ਫੇਫੜਿਆਂ ਵਿਚ ਪਾਣੀ ਕਿਉਂ ਭਰ ਜਾਂਦਾ ਹੈ , ਜਾਣੋ ਇਸ ਦੇ ਚਾਰ ਕਾਰਨ ।

ਫੇਫੜਿਆਂ ਵਿੱਚ ਪਾਣੀ ਜਾਂ ਤਰਲ ਪਦਾਰਥ ਜਮ੍ਹਾਂ ਹੋਣਾ ਇੱਕ ਸਥਿਤੀ ਹੁੰਦੀ ਹੈ । ਇਸ ਨੂੰ ਮੈਡੀਕਲ ਭਾਸ਼ਾ ਵਿਚ ਪਲਮੋਨਰੀ ਏਡਿਮਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ । ਪਲਮੋਨਰੀ ਏਡਿਮਾ ਵਿੱਚ ਫੇਫੜਿਆਂ ਦੀਆਂ ਛੋਟੀਆਂ ਛੋਟੀਆਂ ਥੈਲੀਆਂ ਵਿਚ ਦ੍ਰਵ ਜਮ੍ਹਾਂ ਹੋ ਜਾਂਦਾ ਹੈ । ਜਿਸ ਵਜ੍ਹਾ ਨਾਲ ਫੇਫੜੇ ਪੂਰੀ ਮਾਤਰਾ ਵਿਚ ਹਵਾ ਨਹੀਂ ਲੈ ਸਕਦੇ । ਇਸ ਨਾਲ ਸਾਹ ਲੈਣ ਵਿਚ ਤਕਲੀਫ ਹੋਣ ਲੱਗਦੀ ਹੈ । ਫੇਫੜਿਆਂ ਵਿੱਚ ਪਾਣੀ ਭਰਨ ਤੇ ਅਨਿਯਮਿਤ ਦਿਲ ਦੀ ਧੜਕਣ , ਬੇਚੈਨੀ , ਤਣਾਅ ਵਰਗੇ ਲੱਛਣ ਮਹਿਸੂਸ ਹੋ ਸਕਦੇ ਹਨ । ਫੇਫੜਿਆਂ ਵਿਚ ਪਾਣੀ ਭਰਨ ਦੇ ਕਈ ਕਾਰਨ ਹੋ ਸਕਦੇ ਹਨ , ਬਲੱਡ ਪ੍ਰੈਸ਼ਰ ਦਾ ਵਧਣਾ , ਹਾਰਟ ਫੇਲੀਅਰ ਅਤੇ ਨਿਮੋਨੀਆ ਇਸਦੇ ਮੁੱਖ ਕਾਰਨ ਹੋ ਸਕਦੇ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਫੇਫੜਿਆਂ ਵਿੱਚ ਪਾਣੀ ਕਿਉਂ ਭਰ ਜਾਂਦਾ ਹੈ , ਅਤੇ ਸਾਡੇ ਸਰੀਰ ਵਿੱਚ ਕਿਹੜੇ ਕਿਹੜੇ ਲੱਛਣ ਦਿਖਾਈ ਦਿੰਦੇ ਹਨ ।

ਫੇਫੜਿਆਂ ਵਿੱਚ ਪਾਣੀ ਭਰਨ ਤੇ ਦਿਖਣ ਵਾਲੇ ਲੱਛਣ

ਫੇਫੜਿਆਂ ਵਿਚ ਪਾਣੀ ਭਰਨ ਤੇ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਸਾਹ ਲੈਣ ਵਿਚ ਤਕਲੀਫ ਇਸਦਾ ਸਭ ਤੋਂ ਆਮ ਲੱਛਣ ਹੋ ਸਕਦਾ ਹੈ । ਫੇਫੜਿਆਂ ਵਿੱਚ ਪਾਣੀ ਭਰਨ ਦੇ ਲੱਛਣ ਇਹ ਹਨ ।

ਸਾਹ ਲੈਣ ਵਿੱਚ ਤਕਲੀਫ

ਲੇਟਣ ਤੇ ਸਾਹ ਲੈਣਾ ਮੁਸ਼ਕਲ ਹੋਣਾ

ਝੱਗਦਾਰ ਥੁੱਕ

ਅਨਿਯਮਿਤ ਦਿਲ ਦੀ ਧੜਕਣ

ਚਿੰਤਾ ਬੇਚੈਨੀ ਜਾਂ ਘਬਰਾਹਟ

ਪੈਰਾਂ ਵਿਚ ਸੋਜ

ਜਾਣੋ ਫੇਫੜਿਆਂ ਵਿੱਚ ਪਾਣੀ ਕਿਉਂ ਭਰ ਜਾਂਦਾ ਹੈ

ਫੇਫੜਿਆਂ ਵਿਚ ਪਾਣੀ ਜਮ੍ਹਾਂ ਹੋਣਾ ਇੱਕ ਗੰਭੀਰ ਸਮੱਸਿਆ ਹੋ ਸਕਦੀ ਹੈ । ਇਹ ਦੋ ਪ੍ਰਕਾਰ ਦੀ ਹੁੰਦੀ ਹੈ , ਇਸ ਵਿਚ ਕਾਰਡੀਓਜੈਨਿਕ ਪਲਮੋਨਰੀ ਏਡਿਮਾ ਅਤੇ ਨੋਨਕਾਰਡੀਓਜੈਨਿਕ ਪਲਮੋਨਰੀ ਏਡਿਮਾ ਸ਼ਾਮਲ ਹੈ । ਇਸ ਦੇ ਕਈ ਕਾਰਨ ਹੋ ਸਕਦੇ ਹਨ ।

ਹਾਰਟ ਦੀਆਂ ਸਮੱਸਿਆਵਾਂ

ਹਾਰਟ ਦੀ ਸਮੱਸਿਆ ਫੇਫੜਿਆਂ ਵਿੱਚ ਪਾਣੀ ਭਰਨ ਜਾਂ ਜਮ੍ਹਾਂ ਹੋਣ ਦਾ ਮੁੱਖ ਕਾਰਨ ਹੋ ਸਕਦੀ ਹੈ । ਇਸ ਸਥਿਤੀ ਵਿਚ ਹਾਰਟ ਫੇਫੜਿਆਂ ਤਕ ਸਹੀ ਤਰੀਕੇ ਨਾਲ ਖ਼ੂਨ ਨੂੰ ਪੰਪ ਨਹੀਂ ਕਰ ਸਕਦਾ । ਜਿਸ ਵਜ੍ਹਾ ਨਾਲ ਫੇਫੜਿਆਂ ਵਿੱਚ ਖੂਨ ਨਾ ਪਹੁੰਚ ਪਾਉਣ ਦੇ ਕਾਰਨ ਖਾਲੀ ਜਗ੍ਹਾ ਤੇ ਦ੍ਰਵ ਪਦਾਰਥ ਜਮ੍ਹਾਂ ਹੋ ਜਾਂਦਾ ਹੈ । ਇਸ ਦਾ ਅਸਰ ਖ਼ੂਨ ਵਾਹਿਕਾਓ ਤੇ ਵੀ ਪੈਂਦਾ ਹੈ , ਅਤੇ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ ।

ਨਿਮੋਨੀਆ

ਕੁਝ ਮਾਮਲਿਆਂ ਵਿੱਚ ਫੇਫੜਿਆਂ ਵਿੱਚ ਪਾਣੀ ਜਮ੍ਹਾਂ ਹੋ ਜਾਣਾ ਯਾਨਿ ਪਲਮੋਨਰੀ ਏਡਿਮਾ ਹਾਰਟ ਦੀ ਸਮੱਸਿਆ ਦੀ ਵਜ੍ਹਾ ਨਾਲ ਨਹੀਂ ਹੁੰਦਾ । ਬਲਕਿ ਨਿਮੋਨਿਆ ਫੇਫੜਿਆਂ ਵਿੱਚ ਪਾਣੀ ਜਮ੍ਹਾਂ ਹੋਣ ਦਾ ਇੱਕ ਕਾਰਨ ਹੋ ਸਕਦਾ ਹੈ ।

ਸਰੀਰ ਦਾ ਕੋਈ ਹੋਰ ਖ਼ਰਾਬੀ ਹੋਣਾ

ਜਦੋਂ ਸਰੀਰ ਦਾ ਕੋਈ ਹਿੱਸਾ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ , ਤਾਂ ਫੇਫੜਿਆਂ ਵਿੱਚ ਪਾਣੀ ਜਾਂ ਤਰਲ ਜਮ੍ਹਾਂ ਹੋ ਸਕਦਾ ਹੈ । ਦਰਅਸਲ ਹਾਰਟ ਫੇਲਿਅਰ , ਕਿਡਨੀ ਜਾਂ ਲੀਵਰ ਦਾ ਖਰਾਬ ਹੋਣਾ ਇਸ ਦੇ ਮੁੱਖ ਕਾਰਨ ਹੋ ਸਕਦੇ ਹਨ । ਲੀਵਰ ਸਿਰੋਸਿਸ ਹੋਣ ਤੇ ਵੀ ਫੇਫੜਿਆਂ ਵਿੱਚ ਪਾਣੀ ਜਮ੍ਹਾਂ ਹੋ ਸਕਦਾ ਹੈ ।

ਹੋਰ ਸਮੱਸਿਆਵਾਂ

ਇਸ ਤੋਂ ਇਲਾਵਾ ਬਲੱਡ ਇਨਫੈਕਸ਼ਨ , ਸੋਜ , ਧਮਣੀਆਂ ਦਾ ਸੰਕੁਚਿਤ ਹੋਣਾ ਅਤੇ ਗੰਭੀਰ ਸੰਕਰਮਣ ਵੀ ਫੇਫੜਿਆਂ ਵਿੱਚ ਪਾਣੀ ਜਮ੍ਹਾਂ ਹੋਣ ਦਾ ਕਾਰਨ ਬਣ ਸਕਦੇ ਹਨ । ਇਹ ਸਮੱਸਿਆ ਉਨ੍ਹਾਂ ਲੋਕਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ , ਜਿਨ੍ਹਾਂ ਨੂੰ ਹਾਰਟ ਤੇ ਫੇਫੜਿਆਂ ਨਾਲ ਸੰਬੰਧਿਤ ਕੋਈ ਬਿਮਾਰੀ ਪਹਿਲਾਂ ਤੋਂ ਹੀ ਹੁੰਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।