ਸਰੀਰ ਵਿੱਚ ਪ੍ਰੋਟੀਨ ਦੀ ਕਮੀ ਹੋਣ ਤੇ ਦਿਖਾਈ ਦਿੰਦੇ ਹਨ , ਇਹ ਅੱਠ ਲੱਛਣ । ਜਾਣੋ ਇਸ ਦੇ ਲਈ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ।

ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੁੰਦਾ ਹੈ । ਇਹ ਸਰੀਰ ਦੇ ਕਈ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ । ਪ੍ਰੋਟੀਨ ਸਾਡੀਆਂ ਮਾਸ-ਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ । ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ , ਅਤੇ ਇਹ ਇਮਿਊਨਟੀ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ । ਸਕਿਨ ਅਤੇ ਵਾਲਾਂ ਨੂੰ ਤੰਦਰੁਸਤ ਰੱਖਣ ਅਤੇ ਹਾਰਮੋਨ ਦਾ ਸੰਤੁਲਨ ਬਣਾਈ ਰੱਖਣ ਦੇ ਲਈ ਵੀ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ । ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੁੰਦਾ ਹੈ । ਇਹੀ ਵਜ੍ਹਾ ਹੈ , ਕਿ ਡਾਕਟਰ ਹਰ ਉਮਰ ਦੇ ਲੋਕਾਂ ਨੂੰ ਪ੍ਰੋਟੀਨ ਦੀ ਪੂਰੀ ਮਾਤਰਾ ਵਿਚ ਸੇਵਨ ਕਰਨ ਦੀ ਸਲਾਹ ਦਿੰਦੇ ਹਨ । ਰੋਜ਼ਾਨਾ ਇੱਕ ਵਿਅਕਤੀ ਨੂੰ ਆਪਣੇ ਵਜਨ ਦੇ ਹਿਸਾਬ ਨਾਲ 0/8 ਗ੍ਰਾਮ ਤੋ ਲੈ ਕੇ 1/3 ਗ੍ਰਾਮ ਪ੍ਰੋਟੀਨ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਲੈਣਾ ਚਾਹੀਦਾ ਹੈ । ਜੇਕਰ ਸਹੀ ਮਾਤਰਾ ਵਿਚ ਪ੍ਰੋਟੀਨ ਦਾ ਸੇਵਨ ਕੀਤਾ ਜਾਵੇ , ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਪ੍ਰੋਟੀਨ ਦੀ ਕਮੀ ਹੋਣ ਤੇ ਸਰੀਰ ਵਿਚ ਕਈ ਤਰ੍ਹਾਂ ਦੇ ਸੰਕੇਤ ਅਤੇ ਲੱਛਣ ਨਜ਼ਰ ਆਉਂਦੇ ਹਨ ।

ਅੱਜ ਅਸੀਂ ਤੁਹਾਨੂੰ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਹੋਣ ਤੇ ਦਿਖਾਈ ਦੇਣ ਵਾਲੇ ਲੱਛਣ ਅਤੇ ਇਸ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਫ਼ਾਇਦੇਮੰਦ ਚੀਜ਼ਾਂ ਦਾ ਸੇਵਨ ਕਰਨ ਬਾਰੇ ਦੱਸਾਂਗੇ ।

ਜਾਣੋ ਪ੍ਰੋਟੀਨ ਦੀ ਕਮੀ ਦੇ ਲੱਛਣ

ਹੱਥ ਪੈਰ ਅਤੇ ਪੇਟ ਦੀ ਸੋਜ

ਥਕਾਣ ਅਤੇ ਚਿੜਚਿੜਾਪਨ

ਤੇਜੀ ਨਾਲ ਵਜਨ ਘਟਣ ਦੀ ਸਮੱਸਿਆ

ਵਾਲ ਝੜਨ ਦੀ ਸਮੱਸਿਆ

ਸਕਿਨ ਵਿੱਚ ਸੋਜ ਅਤੇ ਚੱਕਤੇ

ਵਾਰ ਵਾਰ ਭੁੱਖ ਲੱਗਣਾ

ਜ਼ਖ਼ਮ ਭਰਣ ਵਿੱਚ ਸਮਾਂ ਲ਼ੱਗਣਾ

ਵਾਰ ਵਾਰ ਬੀਮਾਰ ਪੈਣਾ

ਜਾਣੋ ਪ੍ਰੋਟੀਨ ਦੀ ਕਮੀ ਦੂਰ ਕਰਨ ਦੇ ਲਈ ਫ਼ਾਇਦੇਮੰਦ ਚੀਜਾਂ

ਅੰਡਾ

ਅੰਡਾ ਪ੍ਰੋਟੀਨ ਦਾ ਸਭ ਤੋਂ ਵਧੀਆ ਸੋਰਸ ਮੰਨਿਆ ਜਾਂਦਾ ਹੈ , ਅਤੇ ਨਾਲ ਹੀ ਇਹ ਵਿਟਾਮਿਨ , ਕੈਲਸ਼ੀਅਮ , ਮਿਨਰਲ ਅਤੇ ਹੈਲਦੀ ਫੈਟ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ । ਪਰ ਅੰਡੇ ਵਿੱਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਨੂੰ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ । ਅੰਡਾ ਖਾਣ ਨਾਲ ਮਾਸਪੇਸ਼ੀਆਂ ਦੇ ਵਿਕਾਸ ਵਿੱਚ ਮੱਦਦ ਮਿਲਦੀ ਹੈ , ਅਤੇ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ ।

ਡਰਾਈ ਫਰੂਟ

ਕਾਜੂ , ਬਦਾਮ ਅਤੇ ਅਖਰੋਟ ਵਰਗੇ ਡਰਾਈਫਰੂਟ ਵਿੱਚ ਪ੍ਰੋਟੀਨ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ । ਇਹ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ ਸਕਿਨ ਅਤੇ ਵਾਲਾਂ ਦੇ ਲਈ ਵੀ ਫਾਇਦੇਮੰਦ ਹੁੰਦੇ ਹਨ । ਪ੍ਰੋਟੀਨ ਦੀ ਕਮੀ ਨੂੰ ਦੂਰ ਕਰਨ ਦੇ ਲਈ ਤੁਸੀਂ ਆਪਣੀ ਡਾਈਟ ਵਿਚ ਡਰਾਈ ਫਰੂਟ ਨੂੰ ਜ਼ਰੂਰ ਸ਼ਾਮਲ ਕਰੋ ।

ਸੋਇਆਬੀਨ

ਸੋਇਆਬੀਨ ਵਿੱਚ ਪ੍ਰੋਟੀਨ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ । ਸੌ ਗ੍ਰਾਮ ਸੋਇਆਬੀਨ ਵਿੱਚ ਲੱਗਭਗ 50 ਗ੍ਰਾਮ ਪ੍ਰੋਟੀਨ ਹੁੰਦਾ ਹੈ । ਸੋਇਆਬੀਨ ਸ਼ਾਕਾਹਾਰੀ ਲੋਕਾਂ ਦੇ ਲਈ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ । ਤੂਸੀ ਇਸ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰ ਸਕਦੇ ਹੋ ।

ਛੋਲੇ

ਚਿੱਟੇ ਛੋਲੇ ਨੂੰ ਪ੍ਰੋਟੀਨ ਦਾ ਵਧੀਆ ਸਰੋਤ ਹੁੰਦੇ ਹਨ । ਇਸ ਤੋਂ ਇਲਾਵਾ ਛੋਲਿਆਂ ਵਿਚ ਕੋਬਰਸ , ਫਾਈਬਰ , ਆਇਰਨ ਅਤੇ ਫੋਲੇਟ , ਫਾਸਫੋਰਸ , ਪੋਟਾਸ਼ੀਅਮ ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ । ਇਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ , ਅਤੇ ਵਜ਼ਨ ਘਟਾਉਣ ਵਿੱਚ ਮਦਦ ਮਿਲਦੀ ਹੈ ।

ਮੂੰਗੀ ਦੀ ਦਾਲ

ਮੂੰਗੀ ਦੀ ਦਾਲ ਵੀ ਪ੍ਰੋਟੀਨ ਦਾ ਵਧੀਆ ਸੋਰਸ ਮੰਨੀ ਜਾਂਦੀ ਹੈ । ਮੂੰਗੀ ਦੀ ਦਾਲ ਵਿਚ ਫਾਈਬਰ , ਅਮੀਨੋ ਐਸਿਡ , ਕਾਰਬੋਹਾਇਡਰੇਟਸ ਤੇ ਲਿਪਿਡ ਜਾਂਦਾ ਹੈ । ਮੂੰਗੀ ਦੀ ਦਾਲ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ । ਇਸ ਲਈ ਇਸ ਨੂੰ ਵਜਨ ਘਟਾਉਣ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ । ਤੁਸੀਂ ਚਾਹੋ ਤਾਂ ਮੁੰਗੀ ਦੀ ਦਾਲ ਦਾ ਸੂਪ ਅਤੇ ਚੀਲਾ ਬਣਾ ਕੇ ਖਾ ਸਕਦੇ ਹੋ ।

ਜੇਕਰ ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਮਹਿਸੂਸ ਹੋਵੇ , ਤਾਂ ਤੁਸੀਂ ਡਾਕਟਰ ਨਾਲ ਸੰਪਰਕ ਕਰੋ । ਪ੍ਰੋਟੀਨ ਦੀ ਕਮੀ ਹੋਣ ਤੇ ਤੁਸੀਂ ਇਸ ਹੈਲਦੀ ਡਾਈਟ ਅਤੇ ਪ੍ਰੋਟੀਨ ਰਿਚ ਫੂਡ ਦੇ ਜ਼ਰੀਏ ਆਪਣੇ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।