ਪਿੱਤੇ ਨੂੰ ਸਵੱਸਥ ਅਤੇ ਪੱਥਰੀ ਮੁਕਤ ਰੱਖਣ ਲਈ ਨਾਂ ਖਾਓ ਇਹ ਪੰਜ ਆਹਾਰ

ਪਿੱਤਾ ਯਾਨੀ ਕਿ ਗਾਲ ਬਲੈਡਰ ਦੇ ਕੰਮ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਜ਼ਿਆਦਾਤਰ ਲੋਕ ਸਿਰਫ਼ ਇੰਨਾ ਜਾਣਦੇ ਹਨ ਕਿ ਪਿੱਤੇ ਦੇ ਵਿੱਚ ਪੱਥਰੀ ਹੁੰਦੀ ਹੈ।

ਪਿੱਤੇ ਦੀ ਪੱਥਰੀ ਦੇ ਮਾਮਲੇ ਕੁਝ ਦਿਨਾਂ ਤੋਂ ਕਾਫੀ ਵਧ ਰਹੇ ਹਨ ਇਸ ਦਾ ਕਾਰਨ ਲੋਕਾਂ ਦਾ ਗਲਤ ਖਾਣ ਪੀਣ ਤੇ ਕੁਝ ਅਜਿਹੇ ਆਹਾਰ ਹਨ ਜੋ ਪਿੱਤੇ ਦੀ ਪੱਥਰੀ ਦੀ ਸਮੱਸਿਆ ਨੂੰ ਵਧਾ ਦਿੰਦੇ ਹਨ। ਜੇ ਤੁਸੀਂ ਵੀ ਅਜਿਹੇ ਆਹਾਰ ਦਾ ਸੇਵਨ ਕਰਦੇ ਹੋ ਤਾਂ ਸਾਵਧਾਨ ਹੋ ਜਾਓ

ਬ੍ਰੈੱਡ,ਰਸਕ ਅਤੇ ਹੋਰ ਬੇਕਰੀ ਦੇ ਉਤਪਾਦ

ਬੇਕਰੀ ਦੇ ਵਿੱਚ ਬਣੇ ਉਤਪਾਦ ਜਿਵੇਂ ਬਰੈੱਡ,ਕੁਕੀਜ਼,ਕੱਪ ਕੇਕ ਆਦਿ ਦਾ ਸੇਵਨ ਸਾਡੇ ਪਿੱਤੇ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਇਨ੍ਹਾਂ ਭੋਜਨ ਪਦਾਰਥਾਂ ਵਿੱਚ ਸੈਚੂਰੇਟਡ ਅਤੇ ਟਰਾਂਸ ਫੈਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਜਿਆਦਾਤਰ ਮੈਦੇ ਦੇ ਬਣੇ ਹੁੰਦੇ ਹਨ।

ਟਰਾਂਸਫੈਟ ਅਤੇ ਮੈਦਾ ਸਾਡੇ ਪਿੱਤੇ ਨੂੰ ਕਮਜ਼ੋਰ ਕਰਦਾ ਹੈ ।ਇਨ੍ਹਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਦੀ ਜਗ੍ਹਾ ਤੇ ਮੋਟੇ ਅਨਾਜ ਦਾਲਾਂ ਦਾ ਸੇਵਨ ਵੱਧ ਤੋਂ ਵੱਧ ਕਰੋ।

ਲੋੜ ਤੋਂ ਵਧ ਪ੍ਰੋਟੀਨ ਖਾਣ

ਜੇ ਪਿੱਤਾ ਸਹੀ ਰੱਖਣਾ ਹੈ ਤਾਂ ਪ੍ਰੋਟੀਨ ਓਨਾ ਹੀ ਖਾਓ ਜਿੰਨੀ ਸਰੀਰ ਨੂੰ ਜ਼ਰੂਰਤ ਹੈ। ਜਾਨਵਰਾਂ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਤੇ ਕੈਲਸ਼ੀਅਮ ਤੋਂ ਸਟੋਨ ਅਤੇ ਯੂਰੀਕ ਐਸਿਡ ਸਟੋਨ ਬਣਨ ਦਾ ਖ਼ਤਰਾ ਵਧ ਜਾਂਦਾ ਹੈ।

ਮਾਸ, ਮੱਛੀ, ਦੁੱਧ ਵਿੱਚ ਪ੍ਰੋਟੀਨ ਦੇ ਨਾਲ ਨਾਲ ਕੈਲਸ਼ੀਅਮ ਦੀ ਮਾਤਰਾ ਵੀ ਬਹੁਤ ਹੁੰਦੀ ਹੈ। ਇਸ ਲਈ ਜਾਨਵਰਾਂ ਤੋਂ ਮਿਲਣ ਵਾਲੇ ਪ੍ਰੋਟੀਨ ਦਾ ਸੇਵਨ ਲੋੜ ਤੋਂ ਵੱਧ ਨਾ ਕਰੋ।

ਮਿੱਠੀਆਂ ਚੀਜ਼ਾਂ ਦਾ ਸੇਵਨ

ਮਿੱਠੀਆਂ ਚੀਜ਼ਾਂ ਦੇ ਅੰਦਰ ਰਿਫਾਇੰਡ ਕਾਰਬੋਹਾਈਡ੍ਰੇਟ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ।ਇਸ ਤੋਂ ਇਲਾਵਾ ਖੰਡ ਦਾ ਜ਼ਿਆਦਾ ਸੇਵਨ ਸਾਡਾ ਕਲੈਸਟਰੋਲ ਗਾੜ੍ਹਾ ਬਣਾ ਦਿੰਦਾ ਹੈ। ਜਿਸ ਨਾਲ ਦਿਲ ਦੇ ਰੋਗਾਂ ਦੇ ਨਾਲ ਨਾਲ ਪਿੱਤੇ ਅੰਦਰ ਪੱਥਰੀ ਦਾ ਖਤਰਾ ਵਿਵਾਦ ਜਾਂਦਾ ਹੈ । ਇਸ ਲਈ ਮਿੱਠੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਚਾਹੀਦਾ।

ਗਰਭ ਨਿਰੋਧਕ ਗ਼ੋਲੀਆ

ਜ਼ਿਆਦਾ ਮਾਤਰਾ ਵਿੱਚ ਇਨ੍ਹਾਂ ਦਾ ਪ੍ਰਯੋਗ ਕਰਨ ਵਾਲੀਆਂ ਮਹਿਲਾਵਾਂ ਨੂੰ ਪਿੱਤੇ ਦੀ ਸਮੱਸਿਆ ਪਾਈ ਜਾਂਦੀ ਹੈ। ਇਸ ਲਈ ਜਿੱਥੋਂ ਤੱਕ ਹੋ ਸਕੇ ਇਨ੍ਹਾਂ ਦਵਾਈਆਂ ਦਾ ਪ੍ਰਯੋਗ ਨਾ ਹੀ ਕੀਤਾ ਜਾਵੇ। ਪਿੱਤੇ ਦੇ ਨਾਲ ਨਾਲ ਇਹ ਕਿਡਨੀ ਅਤੇ ਲਿਵਰ ਤੇ ਵੀ ਬੁਰਾ ਅਸਰ ਪਾਉਂਦੀਆਂ ਹਨ।

ਕੌਫ਼ੀ:-

ਕੌਫੀ ਦਾ ਜ਼ਿਆਦਾ ਸੇਵਨ ਸਾਡੇ ਪਿੱਤੇ ਨੂੰ ਕਮਜ਼ੋਰ ਕਰ ਦਿੰਦਾ ਹੈ ਇਸ ਲਈ ਜਿਨ੍ਹਾਂ ਲੋਕਾਂ ਨੂੰ ਪਿੱਤੇ ਦੀ ਪੱਥਰੀ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਇਸ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ।

ਸੋਡੇ ਜਾਂ ਕੋਲਡ ਡ੍ਰਿੰਕ ਦਾ ਸੇਵਨ

ਪੱਥਰੀ ਹੋ ਜਾਣ ਤੇ ਪਾਣੀ ਦਾ ਸੇਵਨ ਕਰਨ ਦੀ ਸਲਾਹ ਵੱਧ ਦਿੱੱਤੀ ਜਾਂਦੀ ਹੈ ਇਸ ਤੋਂ ਇਲਾਵਾ ਕੁਝ ਅਜਿਹੇ ਪਦਾਰਥ ਵੀ ਹਨ ਜਿੰਨਾਂ ਦਾ ਸੇਵਨ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਕੋਲਡ ਡਰਿੰਕ ਵੀ ਉਨ੍ਹਾਂ ਵਿੱਚੋਂ ਇੱਕ ਹੈ ਇਸ ਦੇ ਅੰਦਰ ਫਾਸਫੋਰਿਕ ਐਸਿਡ ਹੁੰਦਾ ਹੈ ਜੋ ਸਾਡੇ ਪਿੱਤੇ ਵਿੱਚ ਪੱਥਰੀ ਦੇ ਖ਼ਤਰੇ ਨੂੰ ਵਧਾ ਦਿੰਦਾ ਹੈ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ


Posted

in

by

Tags: