਲਾਂ ਵਿੱਚ ਮਿਲਣ ਵਾਲੇ ਪਾਣੀ ਦੇ ਅੰਦਰ ਟੀ ਡੀ ਐੱਸ ਦਾ ਲੈਵਲ ਬਹੁਤ ਘੱਟ ਹੁੰਦਾ ਹੈ

TDS ਲੈਵਲ ਜਾਣ ਬੁੱਝ ਕੇ ਘੱਟ ਕੀਤਾ ਜਾਂਦਾ ਹੈ ਤਾਂ ਜੋ ਪਾਣੀ ਪੀਣ ਵਿੱਚ ਹਲਕਾ ਅਤੇ ਸੁਆਦ ਲੱਗੇ ।

100 ਤੋਂ ਘੱਟ ਟੀਡੀਐਸ ਲੈਵਲ ਦਾ ਪਾਣੀ ਸਾਡੇ ਦਿਲ ਲਈ ਬਹੁਤ ਖਤਰਨਾਕ ਹੁੰਦਾ ਹੈ ਇਹ ਦਿਲ ਦੇ ਦੌਰੇ ਦਾ ਖਤਰਾ ਵਧਾ ਦਿੰਦਾ ਹੈ

ਇਸ ਦਾ ਸਾਡੇ ਵਾਲਾਂ ਅਤੇ ਹਾਰਮੋਨ ਦੇ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਘੱਟ ਟੀਡੀਐਸ ਦਾ ਪਾਣੀ ਪੀਣ ਨਾਲ ਸਾਡੇ ਵਾਲ ਵੀ ਜ਼ਿਆਦਾ ਝੜਦੇ ਹਨ ਤੇ ਸਾਨੂੰ ਗੰਜੇਪਣ ਦਾ ਖਤਰਾ ਹੋ ਜਾਂਦਾ ਹੈ

ਪਾਣੀ ਫਿਲਟਰ ਹੋਣ ਮਗਰੋਂ ਪਾਣੀ 90% ਤੱਤ ਗੁਆ ਦਿੰਦਾ ਹੈ ।

ਬੋਤਲਾਂ ਅੰਦਰ ਬੰਦ ਹੋ ਕੇ ਆਪਣੀ ਸਾਰੀ ਕੁਆਲਿਟੀ ਖੋ ਦਿੰਦਾ ਹੈ ।

ਇਸ ਵਿੱਚ ਕੋਈ ਵੀ ਮਿਨਰਲ ਬਾਕੀ ਨਹੀਂ ਰਹਿ ਜਾਂਦਾ ਪਰ ਫਿਰ ਵੀ ਪਾਣੀ ਵਿੱਚ ਵਾਲੀਆਂ ਕੰਪਨੀਆਂ ਇਸ ਨੂੰ ਮਿਨਰਲ ਵਾਟਰ ਕਹਿ ਕੇ ਹੀ ਵੇਚਦੀਆਂ ਹਨ।ਬਹੁਤ ਸਾਰੇ ਦੇਸ਼ਾਂ ਵਿੱਚ ਇਸ ਗੱਲ ਦਾ ਵਿਰੋਧ ਹੋਣ ਦੇ ਬਾਅਦ ਹੁਣ ਕੰਪਨੀਆਂ ਨੇ ਮਿਨਰਲ ਵਾਟਰ ਦੀ ਜਗ੍ਹਾ ਪੈਕੇਜ ਡ੍ਰਿੰਕਿੰਗ ਵਾਟਰ ਲਿਖਣਾ ਸ਼ੁਰੂ ਕਰ ਦਿੱਤਾ ਹੈ

ਕੁਦਰਤੀ ਪਾਣੀ ਦੇ ਅੰਦਰ ਕੈਲਸ਼ੀਅਮ ਮੈਗਨੀਸ਼ੀਅਮ ਅਤੇ ਆਇਰਨ ਵਰਗੇ ਜ਼ਰੂਰੀ ਤੱਤ ਘੁਲੇ ਹੁੰਦੇ ਹਨ ।ਜੋ ਸਾਡੀਆਂ ਹੱਡੀਆਂ ਦਿਮਾਗ਼ ਅਤੇ ਮੇਹਦੇ ਲਈ ਜ਼ਰੂਰੀ ਹੁੰਦੇ ਹਨ ।

ਬੋਤਲ ਅੰਦਰਲਾ ਪਾਣੀ ਪੀਣ ਨਾਲ ਇਹਨਾ ਦੀ ਸਰੀਰ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ।

ਜਿਨ੍ਹਾਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਪਾਣੀ ਪੈਕ ਹੁੰਦਾ ਹੈ ਇਹ ਕੁਦਰਤੀ ਤੌਰ ਤੇ ਨਸ਼ਟ ਹੋਣ ਦੇ ਵਿੱਚ 500 ਤੋਂ ਵੱਧ ਸਾਲ ਲੈਂਦਾ ਹੈ ।

ਪਲਾਸਟਿਕ ਦੀਆਂ ਬੋਤਲਾਂ ਖਪਤ ਕਰਨ ਲਈ ਇਹ ਸਮੁੰਦਰਾਂ ਦੇ ਵਿਚ ਜਾਂ ਕੂੜੇ ਦੇ ਢੇਰਾਂ ਦੇ ਵਿੱਚ ਸੁੱਟੀਆਂ ਜਾਂਦੀਆਂ ਹਨ , ਇਹ ਪ੍ਰਦੂਸ਼ਣ ਵਿੱਚ ਬਹੁਤ ਵਾਧਾ ਕਰਦੀਆਂ ਹਨ ਇਸੇ ਦੋਸ਼ ਕਰਕੇ ਹੁਣ ਬਹੁਤ ਸਾਰੇ ਦੇਸ਼ਾਂ ਵਿੱਚ ਪਲਾਸਟਿਕ ਨੂੰ ਬੈਨ ਕਰਨ ਦੀ ਆਵਾਜ਼ ਵੀ ਉੱਠ ਰਹੀ ਹੈ ।

ਇਸੇ ਪ੍ਰਦੂਸ਼ਣ ਦੇ ਚੱਲਦੇ ਅੱਜ ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਵਿੱਚ ਛੋਟੀਆਂ ਪਾਣੀ ਦੀਆਂ ਪਲਾਸਟਿਕ ਦੀਆਂ ਬੋਤਲਾਂ ਵੇਚਣ ਤੇ ਰੋਕ ਹੈ ।

ਪਲਾਸਟਿਕ ਦੀਆਂ ਬੋਤਲਾਂ ਅੰਦਰ ਬੰਦ ਪਾਣੀ ਪਲਾਸਟਿਕ ਦੇ ਗੁਣ ਵੀ ਆਪਣੇ ਅੰਦਰ ਘੁਲਣੇ ਸ਼ੁਰੂ ਕਰ ਦਿੰਦਾ ਹੈ ਜਿਸ ਦੀ ਵਜ੍ਹਾ ਕਰਕੇ ਇਹ ਸਾਡੇ ਲਈ ਨੁਕਸਾਨਦੇਹ ਹੈ ।ਜਿਸ ਦੇ ਨਤੀਜੇ ਵਿੱਚੋਂ ਕੈਂਸਰ ਜਾਂ ਕਿਡਨੀ ਦੀਆਂ ਬਿਮਾਰੀਆਂ ਆਮ ਗੱਲ ਹੈ ।

ਪਾਣੀ ਵੇਚਣ ਵਾਲੀਆਂ ਕੰਪਨੀਆਂ ਇਸ ਦੇ ਅੰਦਰਲੇ ਜੀਵਾਣੂ ਨਸ਼ਟ ਕਰਨ ਲਈ ਕਲੋਰੀਨ ਦੀ ਵਰਤੋਂ ਕਰਦੀਆਂ ਹਨ ਜਿਸ ਨਾਲ ਪਾਣੀ ਵਿੱਚ ਕਲੋਰੇਟ ਅਤੇ ਕਲੋਰਾਈਡ ਘੁਲ ਜਾਂਦੇ ਹਨ ਜੋ ਸਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦੇ ਹਨ

ਕੀ ਕੀਤਾ ਜਾਵੇ ?

ਹੁਣ ਸਵਾਲ ਲੁੱਟਦਾ ਹੈ ਇਸ ਦੇ ਲਈ ਕੀ ਕੀਤਾ ਜਾਵੇ ਕਿਉਂਕਿ ਕੁਦਰਤੀ ਤੌਰ ਤੇ ਸਾਡਾ ਨਦੀਆਂ ਨਹਿਰਾਂ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਹੈ ਅਤੇ ਬੋਤਲਾਂ ਵਿੱਚ ਮਿਲਣ ਵਾਲਾ ਪਾਣੀ ਵੀ ਸਹੀ ਨਹੀਂ ਹੈ ।

ਇਸ ਲਈ ਸਾਡੀ ਤੁਹਾਨੂੰ ਸਲਾਹ ਹੈ ਪਾਣੀ ਨੂੰ ਹਮੇਸ਼ਾ ਸ਼ੁੱਧ ਕਰਨ ਲਈ ਘਰ ਵਿੱਚ ਹੀ ਉਬਾਲੋ ਉਬਾਲਣ ਤੋਂ ਬਾਅਦ ਇਸ ਨੂੰ ਕਿਸੇ ਮਿੱਟੀ ਦੇ ਘੜੇ ਵਿੱਚ ਸਟੋਰ ਕਰੋ

ਜਿੱਥੇ ਉਬਾਲਣ ਨਾਲ ਇਸ ਵਿਚ ਮੌਜੂਦ ਸਾਰੇ ਜੀਵਾਣੂ ਨਸ਼ਟ ਹੋ ਜਾਣਗੇ ਉੱਥੇ ਮਿੱਟੀ ਦਾ ਘੜਾ ਇਕ ਕੁਦਰਤੀ ਆਰੋ ਦਾ ਕੰਮ ਕਰਦਾ ਹੈ ਜੇ ਟੀਡੀਐੱਸ ਦਾ ਲੈਵਲ ਵੱਧ ਹੋਵੇ ਤਾਂ ਮਿੱਟੀ ਦੇ ਘੜੇ ਵਿਚਲੇ ਸੁਰਾਖ਼ ਇਨ੍ਹਾਂ ਤੱਤਾਂ ਨੂੰ ਸੋਖ ਲੈਂਦੇ ਹਨ ਅਤੇ ਜਦੋਂ ਘੱਟ ਹੋਵੇ ਤਾਂ ਇਸ ਸੁਰਾਖਾਂ ਰਾਹੀਂ ਤੱਤ ਪਾਣੀ ਵਿੱਚ ਦੁਬਾਰਾ ਘੁੱਲ ਜਾਂਦੇ ਹਨ

ਜੇ ਤੁਹਾਡੇ ਕੋਲ ਸਮੇਂ ਦੀ ਘਾਟ ਹੈ ਤੁਸੀਂ ਨਹੀਂ ਕਰ ਸਕਦੇ ਅਤੇ ਤੁਸੀਂ ਆਰਓ ਫਿਲਟਰ ਲਵਾਉਣ ਲਈ ਮਜਬੂਰ ਹੋ
ਘਰ ਵਿੱਚ ਆਰਓ ਫਿਲਟਰ ਤੁਸੀਂ ਲਵਾਉਣਾ ਹੈ ਤਾਂ ਉਹ ਲਗਾਓ ਜਿਸ ਦਾ ਟੀਡੀਐਸ ਲੈਵਲ ਤੁਸੀਂ ਆਪ ਸੈੱਟ ਕਰ ਸਕੋ ਇਸ ਦਾ ਟੀਡੀਐੱਸ ਲੈਵਲ ਹਮੇਸ਼ਾਂ ਦੋ ਸੌ ਤੋਂ ਸਾਢੇ ਤਿੰਨ ਸੌ ਦੇ ਵਿਚਾਲੇ ਰੱਖੋ

ਫ਼ਿਲਟਰ ਹੋਏ ਪਾਣੀ ਨੂੰ ਕਿਸੇ ਮਿੱਟੀ ਦੇ ਘੜੇ ਵਿੱਚ ਸਟੋਰ ਕਰੋ ।ਮਿੱਟੀ ਦਾ ਘੜਾ ਇੱਕ ਕੁਦਰਤੀ ਫਿਲਟਰ ਹੁੰਦਾ ਹੈ ।

ਉਮੀਦ ਹੈ ਦੋਸਤੋ ਜਾਨਕਰੀ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਤਾਂ ਵੱਧ ਤੋਂ ਵੱਧ share ਕਰੋ।ਧੰਨਵਾਦ।


Posted

in

by

Tags: