ਗਠੀਆ ਜਾਂ ਆਰਥਰਾਈਟਿਸ ਤੋਂ ਬਚਣ ਦੇ ਲਈ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ , ਇਹ ਚੀਜ਼ਾਂ ।

ਗਠੀਆ ਇਨ੍ਹਾਂ ਦਿਨਾਂ ਵਿੱਚ ਆਮ ਬਿਮਾਰੀ ਬਣਦੀ ਜਾ ਰਹੀ ਹੈ । ਪਹਿਲਾਂ ਬੁਢਾਪੇ ਵਿਚ ਲੋਕਾਂ ਨੂੰ ਹੱਡੀਆ ਨਾਲ ਜੁੜੀ ਪ੍ਰੇਸ਼ਾਨੀ ਹੁੰਦੀ ਸੀ । ਪਰ ਅੱਜਕੱਲ੍ਹ ਛੋਟੀ ਉਮਰ ਦੇ ਲੋਕਾਂ ਨੂੰ ਹੀ ਜੋੜਾਂ ਵਿੱਚ ਦਰਦ , ਹੱਡੀਆਂ ਦੀ ਕਮਜ਼ੋਰੀ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਗਠੀਆ ਯਾਨੀ ਅਥਰਾਇਟਿਸ ਵਿਚ ਜੋੜਾਂ ਵਿਚ ਦਰਦ ਹੁੰਦਾ ਹੈ , ਅਤੇ ਕਈ ਵਾਰ ਜੋੜਾਂ ਵਿੱਚ ਇੰਨੀ ਸੋਜ ਆ ਜਾਂਦੀ ਹੈ , ਕਿ ਉਠਣ ਬੈਠਣ ਵਿੱਚ ਵੀ ਪ੍ਰੇਸ਼ਾਨੀ ਹੋਣ ਲੱਗ ਜਾਂਦੀ ਹੈ ।

ਅੱਜ ਅਸੀਂ ਤੁਹਾਨੂੰ ਗਠੀਆ ਜਾਂ ਅਥਰਾਇਟਿਸ ਦੀ ਬਿਮਾਰੀ ਤੋਂ ਬਚਣ ਲਈ ਡਾਈਟ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨ ਬਾਰੇ ਦੱਸਾਂਗੇ ।

ਜਾਣੋ ਗਠੀਆ ਅਤੇ ਅਥਰਾਇਟਿਸ ਤੋ ਬਚਣ ਦੇ ਲਈ ਫ਼ਾਇਦੇਮੰਦ ਚੀਜ਼ਾਂ

ਓਮੇਗਾ 3 ਨਾਲ ਭਰਪੂਰ ਡਾਈਟ ਲਵੋ

ਜੀ ਹਾਂ ਓਮੇਗਾ 3 ਨਾਲ ਭਰਪੂਰ ਡਾਈਟ ਸਾਡੇ ਸਰੀਰ ਵਿਚ ਗਠੀਆ ਹੋਣ ਤੋਂ ਬਚਾਅ ਕਰ ਸਕਦਾ ਹੈ । ਅੰਡੇ , ਮੱਛੀ , ਅਖਰੋਟ , ਅਲਸੀ , ਸੋਇਆਬੀਨ ਅਤੇ ਬਰੌਕਲੀ ਆਦਿ ਫੂਡ ਵਿਚ ਓਮੇਗਾ 3 ਪਾਇਆ ਜਾਂਦਾ ਹੈ । ਇਨ੍ਹਾਂ ਦਾ ਆਪਣੀ ਡਾਈਟ ਵਿਚ ਰੋਜ਼ਾਨਾ ਸੇਵਨ ਕਰੋ । ਇਸ ਦੇ ਸੇਵਨ ਨਾਲ ਸਰੀਰ ਮਜ਼ਬੂਤ ਬਣਦਾ ਹੈ , ਅਤੇ ਇਮਿਊਨਟੀ ਵੀ ਮਜ਼ਬੂਤ ਕਰਨ ਵਿੱਚ ਮਦਦ ਮਿਲਦੀ ਹੈ । ਓਮੇਗਾ 3 ਸਰੀਰ ਨੂੰ ਤਾਕਤ ਦੇਣ ਦੇ ਨਾਲ ਨਾਲ ਸਕਿਨ ਦੇ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ ।

ਮੌਸਮੀ ਫਲਾਂ ਦਾ ਸੇਵਨ ਕਰੋ

ਮੌਸਮੀ ਫਲ ਸਰੀਰ ਨੂੰ ਊਰਜਾ ਦੇਣ ਦੇ ਨਾਲ ਕਈ ਬੀਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ । ਗਠੀਆ ਦੀ ਬਿਮਾਰੀ ਤੁਹਾਨੂੰ ਪ੍ਰੇਸ਼ਾਨ ਨਾ ਕਰੇ , ਇਸ ਲਈ ਡਾਈਟ ਵਿਚ ਮੌਸਮੀ ਫਲਾਂ ਨੂੰ ਜ਼ਰੂਰ ਸ਼ਾਮਲ ਕਰੋ । ਫਲਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਕੋਲੈਸਟਰੋਲ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ । ਫਲਾਂ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਵੀ ਪਾਇਆ ਜਾਂਦਾ ਹੈ , ਜੋ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦਾ ਹੈ ।

ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ

ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ । ਪਾਣੀ ਪੀਣ ਨਾਲ ਪੇਟ ਦਾ ਸਾਫ ਰਹਿੰਦਾ ਹੈ , ਅਤੇ ਸਰੀਰ ਵੀ ਹਾਈਡਰੇਟ ਹੁੰਦਾ ਹੈ । ਗਠੀਏ ਤੋਂ ਬਚਣ ਦੇ ਲਈ ਦਿਨ ਭਰ ਵਿੱਚ ਘੱਟ ਤੋਂ ਘੱਟ ਦੋ ਤੋਂ ਤਿੰਨ ਲਿਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ । ਭਰਪੂਰ ਪਾਣੀ ਪੀਣ ਨਾਲ ਸਰੀਰ ਦੇ ਨਾਲ ਸਕਿਨ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ।

ਲਸਣ

ਲਸਣ ਵਿੱਚ ਐਂਟੀ ਇੰਫਲੀਮੇਂਟਰੀ ਗੁਣ ਹੋਣ ਦੇ ਕਾਰਨ ਇਹ ਸਰੀਰ ਵਿੱਚ ਦਰਦ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ । ਡਾਇਟ ਵਿੱਚ ਰੋਜ਼ਾਨਾ ਲਸਣ ਨੂੰ ਸ਼ਾਮਲ ਕਰਨ ਨਾਲ ਗਠੀਏ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ । ਲਸਣ ਵਿਚ ਡਾਈਸਲਫਾਈਡ ਅਤੇ ਸਲੇਨੀਅਮ ਵਰਗੇ ਤੱਤ ਪਾਏ ਜਾਂਦੇ ਹਨ । ਜੋ ਹੱਡੀਆਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ।

ਐਕਸਰਸਾਈਜ਼ ਕਰੋ

ਐਕਸਾਸਾਇਜ ਕਰਨ ਨਾਲ ਵਿਅਕਤੀ ਦਾ ਸਰੀਰ ਐਕਟਿਵ ਰਹਿੰਦਾ ਹੈ , ਜੋ ਗਠੀਆ ਬੀਮਾਰੀ ਹੋਣ ਤੋਂ ਬਚਾਉਂਦਾ ਹੈ । ਰੋਜ਼ਾਨਾ ਐਕਸਰਸਾਈਜ਼ ਕਰਨ ਨਾਲ ਤੁਸੀਂ ਦਿਨ ਭਰ ਐਕਟਿਵ ਰਹਿੰਦੇ ਹੋ , ਐਕਸਰਸਾਈਜ਼ ਕਰਨ ਨਾਲ ਸਰੀਰ ਦੇ ਦਰਦ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ । ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਪੰਦਰਾਂ ਮਿੰਟ ਤੋਂ ਲੈ ਕੇ ਅੱਧੇ ਘੰਟੇ ਦਾ ਸਮਾਂ ਐਕਸਰਸਾਈਜ਼ ਦੇ ਲਈ ਜ਼ਰੂਰ ਕੱਢਣਾ ਚਾਹੀਦਾ ਹੈ ।

ਗਠੀਏ ਦੀ ਬੀਮਾਰੀ ਹੋਣ ਤੇ ਨੌਨ ਵੇਜ ਫੂਡ , ਅਲਕੋਹਲ , ਖੰਡ ਵਾਲੇ ਆਹਾਰ , ਕੈਫੀਨ ਅਤੇ ਜ਼ਿਆਦਾ ਨਮਕ ਵਾਲੀਆਂ ਚੀਜ਼ਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ । ਗਠੀਆ ਬਿਮਾਰੀ ਦੇ ਲੱਛਣ ਦਿਖਣ ਜਾਂ ਬਿਮਾਰੀ ਦਾ ਪਤਾ ਲੱਗਣ ਤੇ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।