ਜਾਣੋ ਤੁਹਾਡੇ ਪੇਟ ਵਿੱਚ ਖਾਣਾ ਪਚ ਰਿਹਾ ਹੈ , ਜਾਂ ਫਿਰ ਸੜ ਰਿਹਾ ਹੈ ।

ਹਮੇਸ਼ਾ ਤੰਦਰੁਸਤ ਰਹਿਣ ਲਈ ਪਾਚਣ ਠੀਕ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਅਸੀਂ ਜਦੋਂ ਵੀ ਕੁਝ ਖਾਂਦੇ ਹਾਂ , ਤਾਂ ਉਸ ਨੂੰ ਪਾਚਨ ਤੰਤਰ ਪਚਾ ਕੇ ਸਰੀਰ ਤਕ ਪਹੁੰਚਾਉਂਦਾ ਹੈ । ਇਹ ਪਾਚਨ ਤੰਤਰ ਖਾਣੇ ਨੂੰ ਊਰਜਾ ਵਿੱਚ ਬਦਲ ਕੇ ਸਰੀਰ ਨੂੰ ਪੋਸ਼ਣ ਅਤੇ ਸ਼ਕਤੀ ਦਿੰਦਾ ਹੈ । ਜਿਸ ਨਾਲ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ ।

ਪਰ ਜਦੋਂ ਸਾਡੀ ਪਾਚਨ ਕਿਰਿਆ ਕਮਜ਼ੋਰ ਹੋ ਜਾਂਦੀ ਹੈ , ਤਾਂ ਸਾਡਾ ਖਾਧਾ ਪੀਤਾ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ ਅਤੇ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ । ਜਿਸ ਨਾਲ ਸਰੀਰ ਦੀ ਇਮਿਊਨਿਟੀ ਕਮਜ਼ੋਰ ਹੋਣ ਲੱਗਦੀ ਹੈ ਅਤੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ।

ਜਦੋਂ ਅਸੀਂ ਗ਼ਲਤ ਖਾਂਦੇ ਪੀਂਦੇ ਹਾਂ , ਤਾਂ ਇਸ ਦਾ ਅਸਰ ਸਾਡੇ ਪਾਚਨ ਤੰਤਰ ਤੇ ਪੈਂਦਾ ਹੈ । ਜਿਸ ਨਾਲ ਪਾਚਣ ਸ਼ਕਤੀ ਘਟ ਜਾਂਦੀ ਹੈ ਅਤੇ ਪੇਟ ਵਿਚ ਗੈਸ , ਕਬਜ , ਅਲਸਰ , ਮੋਟਾਪਾ , ਦੁਬਲਾਪਣ , ਬਦਹਜ਼ਮੀ , ਪੇਟ ਅਤੇ ਲਿਵਰ ਦੀਆਂ ਬੀਮਾਰੀਆਂ ਲੱਗਦੀਆਂ ਹਨ । ਇਸ ਲਈ ਜ਼ਰੂਰੀ ਹੁੰਦਾ ਹੈ , ਕਿ ਪਾਚਣ ਕਿਰਿਆ ਠੀਕ ਤਰੀਕੇ ਨਾਲ ਕੰਮ ਕਰੇ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਪਾਚਣ ਸ਼ਕਤੀ ਵਧਾਉਣ ਲਈ ਕੁਝ ਘਰੇਲੂ ਨੁਸਖੇ । ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੀ ਪਾਚਣ ਸ਼ਕਤੀ ਵਧਾ ਸਕਦੇ ਹਾਂ ।

ਪਾਚਨ ਕਿਰਿਆ ਕਮਜ਼ੋਰ ਹੋਣ ਦੇ ਮੁੱਖ ਕਾਰਨ

ਬੇਟਾਈਮ ਖਾਣਾ

ਨੀਂਦ ਪੂਰੀ ਨਾ ਲੈਣਾ

ਤਣਾਅ ਜ਼ਿਆਦਾ ਲੈਣਾ

ਫਾਸਟ ਫੂਡ ਜ਼ਿਆਦਾ ਖਾਣਾ

ਜਲਦੀ ਜਲਦੀ ਖਾਣਾ ਖਾਣਾ

ਇੱਕ ਜਗ੍ਹਾ ਤੇ ਕਈ ਘੰਟੇ ਬੈਠ ਕੇ ਕੰਮ ਕਰਨਾ

ਪਾਚਨ ਕਿਰਿਆ ਤੇਜ਼ ਕਰਨ ਲਈ ਘਰੇਲੂ ਨੁਸਖ਼ੇ

ਅਦਰਕ ਅਤੇ ਨਿੰਬੂ ਦਾ ਰਸ

ਇੱਕ ਛੋਟਾ ਟੁਕੜਾ ਅਦਰਕ ਦਾ ਲਓ ਅਤੇ ਇਸ ਤੇ ਨਿੰਬੂ ਦਾ ਰਸ ਲਗਾ ਕੇ ਰੋਜਾਨਾ ਖਾਣਾ ਖਾਣ ਤੋਂ ਬਾਅਦ ਚੂਸੋ । ਇਸ ਨਾਲ ਤੁਹਾਡੀ ਪਾਚਣ ਕਿਰਿਆ ਵਧਣ ਲੱਗੇਗੀ ।

ਕਾਲਾ ਨਮਕ , ਜੀਰਾ ਅਤੇ ਅਜਵਾਇਣ

ਕਾਲਾ ਨਮਕ , ਜੀਰਾ ਅਤੇ ਅਜਵਾਇਣ ਬਰਾਬਰ ਮਾਤਰਾ ਵਿੱਚ ਲੈ ਕੇ ਚੂਰਨ ਬਣਾ ਲਓ ਅਤੇ ਰੋਜ਼ਾਨਾ ਇਸ ਚੂਰਨ ਇੱਕ ਚਮਚ ਗੁਣਗੁਣੇ ਪਾਣੀ ਨਾਲ ਲਓ । ਇਸ ਨਾਲ ਪਾਚਨ ਕਿਰਿਆ ਮਜ਼ਬੂਤ ਹੋ ਜਾਂਦੀ ਹੈ ਅਤੇ ਖਾਧਾ ਹੋਇਆ ਖਾਣਾ ਹਜ਼ਮ ਹੋ ਜਾਂਦਾ ਹੈ ।

ਅਜਵਾਇਨ ਦਾ ਪਾਣੀ

ਜੇ ਤੁਹਾਡੀ ਪਾਚਨ ਕਿਰਿਆ ਬਹੁਤ ਜ਼ਿਆਦਾ ਕਮਜ਼ੋਰ ਹੈ , ਤਾਂ ਰੋਜ਼ਾਨਾ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਅਜਵਾਇਨ ਦਾ ਪਾਣੀ ਜ਼ਰੂਰ ਲਓ । ਇਸ ਨਾਲ ਖਾਧਾ ਹੋਇਆ ਖਾਣਾ ਹਜ਼ਮ ਹੋ ਜਾਂਦਾ ਹੈ ।

ਇਲਾਇਚੀ ਦੇ ਬੀਜ

ਇਲਾਇਚੀ ਦੇ ਬੀਜ ਪੀਸ ਕੇ ਚੂਰਨ ਬਣਾ ਲਓ ਅਤੇ ਬਰਾਬਰ ਮਾਤਰਾ ਵਿੱਚ ਮਿਸ਼ਰੀ ਮਿਲਾ ਲਓ ਇਸ ਨੂੰ ਰੋਜ਼ਾਨਾ ਤਿੱਨ ਗਰਾਮ ਦੀ ਮਾਤਰਾ ਵਿਚ ਦਿਨ ਵਿੱਚ ਦੋ ਵਾਰ ਖਾਓ । ਇਸ ਨਾਲ ਪਾਚਨ ਤੰਤਰ ਬਹੁਤ ਜਲਦ ਮਜ਼ਬੂਤ ਹੁੰਦਾ ਹੈ ।

ਆਂਵਲੇ ਦਾ ਪਾਊਡਰ

ਆਵਲੇ ਦੇ ਪਾਊਡਰ ਵਿੱਚ ਭੁੰਨਿਆ ਹੋਇਆ ਜੀਰਾ , ਸੁੰਢ , ਸੇਂਧਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਚੂਰਨ ਬਣਾ ਲਓ । ਅਤੇ ਇਸ ਨੂੰ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਲਓ । ਇਸ ਨਾਲ ਭੁੱਖ ਵਧਦੀ ਹੈ ਅਤੇ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ । ਇਸ ਚੂਰਨ ਨਾਲ ਸਰੀਰ ਵਿਚ ਜੰਮੀ ਹੋਈ ਚਰਬੀ ਬਹੁਤ ਜਲਦ ਘੱਟ ਹੁੰਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਈਕ ਕਰੋ ।