ਸ਼ਹਿਰ ਦੇ ਫੇਸਪੈਕ ਨਾਲ ਪਾਓ ਖੂਬਸੂਰਤ ਚਮੜੀ ਅਤੇ ਚਿਹਰੇ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ।

ਸ਼ਹਿਦ ਵਿੱਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਹੁੰਦੇ ਹਨ । ਜੋ ਸਾਡੀ ਸਿਹਤ ਦੇ ਲਈ ਬਹੁਤ ਚੰਗੇ ਮੰਨੇ ਜਾਂਦੇ ਹਨ । ਸ਼ਹਿਦ ਵਿੱਚ ਇਸ ਤਰ੍ਹਾਂ ਦੇ ਤੱਤ ਅਤੇ ਵਿਟਾਮਿਨ ਹੁੰਦੇ ਹਨ । ਜੋ ਚਮੜੀ ਨੂੰ ਖੂਬਸੂਰਤ ਬਣਾਉਣ ਦੇ ਲਈ ਬਹੁਤ ਲਾਭਦਾਇਕ ਹੁੰਦੇ ਹਨ । ਸ਼ਹਿਦ ਇਕ ਇਸ ਤਰ੍ਹਾਂ ਦੀ ਚੀਜ਼ ਹੈ , ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਲਈ ਫਾਈਦੇਮੰਦ ਹੁੰਦਾ ਹੈ । ਸਿਹਤ ਦੇ ਨਾਲ ਨਾਲ ਇਹ ਚਿਹਰੇ ਨੂੰ ਖੂਬਸੂਰਤ ਬਣਾਉਣ ਦੇ ਲਈ ਬਹੁਤ ਸਾਰੀਆਂ ਕਰੀਮਾਂ ਵਿੱਚ ਵਰਤਿਆ ਜਾਂਦਾ ਹੈ ।

ਪਰ ਅਸੀਂ ਚਿਹਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਸ਼ਹਿਦ ਦੇ ਘਰੇਲੂ ਫੇਸਪੈਕ ਘਰੇ ਤਿਆਰ ਕਰਕੇ ਚਿਹਰੇ ਤੇ ਲਗਾ ਸਕਦੇ ਹਾਂ । ਅੱਜ ਅਸੀਂ ਤੁਹਾਨੂੰ ਦੱਸਾਂਗੇ ਸ਼ਹਿਦ ਦੇ ਘਰੇਲੂ ਫੇਸਪੈਕ ਕਿਸ ਤਰ੍ਹਾਂ ਬਣਾ ਸਕਦੇ ਹਾਂ ਅਤੇ ਇਸ ਨੂੰ ਕਿਸ ਤਰ੍ਹਾਂ ਲਗਾਉਣਾ ਚਾਹੀਦਾ ਹੈ । ਅਤੇ ਕਿਹੜੀ ਚਮੜੀ ਤੇ ਸ਼ਹਿਦ ਵਿੱਚ ਕਿਹੜੀ ਚੀਜ਼ ਮਿਲਾ ਕੇ ਲਗਾਉਣੀ ਚਾਹੀਦੀ ਹੈ ।

ਝੁਰੜੀਆਂ ਦੀ ਸਮੱਸਿਆ

ਉਮਰ ਦੇ ਨਾਲ ਚਮੜੀ ਤੇ ਝੁਰੜੀਆਂ ਆਉਣਾ ਇੱਕ ਆਮ ਗੱਲ ਹੈ । ਪਰ ਇਨ੍ਹਾਂ ਝੁਰੜੀਆਂ ਨੂੰ ਸ਼ਹਿਦ ਦਾ ਫੇਸਪੈਕ ਘੱਟ ਕਰ ਸਕਦਾ ਹੈ । ਇਸ ਦੇ ਲਈ ਸ਼ਹਿਦ ਅਤੇ ਅੰਡੇ ਦੇ ਸਫੇਦ ਭਾਗ ਦਾ ਫੇਸ ਪੈਕ ਬਣਾ ਕੇ ਚਿਹਰੇ ਤੇ ਲਗਾਓ । ਇਸ ਫੇਸਪੈਕ ਨੂੰ ਬਣਾਉਣ ਦੇ ਲਈ ਦੋ ਚਮਚ ਸ਼ਹਿਦ ਅਤੇ ਦੋ ਚਮਚ ਅੰਡੇ ਦਾ ਸਫੈਦ ਭਾਗ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਪੇਸਟ ਨੂੰ ਚਿਹਰੇ ਤੇ ਲਗਾ ਲਓ । ਇਸ ਫੇਸਪੈਕ ਨਾਲ ਚਿਹਰੇ ਦੀ ਚਮੜੀ ਟਾਈਟ ਹੋ ਜਾਵੇਗੀ ਅਤੇ ਝੁਰੜੀਆਂ ਘੱਟ ਹੋ ਜਾਣਗੀਆਂ । ਕਿਉਂਕਿ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਤੱਤ ਹੁੰਦੇ ਹਨ । ਜੋ ਐਂਟੀ ਏਜਿੰਗ ਕਰੀਮ ਦਾ ਕੰਮ ਕਰਦੇ ਹਨ । ਇਸ ਫੇਸਪੈਕ ਨੂੰ ਹਫਤੇ ਵਿੱਚ ਦੋ ਵਾਰ ਜ਼ਰੂਰ ਲਗਾਓ ।

ਆਇਲੀ ਚਮੜੀ ਲਈ

ਜੇਕਰ ਤੁਹਾਡੀ ਚਮੜੀ ਆਇਲੀ ਹੈ , ਤਾਂ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਤੱਤ ਹੁੰਦੇ ਹਨ । ਜੋ ਚਮੜੀ ਨੂੰ ਨਰਮ ਅਤੇ ਮੁਲਾਇਮ ਬਣਾਉਂਦੇ ਹਨ । ਇਸ ਦੇ ਨਾਲ ਚਮੜੀ ਵਿੱਚੋਂ ਆਇਲ ਨੂੰ ਵੀ ਬਾਹਰ ਕੱਢਦੇ ਹਨ । ਆਇਲੀ ਚਮੜੀ ਦੇ ਲਈ ਇੱਕ ਚਮਚ ਮੁਲਤਾਨੀ ਮਿੱਟੀ ਵਿੱਚ ਇੱਕ ਚਮਚ ਸ਼ਹਿਦ ਅਤੇ ਦੋ ਚਮਚ ਗੁਲਾਬ ਜਲ ਮਿਲਾ ਕੇ ਪੇਸਟ ਤਿਆਰ ਕਰੋ । ਹੁਣ ਇਸ ਪੇਸਟ ਨੂੰ ਚਿਹਰੇ ਤੇ ਲਗਾਓ ਅਤੇ 30 ਮਿੰਟ ਬਾਅਦ ਚਿਹਰਾ ਠੰਢੇ ਪਾਣੀ ਨਾਲ ਧੋ ਲਓ । ਇਸ ਫੇਸਪੈਕ ਨੂੰ ਹਫਤੇ ਵਿੱਚ ਤਿੰਨ ਵਾਰ ਜ਼ਰੂਰ ਲਗਾਓ । ਤੁਹਾਡੀ ਆਇਲੀ ਸਕਿਨ ਦੀ ਸਮੱਸਿਆ ਠੀਕ ਹੋ ਜਾਵੇਗੀ ਅਤੇ ਰੰਗ ਸਾਫ ਹੋ ਜਾਵੇਗਾ ।

ਟੈਨਿੰਗ ਦੀ ਸਮੱਸਿਆ

ਜ਼ਿਆਦਾ ਧੁੱਪ ਵਿੱਚ ਰਹਿਣ ਦੇ ਕਾਰਨ ਚਮੜੀ ਤੇ ਟੈਨਿੰਗ ਹੋ ਜਾਂਦੀ ਹੈ । ਟੈਨਿੰਗ ਤੋਂ ਰਾਹਤ ਪਾਉਣ ਦੇ ਲਈ ਚਮਚ ਸ਼ਹਿਦ ਵਿੱਚ ਦੋ ਚਮਚ ਟਮਾਟਰ ਦੀ ਪੇਸਟ ਮਿਲਾ ਕੇ ਚੰਗੀ ਤਰ੍ਹਾਂ ਪੇਸਟ ਤਿਆਰ ਕਰੋ ਅਤੇ ਇਸ ਨੂੰ ਚਿਹਰੇ ਤੇ 15 , 20 ਮਿੰਟ ਲਈ ਲਗਾਓ ਅਤੇ ਬਾਅਦ ਵਿਚ ਠੰਢੇ ਪਾਣੀ ਨਾਲ ਧੋ ਲਓ । ਟੈਨਿੰਗ ਦੀ ਸਮੱਸਿਆ ਦੂਰ ਹੋ ਜਾਵੇਗੀ ।

ਮੁਹਾਸੇ ਅਤੇ ਦਾਗ ਧੱਬੇ

ਜੇਕਰ ਤੁਹਾਡੀ ਚਮੜੀ ਤੇ ਵਾਰ ਵਾਰ ਦਾਣੇ ਜਾਂ ਫਿਰ ਮੁਹਾਸੇ ਹੁੰਦੇ ਹਨ , ਤਾਂ ਸ਼ਹਿਦ ਬਹੁਤ ਫਾਇਦੇਮੰਦ ਹੈ । ਮੁਹਾਸੇ ਅਤੇ ਦਾਗ ਧੱਬੇ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਥੋੜ੍ਹਾ ਜਿਹਾ ਸ਼ਹਿਦ ਪੂਰੇ ਚਿਹਰੇ ਤੇ ਲਗਾਓ ਅਤੇ 15 – 20 ਮਿੰਟ ਬਾਅਦ ਚਿਹਰਾ ਧੋ ਲਓ । ਇਸ ਨਾਲ ਚਮੜੀ ਤੇ ਹੋਣ ਵਾਲੀ ਖੁਜ਼ਲੀ , ਮੁਹਾਸੇ ਘੱਟ ਹੋ ਜਾਣਗੇ ਅਤੇ ਚਮੜੀ ਮੁਲਾਇਮ ਅਤੇ ਚਮਕਦਾਰ ਹੋ ਜਾਵੇਗੀ । ਇਸ ਨੂੰ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਜਰੂਰ ਲਗਾਓ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਕਈ ਗੰਭੀਰ ਬਿਮਾਰੀਆਂ ਦੀ ਸੰਭਾਵਨਾ ਨੂੰ ਘੱਟ ਕਰ ਦਿੰਦਾ ਹੈ , ਅੰਗੂਰ । ਜਾਣੋ ਅੰਗੂਰ ਖਾਣ ਦੇ ਫਾਇਦੇ ।

ਅੰਗੂਰ ਖਾਣ ਨਾਲ ਸਾਡੀ ਸਿਹਤ ਨੂੰ ਸਾਰੇ ਫਾਇਦੇ ਮਿਲਦੇ ਹਨ । ਚੌਕੀ ਅੰਗੂਰ ਦਾ ਸੇਵਨ ਕਰਨ ਨਾਲ ਬਹੁਤ ਸਾਰੇ ਰੋਗ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ । ਕਿਉਂਕਿ ਅੰਗੂਰ ਵਿੱਚ ਸੋਡੀਅਮ , ਪੋਟੇਸ਼ੀਅਮ , ਸਿਟਰਿਕ ਐਸਿਡ , ਸਲਫੇਟ , ਮੈਗਨੀਸ਼ੀਅਮ ਜਿਹੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ । ਅੰਗੂਰ ਦਾ ਸਵਾਦ ਕਾਫ਼ੀ ਚੰਗਾ ਹੁੰਦਾ ਹੈ । ਇਸ ਲਈ ਬਹੁਤ ਸਾਰੇ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਅੰਗੂਰ ਖਾਣ ਦੇ ਫਾਇਦੇ ਬਾਰੇ ਅਤੇ ਉਹ ਸਮੱਸਿਆਵਾਂ ਜੋ ਅੰਗੂਰ ਖਾਣ ਨਾਲ ਦੂਰ ਹੁੰਦੀਆਂ ਹਨ ।

ਮਾਈਗ੍ਰੇਨ ਦੀ ਸਮੱਸਿਆ

ਜੇਕਰ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਅੰਗੂਰ ਦਾ ਸੇਵਨ ਜਾਂ ਫਿਰ ਅੰਗੂਰ ਦਾ ਰਸ ਪੀਣਾ ਸ਼ੁਰੂ ਕਰ ਦਿਓ । ਰੋਜ਼ਾਨਾ ਅੰਗੂਰ ਖਾਣ ਨਾਲ ਮਾਈਗ੍ਰੇਨ ਦੀ ਸਮੱਸਿਆ ਬਹੁਤ ਜਲਦੀ ਠੀਕ ਹੁੰਦੀ ਹੈ ।

ਬ੍ਰੈਸਟ ਕੈਂਸਰ

ਜਿਨ੍ਹਾਂ ਮਹਿਲਾਵਾਂ ਨੂੰ ਬ੍ਰੈਸਟ ਕੈਂਸਰ ਦੀ ਸਮੱਸਿਆ ਹੈ , ਉਨ੍ਹਾਂ ਲਈ ਅੰਗੂਰ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੈ । ਰੋਜ਼ਾਨਾ ਅੰਗੂਰ ਦਾ ਰਸ ਪੀਣ ਨਾਲ ਕੈਂਸਰ ਦੀ ਸੰਭਾਵਨਾ ਘੱਟ ਜਾਂਦੀ ਹੈ ਅਤੇ ਬਲੱਡ ਕੈਂਸਰ ਵਿੱਚ ਅੰਗੂਰ ਦੇ ਬੀਜਾਂ ਦਾ ਅਰਕ ਲੈਣਾ ਬਹੁਤ ਫਾਇਦੇਮੰਦ ਹੁੰਦਾ ਹੈ ।

ਖੂਨ ਦੀ ਕਮੀ

ਜਿਨ੍ਹਾਂ ਲੋਕਾਂ ਨੂੰ ਖੂਨ ਦੀ ਕਮੀ ਦੀ ਸਮੱਸਿਆ ਰਹਿੰਦੀ ਹੈ , ਉਨ੍ਹਾਂ ਲਈ ਅੰਗੂਰ ਦਾ ਜੂਸ ਮਦਦਗਾਰ ਹੁੰਦਾ ਹੈ । ਰੋਜ਼ਾਨਾ ਅੰਗੂਰ ਦੇ ਜੂਸ ਵਿੱਚ ਦੋ ਚਮਚ ਸ਼ਹਿਦ ਮਿਲਾ ਕੇ ਪੀਓ । ਸਰੀਰ ਵਿੱਚ ਬਹੁਤ ਜਲਦ ਖੂਨ ਦੀ ਕਮੀ ਦੂਰ ਹੁੰਦੀ ਹੈ ਅਤੇ ਚੌਂਕੀ ਅੰਗੂਰ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਵਧਾਉਣ ਦਾ ਕੰਮ ਕਰਦੇ ਹਨ ।

ਕਬਜ਼ ਦੀ ਸਮੱਸਿਆ

ਜੋ ਲੋਕ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ , ਉਨ੍ਹਾਂ ਨੂੰ ਰੋਜ਼ਾਨਾ ਅੰਗੂਰ ਦਾ ਸੇਵਨ ਕਰਨਾ ਚਾਹੀਦਾ ਹੈ । ਕਬਜ਼ ਦੀ ਸਮੱਸਿਆ ਹੋਣ ਤੇ ਅੰਗੂਰਾਂ ਨਾਲ ਨਮਕ ਅਤੇ ਕਾਲੀ ਮਿਰਚ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ । ਰੋਜ਼ਾਨਾ ਇਸ ਤਰ੍ਹਾਂ ਅੰਗੂਰਾਂ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਤੰਦਰੁਸਤ ਰਹਿੰਦੀ ਹੈ ਅਤੇ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ।

ਡਾਇਬਿਟੀਜ਼ ਦੀ ਸਮੱਸਿਆ

ਡਾਇਬਟੀਜ਼ ਦੇ ਮਰੀਜ਼ਾਂ ਲਈ ਅੰਗੂਰ ਬਹੁਤ ਫਾਇਦੇਮੰਦ ਹੁੰਦੇ ਹਨ । ਕਿਉਂਕਿ ਇਹ ਬਲੱਡ ਵਿੱਚ ਸ਼ੂਗਰ ਦੇ ਲੇਵਲ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ ।

ਦਿਲ ਦੀਆਂ ਸਮੱਸਿਆਵਾਂ

ਦਿਲ ਦੀਆਂ ਬੀਮਾਰੀਆਂ ਦੇ ਲਈ ਅੰਗੂਰ ਕਾਫੀ ਫਾਇਦੇਮੰਦ ਹੁੰਦਾ ਹੈ । ਕਿਉਂਕਿ ਅੰਗੂਰ ਦਿਲ ਵਿੱਚ ਜਮ੍ਹਾਂ ਹੋ ਰਹੇ ਬੁਰੇ ਕੋਲੈਸਟ੍ਰੋਲ ਨੂੰ ਘੱਟ ਕਰਦੇ ਹਨ । ਜਿਸ ਨਾਲ ਦਿਲ ਦੀਆਂ ਬਿਮਾਰੀਆ ਦੀ ਸੰਭਾਵਨਾ ਘਟ ਜਾਂਦੀ ਹੈ ।

ਬਲੱਡ ਪ੍ਰੈਸ਼ਰ ਦੀ ਸਮੱਸਿਆ

ਰੋਜ਼ਾਨਾ ਅੰਗੂਰ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ ਅਤੇ ਜਿਨ੍ਹਾਂ ਲੋਕਾਂ ਨੂੰ ਬੀਪੀ ਦੀ ਸਮੱਸਿਆ ਹੈ , ਉਨ੍ਹਾਂ ਦਾ ਅੰਗੂਰ ਖਾਣ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ । ਕਿਉਂਕਿ ਅੰਗੂਰ ਵਿੱਚ ਮੌਜੂਦ ਪੋਟਾਸ਼ੀਅਮ ਦੀ ਮਾਤਰਾ ਖ਼ੂਨ ਵਿੱਚ ਸੋਡੀਅਮ ਦੀ ਮਾਤਰਾ ਨੂੰ ਘੱਟ ਕਰਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਮਹੀਨੇ ਵਿੱਚ ਇੱਕ ਵਾਰ ਜ਼ਰੂਰ ਲਗਾਓ ਦੇਸੀ ਘਿਓ ਨਾਲ ਬਣਿਆ , ਇਹ ਫੇਸਪੈਕ ।

ਨੈਚੁਰਲ ਤਰੀਕੇ ਨਾਲ ਚਿਹਰੇ ਦੀ ਸੁੰਦਰਤਾ ਵਧਾਉਣ ਦੇ ਲਈ ਦੇਸੀ ਘਿਉ ਦਾ ਅਹਿਮ ਰੋਲ ਹੁੰਦਾ ਹੈ । ਇਸ ਲਈ ਦੇਸੀ ਕਿਉਂ ਸਾਡੀ ਚਮੜੀ ਨੂੰ ਚਮਕਦਾਰ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ । ਜੇਕਰ ਅਸੀਂ ਰੋਜ਼ਾਨਾ ਇੱਕ ਚਮਚ ਦੇਸੀ ਘਿਓ ਦਾ ਸੇਵਨ ਕਰਦੇ ਹਾਂ , ਤਾਂ ਸਾਡੀ ਚਮੜੀ ਲੰਬੇ ਸਮੇਂ ਤੱਕ ਜਵਾਨ ਬਣੀ ਰਹਿੰਦੀ ਹੈ । ਆਯੁਰਵੇਦ ਵਿੱਚ ਬਹੁਤ ਸਾਰੀਆਂ ਦਵਾਈਆਂ ਅਤੇ ਜੜੀ ਬੂਟੀਆਂ ਨੂੰ ਤਿਆਰ ਕਰਨ ਦੇ ਲਈ ਦੇਸੀ ਘਿਉ ਦਾ ਉਪਯੋਗ ਕੀਤਾ ਜਾਂਦਾ ਹੈ । ਚਮੜੀ ਅਤੇ ਵਾਲਾਂ ਨੂੰ ਸੁੰਦਰ ਬਣਾਉਣ ਦੇ ਲਈ ਦੇਸੀ ਘਿਓ ਦਾ ਇਸਤੇਮਾਲ ਕੀਤਾ ਜਾਂਦਾ ਹੈ ।

ਇਸ ਲਈ ਚਿਹਰੇ ਨੂੰ ਨੈਚੁਰਲ ਤਰੀਕੇ ਨਾਲ ਸੁੰਦਰ ਬਣਾਉਣ ਦੇ ਲਈ ਜੇਕਰ ਅਸੀਂ ਮਹੀਨੇ ਵਿੱਚ ਇੱਕ ਵਾਰ ਦੇਸੀ ਘਿਉ ਦਾ ਫੇਸਪੈਕ ਚਿਹਰੇ ਤੇ ਲਗਾਉਣਾ ਹਾਂ , ਤਾਂ ਚਿਹਰਾ ਲੰਬੇ ਸਮੇਂ ਤੱਕ ਜਵਾਨ ਬਣਿਆ ਰਹਿੰਦਾ ਹੈ ਅਤੇ ਚਿਹਰੇ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦਾ ਦੇਸੀ ਘਿਉ ਦਾ ਫੇਸ ਪੈਕ ਜਿਸ ਨਾਲ ਅਸੀਂ ਚਿਹਰੇ ਨੂੰ ਲੰਬੇ ਸਮੇਂ ਤੱਕ ਚਮਕਦਾਰ ਬਣਾ ਸਕਦੇ ਹਾਂ ।

ਫੇਸਪੈਕ ਬਣਾਉਣ ਦੀ ਵਿਧੀ

ਇੱਕ ਚਮਚ ਦੇਸੀ ਘਿਉ

ਕੁਝ ਬੂੰਦਾਂ ਕੱਚੇ ਦੁੱਧ ਦੀਆਂ

ਇੱਕ ਚੁਟਕੀ ਹਲਦੀ ਪਾਊਡਰ

ਥੋੜ੍ਹਾ ਜਿਹਾ ਕੇਸਰ

ਅੱਧਾ ਚਮਚ ਬੇਸਨ

ਕੁਝ ਬੂੰਦਾਂ ਗੁਲਾਬ ਜਲ ਦੀਆਂ

ਬਣਾਉਣ ਅਤੇ ਲਗਾਉਣ ਦਾ ਤਰੀਕਾ

ਸਭ ਤੋਂ ਪਹਿਲਾਂ ਇਹ ਸਭ ਚੀਜ਼ਾਂ ਇੱਕ ਕਟੋਰੀ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਤਿਆਰ ਕਰ ਲਓ । ਫਿਰ ਇਸ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ ਤੇ ਬੁਰਸ਼ ਨਾਲ ਚੰਗੀ ਤਰ੍ਹਾਂ ਲਗਾ ਲਓ । ਇਹ ਫੇਸਪੈਕ ਲਗਾਉਣ ਤੋਂ 15 , 20 ਮਿੰਟ ਬਾਅਦ ਚਿਹਰਾ ਗੁਣਗੁਣੇ ਪਾਣੀ ਨਾਲ ਧੋ ਲਓ । ਇਸ ਘਰੇਲੂ ਫੇਸਪੈਕ ਨੂੰ ਮਹੀਨੇ ਵਿੱਚ ਦੋ ਵਾਰ ਜਾਂ ਫਿਰ ਇੱਕ ਵਾਰ ਜ਼ਰੂਰ ਲਗਾਓ ਤੁਹਾਨੂੰ ਨਤੀਜਾ ਆਪਣੇ ਆਪ ਦਿਖੇਗਾ ।

ਦੇਸੀ ਘਿਓ ਦੇ ਚਮੜੀ ਲਈ ਫਾਇਦੇ

ਡਾਰਕ ਸਰਕਲ

ਜਿਨ੍ਹਾਂ ਲੋਕਾਂ ਦੀਆਂ ਅੱਖਾਂ ਦੇ ਚਾਰੇ ਪਾਸੇ ਡਾਰਕ ਸਰਕਲ ਦੀ ਸਮੱਸਿਆ ਹੈ । ਉਨ੍ਹਾਂ ਲਈ ਇਹ ਦੇਸੀ ਘਿਓ ਦਾ ਫੇਸਪੈਕ ਬਹੁਤ ਜ਼ਿਆਦਾ ਫਾਇਦੇਮੰਦ ਹੈ । ਉਹ ਲੋਕ ਹਫ਼ਤੇ ਵਿੱਚ ਇੱਕ ਵਾਰ ਇਸ ਫੇਸਪੈਕ ਨੂੰ ਆਪਣੀਆਂ ਅੱਖਾਂ ਦੇ ਚਾਰੇ ਪਾਸੇ ਜ਼ਰੂਰ ਲਗਾਉਣ ਅਤੇ ਰਾਤ ਨੂੰ ਸੌਂਦੇ ਸਮੇਂ ਦੇਸੀ ਘਿਉ ਦੀ ਅੱਖਾਂ ਤੇ ਮਾਲਿਸ਼ ਕਰਨ । ਇਸ ਤਰ੍ਹਾਂ ਡਾਰਕ ਸਰਕਲ ਬਹੁਤ ਜਲਦੀ ਦੂਰ ਹੋ ਜਾਣਗੇ ।

ਮੁਲਾਇਮ ਚਮੜੀ

ਜੇਕਰ ਤੁਸੀਂ ਆਪਣੇ ਚਿਹਰੇ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ , ਤਾਂ ਨਹਾਉਣ ਤੋਂ ਕੁਝ ਸਮਾਂ ਪਹਿਲਾਂ ਆਪਣੇ ਚਿਹਰੇ ਤੇ ਦੇਸੀ ਘਿਉ ਨਾਲ ਮਾਲਿਸ਼ ਕਰੋ । ਇਸ ਨਾਲ ਤੁਹਾਡੀ ਚਮੜੀ ਬਹੁਤ ਹੀ ਜਿਆਦਾ ਸੌਫਟ ਅਤੇ ਚਮਕਦਾਰ ਹੋ ਜਾਵੇਗੀ ।

ਬੇਜਾਨ ਚਮੜੀ

ਜਿਨ੍ਹਾਂ ਲੋਕਾਂ ਦੀ ਚਮੜੀ ਬਹੁਤ ਹੀ ਜ਼ਿਆਦਾ ਖੁਸ਼ਕ ਅਤੇ ਬੇਜਾਨ ਹੈ ਉਨ੍ਹਾਂ ਲਈ ਇਹ ਫੇਸਪੈਕ ਬਹੁਤ ਜ਼ਿਆਦਾ ਉਪਯੋਗੀ ਹੈ । ਇਸ ਦੇ ਲਈ ਦੇਸੀ ਘਿਓ ਵਿੱਚ ਕੱਚਾ ਦੁੱਧ ਅਤੇ ਸ਼ਹਿਦ ਮਿਲਾ ਕੇ ਲਗਾਓ । ਇਸ ਮਿਸ਼ਰਣ ਨੂੰ 20 ਮਿੰਟ ਤੱਕ ਲਗਾ ਕੇ ਰੱਖੋ ਅਤੇ ਬਾਅਦ ਵਿਚ ਚਿਹਰਾ ਧੋ ਲਓ । ਜਿਨ੍ਹਾਂ ਲੋਕਾਂ ਦਾ ਚਿਹਰਾ ਹਮੇਸ਼ਾ ਬੇਜਾਨ ਦਿਖਾਈ ਦਿੰਦਾ ਹੈ , ਉਨ੍ਹਾਂ ਨੂੰ ਬਹੁਤ ਫਾਇਦਾ ਮਿਲੇਗਾ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਚਮੜੀ ਤੇ ਫੰਗਲ ਇਨਫੈਕਸ਼ਨ ਹੋਣ ਤੇ ਅਪਣਾਓ , ਇਹ ਘਰੇਲੂ ਨੁਸਖੇ ।

ਮੌਸਮ ਬਦਲਦੇ ਸਮੇਂ ਚਮੜੀ ਦੀ ਕਈ ਸਮੱਸਿਆਵਾਂ ਹੋਣਾ ਇੱਕ ਆਮ ਗੱਲ ਹੈ । ਇਹ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ । ਵੈਸੇ ਤਾਂ ਜ਼ਿਆਦਾਤਰ ਚੌੜੀ ਦੀਆਂ ਸਮੱਸਿਆਵਾਂ ਬਾਰਿਸ਼ ਦੇ ਮੌਸਮ ਵਿੱਚ ਹੁੰਦੀਆਂ ਹਨ । ਪਰ ਅੱਜ ਕੱਲ ਹਰ ਮੌਸਮ ਵਿੱਚ ਚਮੜੀ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ । ਇਨ੍ਹਾਂ ਵਿੱਚੋਂ ਇੱਕ ਹੈ ਚਮੜੀ ਤੇ ਫੰਗਲ ਇਨਫੈਕਸ਼ਨ ਦੀ ਸਮੱਸਿਆਂ । ਫੰਗਲ ਇਨਫੈਕਸ਼ਨ ਬੈਕਟੀਰੀਆ ਦੇ ਕਾਰਨ ਹੁਣ ਹੁੰਦੀ ਹੈ । ਇਹ ਸਮੱਸਿਆ ਹੋਣ ਤੇ ਚਮੜੀ ਦੇ ਉੱਪਰੀ ਹਿੱਸੇ ਤੇ ਖੁਜਲੀ , ਲਾਲ ਦਾਣੇ , ਜ਼ਿਆਦਾ ਰੁੱਖਾਪਣ ਹੋ ਜਾਂਦਾ ਹੈ ।

ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਪੈਸੇ ਤਾਂ ਲੋਕ ਬਹੁਤ ਸਾਰੀਆਂ ਐਂਟੀ ਫੰਗਲ ਦਵਾਈਆਂ ਦਾ ਇਸਤੇਮਾਲ ਕਰਦੇ ਹਨ । ਪਰ ਇਸ ਸਮੱਸਿਆ ਨੂੰ ਅਸੀਂ ਆਸਾਨੀ ਨਾਲ ਦੂਰ ਕਰ ਸਕਦੇ ਹਾਂ । ਅੱਜ ਅਸੀਂ ਤੁਹਾਨੂੰ ਦੱਸਾਂ ਕਿ ਕੁਝ ਘਰੇਲੂ ਨੁਸਖੇ ਜਿਸ ਨਾਲ ਚਮੜੀ ਦੀ ਇਨਫੈਕਸ਼ਨ ਨੂੰ ਠੀਕ ਕੀਤਾ ਜਾ ਸਕਦਾ ਹੈ ।

ਸੇਬ ਦਾ ਸਿਰਕਾ

ਜੇਕਰ ਤੁਹਾਨੂੰ ਬਾਰਿਸ਼ ਦੇ ਮੌਸਮ ਵਿਚ ਫੰਗਲ ਇਨਫੈਕਸ਼ਨ ਦੀ ਸਮੱਸਿਆ ਹੁੰਦੀ ਹੈ ਤਾਂ ਚਮੜੀ ਦੀ ਇਨਫੈਕਸ਼ਨ ਨੂੰ ਦੂਰ ਕਰਨ ਦੇ ਲਈ ਸੇਬ ਦਾ ਸਿਰਕਾ ਇਸਤੇਮਾਲ ਕਰ ਸਕਦੇ ਹਾਂ । ਚੌਕੀ ਸੇਬ ਦਾ ਸਿਰਕਾ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਦੂਰ ਕਰਦਾ ਹੈ । ਇਸ ਨੂੰ ਇਸਤੇਮਾਲ ਕਰਨ ਦੇ ਲਈ ਸੇਬ ਦਾ ਸਿਰਕਾ ਪਾਣੀ ਵਿੱਚ ਮਿਲਾਓ ਅਤੇ ਇਨਫੈਕਸ਼ਨ ਵਾਲੀ ਜਗ੍ਹਾ ਨੂੰ ਧੋ ਲਓ ।

ਦਹੀਂ

ਚਮੜੀ ਦੀ ਇਨਫੈਕਸ਼ਨ ਹੋਣ ਤੇ ਦਹੀਂ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ । ਦਹੀਂ ਵਿਚ ਪ੍ਰੋਬਾਓਟਿਕਸ ਲੈਕਟਿਕ ਐਸਿਡ ਪਾਇਆ ਜਾਂਦਾ ਹੈ । ਜੋ ਇਨਫੈਕਸ਼ਨ ਨੂੰ ਠੀਕ ਕਰਦਾ ਹੈ ਇਸ ਲਈ ਇਨਫੈਕਸ਼ਨ ਵਾਲੀ ਜਗ੍ਹਾਂ ਤੇ ਦਹੀਂ ਨੂੰ ਲਗਾਓ । ਕੁਝ ਦਿਨ ਲਗਾਤਾਰ ਦਹੀਂ ਲਗਾਉਣ ਨਾਲ ਫੰਗਲ ਇਨਫੈਕਸ਼ਨ ਬਹੁਤ ਜਲਦ ਠੀਕ ਹੁੰਦਾ ਹੈ ।

ਲਸਣ

ਲਸਣ ਵਿੱਚ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ । ਇਸ ਲਈ ਚਮੜੀ ਦੀ ਫੰਗਲ ਇਨਫੈਕਸ਼ਨ ਨੂੰ ਦੂਰ ਕਰਨ ਦੇ ਲਈ ਲਸਣ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਸ ਲਈ ਲਸਣ ਦੀਆਂ ਤਿੰਨ ਚਾਰ ਕਲੀਆਂ ਚੰਗੀ ਤਰ੍ਹਾਂ ਪੀਸ ਲਓ ਅਤੇ ਇਨਫੈਕਸ਼ਨ ਵਾਲੀ ਜਗ੍ਹਾਂ ਤੇ ਲਗਾਓ । ਜੇਕਰ ਤੁਹਾਨੂੰ ਫੰਗਲ ਵਾਲੀ ਜਗ੍ਹਾਂ ਤੇ ਖੁਜਲੀ ਦੀ ਸਮੱਸਿਆ ਹੈ , ਤਾਂ ਇਹ ਪੇਸਟ ਲਗਾਉਣ ਨਾਲ ਥੋੜ੍ਹੀ ਬਹੁਤ ਜਲਣ ਵੀ ਹੋ ਸਕਦੀ ਹੈ ।

ਜੈਤੂਨ ਦੇ ਪੱਤੇ

ਫੰਗਲ ਇਨਫੈਕਸ਼ਨ ਨੂੰ ਦੂਰ ਕਰਨ ਦੇ ਲਈ ਜੈਤੂਨ ਕਾਫੀ ਫਾਇਦੇਮੰਦ ਹੁੰਦਾ ਹੈ । ਇਸ ਲਈ ਜੈਤੂਨ ਦੇ 5 , 6 ਪੱਤੇ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾ ਲਓ ਅਤੇ ਇਨਫੈਕਸ਼ਨ ਵਾਲੀ ਜਗ੍ਹਾਂ ਤੇ ਲਗਾਓ । ਇਸ ਪੇਸਟ ਨੂੰ ਅੱਧਾ ਘੰਟਾ ਲਗਾ ਕੇ ਰੱਖੋ ਅਤੇ ਬਾਅਦ ਵਿਚ ਪਾਣੀ ਨਾਲ ਧੋ ਲਓ । ਇਸ ਨਾਲ ਇਨਫੈਕਸ਼ਨ ਠੀਕ ਹੋ ਜਾਵੇਗੀ ।

ਹਲਦੀ

ਹਲਦੀ ਸਾਨੂੰ ਹਰ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਂਦੀ ਹੈ । ਇਸ ਲਈ ਚਮੜੀ ਤੇ ਹੋਈ ਫੰਗਲ ਇਨਫੈਕਸ਼ਨ ਨੂੰ ਠੀਕ ਕਰਨ ਦੇ ਲਈ ਹਲਦੀ ਲਗਾ ਸਕਦੇ ਹਾਂ । ਫੰਗਲ ਇਨਫੈਕਸ਼ਨ ਠੀਕ ਕਰਨ ਦੇ ਲਈ ਹਲਦੀ ਦੇ ਨਾਲ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਫੰਗਲ ਇਨਫੈਕਸ਼ਨ ਵਾਲੀ ਜਗ੍ਹਾਂ ਤੇ ਲਗਾਓ । ਇਸ ਪੇਸਟ ਨਾਲ ਬਹੁਤ ਜਲਦੀ ਇਨਫੈਕਸ਼ਨ ਠੀਕ ਹੁੰਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਕੰਨ ਦੀਆਂ ਸਮੱਸਿਆਵਾਂ ਲਈ ਘਰੇਲੂ ਨੁਸਖੇ

ਕੰਨ ਸਾਡੇ ਸਰੀਰ ਦਾ ਮੁੱਖ ਅੰਗ ਹੈ । ਸਾਡੇ ਸਰੀਰ ਵਿੱਚ ਇਸ ਤਰ੍ਹਾਂ ਦੇ ਕਈ ਅੰਗ ਹਨ । ਜਿਨ੍ਹਾਂ ਨੂੰ ਸਾਫ਼ ਕਰਨ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ । ਜਿਵੇਂ ਅੱਖਾਂ ਵਿੱਚ ਧੂਲ ਮਿੱਟੀ ਜਾਣਾ , ਕੰਨਾਂ ਦੀ ਗੰਦਗੀ , ਧੁੰਨੀ ਦੀ ਗੰਦਗੀ । ਇਸ ਤਰ੍ਹਾਂ ਦੀਆਂ ਜਗ੍ਹਾਂ ਹਨ , ਜਿਨ੍ਹਾਂ ਦੀ ਸਫ਼ਾਈ ਕਰਨ ਵਿੱਚ ਬਹੁਤ ਦਿੱਕਤ ਆਉਂਦੀ ਹੈ । ਕੰਨਾਂ ਨੂੰ ਸਾਫ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਜੇਕਰ ਅਸੀਂ ਇਸ ਦੀ ਸਫ਼ਾਈ ਨਹੀਂ ਕਰਦੇ ਤਾਂ ਸਾਨੂੰ ਕੰਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ । ਇਸ ਨਾਲ ਕੰਨ ਵਿੱਚ ਖੁਜਲੀ , ਜਲਨ ਜਾਂ ਫਿਰ ਇਨਫੈਕਸ਼ਨ ਦੀ ਸੰਭਾਵਨਾ ਵਧ ਜਾਂਦੀ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਘਰੇਲੂ ਨੁਸਖੇ ਜਿਨ੍ਹਾਂ ਨਾਲ ਕੰਨਾਂ ਦੀਆਂ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ ।

ਕੰਨ ਦੀ ਗੰਦਗੀ

ਜੇ ਤੁਹਾਡੇ ਕੰਨਾਂ ਵਿੱਚ ਗੰਦਗੀ ਬਹੁਤ ਜ਼ਿਆਦਾ ਸੁੱਕ ਗਈ ਹੈ , ਤਾਂ ਇਸ ਨੂੰ ਸਾਫ ਕਰਨ ਦੇ ਲਈ ਕੰਨ ਵਿੱਚ ਤੇਲ ਦਾ ਇਸਤੇਮਾਲ ਕਰੋ । ਤੇਲ ਨਾਲ ਕੰਨਾਂ ਦੀ ਗੰਦਗੀ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ । ਇਸ ਦੇ ਲਈ ਤੁਸੀਂ ਸਰੋਂ ਦਾ ਤੇਲ , ਮੂੰਗਫਲੀ ਦਾ ਤੇਲ ਜਾਂ ਫਿਰ ਜੈਤੂਨ ਦਾ ਤੇਲ ਇਸਤੇਮਾਲ ਕਰ ਸਕਦੇ ਹੋ ।

ਪਰ ਕੰਨਾਂ ਲਈ ਬਾਦਾਮ ਦਾ ਤੇਲ ਅਤੇ ਸਰ੍ਹੋਂ ਦਾ ਤੇਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਸ ਲਈ ਮਹੀਨੇ ਵਿੱਚ ਇੱਕ ਵਾਰ ਕੰਨਾਂ ਵਿੱਚ ਬਦਾਮ ਦਾ ਤੇਲ ਜਾਂ ਫਿਰ ਸਰ੍ਹੋਂ ਦਾ ਤੇਲ ਜ਼ਰੂਰ ਪਾਉਣਾ ਚਾਹੀਦਾ ਹੈ ।

ਕੰਨ ਡੁੱਲ੍ਹਣ ਦੀ ਸਮੱਸਿਆ

ਜਿਨ੍ਹਾਂ ਲੋਕਾਂ ਦਾ ਕੰਨ ਡੁੱਲਦਾ ਹੈ । ਉਨ੍ਹਾਂ ਨੂੰ ਸਰ੍ਹੋਂ ਦਾ ਤੇਲ ਜਾਂ ਫਿਰ ਤਿਲ ਦੇ ਤੇਲ ਵਿੱਚ ਲਸਣ ਦੀਆਂ ਕਲੀਆਂ ਨੂੰ ਪਕਾ ਕੇ ਦੋ ਤਿੰਨ ਬੂੰਦਾਂ ਤੇਲ ਦੀਆਂ ਸਵੇਰੇ ਸ਼ਾਮ ਕੰਨ ਵਿੱਚ ਪਾਉਣੀਆਂ ਚਾਹੀਦੀਆਂ ਹਨ । ਇਸ ਨਾਲ ਕੰਨ ਡੁੱਲ੍ਹਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

ਕੰਨ ਦਾ ਬਹਿਰਾਪਣ

ਕਰੇਲੇ ਦੇ ਬੀਜ ਅਤੇ ਕਾਲੇ ਜੀਰੇ ਨੂੰ ਮਿਲਾ ਕੇ ਪਾਣੀ ਵਿੱਚ ਪੀਸ ਲਓ ਅਤੇ ਇਸ ਰਸ ਦੀਆਂ ਦੋ ਤਿੰਨ ਬੂੰਦਾਂ ਦਿਨ ਵਿੱਚ ਦੋ ਵਾਰ ਕੰਨ ਵਿੱਚ ਪਾਉਣ ਨਾਲ ਬਹਿਰਾਪਣ ਦੂਰ ਹੋ ਜਾਂਦਾ ਹੈ ।

ਦਸਮੁੱਲ , ਅਖਰੋਟ ਅਤੇ ਬਾਦਾਮ ਦੇ ਤੇਲ ਦੀਆਂ ਬੂੰਦਾਂ ਕੰਨ ਵਿੱਚ ਪਾਉਣ ਨਾਲ ਵੀ ਕੰਨ ਤੋਂ ਘੱਟ ਸੁਣਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।

ਕੰਨ ਦਾ ਦਰਦ

ਕੰਨ ਵਿੱਚ ਅਦਰਕ ਦਾ ਰਸ ਪਾਉਣ ਨਾਲ ਕੰਨ ਦਾ ਦਰਦ , ਕੰਨਾਂ ਤੋਂ ਘੱਟ ਸੁਣਨਾ ਅਤੇ ਕੰਨ ਬੰਦ ਰਹਿਣ ਤੋਂ ਲਾਭ ਮਿਲਦਾ ਹੈ । ਇਸ ਲਈ ਕੰਨ ਦਰਦ ਹੋਣ ਤੇ ਅਦਰਕ ਦਾ ਰਸ ਕੰਨ ਵਿੱਚ ਪਾਓ ਦਰਦ ਤੁਰੰਤ ਠੀਕ ਹੋ ਜਾਵੇਗਾ ।

ਕੰਨਾਂ ਵਿੱਚੋਂ ਸਿਟੀ ਦੀ ਆਵਾਜ਼ ਆਉਣਾ

ਲਸਣ ਅਤੇ ਕੱਚੀ ਹਲਦੀ ਦੇ ਰਸ ਨੂੰ ਮਿਲਾ ਕੇ ਕੰਨ ਵਿੱਚ ਪਾਉਣ ਨਾਲ ਕੰਨਾਂ ਵਿੱਚੋਂ ਸੀਟੀ ਦੀ ਆਵਾਜ਼ ਆਉਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

ਕੰਨ ਵਿੱਚ ਕੀੜਾ ਜਾਣ ਤੇ

ਜੇਕਰ ਕੰਨ ਵਿੱਚ ਕੀੜਾ ਚਲਿਆ ਗਿਆ ਹੈ , ਤਾਂ ਇਸ ਨੂੰ ਬਾਹਰ ਕੱਢਣ ਦੇ ਲਈ ਸ਼ਹਿਦ ਜਾਂ ਫਿਰ ਅਰੰਡੀ ਦਾ ਤੇਲ ਜਾਂ ਫਿਰ ਪਿਆਜ਼ ਦਾ ਰਸ ਕੰਨ ਵਿੱਚ ਪਾਓ । ਕੀੜਾ ਬਾਹਰ ਨਿਕਲ ਆਵੇਗਾ ।

ਕੰਨ ਦੀ ਇਨਫੈਕਸ਼ਨ

ਸਰ੍ਹੋਂ ਜਾਂ ਫਿਰ ਤਿਲ ਦੇ ਤੇਲ ਵਿੱਚ ਤੁਲਸੀ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਪਕਾਓ ਅਤੇ ਇਸ ਤੇਲ ਨੂੰ ਛਾਣ ਕੇ ਇਕ ਕੱਚ ਦੀ ਸ਼ੀਸ਼ੇ ਵਿੱਚ ਰੱਖ ਲਓ । ਇਸ ਤੇਲ ਦੀਆਂ ਦੋ ਚਾਰ ਬੂੰਦਾਂ ਕੰਨ ਵਿਚ ਪਾਉਣ ਨਾਲ ਕੰਨ ਦੇ ਸਾਰੇ ਰੋਗ ਠੀਕ ਹੋ ਜਾਂਦੀ ਹੈ । ਕੰਨ ਦੀ ਇਨਫੈਕਸ਼ਨ ਵੀ ਠੀਕ ਹੋ ਜਾਂਦੀ ਹੈ

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਲੀਵਰ ਅਤੇ ਕਿਡਨੀ ਦੀ ਸਾਰੀ ਗੰਦਗੀ ਸਿਰਫ ਇੱਕ ਵਾਰ ਵਿੱਚ ਬਾਹਰ ਕੱਢ ਦਿੰਦੇ ਹਨ , ਇਹ ਘਰੇਲੂ ਨੁਸਖੇ ।

ਸਾਨੂੰ ਤੰਦਰੁਸਤ ਰਹਿਣ ਦੇ ਲਈ ਘੱਟ ਤੋਂ ਘੱਟ ਇਕ ਮਹੀਨੇ ਦੇ ਵਿੱਚ ਇੱਕ ਵਾਰ ਲੀਵਰ ਅਤੇ ਕਿਡਨੀ ਨੂੰ ਜ਼ਰੂਰ ਸਾਫ ਕਰਨਾ ਚਾਹੀਦਾ ਹੈ । ਲੀਵਰ ਸਾਡੇ ਸਰੀਰ ਦਾ ਇੱਕ ਮੁੱਖ ਅੰਗ ਹੈ । ਇਸ ਲਈ ਲੀਵਰ ਅਤੇ ਕਿਡਨੀ ਦੀਆਂ ਸਮੱਸਿਆਵਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ । ਇਸ ਲਈ ਲੀਵਰ ਅਤੇ ਕਿਡਨੀ ਨੂੰ ਸਾਫ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਜੇਕਰ ਸਾਡਾ ਲੀਵਰ ਠੀਕ ਤਰ੍ਹਾਂ ਕੰਮ ਕਰੇਗਾ , ਤਾਂ ਸਾਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਹੋਵੇਗੀ । ਅੱਜ ਕਲ ਗਲਤ ਖਾਣ ਪੀਣ ਦੇ ਕਾਰਨ ਲੀਵਰ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੋ ਰਹੀਆਂ ਹਨ । ਕਿਉਂਕਿ ਖਾਣ ਪੀਣ ਦਾ ਸਿੱਧਾ ਅਸਰ ਲੀਵਰ ਅਤੇ ਕਿਡਨੀਆਂ ਤੇ ਪੈਂਦਾ ਹੈ

ਅੱਜ ਅਸੀਂ ਤੁਹਾਨੂੰ ਦੱਸਾਂਗੇ ਲੀਵਰ ਅਤੇ ਕਿਡਨੀ ਨੂੰ ਸਾਫ ਕਰਨ ਦੇ ਲਈ ਆਸਾਨ ਘਰੇਲੂ ਨੂੰ ਨੁਸਖੇ ।

ਕੱਚਾ ਲਸਣ ਅਤੇ ਗਰਮ ਪਾਣੀ

ਲਸਣ ਵਿੱਚ ਬਹੁਤ ਸਾਰੇ ਤੱਤ ਮੌਜੂਦ ਹੁੰਦੇ ਹਨ । ਜੋ ਸਰੀਰ ਦੇ ਲਈ ਬਹੁਤ ਜਿਆਦਾ ਫਾਇਦੇਮੰਦ ਹੁੰਦੇ ਹਨ । ਇਸ ਵਿੱਚ ਮੌਜੂਦ ਸੇਲੇਨਿਯਮ ਨਾਮਕ ਤੱਤ ਲੀਵਰ ਅਤੇ ਕਿਡਨੀ ਦੇ ਅੰਦਰ ਜਮ੍ਹਾ ਗੰਦਗੀ ਨੂੰ ਬਾਹਰ ਕੱਢ ਦਿੰਦਾ ਹੈ । ਇਸ ਦੇ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਕੱਚੇ ਲਸਣ ਦੀਆਂ ਦੋ ਕਲੀਆਂ ਚਬਾਕੇ ਖਾਓ ਅਤੇ ਇੱਕ ਗਰਮ ਗਿਲਾਸ ਪਾਣੀ ਪੀਓ । ਲਗਾਤਾਰ ਇੱਕ ਹਫ਼ਤਾ ਇਸ ਤਰ੍ਹਾਂ ਕਰਨ ਨਾਲ ਲੀਵਰ ਅਤੇ ਕਿਡਨੀ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਵੇਗੀ ।

ਨਿੰਬੂ ਅਤੇ ਸ਼ਹਿਦ

ਲੀਵਰ ਅਤੇ ਕਿਡਨੀ ਦੀ ਗੰਦਗੀ ਬਾਹਰ ਕੱਢਣ ਦੇ ਲਈ ਰੋਜ਼ਾਨਾ ਇੱਕ ਗਿਲਾਸ ਗੁਣਗੁਣੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ । ਜੇਕਰ ਤੁਸੀਂ ਇਸ ਪਾਣੀ ਦਾ ਰੋਜ਼ਾਨਾ ਖਾਲੀ ਪੇਟ ਸੇਵਨ ਕਰਦੇ ਹੋ ਤਾਂ ਇਸ ਦਾ ਦੁੱਗਣਾ ਫਾਇਦਾ ਹੁੰਦਾ ਹੈ ।

ਜਾਮੁਨ ਖਾਓ

ਜਾਮਣ ਦੇ ਮੌਸਮ ਵਿੱਚ ਜਾਮੁਨ ਜ਼ਰੂਰ ਖਾਓ , ਪੱਕੇ ਹੋਏ ਜਾਮੁਨ ਖਾਲੀ ਪੇਟ ਖਾਣ ਨਾਲ ਜਿਗਰ ਦੀ ਖ਼ਰਾਬੀ ਦੂਰ ਹੋ ਜਾਂਦੀ ਹੈ । ਲੀਵਰ ਅਤੇ ਕਿਡਨੀ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਂਦੀ ਹੈ ।

ਹਰੜ ਦੇ ਛਲਕੇ ਅਤੇ ਗੁੜ

ਲੀਵਰ ਅਤੇ ਕਿਡਨੀ ਦੀ ਹਰ ਤਰ੍ਹਾਂ ਦੀ ਸਮੱਸਿਆ ਠੀਕ ਕਰਨ ਦੇ ਲਈ ਪੁਰਾਣਾ ਗੁੜ ਅਤੇ ਹਰੜ ਦੇ ਛਿਲਕੇ ਦਾ ਚੂਰਨ ਮਿਲਾ ਕੇ ਗੋਲੀਆਂ ਬਣਾਓ । ਇਹ ਗੋਲੀਆਂ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਕੋਸੇ ਪਾਣੀ ਨਾਲ ਲਓ । ਇੱਕ ਮਹੀਨਾ ਲਗਾਤਾਰ ਲੈਣ ਨਾਲ ਲੀਵਰ ਅਤੇ ਕਿਡਨੀ ਦੀ ਸਾਰੀ ਗੰਦਗੀ ਦੂਰ ਹੋ ਜਾਂਦੀ ਹੈ ।

ਸੇਬ ਦਾ ਸਿਰਕਾ

ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇਕ ਗਿਲਾਸ ਪਾਣੀ ਵਿਚ ਇਕ ਚਮਚ ਸੇਬ ਦਾ ਸਿਰਕਾ ਜ਼ਰੂਰ ਪੀਣਾ ਚਾਹੀਦਾ ਹੈ । ਇਸ ਨਾਲ ਲੀਵਰ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਹੈ ।

ਕਿਸ਼ਮਿਸ਼ ਦਾ ਪਾਣੀ

ਰੋਜ਼ਾਨਾ ਰਾਤ ਨੂੰ ਕਿਸ਼ਮਿਸ਼ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਇਸ ਪਾਣੀ ਨੂੰ ਹਲਕਾ ਗੁਣਗੁਣਾ ਕਰਕੇ ਖਾਲੀ ਪੇਟ ਪੀ ਲਓ ਅਤੇ ਕਿਸ਼ਮਿਸ਼ ਵੀ ਖਾ ਲਓ । ਇਸ ਨਾਲ ਲੀਵਰ ਅਤੇ ਕਿਡਨੀ ਦੋਨੇ ਸਾਫ਼ ਹੋ ਜਾਂਦੇ ਹਨ । ਡਾਇਬਟੀਜ਼ ਦੇ ਰੋਗੀਆਂ ਨੂੰ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ।

ਇਸ ਨੁਸਖੇ ਦਾ ਇਸਤੇਮਾਲ ਮਹੀਨੇ ਵਿੱਚ ਸਿਰਫ਼ ਚਾਰ ਦਿਨ ਕਰੋ ਅਤੇ ਖੰਡ ਦਾ ਸੇਵਨ ਘੱਟ ਕਰ ਦਿਓ ।

ਸ਼ਹਿਦ ਅਤੇ ਪਾਣੀ

ਰੋਜ਼ਾਨਾ ਸਵੇਰੇ ਲਸਣ ਖਾਣ ਤੋਂ ਬਾਅਦ ਸ਼ਹਿਦ ਕੋਸੇ ਪਾਣੀ ਵਿੱਚ ਮਿਲਾ ਕੇ ਪੀਓ । ਇਸ ਨਾਲ ਲੀਵਰ ਸਾਫ ਹੋ ਜਾਂਦਾ ਹੈ । ਕਿਉਂਕਿ ਸ਼ਹਿਦ ਵਿੱਚ ਮਿਲਿਆ ਕੋਸਾ ਪਾਣੀ ਲੀਵਰ ਨੂੰ ਸਾਫ ਰੱਖਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਧੰਨਵਾਦ ।

ਪੇਟ ਦਰਦ ਹੋਣ ਤੇ ਦਵਾਈਆਂ ਨਹੀਂ ਅਪਣਾਓ , ਇਹ ਘਰੇਲੂ ਨੁਸਖੇ ।

ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਇੱਕ ਆਮ ਗੱਲ ਹੈ । ਇਨ੍ਹਾਂ ਵਿੱਚੋਂ ਇੱਕ ਹੈ ਪੇਟ ਦਰਦ ਦੀ ਸਮੱਸਿਆ । ਪੇਟ ਦਰਦ ਦੀ ਸਮੱਸਿਆ ਜ਼ਿਆਦਾਤਰ ਖਾਣੇ ਵਿੱਚ ਬਦਲਾਅ ਅਤੇ ਪਾਚਨ ਕਿਰਿਆ ਚ ਗੜਬੜੀ ਦੀ ਵਜ੍ਹਾ ਨਾਲ ਹੁੰਦਾ ਹੈ । ਜੇਕਰ ਲਗਾਤਾਰ ਪੇਟ ਦਰਦ ਹੁੰਦਾ ਹੈ ਤਾਂ ਇਸ ਦੇ ਕਈ ਹੋਰ ਕਾਰਨ ਵੀ ਹੋ ਸਕਦੀ ਹੈ । ਜਦੋਂ ਪੇਟ ਦਰਦ ਦੇ ਨਾਲ ਨਾਲ ਉਲਟੀ , ਠੰਡ ਲੱਗਣਾ , ਕਮਜ਼ੋਰੀ , ਭੁੱਖ ਨਾ ਲੱਗਣਾ , ਜਿਹੀਆਂ ਸਮੱਸਿਆ ਹੁੰਦੀਆਂ ਹਨ , ਤਾਂ ਇਹ ਪੇਟ ਦੀ ਇਨਫੈਕਸ਼ਨ ਦੇ ਲੱਛਣ ਹਨ । ਜੇਕਰ ਇਕੱਲਾ ਪੇਟ ਦਰਦ ਹੁੰਦਾ ਹੈ , ਤਾਂ ਉਹ ਜ਼ਿਆਦਾਤਰ ਸਾਫ ਸਫਾਈ ਨਾ ਰੱਖਣ ਕਾਰਨ ਜਾਂ ਫਿਰ ਬਾਹਰ ਦਾ ਖਾਣਾ ਖਾਣ ਕਾਰਨ ਹੁੰਦਾ ਹੈ । ਜਿਸ ਨੂੰ ਪੇਟ ਦੀ ਇਨਫੈਕਸ਼ਨ ਵੀ ਕਿਹਾ ਜਾਂਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਘਰੇਲੂ ਨੁਸਖੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਪੇਟ ਦਰਦ ਅਤੇ ਪੇਟ ਦੀ ਇਨਫੈਕਸ਼ਨ ਤੋਂ ਛੁਟਕਾਰਾ ਪਾ ਸਕਦੇ ਹੋ ।

ਲਸਣ

ਸਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀਆਂ 2 , 3 ਕਲੀਆਂ ਖਾਣੀਆਂ ਚਾਹੀਦੀਆਂ ਹਨ । ਇਸ ਨਾਲ ਪੇਟ ਦਰਦ ਅਤੇ ਪੇਟ ਇਨਫੈਕਸ਼ਨ ਦੀ ਸਮੱਸਿਆ ਨਹੀਂ ਹੁੰਦੀ ।

ਲੌਂਗ

ਰੋਜ਼ਾਨਾ ਇੱਕ ਲੌਂਗ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਕਿਉਂਕਿ ਲੌਂਗ ਪੇਟ ਅਤੇ ਅੰਤੜੀਆਂ ਵਿੱਚ ਹੋਣ ਵਾਲੇ ਬੈਕਟੀਰੀਆ ਨੂੰ ਦੂਰ ਕਰਦਾ ਹੈ । ਇਸ ਨਾਲ ਪੇਟ ਦੀ ਇਨਫੈਕਸ਼ਨ ਦੀ ਸਮੱਸਿਆ ਨਹੀਂ ਹੁੰਦੀ ।

ਸ਼ਹਿਦ

ਜੇਕਰ ਤੁਹਾਨੂੰ ਪੇਟ ਦਰਦ ਦੀ ਸਮੱਸਿਆ ਹੋ ਰਹੀ ਹੈ , ਤਾਂ ਸ਼ਹਿਦ ਨੂੰ ਦਾਲਚੀਨੀ ਪਾਊਡਰ ਨਾਲ ਮਿਲਾ ਕੇ ਖਾਓ । ਪੇਟ ਦੀ ਇਨਫੈਕਸ਼ਨ ਦੂਰ ਕਰਨ ਦੇ ਲਈ ਇਕ ਚਮਚ ਹਲਦੀ ਪਾਊਡਰ ਵਿੱਚ ਛੇ ਛੋਟੇ ਚਮਚ ਸ਼ਹਿਦ ਰਲਾ ਕੇ ਇੱਕ ਜਾਰ ਵਿਚ ਰੱਖ ਦਿਓ । ਇਸ ਨੂੰ ਦਿਨ ਵਿਚ ਦੋ ਵਾਰ ਅੱਧਾ ਦਾ ਚਮਚ ਖਾਓ । ਪੇਟ ਦੀ ਇਨਫੈਕਸ਼ਨ ਠੀਕ ਹੋ ਜਾਵੇਗੀ ।

ਹਿੰਗ

ਪੇਟ ਵਿੱਚ ਗੈਸ ਦੀ ਵਜ੍ਹਾ ਨਾਲ ਦਰਦ ਹੋਵੇ , ਤਾਂ ਥੋੜ੍ਹੀ ਜਿਹੀ ਹਿੰਗ ਪਾਣੀ ਵਿੱਚ ਮਿਲਾ ਕੇ ਪੀਓ ਅਤੇ ਪਾਣੀ ਵਿਚ ਹਿੰਗ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਧੁੰਨੀ ਤੇ ਲਗਾਓ । ਪੇਟ ਦਰਦ ਅਤੇ ਗੈਸ ਦੀ ਸਮੱਸਿਆ ਦੂਰ ਹੋ ਜਾਵੇਗੀ ।

ਅਜਵਾਈਣ

ਜੇਕਰ ਤੁਹਾਡਾ ਖਾਣਾ ਖਾਣ ਤੋਂ ਬਾਅਦ ਪੇਟ ਦਰਦ ਹੁੰਦਾ ਹੈ , ਤਾਂ ਇਕ ਚਮਚ ਅਜਵਾਇਣ ਨੂੰ ਤਵੇ ਤੇ ਭੁੰਨ ਕੇ ਉਸ ਵਿਚ ਕਾਲਾ ਨਮਕ ਮਿਲਾ ਕੇ ਇਸ ਨੂੰ ਕੋਸੇ ਪਾਣੀ ਨਾਲ ਲਓ । ਇਸ ਨਾਲ ਪੇਟ ਦਰਦ ਠੀਕ ਹੋ ਜਾਵੇਗਾ ।

ਤੁਲਸੀ ਦਾ ਰਸ

ਪੇਟ ਦਰਦ ਹੋਣ ਤੇ ਤੁਰੰਤ ਤੁਲਸੀ ਦਾ ਰਸ ਲਓ , ਜਾਂ ਫਿਰ ਤੁਲਸੀ ਦੀ ਚਾਹ ਬਣਾ ਕੇ ਪੀਓ । ਪੇਟ ਦਰਦ ਤੋਂ ਆਰਾਮ ਮਿਲੇਗਾ ।

ਅਦਰਕ

ਪੇਟ ਦਰਦ ਦੀ ਸਮੱਸਿਆ ਹੋਣ ਤੇ ਅਦਰਕ ਦਾ ਰਸ ਧੁੰਨੀ ਵਿੱਚ ਲਗਾਓ ਅਤੇ ਨਾਲ ਹੀ ਅਦਰਕ ਦਾ ਛੋਟਾ ਜਿਹਾ ਟੁਕੜਾ ਮੂੰਹ ਵਿੱਚ ਰੱਖ ਕੇ ਚੂਸੋ । ਇਸ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ ਅਤੇ ਪਾਚਣ ਕਿਰਿਆ ਵੀ ਠੀਕ ਹੋ ਜਾਂਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਸਵੇਰੇ ਖਾਲੀ ਪੇਟ ਖਾਓ , ਇਹ ਚੀਜ਼ ਸਾਫ ਹੋ ਜਾਵੇਗੀ ਅੰਤਰਿਆਂ ਵਿੱਚ ਜਮ੍ਹਾਂ ਸਾਰੀ ਗੰਦਗੀ । ਜਾਣੋ ਇਸ ਚੀਜ਼ ਦੇ ਹੋਰ ਘਰੇਲੂ ਨੁਸਖੇ ।

ਅੰਤੜੀਆਂ ਵਿੱਚ ਗੰਦਗੀ ਜਮ੍ਹਾਂ ਹੋਣ ਨਾਲ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ । ਦੁੱਧ , ਦਹੀਂ ਅਤੇ ਹੋਰ ਡੇਅਰੀ ਪ੍ਰੋਡਕਟ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਅਕਸਰ ਤੁਸੀਂ ਦੇਖਿਆ ਹੋਵੇਗਾ , ਜਦੋਂ ਵੀ ਘਰ ਤੋਂ ਬਾਹਰ ਕਿਸੇ ਚੰਗੇ ਕੰਮ ਲਈ ਜਾਂਦੇ ਹਨ, ਤਾਂ ਦਹੀਂ ਅਤੇ ਮਿੱਠਾ ਖਾ ਕੇ ਨਿਕਲਣਾ ਸ਼ੁਭ ਮੰਨਿਆ ਜਾਂਦਾ ਹੈ । ਕਿਉਂਕਿ ਦਹੀਂ ਚੰਗੀ ਸਿਹਤ ਅਤੇ ਲਾਭ ਦਾ ਪ੍ਰਤੀਕ ਹੈ । ਦਹੀ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ । ਪਰ ਬਹੁਤ ਘੱਟ ਲੋਕ ਜਾਣਦੇ ਹਨ , ਕਿ ਦਹੀ ਨੂੰ ਕਿਸ ਸਮੇਂ ਖਾਣਾ ਚਾਹੀਦਾ ਹੈ , ਤਾਂ ਕਿ ਉਸ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਮਿਲੇ । ਬਹੁਤ ਸਾਰੇ ਲੋਕ ਖਾਣਾ ਖਾਣ ਦੇ ਨਾਲ ਦਹੀਂ ਖਾਣਾ ਪਸੰਦ ਕਰਦੇ ਹਨ ਅਤੇ ਕੁਝ ਲੋਕ ਦਹੀਂ ਦੀ ਲੱਸੀ ਬਣਾ ਕੇ ਪੀਣਾ ਪਸੰਦ ਕਰਦੇ ਹਨ । ਜੇਕਰ ਸਵੇਰੇ ਖਾਲੀ ਪੇਟ ਦਹੀਂ ਖਾਦਾ ਜਾਵੇ , ਤਾਂ ਇਹ ਸਿਹਤ ਲਈ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਦਹੀਂ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਮਿਲਾ ਕੇ ਖਾਧੀਆਂ ਜਾਣ ਜਿਸ ਨਾਲ ਇਸ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ ।

ਅੰਤੜੀਆਂ ਸਾਫ ਕਰੇ

ਦਹੀਂ ਵਿੱਚ ਬੈਕਟੀਰੀਆ ਹੁੰਦੇ ਹਨ । ਇਸ ਲਈ ਕਦੇ ਕਦੇ ਦਹੀ ਨੂੰ ਖਾਲੀ ਪੇਟ ਖਾਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ । ਦਰਅਸਲ ਸਾਡੀਆਂ ਅੰਤੜੀਆਂ ਵਿੱਚ ਵੀ ਬੈਕਟੀਰੀਆ ਮੌਜੂਦ ਹੁੰਦੇ ਹਨ । ਇਸ ਲਈ ਖਾਲੀ ਪੇਟ ਦਹੀਂ ਦਾ ਸੇਵਨ ਕਰਨ ਨਾਲ ਦਹੀਂ ਵਿਚ ਮੌਜੂਦ ਬੈਕਟੀਰੀਆ ਅੰਤੜੀਆਂ ਨੂੰ ਸਾਫ਼ ਕਰਦੇ ਹਨ । ਜਿਸ ਨਾਲ ਪੇਟ ਨਾਲ ਸੰਬੰਧਿਤ ਬੀਮਾਰੀਆਂ ਨਹੀਂ ਹੁੰਦੀਆਂ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ।

ਜਾਣੋ ਕਿਹੜੀ ਸਮੱਸਿਆ ਵਿੱਚ ਦਹੀਂ ਵਿੱਚ ਕਿਹੜੀ ਚੀਜ਼ ਮਿਲਾ ਕੇ ਖਾਣੀ ਚਾਹੀਦੀ ਹੈ

ਗੋਡਿਆਂ ਦਾ ਦਰਦ

ਜੋੜਾਂ ਵਿਚ ਦਰਦ ਹੋਣ ਤੇ ਦਹੀਂ ਦਾ ਇਕੱਲੇ ਸੇਵਨ ਨਹੀਂ ਕਰਨਾ ਚਾਹੀਦਾ । ਇਸ ਵਿੱਚ ਥੋੜ੍ਹੀ ਜਿਹੀ ਸੁੰਢ , ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਸੇਵਨ ਕਰੋ । ਇਸ ਤਰ੍ਹਾਂ ਦਹੀਂ ਖਾਣ ਨਾਲ ਜੋੜਾਂ ਦੇ ਦਰਦ ਅਤੇ ਗੋਡਿਆਂ ਦੇ ਦਰਦ ਤੋਂ ਆਰਾਮ ਮਿਲੇਗਾ ।

ਖੰਘ ਦੀ ਸਮੱਸਿਆ

ਸਰਦੀ , ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਹੋਣ ਤੇ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ । ਜੇਕਰ ਤੁਸੀਂ ਦਹੀਂ ਖਾਣਾ ਚਾਹੁੰਦੇ ਹੋ , ਤਾਂ ਦਹੀਂ ਵਿੱਚ ਮਿਸ਼ਰੀ ਮਿਲਾ ਕੇ ਖਾ ਸਕਦੇ ਹੋ ।

ਪੇਟ ਦੀ ਗੈਸ

ਜਿਨ੍ਹਾਂ ਲੋਕਾਂ ਨੂੰ ਪੇਟ ਦੀ ਗੈਸ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਹਨ , ਤਾਂ ਉਨ੍ਹਾਂ ਨੂੰ ਦਹੀਂ ਵਿਚ ਥੋੜ੍ਹਾ ਜਿਹਾ ਕਾਲਾ ਨਮਕ , ਦਾਲਚੀਨੀ , ਕਾਲੀ ਮਿਰਚ , ਭੁੰਨਿਆ ਹੋਇਆ ਜੀਰਾ ਮਿਲਾ ਕੇ ਖਾਣਾ ਚਾਹੀਦਾ ਹੈ । ਇਸ ਨਾਲ ਪੇਟ ਵਿੱਚ ਗੈਸ ਬਣਨ ਦੀ ਸਮੱਸਿਆ ਨਹੀਂ ਹੁੰਦੀ ।

ਦੰਦਾਂ ਦੀ ਸਮੱਸਿਆ

ਦੰਦਾਂ ਦੀ ਸਮੱਸਿਆ ਦੂਰ ਕਰਨ ਦੇ ਲਈ ਦਹੀਂ ਵਿੱਚ ਅਜਵਾਇਨ ਮਿਲਾ ਕੇ ਖਾਓ । ਇਸ ਨਾਲ ਮੂੰਹ ਵਿਚ ਛਾਲੇ ਹੋਣ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ ।

ਕੈਲਸ਼ੀਅਮ ਦੀ ਸਮੱਸਿਆ

ਦਹੀਂ ਵਿਚ ਕੈਲਸ਼ੀਅਮ ਕਾਫੀ ਮਾਤਰਾ ਵਿਚ ਮੌਜੂਦ ਹੁੰਦਾ ਹੈ । ਇਸ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ । ਜੇਕਰ ਤੇ ਹੀ ਵਿੱਚੋਂ ਆਰਟਸ ਮਿਲਾ ਕੇ ਖਾਧੇ ਜਾਣ , ਤਾਂ ਇਸ ਦਾ ਦੁੱਖਣਾ ਫਾਇਦਾ ਹੁੰਦਾ ਹੈ । ਇਸ ਨਾਲ ਕੈਲਸ਼ੀਅਮ ਦੀ ਕਮੀ ਬਹੁਤ ਤੇਜ਼ੀ ਨਾਲ ਪੂਰੀ ਹੁੰਦੀ ਹੈ ।

ਵਜ਼ਨ ਘੱਟ ਕਰੇ

ਜੋ ਲੋਕ ਵਜ਼ਨ ਨੂੰ ਤੇਜ਼ੀ ਨਾਲ ਘੱਟ ਕਰਨਾ ਚਾਹੁੰਦੇ ਹਨ । ਉਹ ਰੋਜ਼ਾਨਾ ਦਹੀਂ ਵਿੱਚ ਕਾਲੀ ਮਿਰਚ ਅਤੇ ਜੀਰਾ ਮਿਲਾ ਕੇ ਖਾਣ । ਇਸ ਨਾਲ ਤੇਜ਼ੀ ਨਾਲ ਵਜ਼ਨ ਘੱਟ ਹੁੰਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਦੀ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਜਦੋਂ ਹੋਣ ਇਹ 4 ਸਮੱਸਿਆਵਾਂ ਤਾਂ ਕਦੇ ਨਾ ਕਰੋ ਬਾਦਾਮ ਦਾ ਸੇਵਨ ।

ਸਾਡੀ ਸਿਹਤ ਸਾਡੀ ਲੰਬੀ ਉਮਰ ਦੀ ਕੁੰਜੀ ਹੈ । ਇਸ ਦਾ ਧਿਆਨ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ । ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਛੋਟੇ ਛੋਟੇ ਬਦਲਾਅ ਕਰੋਗੇ ਤਾਂ ਲੰਬੀ ਜ਼ਿੰਦਗੀ ਜੀ ਸਕਦੇ ਹੋ । ਇਸ ਛੋਟੇ ਛੋਟੇ ਬਦਲਾਅ ਵਿੱਚ ਖਾਣ ਪੀਣ ਨਾਲ ਜੁੜੀਆਂ ਆਦਤਾਂ ਵੀ ਸ਼ਾਮਿਲ ਹਨ । ਆਪਾਂ ਸਭ ਜਾਣਦੇ ਹਾਂ ਡਰਾਈ ਫਰੂਟਸ ਸਾਡੇ ਸਰੀਰ ਵਿਚ ਜ਼ਰੂਰੀ ਪੋਸ਼ਕ ਤੱਤਾਂ ਨੂੰ ਪੂਰਾ ਕਰਨ ਦੇ ਲਈ ਕਿੰਨੇ ਜ਼ਰੂਰੀ ਹਨ । ਇਨ੍ਹਾਂ ਦਾ ਸੇਵਨ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ ।

ਡਰਾਈ ਫਰੂਟਸ ਵਿੱਚੋਂ ਬਾਦਾਮ ਖਾਣਾ ਹਰ ਕੋਈ ਪਸੰਦ ਕਰਦਾ ਹੈ । ਇਹ ਪਰ ਬਾਦਾਮ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਬਾਦਾਮ ਵਿਚ ਬਹੁਤ ਸਾਰੇ ਪੋਸ਼ਕ ਤੱਤ ਅਤੇ ਐਂਟੀਆਕਸੀਡੈਂਟਸ ਹੁੰਦੇ ਹਨ । ਜੋ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ । ਰੋਜ਼ਾਨਾ ਮੁੱਠੀ ਭਰ ਬਾਦਾਮ ਖਾਣ ਨਾਲ ਦਿਲ ਦੀਆਂ ਬਿਮਾਰੀਆਂ , ਮੋਟਾਪਾ ਅਤੇ ਦਿਮਾਗ ਦੀ ਕਮਜ਼ੋਰੀ ਦੂਰ ਕਰ ਸਕਦੇ ਹਾਂ ।

ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਨ ਦੇ ਲਈ ਸਭ ਤੋਂ ਚੰਗਾ ਹੁੰਦਾ ਹੈ ਬਾਦਾਮ ਭਿਓ ਕੇ ਖਾਓ । ਕਿਉਂਕਿ ਭਿੱਜੇ ਹੋਏ ਬਦਾਮਾਂ ਵਿੱਚ ਪੋਸ਼ਕ ਤੱਤਾਂ ਦੀ ਮਾਤਰਾ ਵਧ ਜਾਂਦੀ ਹੈ । ਜਿਸ ਕਾਰਨ ਇਹ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ । ਕਿਉਂਕਿ ਬਾਦਾਮ ਦੇ ਛਿਲਕਿਆਂ ਵਿੱਚ ਟੈਨਿਨ ਨਾਂ ਦਾ ਤੱਤ ਅਤੇ ਖਾਸ ਐਸਿਡਸ ਪਾਏ ਜਾਂਦੇ ਹਨ । ਜੋ ਪੋਸ਼ਕ ਤੱਤਾਂ ਨੂੰ ਸਰੀਰ ਵਿੱਚ ਹਾਜ਼ਮ ਹੋਣ ਤੋਂ ਰੋਕਦੇ ਹਨ । ਇਸ ਲਈ ਰਾਤ ਨੂੰ ਬਾਦਾਮ ਭਿਓਂ ਕੇ ਸਵੇਰੇ ਛਿਲਕਾ ਉਤਾਰ ਕੇ ਖਾਣ ਨਾਲ ਪੂਰੀ ਮਾਤਰਾ ਵਿਚ ਪੋਸ਼ਕ ਤੱਤ ਮਿਲਦੇ ਹਨ ।

ਬਾਦਾਮ ਭਿਓਂ ਕੇ ਖਾਣ ਨਾਲ ਮਿਲਣ ਵਾਲੇ ਫਾਇਦੇ

ਬਲੱਡ ਸਰਕੁਲੇਸ਼ਨ ਠੀਕ ਕਰੇ

ਯਾਦਦਾਸ਼ਤ ਤੇਜ਼ ਕਰੇ

ਪਾਚਨ ਕਿਰਿਆ ਠੀਕ ਠੀਕ ਰੱਖੇ

ਗਰਭ ਅਵਸਥਾ ਵਿੱਚ ਭਿੱਜੇ ਬਾਦਾਮ ਖਾਣ ਨਾਲ ਫੋਲਿਕ ਐਸਿਡ ਦੀ ਮਾਤਰਾ ਪੂਰੀ ਹੁੰਦੀ ਹੈ

ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖੇ

ਬੁਰੇ ਕੋਲੈਸਟਰੋਲ ਦੇ ਲੇਵਲ ਨੂੰ ਘੱਟ ਕਰੇ

ਉਹ ਸਮੱਸਿਆਵਾਂ ਜਿਨ੍ਹਾਂ ਵਿੱਚ ਬਾਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ ।

ਪਾਚਨ ਦੀ ਸਮੱਸਿਆ

ਜੇਕਰ ਤੁਹਾਨੂੰ ਪਾਚਨ ਦੀ ਸਮੱਸਿਆ ਰਹਿੰਦੀ ਹੈ , ਤਾਂ ਬਾਦਾਮ ਦਾ ਸੇਵਨ ਨਾ ਕਰੋ । ਸੁੱਕੇ ਬਦਾਮ ਤਾਂ ਬਿਲਕੁਲ ਵੀ ਨਾ ਖਾਓ । ਜੇਕਰ ਤੁਸੀਂ ਖਾਣਾ ਚਾਹੁੰਦੇ ਹੋ ਤਾਂ 2 , 3 ਬਾਦਾਮ ਭਿਓ ਕੇ ਖਾਓ ।

ਚਮੜੀ ਦੀ ਸਮੱਸਿਆ

ਜਿਨ੍ਹਾਂ ਲੋਕਾਂ ਨੂੰ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਜਾਂ ਫਿਰ ਸਮੱਸਿਆ ਰਹਿੰਦੀ ਹੈ , ਤਾਂ ਉਨ੍ਹਾਂ ਨੂੰ ਵੀ ਕਦੇ ਵੀ ਬਾਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ । ਇਸ ਨਾਲ ਇਹ ਸਮੱਸਿਆ ਹੋਰ ਜ਼ਿਆਦਾ ਵੱਧ ਜਾਂਦੀ ਹੈ ।

ਅਲਰਜੀ ਦੀ ਸਮੱਸਿਆ

ਜਿਨ੍ਹਾਂ ਲੋਕਾਂ ਨੂੰ ਬਾਦਾਮ ਖਾਣ ਨਾਲ ਅਲਰਜੀ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਵੀ ਬਾਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ । ਕਿਉਂਕਿ ਇਨ੍ਹਾਂ ਲੋਕਾਂ ਨੂੰ ਬਾਦਾਮ ਖਾਣ ਨਾਲ ਪੇਟ ਦਰਦ , ਉਲਟੀਆਂ , ਚਮੜੀ ਤੇ ਫਿੰਸੀਆਂ ਜਿਹੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ ।

ਬਲੱਡ ਪ੍ਰੈਸ਼ਰ

ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਵੀ ਸੁੱਕੇ ਬਦਾਮ ਬਿਲਕੁਲ ਨਹੀਂ ਖਾਣੇ ਚਾਹੀਦੇ । ਇਸ ਤਰ੍ਹਾਂ ਦੇ ਲੋਕਾਂ ਨੂੰ ਬਹੁਤ ਹੀ ਘੱਟ ਮਾਤਰਾ ਵਿੱਚ ਬਾਦਾਮ ਖਾਣੇ ਚਾਹੀਦੇ ਹਨ । ਉਹ ਵੀ ਬਾਦਾਮ ਭਿਓ ਕੇ ਖਾਓ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਧੰਨਵਾਦ ।

ਹੱਥਾਂ ਪੈਰਾਂ ਵਿਚ ਪਸੀਨਾ ਆਉਂਦਾ ਹੈ ਤਾਂ ਅਪਣਾਓ ਇਹ ਘਰੇਲੂ ਨੁਸਖੇ ।

ਅੱਜ ਕੱਲ੍ਹ ਸਿਹਤ ਸੰਬੰਧੀ ਸਮੱਸਿਆਵਾਂ ਹੋਣਾ ਇੱਕ ਆਮ ਗੱਲ ਹੋ ਗਈ ਹੈ । ਹਰ ਇਨਸਾਨ ਕਿਸੇ ਨਾ ਕਿਸੇ ਸਮੱਸਿਆ ਤੋਂ ਪ੍ਰੇਸ਼ਾਨ ਜ਼ਰੂਰ ਹੈ । ਪਰ ਕੁਝ ਸਮੱਸਿਆਵਾਂ ਦਾ ਹੋਣਾ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ । ਜਿਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਪਸੀਨਾ ਆਉਣਾ । ਵੈਸੇ ਤਾਂ ਪਸੀਨਾ ਆਉਣਾ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦਾ ਹੈ । ਕਿਉਂਕਿ ਇਹ ਸਰੀਰ ਦੇ ਤਾਪਮਾਨ ਨੂੰ ਇਕੋ ਜਿਹਾ ਬਣਾਉਣ ਵਿੱਚ ਮਦਦ ਕਰਦਾ ਹੈ । ਪਰ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਹੱਥਾਂ ਅਤੇ ਪੈਰਾਂ ਵਿਚ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ।

ਇਸ ਲਈ ਉਹ ਲੋਕਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ । ਪਰ ਗਰਮੀਆਂ ਦੇ ਸਮੇਂ ਸਾਨੂੰ ਪਸੀਨਾ ਆਉਣਾ ਇੱਕ ਆਮ ਸਮੱਸਿਆ ਹੈ । ਪਰ ਕਈ ਲੋਕਾਂ ਨੂੰ ਸਰਦੀਆਂ ਵਿੱਚ ਵੀ ਪੈਰਾਂ ਅਤੇ ਹੱਥਾਂ ਵਿੱਚ ਪਸੀਨਾ ਆਉਂਦਾ ਹੈ । ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਪਸੀਨਾ ਆਉਂਦਾ ਹੈ , ਤਾਂ ਇਸ ਨੂੰ ਹਾਈਪਰ ਹਾਈਡਰੋਸਿਸ ਰੋਗ ਕਿਹਾ ਜਾਂਦਾ ਹੈ । ਜਿਨ੍ਹਾਂ ਲੋਕਾਂ ਨੂੰ ਇਹ ਰੋਗ ਹੁੰਦਾ ਹੈ ਉਨ੍ਹਾਂ ਦੀਆਂ ਪਸੀਨੇ ਦੀਆਂ ਗ੍ਰੰਥੀਆਂ ਜ਼ਿਆਦਾ ਸਰਗਰਮ ਹੁੰਦੀਆਂ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਹੱਥਾਂ ਪੈਰਾਂ ਵਿੱਚ ਪਸੀਨਾ ਆਉਣ ਤੋਂ ਰੋਕਣ ਦੇ ਲਈ ਕੁਝ ਘਰੇਲੂ ਨੁਸਖੇ ।

ਨਿੰਬੂ ਦਾ ਰਸ

ਨਿੰਬੂ ਦੇ ਰਸ ਵਿੱਚ ਇੱਕ ਚਮਚ ਬੇਕਿੰਗ ਸੋਡਾ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸ ਨੂੰ ਹੱਥਾਂ ਪੈਰਾਂ ਤੇ ਲਗਾਓ । ਫਿਰ 10 ਮਿੰਟ ਬਾਅਦ ਹੱਥਾਂ ਪੈਰਾਂ ਨੂੰ ਧੋ ਲਓ । ਕੁਝ ਦਿਨ ਲਗਾਤਾਰ ਇਸ ਤਰ੍ਹਾਂ ਕਰਨ ਨਾਲ ਇਹ ਸਮੱਸਿਆ ਜਲਦ ਠੀਕ ਹੋ ਜਾਵੇਗੀ ।

ਸੇਬ ਦਾ ਸਿਰਕਾ

ਸਭ ਤੋਂ ਪਹਿਲਾਂ ਹੱਥਾਂ ਪੈਰਾਂ ਨੂੰ ਕੋਸੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ ਅਤੇ ਥੋੜ੍ਹਾ ਜਿਹਾ ਸੇਬ ਦਾ ਸਿਰਕਾ ਹੱਥਾਂ ਪੈਰਾਂ ਤੇ ਲਗਾ ਕੇ ਸੌ ਜਾਓ । ਸਵੇਰੇ ਉੱਠ ਕੇ ਹੱਥਾਂ ਪੈਰਾਂ ਨੂੰ ਧੋ ਲਓ । ਹੱਥਾਂ ਪੈਰਾਂ ਚ ਪਸੀਨਾ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ ।

ਨਮਕ ਦਾ ਪਾਣੀ

ਜੇਕਰ ਤੁਹਾਨੂੰ ਹੱਥਾਂ ਪੈਰਾਂ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਰੋਜ਼ਾਨਾ ਹੱਥਾਂ ਪੈਰਾਂ ਨੂੰ 15 ਮਿੰਟ ਕੋਸੇ ਪਾਣੀ ਵਿਚ ਨਮਕ ਮਿਲਾ ਕੇ ਡੁਬੋ ਕੇ ਰੱਖੋ । ਇਸ ਤਰ੍ਹਾਂ ਕਰਨ ਨਾਲ ਪਸੀਨਾ ਘੱਟ ਆਉਂਦਾ ਹੈ ਅਤੇ ਪਸੀਨੇ ਦੀ ਬਦਬੂ ਦੀ ਸਮੱਸਿਆ ਵੀ ਦੂਰ ਹੁੰਦੀ ਹੈ ।

ਟਮਾਟਰ

ਪਸੀਨੇ ਨੂੰ ਰੋਕਣ ਦੇ ਲਈ ਟਮਾਟਰ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਹੈ ਟਮਾਟਰ ਨੂੰ ਕੱਟ ਲਓ ਅਤੇ ਹੱਥਾਂ ਪੈਰਾਂ ਤੇ ਰਗੜੋ । ਅਤੇ ਇਸ ਤੋਂ 15 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ । ਅਤੇ ਇਸ ਤੋਂ ਇਲਾਵਾ ਹਫਤੇ ਵਿੱਚ ਇੱਕ ਵਾਰ ਟਮਾਟਰ ਦਾ ਜੂਸ ਪੀਣ ਨਾਲ ਵੀ ਇਹ ਸਮੱਸਿਆ ਦੂਰ ਹੋ ਜਾਂਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਧੰਨਵਾਦ ।