ਜੇ ਤੁਹਾਨੂੰ ਵੀ ਹਨ , ਇਹ ਪੰਜ ਬੀਮਾਰੀਆਂ , ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਤਰ੍ਹਾਂ ਲੌਂਗ ਦਾ ਸੇਵਨ ਜਰੂਰ ਕਰੋ ।

ਲੌਂਗ ਇੱਕ ਫ਼ਾਇਦੇਮੰਦ ਮਸਾਲਾ ਹੈ , ਰਾਤ ਨੂੰ ਲੌਂਗ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ । ਲੌਂਗ ਵਿੱਚ ਐਂਟੀ ਇੰਫਲੀਮੇਂਟਰੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ , ਪਾਚਨ ਤੰਤਰ ਮਜ਼ਬੂਤ ਕਰਨ ਦੇ ਲਈ ਲੌਂਗ ਦਾ ਸੇਵਨ ਗੁਣਕਾਰੀ ਮੰਨਿਆ ਜਾਂਦਾ ਹੈ । ਬਲੱਡ ਸ਼ੂਗਰ ਲੇਵਲ ਸੰਤੁਲਿਤ ਕਰਨਾ ਹੋਵੇ , ਜਾਂ ਸੋਜ ਤੋਂ ਛੁਟਕਾਰਾ ਪਾਉਣਾ ਹੋਵੇ , ਤਾਂ ਲੌਂਗ ਇਨ੍ਹਾਂ ਸਮੱਸਿਆਵਾਂ ਵਿੱਚ ਬਹੁਤ ਫ਼ਾਇਦੇਮੰਦ ਹੁੰਦਾ ਹੈ ।

ਅੱਜ ਅਸੀਂ ਤੁਹਾਨੂੰ ਰਾਤ ਨੂੰ ਲੌਂਗ ਖਾਣ ਨਾਲ ਸਾਡੇ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ।

ਜਾਣੋ ਲੌਂਗ ਖਾਣ ਦੇ ਫਾਇਦੇ

ਸੋਜ ਦਾ ਇਲਾਜ

ਲੌਂਗ ਵਿਚ ਐਂਟੀ ਇੰਫਲੀਮੇਂਟਰੀ ਗੁਣ ਹੁੰਦੇ ਹਨ , ਸੋਜ ਅਤੇ ਦਰਦ ਦਾ ਇਲਾਜ ਕਰਨ ਦੇ ਲਈ ਤੁਸੀਂ ਲੌਂਗ ਦਾ ਇਸਤੇਮਾਲ ਕਰ ਸਕਦੇ ਹੋ । ਜਿਨ੍ਹਾਂ ਲੋਕਾਂ ਨੂੰ ਅਥਰਾਇਟਿਸ ਹੈ , ਉਨ੍ਹਾਂ ਦੇ ਲਈ ਰਾਤ ਨੂੰ ਲੌਂਗ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ । ਜਿਸ ਹਿੱਸੇ ਵਿੱਚ ਸੋਜ ਹੈ , ਉਸ ਜਗ੍ਹਾ ਤੇ ਤੁਸੀਂ ਲੌਂਗ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੋ ।

ਭੁੱਖ ਘੱਟ ਕਰੇ

ਕੁਝ ਲੋਕਾਂ ਨੂੰ ਰਾਤ ਨੂੰ ਖਾਣਾ ਖਾਣ ਦੀ ਕਰੇਵਿੰਗ ਹੁੰਦੀ ਹੈ । ਕੇਵਿਗ ਦੂਰ ਕਰਨ ਦੇ ਲਈ ਤੁਸੀਂ ਲੌਂਗ ਦਾ ਸੇਵਨ ਕਰ ਸਕਦੇ ਹੋ । ਲੌਂਗ ਵਿੱਚ ਫਾਇਬਰ ਮੌਜੂਦ ਹੈ , ਦੁੱਧ ਵਿਚ ਲੌਂਗ ਪਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ । ਇਸ ਨਾਲ ਭੁੱਖ ਘੱਟ ਲਗਦੀ ਹੈ ।

ਖੰਘ ਦਾ ਇਲਾਜ

ਖੰਘ ਦਾ ਇਲਾਜ ਕਰਨ ਦੇ ਲਈ ਤੁਸੀਂ ਲੌਂਗ ਦਾ ਇਸਤੇਮਾਲ ਕਰ ਸਕਦੇ ਹੋ । ਲੌਂਗ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਗੁਣਗੁਣੇ ਪਾਣੀ ਦੇ ਨਾਲ ਲੈਣ ਨਾਲ ਠੰਢ ਖੰਘ ਦੀ ਸਮੱਸਿਆ ਦੂਰ ਹੁੰਦੀ ਹੈ । ਲੌਂਗ ਤੇ ਸ਼ਹਿਦ ਦੇ ਮਿਸ਼ਰਣ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਵਾਇਰਲ ਗੁਣ ਪਾਏ ਜਾਂਦੇ ਹਨ , ਜੋ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ ।

ਪਾਚਨ ਤੰਤਰ ਮਜ਼ਬੂਤ ਕਰੇ

ਲੌਂਗ ਦਾ ਇਸਤੇਮਾਲ ਕਰਨ ਨਾਲ ਡਾਈਜੇਸ਼ਨ ਵਧੀਆ ਹੁੰਦਾ ਹੈ । ਰਾਤ ਨੂੰ ਲੌਂਗ ਦਾ ਸੇਵਨ ਕਰਨ ਨਾਲ , ਉਲਟੀ , ਜੀਅ ਮਚਲਾਉਣਾ , ਮਤਲੀ ਆਦਿ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ । ਪਾਚਨ ਤੰਤਰ ਮਜ਼ਬੂਤ ਕਰਨ ਦੇ ਲਈ ਰਾਤ ਨੂੰ ਲੌਂਗ ਨੂੰ ਪੀਸ ਕੇ ਗੁਣਗੁਣੇ ਪਾਣੀ ਦੇ ਨਾਲ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ ।

ਸਕਿਨ ਰੋਗਾਂ ਦਾ ਇਲਾਜ

ਲੌਂਗ ਦਾ ਸੇਵਨ ਕਰਨਾ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ । ਲੌਂਗ ਵਿਚ ਐਂਟੀ ਇੰਫਲੀਮੇਂਟਰੀ ਗੁਣ ਹੁੰਦੇ ਹਨ , ਇਨ੍ਹਾਂ ਨਾਲ ਜੁੜੇ ਰੋਗਾਂ ਨੂੰ ਦੂਰ ਕਰਨ ਦੇ ਲਈ ਤੁਸੀਂ ਰਾਤ ਦੇ ਸਮੇਂ ਲੌਂਗ ਦਾ ਸੇਵਨ ਕਰ ਸਕਦੇ ਹੋ । ਲੌਂਗ ਦਾ ਸੇਵਨ ਕਰਨ ਨਾਲ ਐਕਨੇ ਦੀ ਸਮੱਸਿਆ , ਇਨਫੈਕਸ਼ਨ ਆਦਿ ਤੋਂ ਬਚਾਅ ਹੁੰਦਾ ਹੈ ।

ਜਾਣੋ ਲੌਂਗ ਦਾ ਸੇਵਨ ਕਰਨ ਦਾ ਤਰੀਕਾ

ਤੁਸੀਂ ਸਬਜੀ , ਰੋਟੀ , ਸਲਾਦ ਵਿਚ ਲੌਂਗ ਦਾ ਪਾਊਡਰ ਮਿਲਾ ਕੇ ਖਾ ਸਕਦੇ ਹੋ ।

ਲੌਂਗ ਦੇ ਪਾਊਡਰ ਨੂੰ ਦੁੱਧ ਨਾਲ ਮਿਲਾ ਕੇ ਵੀ ਖਾ ਸਕਦੇ ਹੋ ।

ਲੌਂਗ ਦਾ ਸੇਵਨ ਹਰਬਲ ਟੀ ਦੇ ਰੂਪ ਵਿੱਚ ਕਰ ਸਕਦੇ ਹੋ ।

ਲੌਂਗ ਅਤੇ ਗੁਣਗੁਣੇ ਪਾਣੀ ਦਾ ਸੇਵਨ ਕਰ ਸਕਦੇ ਹੋ । ਲੌਂਗ ਤੇ ਸ਼ਹਿਦ ਦਾ ਚੂਰਨ ਬਣਾ ਕੇ ਵੀ ਖਾ ਸਕਦੇ ਹੋ ।

ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਦਵਾਈ ਦਾ ਸੇਵਨ ਕਰ ਰਹੇ ਹੋ , ਅਤੇ ਡਾਕਟਰ ਦੀ ਸਲਾਹ ਤੇ ਹੀ ਲੌਂਗ ਖਾਓ । ਰੋਜ਼ਾਨਾ ਲੌਂਗ ਖਾਣ ਦੀ ਬਜਾਏ ਹਫ਼ਤੇ ਵਿੱਚ ਦੋ ਤੋਂ ਤਿੰਨ ਦਿਨ ਇਸ ਦਾ ਸੇਵਨ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।