ਜੋੜਾਂ ਵਿਚ ਤੇਜ਼ ਦਰਦ ਹੋਣ ਤੇ ਹੋ ਸਕਦੀਆਂ ਹਨ , ਇਹ ਪੰਜ ਬਿਮਾਰੀਆਂ ।

ਸਰੀਰ ਵਿੱਚ ਜੋੜ ਉਸ ਨੂੰ ਕਹਿੰਦੇ ਹਨ , ਜੋ ਹੱਡੀਆਂ ਨੂੰ ਜੋੜਨ ਦਾ ਕੰਮ ਕਰਦੇ ਹਨ । ਜੋੜਾਂ ਦੇ ਹੈਲਦੀ ਹੋਣ ਤੇ ਸਾਡੀ ਕੰਮ ਕਰਨ ਦੀ ਸ਼ਕਤੀ ਵੀ ਵਧਦੀ ਹੈ । ਪਰ ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੋਣਾ ਸਮਾਨਿਆ ਨਹੀਂ ਹੈ । 40 ਸਾਲ ਦੀ ਉਮਰ ਤੋਂ ਬਾਅਦ ਕੁਝ ਲੋਕਾਂ ਵਿੱਚ ਸਰੀਰ ਦੇ ਜੋੜਾਂ ਵਿਚ ਦਰਦ ਵੱਧ ਜਾਂਦਾ ਹੈ । ਜੋੜਾਂ ਵਿੱਚ ਦਰਦ ਹੋਣ ਤੇ ਸੋਜ , ਦਰਦ , ਅਕੜਨ ਵਰਗੇ ਲੱਛਣ ਨਜ਼ਰ ਆ ਸਕਦੇ ਹਨ । ਪੁਰਾਣੀ ਸੱਟ ਦੇ ਕਾਰਨ ਜੋੜਾਂ ਵਿੱਚ ਦਰਦ ਦਾ ਅਹਿਸਾਸ ਹੋ ਸਕਦਾ ਹੈ । ਜੇਕਰ ਤੁਹਾਡੇ ਜੋੜਾਂ ਵਿੱਚ ਪੁਰਾਣੀ ਸੱਟ ਹੈ , ਤਾਂ ਤੁਹਾਨੂੰ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ । ਇਕ ਜਗ੍ਹਾ ਤੇ ਲੰਬੇ ਸਮੇਂ ਤੱਕ ਬੈਠੇ ਰਹਿਣ ਦੇ ਕਾਰਨ ਜਾਂ ਇਕ ਹੀ ਪੁਜ਼ੀਸ਼ਨ ਵਿਚ ਜ਼ਿਆਦਾ ਦੇਰ ਬੈਠਣ ਦੇ ਕਾਰਨ ਵੀ ਜੋੜਾਂ ਵਿੱਚ ਦਰਦ ਮਹਿਸੂਸ ਹੁੰਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੋੜਾਂ ਵਿੱਚ ਦਰਦ ਹੋਣ ਦੇ ਕੀ ਕਾਰਨ ਹੋ ਸਕਦੇ ਹਨ ।

ਜਾਣੋ ਜੋੜਾਂ ਵਿੱਚ ਦਰਦ ਹੋਣ ਦੇ ਕਾਰਨ

ਹੱਡੀਆਂ ਨਾਲ ਜੁੜੀ ਬਿਮਾਰੀਆਂ

ਜੇਕਰ ਹੱਡੀਆਂ ਵਿੱਚ ਦਰਦ ਹੁੰਦਾ ਹੈ , ਅਤੇ ਉਮਰ ਜ਼ਿਆਦਾ ਹੈ , ਤਾਂ ਹੱਡੀਆਂ ਨਾਲ ਜੁੜੀ ਬਿਮਾਰੀ ਦੇ ਕਾਰਨ ਜੋੜਾਂ ਵਿੱਚ ਦਰਦ ਹੋ ਸਕਦਾ ਹੈ । ਰੁਮੈਟਾਇਟ ਅਥਰਾਇਟਿਸ , ਇੱਕ ਔਟੋਇਮਿਊਨ ਬਿਮਾਰੀ ਹੈ , ਜਿਸ ਦੇ ਕਾਰਨ ਜੋੜਾਂ ਵਿਚ ਅਕੜਨ ਅਤੇ ਸੋਜ ਦੀ ਸਮੱਸਿਆ ਹੁੰਦੀ ਹੈ । ਓਸਟੀਓਆਰਥਰਾਈਟਸ ਵੀ ਇੱਕ ਤਰਾਂ ਦਾ ਗਠੀਆ ਰੋਗ ਹੈ , ਇਸ ਨਾਲ ਗੋਡਿਆਂ , ਗਰਦਨ ਅਤੇ ਪਿੱਠ ਦਾ ਨਿਚਲਾ ਹਿੱਸਾ ਪ੍ਰਭਾਵਿਤ ਹੋ ਸਕਦਾ ਹੈ ।

ਤਣਾਅ ਦੇ ਕਾਰਨ

ਤਨਾਅ ਦੇ ਕਾਰਨ ਸਰੀਰ ਦੇ ਜੋੜਾਂ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ । ਜੇਕਰ ਤੁਹਾਨੂੰ ਅਚਾਨਕ ਨਾਲ ਦਰਦ ਹੋ ਰਿਹਾ ਹੈ , ਤਾਂ ਸਮਝ ਲਉ ਕਿ ਇਹ ਤਨਾਅ ਦਾ ਕਾਰਨ ਹੋ ਸਕਦਾ ਹੈ । ਜਿਸ ਸਮੇਂ ਮਾਨਸਿਕ ਸਥਿਤੀ ਠੀਕ ਨਹੀਂ ਹੁੰਦੀ , ਸਰੀਰ ਦੇ ਵਿੱਚ ਇਸ ਦਾ ਬੁਰਾ ਪ੍ਰਭਾਵ ਨਜ਼ਰ ਆਉਣ ਲੱਗਦਾ ਹੈ । ਜਿਸ ਵਿੱਚੋਂ ਇੱਕ ਹੈ , ਜੋੜਾਂ ਵਿੱਚ ਦਰਦ ਹੋਣਾ । ਜੋੜਾਂ ਵਿੱਚ ਦਰਦ ਹੋਣ ਤੇ ਤਣਾਅ ਘਟਾਉਣ ਦੇ ਉਪਾਅ ਟ੍ਰਾਈ ਕਰਨੇ ਚਾਹੀਦੇ ਹੈ । ਹੈਲਦੀ ਡਾਇਟ ਲਓ , ਅਤੇ ਮੈਡੀਟੇਸ਼ਨ ਦੀ ਮੱਦਤ ਲਵੋ । ਐਕਸਰਸਾਈਜ਼ ਵੀ ਕਰ ਸਕਦੇ ਹੋ ।

ਸੰਕ੍ਰਮਣ ਦੇ ਕਾਰਨ

ਜੇਕਰ ਤੁਹਾਨੂੰ ਟੀਬੀ ਹੈ , ਤਾਂ ਜੋੜਾਂ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ । ਬੈਕਟੀਰੀਆ ਇਨਫੈਕਸ਼ਨ ਦੇ ਕਾਰਨ ਵੀ ਜੋੜਾਂ ਵਿੱਚ ਦਰਦ ਹੋ ਸਕਦਾ ਹੈ । ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਕਮੀ ਹੋਣ ਕਾਰਨ ਵੀ ਜੋੜਾਂ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ । ਉਮਰ ਵਧਣ ਦੇ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ । ਇਸ ਕਾਰਨ ਵੀ ਸਰੀਰ ਦੇ ਜੋੜਾਂ ਵਿਚ ਤੇਜ਼ ਦਰਦ ਹੋ ਸਕਦਾ ਹੈ ।

ਚਿਕਨਗੁਨੀਆ ਦੇ ਕਾਰਨ

ਚਿਕਨਗੁਨੀਆ ਇਕ ਵਾਇਰਲ ਬਿਮਾਰੀ ਹੈ । ਸੰਕ੍ਰਮਿਤ ਮੱਛਰਾਂ ਦੇ ਕੱਟਣ ਨਾਲ ਇਹ ਰੋਗ ਫੈਲਦਾ ਹੈ । ਇਹ ਸਰੀਰ ਵਿੱਚ ਲਾਲ ਰੈਸ਼ੇਜ ਹੁੰਦੇ ਹਨ , ਅਤੇ ਜੋੜਾਂ ਵਿੱਚ ਦਰਦ ਹੋ ਸਕਦਾ ਹੈ ।ਉਸ ਦੌਰਾਨ ਤੁਹਾਨੂੰ ਹੱਥਾਂ , ਗੋਡਯਆਂ ਅਤੇ ਬਾਹਵਾਂ ਦੇ ਜੋੜਾਂ ਵਿਚ ਤੇਜ਼ ਦਰਦ ਮਹਿਸੂਸ ਹੋ ਸਕਦਾ ਹੈ । ਇਹ ਦਰਦ ਸਵੇਰ ਦੇ ਸਮੇਂ ਜ਼ਿਆਦਾ ਹੁੰਦਾ ਹੈ । ਚਿਕਨਗੁਨੀਆ ਹੋਣ ਤੇ 5 ਤੋਂ 10 ਦਿਨਾਂ ਵਿਚ ਇਸ ਦੇ ਲੱਛਣ ਵਧ ਸਕਦੇ ਹਨ ।

ਜੋੜਾਂ ਵਿੱਚ ਗਰੀਸ ਘੱਟ ਹੋਣਾ

ਜੇਕਰ ਤੁਹਾਡੇ ਜੋੜਾਂ ਦੇ ਵਿੱਚ ਗਰੀਸ ਘੱਟ ਹੋ ਗਿਆ ਹੈ , ਤਾਂ ਜੋੜਾਂ ਵਿਚ ਤੇਜ਼ ਦਰਦ ਮਹਿਸੂਸ ਹੋ ਸਕਦਾ ਹੈ । ਕੰਮ ਕਰਨ ਦੀ ਸ਼ਕਤੀ ਨੂੰ ਬਣਾਈ ਰੱਖਣ ਲਈ ਗਰੀਸ ਦਾ ਹੋਣਾ ਜ਼ਰੂਰੀ ਹੁੰਦਾ ਹੈ । ਇਹ ਇੱਕ ਨੈਚੁਰਲ ਉਤਪਾਦ ਹੈ , ਜੋ ਜੋੜਾਂ ਦੇ ਵਿੱਚ ਪਾਇਆ ਜਾਂਦਾ ਹੈ । ਸਰੀਰ ਦਾ ਵਜਨ ਵਧਣ ਦੇ ਕਾਰਨ ਵੀ ਜੋੜਾਂ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ ।

ਜੋੜਾਂ ਵਿੱਚ ਦਰਦ ਮਹਿਸੂਸ ਹੋਣਾ ਸਮਾਨਿਆ ਨਹੀਂ ਹੈ । ਦਰਦ ਦੇ ਲੱਛਣ ਨਜ਼ਰ ਆਉਣ ਤੇ ਡਾਕਟਰ ਨਾਲ ਸੰਪਰਕ ਕਰੋ , ਅਤੇ ਇਸਦੇ ਸਹੀ ਕਾਰਣਾਂ ਦਾ ਪਤਾ ਜ਼ਰੂਰ ਲਓ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।