ਆਯੁਰਵੇਦ

ਲੀਵਰ ਵਿੱਚ ਟੀਬੀ ਦੀ ਬਿਮਾਰੀ ਹੋਣ ਤੇ ਦਿਖਾਈ ਦਿੰਦੇ ਹਨ , ਇਹ ਅੱਠ ਲੱਛਣ । ਬਿਲਕੁਲ ਨਾਂ ਕਰੋ ਨਜ਼ਰਅੰਦਾਜ਼ ।

By admin

March 21, 2023

ਟੀਬੀ ਦੀ ਬਿਮਾਰੀ ਨੂੰ ਲੈ ਕੇ ਲੋਕਾਂ ਵਿਚ ਇਹ ਇਕ ਕਨਫਿਊਜ਼ਨ ਦੇਖਣ ਨੂੰ ਮਿਲਦੀ ਹੈ । ਜ਼ਿਆਦਾਤਰ ਲੋਕਾਂ ਨੂੰ ਅਜਿਹਾ ਲਗਦਾ ਹੈ ਕਿ ਟੀਬੀ ਸਾਡੇ ਫੇਫੜਿਆਂ ਅਤੇ ਪੇਟ ਵਿੱਚ ਹੀ ਹੁੰਦੀ ਹੈ । ਪਰ ਅਜਿਹਾ ਨਹੀਂ ਹੈ , ਟੀਬੀ ਇੱਕ ਸੰਕਰਮਕ ਰੋਗ ਹੈ । ਜੋ ਸਰੀਰ ਦੇ ਕਈ ਅੰਗਾ ਨੂੰ ਪ੍ਰਭਾਵਿਤ ਕਰ ਸਕਦੀ ਹੈ । ਟੀਬੀ ਅਲੱਗ-ਅਲੱਗ ਤਰੀਕਿਆ ਦੀ ਹੁੰਦੀ ਹੈ , ਜਿਵੇਂ ਗਲੇ ਦੀ ਟੀ ਬੀ , ਸਿਰ ਵਿੱਚ ਟੀਬੀ ਅਤੇ ਹੱਡੀਆਂ ਦੀ ਟੀਬੀ ਆਦਿ । ਇਨ੍ਹਾਂ ਸਾਰਿਆਂ ਦੇ ਲੱਛਣ ਵੀ ਅਲੱਗ-ਅਲੱਗ ਹੁੰਦੇ ਹਨ । ਪਰ ਕਈ ਲੱਛਣ ਸਾਰਿਆਂ ਵਿੱਚ ਇੱਕੋ ਜਿਹੇ ਹੀ ਦੇਖਣ ਨੂੰ ਮਿਲਦੇ ਹਨ । ਜਿਵੇਂ ਸਾਹ ਲੈਣ ਵਿਚ ਤਕਲੀਫ ਅਤੇ ਖੰਘ । ਪਰ ਕੀ ਤੁਸੀਂ ਜਾਣਦੇ ਹੋ ਕਿ ਟੀਬੀ ਦੀ ਸਮੱਸਿਆ ਸਾਡੇ ਲੀਵਰ ਵਿੱਚ ਵੀ ਹੋ ਸਕਦੀ ਹੈ । ਲੀਵਰ ਦੀ ਟੀਬੀ , ਜਿਸ ਨੂੰ ਮੈਡੀਕਲ ਭਾਸ਼ਾ ਵਿਚ ਹੈਪੇਟਿਕ ਟਿਊਬਰਕਲੋਸਿਸ ਕਹਿੰਦੇ ਹਨ । ਜੋ ਸਾਡੇ ਲਿਵਰ ਨੂੰ ਬਹੁਤ ਗੰਭੀਰ ਰੂਪ ਨਾਲ ਪ੍ਰਭਾਵਿਤ ਕਰਦਾ ਹੈ । ਇਹ ਸਾਡੇ ਲਿਵਰ ਫੰਕਸ਼ਨ ਨੂੰ ਪ੍ਰਭਾਵਿਤ ਕਰਦਾ ਹੈ , ਅਤੇ ਬਹੁਤ ਗੰਭੀਰ ਹੋ ਸਕਦੀ ਹੈ । ਪਰ ਸ਼ੁਰੂਆਤੀ ਸਟੇਜ ਵਿੱਚ ਇਸ ਦੇ ਲੱਛਣਾ ਨੂੰ ਪਹਿਚਾਣ ਕੇ ਤੁਸੀਂ ਅਸਾਨੀ ਨਾਲ ਲੀਵਰ ਦੀ ਟੀ ਬੀ ਤੋ ਛੁਟਕਾਰਾ ਪਾ ਸਕਦੇ ਹੋ ।

ਅੱਜ ਅਸੀਂ ਤੁਹਾਨੂੰ ਲੀਵਰ ਵਿਚ ਟੀਬੀ ਹੋਣ ਤੇ ਦਿਖਾਵੇ ਦੇਣ ਵਾਲੇ ਲੱਛਣਾਂ ਅਤੇ ਇਸ ਤੋਂ ਬਚਣ ਦੇ ਤਰੀਕੇ ਬਾਰੇ ਦੱਸਾਗੇ ।

ਜਾਣੋ ਲੀਵਰ ਵਿਚ ਟੀਬੀ ਦੇ ਲੱਛਣ

ਆਮਤੌਰ ਤੇ ਟੀਬੀ ਹੋਣ ਤੇ ਲੋਕਾਂ ਵਿਚ ਖੰਘ , ਖੰਘ ਦੇ ਨਾਲ ਬਲਗਮ , ਸਾਹ ਲੈਣ ਵਿਚ ਤਕਲੀਫ ਅਤੇ ਛਾਤੀ ਵਿਚ ਦਰਦ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ । ਪਰ ਜਦੋਂ ਗੱਲ ਲਿਵਰ ਵਿਚ ਟੀਬੀ ਦੇ ਲੱਛਣਾਂ ਦੀ ਆਉਂਦੀ ਹੈ , ਤਾਂ ਇਹ ਬਹੁਤ ਹੀ ਅਲੱਗ ਹੁੰਦੇ ਹਨ । ਲੀਵਰ ਵਿੱਚ ਟੀਬੀ ਹੋਣ ਤੇ ਕਈ ਤਰ੍ਹਾ ਦੇ ਲੱਛਣ ਦਿਖਾਈ ਦਿੰਦੇ ਹਨ ।

ਲੀਵਰ ਦਾ ਅਕਾਰ ਵੱਡਾ ਹੋਣਾ

ਪੇਟ ਵਿੱਚ ਦਰਦ ਦੀ ਸਮੱਸਿਆ

ਵਜਣ ਲਗਾਤਾਰ ਘੱਟ ਹੋਣਾ

ਤਿੱਲੀ ਦਾ ਵਧਣਾ

ਬੁਖਾਰ

ਪੀਲੀਆ

ਸਾਹ ਲੈਣ ਵਿਚ ਤਕਲੀਫ

ਜਲੋਧਰ

ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦੇ ਲੱਛਣਾਂ ਦਾ ਅਕਸਰ ਸਾਹਮਣਾ ਕਰਦਾ ਹੈ , ਤਾਂ ਉਸ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ । ਤਾਂਕਿ ਕਿਸੇ ਵੀ ਤਰਾਂ ਦੇ ਗੰਭੀਰ ਨੁਕਸਾਨ ਤੋਂ ਬਚਿਆ ਜਾ ਸਕੇ ।

ਲੀਵਰ ਵਿੱਚ ਟੀਬੀ ਦਾ ਇਲਾਜ

ਲੀਵਰ ਵਿੱਚ ਟੀਵੀ ਦਾ ਪਤਾ ਲਾਉਣ ਲਈ ਡਾਕਟਰ ਕੂਝ ਟੈਸਟ ਬਾਰੇ ਸਲਾਹ ਦੇ ਸਕਦਾ ਹੈ । ਜਿਸ ਵਿੱਚ ਬਲੱਡ ਟੈਸਟ , ਇਮੇਜਿੰਗ ਟੈਸਟ ਦੀ ਮਦਦ ਵੀ ਲਈ ਜਾ ਸਕਦੀ ਹੈ । ਟੈਸਟ ਕਰਵਾਉਣ ਤੋਂ ਬਾਅਦ ਡਾਕਟਰ ਕੁਝ ਦਵਾਈਆਂ , ਜੀਵਨ ਸ਼ੈਲੀ ਵਿੱਚ ਬਦਲਾਅ ਅਤੇ ਸੰਤੁਲਿਤ ਆਹਾਰ ਲੈਣ ਦੀ ਸਲਾਹ ਦੇ ਸਕਦੇ ਹਨ । ਆਮ ਤੌਰ ਤੇ ਟੀਬੀ ਦੇ ਇਲਾਜ ਦੇ ਲਈ ਛੇ ਮਹੀਨੇ ਤੱਕ ਦਵਾਈ ਦਿੱਤੀ ਜਾਂਦੀ ਹੈ । ਜਿਸ ਵਿੱਚ ਕੁੱਝ ਐਂਟੀ ਬਾਇਓਟਿਕ ਅਤੇ ਇਮਿਉਨਟੀ ਬੂਸਟ ਕਰਨ ਵਾਲੀਆਂ ਦਵਾਈਆਂ ਵੀ ਸ਼ਾਮਲ ਹੁੰਦੀਆਂ ਹਨ । ਡਾਕਟਰ ਸਥਿਤੀ ਦੇ ਅਨੁਸਾਰ ਹੀ ਦਵਾਈਆਂ ਦਾ ਸੁਝਾਅ ਦਿੰਦੇ ਹਨ । ਇਸ ਤੋਂ ਇਲਾਵਾ ਗੰਭੀਰ ਮਾਮਲਿਆਂ ਵਿੱਚ ਕਈ ਵਾਰ ਕਵਿਡ੍ਰੂਪਲੀ ਥੇਰੇਪੀ ਦੀ ਮਦਦ ਵੀ ਲਈ ਜਾਂਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।