ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਰੋਜ਼ਾਨਾ ਪੀਓ , ਨਿੰਬੂ ਪਾਣੀ । ਜਾਣੋ ਨਿੰਬੂ ਪਾਣੀ ਪੀਣ ਦੇ ਫਾਇਦੇ ।

ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ । ਇਸ ਮੌਸਮ ਵਿੱਚ ਵਧਦੇ ਤਾਪਮਾਨ ਦਾ ਅਸਰ ਪਾਚਨ ਤੰਤਰ ਤੇ ਪੈਂਦਾ ਹੈ । ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ । ਉਹ ਛੇਤੀ ਪੇਟ ਸੰਬੰਧੀ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਗਰਮੀ ਵਿੱਚ ਪੇਟ ਨੂੰ ਤੰਦਰੁਸਤ ਰੱਖਣ ਦੇ ਲਈ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ । ਨਿੰਬੂ ਪਾਣੀ ਵਿਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ । ਜਿਸ ਨਾਲ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਮਿਲਦੀ ਹੈ । ਨਿੰਬੂ ਪਾਣੀ ਵਿੱਚ ਕੋਬਰਸ , ਪ੍ਰੋਟੀਨ , ਫਾਸਫੋਰਸ , ਸੋਡੀਅਮ , ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਿਟਾਮਿਨ ਈ , ਫੋਲੇਟ ਆਦਿ ਪੌਸ਼ਟਿਕ ਤੱਤ ਵੀ ਪਾਏ ਜਾਂਦੇ ਹਨ । ਇਹਨਾਂ ਪੋਸ਼ਕ ਤੱਤਾਂ ਦੀ ਮਦਦ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਿੱਚ ਮਦਦ ਮਿਲਦੀ ਹੈ । ਗਰਮੀਆਂ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਲਈ ਵੀ ਨਿੰਬੂ ਪਾਣੀ ਦਾ ਸੇਵਨ ਫਾਇਦੇਮੰਦ ਹੁੰਦਾ ਹੈ । ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ , ਐਸੀਡਿਟੀ , ਪੇਟ ਫੁੱਲਣਾ ਆਦਿ ਨੂੰ ਦੂਰ ਕਰਨ ਦੇ ਲਈ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ ।

ਅੱਜ ਅਸੀਂ ਤੁਹਾਨੂੰ ਪੇਟ ਦੇ ਲਈ ਨਿੰਬੂ ਪਾਣੀ ਦਾ ਸੇਵਨ ਕਰਨ ਦੇ ਫਾਇਦਿਆਂ ਬਾਰੇ ਦੱਸਾਂਗੇ ।

ਜਾਣੋ ਨਿੰਬੂ ਪਾਣੀ ਪੀਣ ਦੇ ਪੇਟ ਲਈ ਫਾਇਦੇ

ਪੇਟ ਵਿਚ ਗੈਸ ਦੂਰ ਕਰੇ

ਪੇਟ ਵਿੱਚ ਗੈਸ ਹੋਣ ਤੇ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ । ਨਿੰਬੂ ਪਾਣੀ ਵਿੱਚ ਹਾਈਡਰੋਕਲੋਰਿਕ ਐਸਿਡ ਹੁੰਦਾ ਹੈ । ਇਸ ਨਾਲ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ । ਗਰਮੀਆਂ ਦੇ ਦਿਨਾਂ ਵਿੱਚ ਦਿਨ ਭਰ ਵਿੱਚ 1 ਤੋਂ 2 ਗਲਾਸ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ ।

ਕਬਜ਼ ਤੋਂ ਛੁਟਕਾਰਾ

ਨਿੰਬੂ ਪਾਣੀ ਦਾ ਸੇਵਨ ਕਰਨ ਨਾਲ ਹਾਜ਼ਮਾ ਸਹੀ ਰਹਿੰਦਾ ਹੈ । ਕਬਜ਼ ਦੀ ਸਮੱਸਿਆ ਨਹੀਂ ਹੁੰਦੀ । ਗਰਮੀਆਂ ਦੇ ਮੌਸਮ ਵਿਚ ਪੇਟ ਵਿੱਚ ਦਰਦ , ਐਸੀਡਿਟੀ , ਖੱਟੀ ਡਕਾਰ , ਪੇਟ ਵਿੱਚ ਏਠਨ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਇਕ ਗਲਾਸ ਪਾਣੀ ਵਿਚ ਨਿੰਬੂ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਪੀਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ ।

ਹੈਲਦੀ ਡੀਟੋਕਸ ਡਰਿੰਕ

ਨਿੰਬੂ ਪਾਣੀ ਪੇਟ ਲਈ ਡੀਟੋਕਸ ਡਰਿੰਕ ਦੀ ਤਰਾਂ ਕੰਮ ਕਰਦਾ ਹੈ । ਇਸ ਦਾ ਸੇਵਨ ਕਰਨ ਨਾਲ ਪੇਟ ਅਤੇ ਅੰਤੜੀਆਂ ਦੀ ਸਫਾਈ ਹੋ ਜਾਂਦੀ ਹੈ । ਪੇਟ ਵਿੱਚ ਮੌਜੂਦ ਵਿਸ਼ੈਲੇ ਤੱਤ ਬਿਮਾਰੀਆਂ ਦਾ ਕਾਰਨ ਬਣਦੇ ਹਨ । ਇਹਨਾਂ ਖਰਾਬ ਤੱਤਾਂ ਨੂੰ ਪੇਟ ਵਿੱਚੋਂ ਸਾਫ਼ ਕਰਨ ਦੇ ਲਈ ਹਰ ਦਿਨ ਨਿੰਬੂ ਪਾਣੀ ਦਾ ਸੇਵਨ ਫਾਇਦੇਮੰਦ ਮੰਨਿਆ ਜਾਂਦਾ ਹੈ ।

ਉਲਟੀ ਮਤਲੀ ਲਈ ਫਾਇਦੇਮੰਦ

ਨਿੰਬੂ ਵਿੱਚ ਮੌਜੂਦ ਵਿਟਾਮਿਨ ਅਤੇ ਪ੍ਰੋਟੀਨ ਦੀ ਮਦਦ ਨਾਲ ਉਲਟੀ ਅਤੇ ਮਤਲੀ ਜਾਨੀ ਜੀ ਮਚਲਾਉਣ ਵਰਗੇ ਲੱਛਣਾ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ । ਕਈ ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਸਫ਼ਰ ਦੇ ਦੌਰਾਨ ਉਲਟੀ ਆਉਂਦੀ ਹੈ । ਹੀਟ ਸਟ੍ਰੋਕ ਦੇ ਕਾਰਨ ਵੀ ਉਲਟੀ ਆ ਸਕਦੀ ਹੈ । ਅਜਿਹੇ ਵਿਚ ਨਿੰਬੂ ਪਾਣੀ ਦਾ ਸੇਵਨ ਫਾਇਦੇਮੰਦ ਹੁੰਦਾ ਹੈ । ਉਲਟੀ ਮਤਲੀ ਰੋਕਣ ਦੇ ਲਈ ਇਕ ਗਲਾਸ ਪਾਣੀ ਵਿਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀ ਸਕਦੇ ਹੋ ।

ਡਾਇਰੀਆ ਦੀ ਸਮੱਸਿਆ ਵਿੱਚ ਫਾਇਦੇਮੰਦ

ਗਰਮੀਆਂ ਵਿਚ ਪਾਣੀ ਦੀ ਕਮੀ ਦੇ ਕਾਰਣ ਡਾਇਰੀਆਂ ਜਾਂ ਦਸਤ ਦੀ ਸਮੱਸਿਆ ਹੋ ਜਾਂਦੀ ਹੈ । ਗਰਮੀਆਂ ਵਿੱਚ ਮਸਾਲੇਦਾਰ ਭੋਜਨ ਠੀਕ ਤਰੀਕੇ ਨਾਲ ਪਚਦਾ ਨਹੀਂ । ਅਜਿਹੇ ਵਿੱਚ ਪੇਟ ਵਿਚ ਦਰਦ ਅਤੇ ਦਸਤ ਦੇ ਲੱਛਣ ਨਜ਼ਰ ਆਉਂਦੇ ਹਨ । ਇਨ੍ਹਾਂ ਲੱਛਣਾਂ ਨੂੰ ਦੂਰ ਕਰਨ ਦੇ ਲਈ ਗਰਮੀਆਂ ਵਿੱਚ ਨਿੰਬੂ ਪਾਣੀ ਦਾ ਸੇਵਨ ਕਰੋ । ਪੀਰੀਅਡ ਵਿੱਚ ਦਸਤ ਦੀ ਸਮੱਸਿਆ ਹੋਣ ਤੇ ਵੀ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ ।

ਗਰਮੀਆਂ ਵਿੱਚ ਪੇਟ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਨਿੰਬੂ ਪਾਣੀ ਦਾ ਸੇਵਨ ਫਾਇਦੇਮੰਦ ਹੁੰਦਾ ਹੈ । ਜੇਕਰ ਤੁਸੀਂ ਕਿਸੇ ਵੀ ਤਰਾਂ ਦੀ ਬਿਮਾਰੀ ਨਾਲ ਪੀੜਤ ਹੋ , ਤਾਂ ਨਿੰਬੂ ਪਾਣੀ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।