ਗੋਡਿਆਂ ਦੇ ਦਰਦ ਦਾ ਦੇਸੀ ਇਲਾਜ

ਵਧਦੀ ਉਮਰ ਦੇ ਨਾਲ ਨਾਲ ਗੋਡਿਆਂ ਦਾ ਦਰਦ ਵਧਦਾ ਜਾਂਦਾ ਹੈ । ਕਈ ਵਾਰ ਗੋਡੇ ਤੇ ਸੱਟ ਲੱਗ ਜਾਣ ਕਰਕੇ ਜਾਂ ਫਿਰ ਗਠੀਆ ਰੋਗ ਹੋਣ ਕਰਕੇ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ । ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਹਨ , ਕਿ ਗੋਡਿਆਂ ਦਾ ਗਰੀਸ ਖ਼ਤਮ ਹੋ ਗਿਆ , ਇਸ ਲਈ ਦਰਦ ਹੋ ਰਿਹਾ ਹੈ,ਜਾਂ ਫਿਰ ਯੂਰਿਕ ਐਸਿਡ ਦਾ ਸਰੀਰ ਵਿੱਚ ਜ਼ਿਆਦਾ ਵਧ ਜਾਣਾ ਵੀ ਦਰਦ ਹੋਣ ਦੀ ਵਜ੍ਹਾ ਹੁੰਦੀ ਹੈ ।

ਜੋੜਾਂ ਦਾ ਦਰਦ ਅਤੇ ਗੋਡਿਆਂ ਦਾ ਦਰਦ ਹਰ ਇਨਸਾਨ ਦੀ ਸਮੱਸਿਆ ਹੈ । ਇਹ ਸਮੱਸਿਆ ਪਹਿਲਾਂ ਬਜ਼ੁਰਗਾਂ ਵਿੱਚ ਵੇਖਣ ਨੂੰ ਮਿਲਦੀ ਸੀ । ਪਰ ਅੱਜ ਕੱਲ੍ਹ ਛੋਟੀ ਉਮਰ ਦੇ ਲੋਕ ਵੀ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ ।

ਐਕਸਰਸਾਈਜ਼ ਕਰਕੇ ਅਸੀਂ ਇਸ ਦਰਦ ਨੂੰ ਕੁਝ ਹੱਦ ਤੱਕ ਘੱਟ ਕਰ ਸਕਦੇ ਹਾਂ । ਕਿਉਂਕਿ ਇਸ ਤਰ੍ਹਾਂ ਕਰਨ ਨਾਲ ਗੋਡਿਆਂ ਦੀ ਜਕੜਨ ਖਤਮ ਹੁੰਦੀ ਹੈ ।

ਕਈ ਵਾਰ ਚੱਲਣ ਫਿਰਨ ਵਿਚ ਦਿੱਕਤ ਆਉਂਦੀ ਹੈ ਅਤੇ ਗੋਡਿਆਂ ਨੂੰ ਮੋੜਨ ਅਤੇ ਸਿੱਧਾ ਕਰਨ ਵੀ ਦਿੱਕਤ ਆਉਂਦੀ ਹੈ । ਜਦੋਂ ਗੋਡਿਆਂ ਦਾ ਲਚੀਲਾਪਨ ਖ਼ਤਮ ਹੋ ਜਾਂਦਾ ਹੈ ਤਾਂ ਗੋਡਿਆਂ ਨੂੰ ਮੋੜਨ ਸਮੇਂ ਆਵਾਜ਼ ਆਉਣ ਲੱਗਦੀ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦਾ ਘਰੇਲੂ ਨੁਸਖਾ ਜਿਸ ਨਾਲ ਗੋਡਿਆਂ ਦੇ ਦਰਦ ਤੋਂ ਬਚਿਆ ਜਾ ਸਕਦਾ ਹੈ । ਇਹ ਨੁਸਖਾ ਤੁਹਾਡੇ ਗੋਡਿਆਂ ਦੇ ਦਰਦ ਨੂੰ ਘੱਟ ਨਹੀਂ ਬਲਕਿ ਖਤਮ ਕਰ ਦੇਵੇਗਾ ।

ਗੋਡਿਆਂ ਅਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਾ

ਮੇਥੀ ਦਾਣਾ ਚੂਰਨ

ਰੋਜ਼ਾਨਾ ਸਵੇਰ ਸਮੇਂ ਮੇਥੀ ਦਾਣਾ ਚੂਰਨ ਖਾਣ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ । ਕਿਉਂਕਿ ਮੇਥੀ ਵਿੱਚ ਲੋਹਾ ਤੱਤ , ਫਾਸਫੋਰਸ , ਕੈਲਸ਼ੀਅਮ ਮੌਜੂਦ ਹੁੰਦਾ ਹੈ । ਜਿਸ ਕਰਕੇ ਹੱਡੀਆਂ ਮਜ਼ਬੂਤ ਬਣਦੀਆਂ ਹਨ ।

ਰੋਜ਼ਾਨਾ ਰਾਤ ਨੂੰ ਇੱਕ ਚਮਚ ਮੇਥੀ ਦਾਣਾ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਖਾਲੀ ਪੇਟ ਇਸ ਪਾਣੀ ਨੂੰ ਪੀਓ । 5-10 ਦਿਨਾਂ ਵਿੱਚ ਹੀ ਤੁਹਾਨੂੰ ਫਾਇਦਾ ਨਜ਼ਰ ਆਵੇਗਾ ।

ਅਰੰਡੀ ਦੇ ਪੱਤੇ

ਅਰੰਡੀ ਦੇ ਪੱਤਿਆਂ ਤੇ ਸਰ੍ਹੋਂ ਦਾ ਤੇਲ ਲਗਾ ਕੇ ਥੋੜ੍ਹਾ ਗਰਮ ਕਰ ਕੇ ਗੋਡਿਆਂ ਤੇ ਬੰਨੋ । ਕੁਝ ਸਮੇਂ ਵਿੱਚ ਹੀ ਦਰਦ ਠੀਕ ਹੋ ਜਾਵੇਗਾ ।

ਐਲੋਵੀਰਾ ਜੂਸ

ਐਲੋਵੇਰਾ ਜੂਸ ਪੀਣ ਨਾਲ ਸਰੀਰ ਦਾ ਹਰ ਦਰਦ ਦੂਰ ਹੋ ਜਾਂਦਾ ਹੈ । ਐਲੋਵੀਰਾ ਜੂਸ ਨੂੰ ਖਾਲੀ ਪੇਟ ਪੀਣ ਨਾਲ ਕੱਫ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਂਦੀ ਹੈ । ਅਤੇ ਜੋੜਾਂ ਦੇ ਦਰਦ ਕੁਝ ਦਿਨਾਂ ਵਿੱਚ ਹੀ ਠੀਕ ਹੋ ਜਾਂਦੇ ਹਨ ।

ਐਲੋਵੀਰਾ ਜੂਸ ਨਾਲ ਆਂਵਲੇ ਦਾ ਰਸ ਮਿਲਾ ਕੇ ਪੀਣ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ ।

ਇਹ ਸਭ ਗੋਡਿਆਂ ਦਾ ਦਰਦ ਦੂਰ ਕਰਨ ਦੇ ਘਰੇਲੂ ਨੁਸਖੇ ਹਨ । ਪਰ ਗੋਡਿਆਂ ਦਾ ਦਰਦ ਜੜ੍ਹ ਤੋਂ ਖਤਮ ਕਰਨ ਲਈ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ।

ਧਿਆਨ ਰੱਖਣ ਵਾਲੀਆਂ ਜ਼ਰੂਰੀ ਗੱਲਾਂ

ਜ਼ਿਆਦਾ ਪ੍ਰੋਟੀਨ ਵਾਲਾ ਖਾਣਾ ਨਾ ਖਾਓ

ਆਲੂ ਸ਼ਿਮਲਾ ਮਿਰਚ ਹਰੀ ਮਿਰਚ ਲਾਲ ਮਿਰਚ ਜ਼ਿਆਦਾ ਨਮਕ ਬੈਂਗਣ ਨਾ ਖਾਓ ।

ਗੋਡਿਆਂ ਨੂੰ ਗਰਮ ਪਾਣੀ ਜਾਂ ਬਰਫ ਨਾਲ ਸਿਕਾਈ ਕਰੋ ।

ਸੌਂਦੇ ਸਮੇਂ ਗੋਡਿਆਂ ਦੇ ਥੱਲੇ ਸਿਰਹਾਣਾ ਜ਼ਰੂਰ ਰੱਖੋ ।

ਵਜ਼ਨ ਘੱਟ ਰੱਖੋ ।

ਜ਼ਿਆਦਾ ਸਮੇਂ ਤੱਕ ਖੜ੍ਹੇ ਨਾ ਰਹੋ ।

ਸਵੇਰੇ ਖਾਲੀ ਪੇਟ ਤਿੰਨ ਚਾਰ ਅਖਰੋਟ ਜ਼ਰੂਰ ਖਾਓ , ਪਾਲਕ ਖਾਓ , ਵਿਟਾਮਿਨ ਈ ਵਾਲਾ ਖਾਣਾ ਖਾਓ ।

ਇਹ ਸਾਰੀਆਂ ਗੱਲਾਂ ਧਿਆਨ ਵਿੱਚ ਰੱਖੋ ਤਾਂ ਕਿ ਥੋੜ੍ਹੇ ਗੋਡਿਆਂ ਦਾ ਦਰਦ ਜਲਦੀ ਖਤਮ ਹੋ ਜਾਵੇ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ


Posted

in

by

Tags: