ਜਾਣੋ ਲੀਵਰ ਖਰਾਬ ਹੋਣ ਤੋਂ ਪਹਿਲਾਂ ਦੀਆਂ 6 ਨਿਸ਼ਾਨੀਆਂ

ਲੀਵਰ ਸਾਡੇ ਸਰੀਰ ਦਾ ਮੁੱਖ ਅੰਗ ਹੁੰਦਾ ਹੈ । ਇਹ ਸਾਡੇ ਸਰੀਰ ਵਿੱਚ 500 ਤੋਂ ਜ਼ਿਆਦਾ ਫੰਕਸ਼ਨ ਚਲਾਉਣ ਦਾ ਕੰਮ ਕਰਦਾ ਹੈ ।

ਇਹ ਖੂਨ ਸਾਫ ਕਰਨ ਦੇ ਨਾਲ ਨਾਲ ਖਾਣੇ ਨੂੰ ਡਾਈਜੈਸਟ ਵੀ ਕਰਦਾ ਹੈ ਅਤੇ ਸਰੀਰ ਵਿੱਚ ਮੌਜੂਦ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ । ਪਰ ਅਸੀਂ ਇਸ ਦੀ ਦੇਖ ਭਾਲ ਨੂੰ ਇਗਨੋਰ ਕਰ ਦਿੰਦੇ ਹਾਂ ।

ਕੀ ਤੁਸੀਂ ਜਾਣਦੇ ਹੋ? ਲੀਵਰ ਖਰਾਬ ਹੋਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਸੰਕੇਤ ਦਿੰਦਾ ਹੈ । ਜਿਨ੍ਹਾਂ ਨੂੰ ਅਸੀਂ ਮਾਮੂਲੀ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜੋ ਲੀਵਰ ਡੈਮੇਜ ਹੋਣ ਤੋਂ ਪਹਿਲਾਂ ਦੇ ਸੰਕੇਤ ਹਨ ।

ਕਿਉਂ ਹੁੰਦਾ ਹੈ ਲੀਵਰ ਖਰਾਬ

ਵੈਸੇ ਤਾਂ ਲੀਵਰ ਖਰਾਬ ਕਰਨ ਦਾ ਮੁੱਖ ਕਾਰਨ ਗਲਤ ਖਾਣ ਪੀਣ ਅਤੇ ਲਾਈਫ ਸਟਾਈਲ ਹੈ ਪਰ ਇੱਕ ਜੈਵਿਕ ਕਾਰਨ ਵੀ ਹੈ । ਜੋ ਸਾਡੇ ਲੀਵਰ ਤੇ ਇਫੈਕਟ ਪਾਉਂਦਾ ਹੈ ।ਜੈਵਿਕ ਰੂਪ ਵਿੱਚ ਦੇਖੀਏ ਤਾਂ ਲੀਵਰ ਖਰਾਬ ਦੀ ਵਜ੍ਹਾ ਪ੍ਰੋਟੋਜੋਆ ਕਿਟਾਣੂ ਨੂੰ ਮੰਨਿਆ ਜਾਂਦਾ ਹੈ । ਇਸ ਤੋਂ ਇਲਾਵਾ ਟੀਬੀ ਹੋਣ ਤੇ ਵਾਇਰਸ ਲੀਵਰ ਨੂੰ ਪ੍ਰਭਾਵਿਤ ਕਰਦੇ ਹਨ । ਜੋ ਲੀਵਰ ਦੀ ਬਿਮਾਰੀ ਦਾ ਮੁੱਖ ਕਾਰਨ ਬਣ ਜਾਂਦੇ ਹਨ ।

ਲੀਵਰ ਖਰਾਬ ਹੋਣ ਤੋਂ ਪਹਿਲਾਂ 6 ਨਿਸ਼ਾਨੀਆਂ

ਚਮੜੀ ਤੇ ਨੀਲੇ ਰੰਗ ਦੀਆਂ ਰੇਖਾਵਾਂ

ਜੇਕਰ ਤੁਹਾਡੀ ਚਮੜੀ ਤੇ ਮੱਕੜੀ ਦੇ ਜਾਲ ਦੀ ਤਰ੍ਹਾਂ ਨੀਲੇ ਰੰਗ ਦੀਆਂ ਰੇਖਾਵਾਂ ਦਿਖਾਈ ਦਿੰਦੀਆਂ ਹਨ । ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ । ਇਹ ਰੇਖਾਵਾਂ ਚਿਹਰੇ ਅਤੇ ਪੈਰਾਂ ਤੇ ਜ਼ਿਆਦਾ ਦਿਖਾਈ ਦਿੰਦੀਆਂ ਹਨ । ਇਹ ਲੀਵਰ ਖਰਾਬ ਹੋਣ ਦਾ ਸੰਕੇਤ ਹੁੰਦਾ ਹੈ । ਇਸ ਤਰ੍ਹਾਂ ਦੀ ਸਮੱਸਿਆ ਹੋਣ ਤੇ ਤੁਸੀਂ ਸਮਝ ਜਾਓ ਕਿ ਤੁਹਾਡਾ ਲੀਵਰ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ।

ਚਮੜੀ ਤੇ ਖਾਰਿਸ਼

ਵੈਸੇ ਤਾਂ ਚਮੜੀ ਤੇ ਖੁਜਲੀ ਇੱਕ ਆਮ ਸਮੱਸਿਆ ਹੈ ਪਰ ਇਹ ਲੀਵਰ ਦੀ ਬੀਮਾਰੀ ਦਾ ਸੰਕੇਤ ਵੀ ਹੋ ਸਕਦੀ ਹੈ । ਕਿਉਂਕਿ ਲੀਵਰ ਖਰਾਬ ਹੋਣ ਤੇ ਉਸ ਦਾ ਬਾਈਲ ਜੂਸ ਖੂਨ ਵਿੱਚ ਘੁਲਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਇਹ ਚਮੜੀ ਤੇ ਜੰਮਣ ਲੱਗਦਾ ਹੈ ਅਤੇ ਖੁਜਲੀ ਦੀ ਸਮੱਸਿਆ ਹੋਣ ਲੱਗਦੀ ਹੈ

ਮੂੰਹ ਵਿੱਚੋਂ ਬਦਬੂ ਆਉਣਾ

ਜੇਕਰ ਤੁਹਾਡੇ ਸਾਹ ਅਤੇ ਮੂੰਹ ਵਿੱਚੋਂ ਬਦਬੂ ਆਉਂਦੀ ਹੈ ਤਾਂ ਇਸ ਨੂੰ ਵੀ ਨਜ਼ਰਅੰਦਾਜ਼ ਨਾ ਕਰੋ । ਕਿਉਂਕਿ ਇਹ ਵੀ ਲੀਵਰ ਖਰਾਬ ਹੋਣ ਦਾ ਸੰਕੇਤ ਹੈ । ਕਿਉਂ ਕਿ ਲੀਵਰ ਸਿਰੋਸਿਸ ਸਮੱਸਿਆ ਹੋਣ ਤੇ ਖ਼ੂਨ ਵਿੱਚੋਂ ਮੌਜੂਦ ਡਾਈ ਮਿਥਾਇਲ ਸਲਫਾਈਡ ਦੇ ਕਾਰਨ ਸਾਹ ਵਿੱਚੋਂ ਬਦਬੂ ਆਉਣ ਲੱਗਦੀ ਹੈ ।

ਸੱਟ ਲੱਗਣ ਤੇ ਖ਼ੂਨ ਨਾ ਰੁਕਣਾ

ਜੇਕਰ ਸੱਟ ਲੱਗ ਜਾਣ ਤੇ ਖੂਨ ਨਹੀਂ ਰੋਕਦਾ ਤਾਂ ਇਹ ਵੀ ਲੀਵਰ ਖਰਾਬ ਦਾ ਸੰਕੇਤ ਹੈ । ਕਿਉਂਕਿ ਲੀਵਰ ਇਸ ਤਰ੍ਹਾਂ ਦਾ ਪ੍ਰੋਟੀਨ ਬਣਾਉਂਦਾ ਹੈ ਜੋ ਸਾਡੇ ਖੂਨ ਨੂੰ ਰੋਕਦਾ ਹੈ । ਜਦੋਂ ਲੀਵਰ ਖਰਾਬ ਹੋ ਜਾਂਦਾ ਹੈ ਤਾਂ ਇਸ ਪ੍ਰੋਟੀਨ ਵਿੱਚ ਕਮੀ ਆਉਂਦੀ ਹੈ । ਜਿਸ ਕਰਕੇ ਸੱਟ ਲੱਗਣ ਤੇ ਖੂਨ ਨਹੀਂ ਰੁਕਦਾ ।

ਚਿਹਰੇ ਦੇ ਦਾਗ ਧੱਬੇ ਅਤੇ ਮੁਹਾਸੇ

ਜੇਕਰ ਚਿਹਰੇ ਤੇ ਅਚਾਨਕ ਭੂਰੇ ਅਤੇ ਕਾਲੇ ਰੰਗ ਦੇ ਦਾਣੇ ਜਾਂ ਦਾਗ ਧੱਬੇ ਨਜ਼ਰ ਆਉਣ ਲੱਗਣ ਤਾਂ ਇਹ ਵੀ ਲੀਵਰ ਖਰਾਬ ਹੋਣ ਦਾ ਸੰਕੇਤ ਹੈ । ਲੀਵਰ ਖਰਾਬ ਹੋਣ ਤੇ ਇਸਦਾ ਸਿੱਧਾ ਅਸਰ ਚਿਹਰੇ ਤੇ ਪੈਂਦਾ ਹੈ । ਜਦੋਂ ਲੀਵਰ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਅੋਈਸਟਰੋਜਨ ਦੀ ਮਾਤਰਾ ਵਧ ਜਾਂਦੀ ਹੈ । ਜਿਸ ਕਰਕੇ ਸਾਡੇ ਸਰੀਰ ਵਿੱਚ ਟਾਇਰੋਨੇਜ ਤੱਤ ਵਧ ਜਾਂਦਾ ਹੈ ਅਤੇ ਚਿਹਰੇ ਤੇ ਭੂਰੇ ਅਤੇ ਕਾਲੇ ਰੰਗ ਦੇ ਦਾਣੇ ਹੋਣ ਲੱਗਦੇ ਹਨ ।

ਹਥੇਲੀਆਂ ਲਾਲ ਹੋ ਜਾਣੀਆਂ

ਹੱਥਾਂ ਦੀਆਂ ਹਥੇਲੀਆਂ ਲਾਲ ਹੋ ਜਾਣ ਤੇ ਅਸੀਂ ਇਸ ਨੂੰ ਖੂਨ ਨਾਲ ਜੁੜੀ ਸਮੱਸਿਆ ਸਮਝਦੇ ਹਾਂ । ਜਦੋਂ ਹੱਥਾਂ ਦੀਆਂ ਹਥੇਲੀਆਂ ਲਾਲ , ਖੁਜਲੀ ਅਤੇ ਜਲਨ ਹੋਣ ਲੱਗੇ ਤਾਂ ਇਹ ਲੀਵਰ ਖਰਾਬ ਹੋਣ ਦਾ ਸੰਕੇਤ ਹੈ ।ਕਿਉਂਕਿ ਖ਼ੂਨ ਵਿੱਚ ਹਾਰਮੋਨ ਅਸੰਤੁਲਿਤ ਹੋਣ ਕਰਕੇ ਇਸ ਤਰ੍ਹਾਂ ਹੁੰਦਾ ਹੈ ।

ਜੇਕਰ ਤੁਹਾਨੂੰ ਇਹ ਛੇ ਸੰਕੇਤਾਂ ਵਿੱਚੋਂ ਕੋਈ ਵੀ ਇੱਕ ਸੰਕੇਤ ਨਜ਼ਰ ਆਉਂਦਾ ਹੈ , ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ । ਅਤੇ ਡਾਕਟਰ ਤੋਂ ਆਪਣਾ ਲੀਵਰ ਟੈਸਟ ਜ਼ਰੂਰ ਕਰਵਾਓ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋਂ।

ਧੰਨਵਾਦ