ਪੇਟ ਦੀ ਸੋਜ ਘੱਟ ਕਰਨ ਦੇ ਲਈ ਘਰੇਲੂ ਨੁਸਖੇ ।

ਗਲਤ ਖਾਣ ਪੀਣ ਅਤੇ ਗਲਤ ਲਾਈਫ ਸਟਾਈਲ ਦੇ ਕਾਰਨ ਪੇਟ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਵਧ ਰਹੀਆਂ ਹਨ । ਇਨ੍ਹਾਂ ਵਿੱਚੋਂ ਇੱਕ ਹੈ ਪੇਟ ਵਿੱਚ ਸੋਜ ਹੋਣਾ । ਪੇਟ ਵਿਚ ਸੋਜ ਦੀ ਸਮੱਸਿਆ ਦੇ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਕਬਜ਼ ਅਤੇ ਗੈਸ ਬਣਨਾ ਹੈ । ਇਹ ਸਮੱਸਿਆ ਉਸ ਸਮੇਂ ਹੁੰਦੀ ਹੈ , ਜਦੋਂ ਖਾਣਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ । ਕਈ ਵਾਰ ਪੇਟ ਵਿੱਚ ਸੋਜ ਦਾ ਕਾਰਨ ਫੂਡ ਐਲਰਜੀ ਵੀ ਹੋ ਸਕਦੀ ਹੈ ।

ਇਸ ਦੇ ਲਈ ਕਦੇ ਵੀ ਖਾਣਾ ਜਲਦਬਾਜ਼ੀ ਵਿੱਚ ਨਾ ਖਾਓ ਅਤੇ ਖਾਣੇ ਨੂੰ ਚੰਗੀ ਤਰ੍ਹਾਂ ਪਚਾਉਣ ਦੇ ਲਈ ਜ਼ਰੂਰੀ ਹੁੰਦਾ ਹੈ , ਚਬਾ ਚਬਾ ਕੇ ਖਾਓ । ਜੇਕਰ ਤੁਹਾਡਾ ਖਾਣਾ ਚੰਗੀ ਤਰ੍ਹਾਂ ਪਚ ਜਾਵੇਗਾ ਤਾਂ ਪੇਟ ਦੀ ਕੋਈ ਵੀ ਸਮੱਸਿਆ ਨਹੀਂ ਹੋਵੇਗੀ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਪੇਟ ਦੀ ਸੋਜ ਘੱਟ ਕਰਨ ਦੇ ਲਈ ਕੁਝ ਘਰੇਲੂ ਨੁਸਖੇ । ਜਿਨ੍ਹਾਂ ਨਾਲ ਪੇਟ ਦੀ ਸੋਜ ਨੂੰ ਬਹੁਤ ਜਲਦੀ ਠੀਕ ਕੀਤਾ ਜਾ ਸਕਦਾ ਹੈ ।

ਪੇਟ ਦੀ ਸੋਜ ਘੱਟ ਕਰਨ ਦੇ ਲਈ ਘਰੇਲੂ ਨੁਸਖੇ

ਅਜਵਾਇਨ , ਜੀਰਾ , ਛੋਟੀ ਹਰੜ ਅਤੇ ਕਾਲਾ ਨਮਕ

ਪੇਟ ਦੀ ਸੋਜ ਘੱਟ ਕਰਨ ਦੇ ਲਈ ਅਜਵਾਈਨ , ਜੀਰਾ , ਛੋਟੀ ਹਰੜ ਅਤੇ ਕਾਲਾ ਨਮਕ ਬਰਾਬਰ ਮਾਤਰਾ ਵਿੱਚ ਪੀਸ ਕੇ ਚੂਰਨ ਬਣਾ ਲਓ । ਇਸ ਚੂਰਨ ਦਾ ਅੱਧਾ ਚਮਚ ਖਾਣਾ ਖਾਣ ਤੋਂ ਬਾਅਦ ਲਓ , ਇਸ ਨਾਲ ਪੇਟ ਦੀ ਸੋਜ ਦੀ ਸਮੱਸਿਆ ਬਹੁਤ ਜਲਦ ਠੀਕ ਹੋ ਜਾਵੇਗੀ ।

ਪਾਲਕ ਦਾ ਸਾਗ

ਅੰਤੜੀਆਂ ਦੀ ਕੋਈ ਵੀ ਸਮੱਸਿਆ ਹੋਵੇ ਉਸ ਲਈ ਪਾਲਕ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ । ਇਸ ਲਈ ਪਾਲਕ ਦੀ ਸਬਜ਼ੀ ਸਾਗ ਖਾਣ ਨਾਲ ਪੇਟ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

ਚੌਲਾਈ

ਚੌਲਾਈ ਦਾ ਸਾਗ ਪੀਸ ਲਓ ਅਤੇ ਇਸ ਲੇਪ ਨੂੰ ਪੇਟ ਤੇ ਲਗਾਓ ਇਸ ਨਾਲ ਪੇਟ ਦੀ ਸੋਜ ਦੂਰ ਹੋ ਜਾਵੇਗੀ ।

ਗਾਜਰ

ਗਾਜਰ ਵਿੱਚ ਵਿਟਾਮਿਨ ਬੀ ਕੰਪਲੈਕਸ ਹੁੰਦਾ ਹੈ । ਜੋ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ । ਪੇਟ ਵਿਚ ਸੋਜ ਦੀ ਸਮੱਸਿਆ ਹੋਣ ਤੇ ਗਾਜਰ ਦਾ ਜੂਸ ਪੀਓ । ਇਸ ਨਾਲ ਪੇਟ ਦੀ ਹਰ ਸਮੱਸਿਆ ਠੀਕ ਹੋ ਜਾਂਦੀ ਹੈ ।

ਗਰਮ ਪਾਣੀ

ਖਾਣਾ ਖਾਣ ਤੋਂ ਬਾਅਦ ਇੱਕ ਗਿਲਾਸ ਗਰਮ ਪਾਣੀ ਜ਼ਰੂਰ ਪੀਓ । ਇਸ ਨਾਲ ਖਾਣਾ ਹਜ਼ਮ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਵਿਸ਼ੈਲੇ ਤੱਤ ਬਾਹਰ ਨਿਕਲ ਜਾਂਦੇ ਹਨ । ਪੇਟ ਵਿਚ ਸੋਜ ਦੀ ਸਮੱਸਿਆ ਹੋਣ ਤੇ ਪਾਣੀ ਵੱਧ ਤੋਂ ਵੱਧ ਪੀਓ । ਇਸ ਨਾਲ ਸੋਜ ਘੱਟ ਹੋ ਜਾਂਦੀ ਹੈ ।

ਰਾਈ

ਅੰਤੜੀਆਂ ਵਿੱਚ ਸੋਜ ਦੀ ਸਮੱਸਿਆ ਹੋਣ ਤੇ ਰਾਈ ਨੂੰ ਪੀਸ ਕੇ ਲੇਪ ਕਰੋ । ਇਸ ਲੇਪ ਨੂੰ ਇੱਕ ਘੰਟੇ ਤੋਂ ਜ਼ਿਆਦਾ ਨਾ ਲਗਾਓ ਇਸ ਨਾਲ ਛਾਲੇ ਹੋ ਸਕਦੇ ਹਨ । ਇਸ ਲਈ ਸਿਰਫ਼ ਅੱਧਾ ਘੰਟਾ ਇਸ ਲੇਪ ਨੂੰ ਲਗਾਉਣ ਨਾਲ ਪੇਟ ਦੀ ਸੋਜ ਘੱਟ ਜਾਂਦੀ ਹੈ ।

ਪੇਟ ਵਿਚ ਸੋਜ ਦੀ ਸਮੱਸਿਆ ਜ਼ਿਆਦਾਤਰ ਪੇਟ ਵਿੱਚ ਕਬਜ਼ ਦੀ ਸਮੱਸਿਆ ਨਾਲ ਹੁੰਦੀ ਹੈ । ਇਸ ਲਈ ਸਭ ਤੋਂ ਪਹਿਲਾਂ ਕਬਜ਼ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ।

ਕਬਜ਼ ਲਈ ਘਰੇਲੂ ਨੁਸਖੇ

ਅੰਜੀਰ

ਅੰਜੀਰ ਦੇ ਫਲ ਨੂੰ ਰਾਤ ਨੂੰ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਇਸ ਫਲ ਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।

ਮੁਨੱਕਾ

ਮੁਨੱਕਾ ਵਿੱਚ ਕਬਜ਼ ਠੀਕ ਕਰਨ ਦੇ ਤੱਤ ਮੌਜੂਦ ਹੁੰਦੇ ਹਨ । ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਛੇ ਸੱਤ ਮੁਨੱਕੇ ਖਾਣ ਨਾਲ ਕਬਜ਼ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

ਤ੍ਰਿਫਲਾ ਚੂਰਨ

ਰਾਤ ਨੂੰ ਸੋਣ ਤੋਂ ਪਹਿਲਾਂ ਇਕ ਚਮਚ ਤ੍ਰਿਫਲਾ ਚੂਰਨ ਗਰਮ ਪਾਣੀ ਨਾਲ ਲਓ । ਤ੍ਰਿਫਲਾ ਹਰੜ , ਬਹੇੜਾ ਅਤੇ ਆਂਵਲੇ ਨਾਲ ਬਣਿਆ ਹੁੰਦਾ ਹੈ । ਇਹ ਤਿੰਨੇ ਚੀਜ਼ਾਂ ਪੇਟ ਦੇ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦੀਆਂ ਹਨ ।

ਕੇਸਰ ਅਤੇ ਘਿਓ

ਅੱਧਾ ਗ੍ਰਾਮ ਕੇਸਰ ਨੂੰ ਘਿਓ ਵਿੱਚ ਪੀਸ ਕੇ ਖਾਣ ਨਾਲ ਇੱਕ ਸਾਲ ਪੁਰਾਣੀ ਕਬਜ਼ ਦੂਰ ਹੋ ਜਾਂਦੀ ਹੈ ।

ਬੇਕਿੰਗ ਸੋਡਾ

ਬੇਕਿੰਗ ਸੋਡਾ ਪੇਟ ਸਾਫ ਨਾ ਹੋਣ ਦੀ ਵਜ੍ਹਾ ਨਾਲ ਭਾਰੀਪਨ ਅਤੇ ਦਬਾਅ ਅਤੇ ਪੇਟ ਵਿਚ ਦਰਦ , ਉਸ ਲਈ ਫ਼ਾਇਦੇਮੰਦ ਹੁੰਦਾ ਹੈ । ਇਸ ਦੇ ਲਈ ਇਕ ਕੱਪ ਗਰਮ ਪਾਣੀ ਵਿਚ ਇਕ ਚਮਚ ਬੇਕਿੰਗ ਸੋਡਾ ਪਾਊਡਰ ਨੂੰ ਮਿਲਾਓ ਅਤੇ ਤੁਰੰਤ ਪੀ ਲੋਕ ਇਸ ਨਾਲ ਕਾਫੀ ਆਰਾਮ ਮਿਲਦਾ ਹੈ ।

ਦੁੱਧ

ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣ ਨਾਲ ਅਗਲੇ ਦਿਨ ਪੇਟ ਸਾਫ ਹੋਣ ਵਿਚ ਮਦਦ ਮਿਲਦੀ ਹੈ । ਇਸ ਦੇ ਲਈ ਰੋਜ਼ਾਨਾ ਸੋਣ ਤੋਂ ਪਹਿਲਾਂ ਤੋਤੇ ਵਿੱਚ ਖੰਡ ਮਿਲਾ ਕੇ ਪੀਣਾ ਸ਼ੁਰੂ ਕਰ ਦਿਓ , ਕਬਜ਼ ਦੀ ਸਮੱਸਿਆ ਠੀਕ ਹੋ ਜਾਵੇਗੀ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਧੰਨਵਾਦ ।


Posted

in

by

Tags: