ਇਹ ਪਾਣੀ ਕਰ ਦਿੰਦਾ ਹੈ ਕਈ ਬੀਮਾਰੀਆਂ ਨੂੰ ਬਿਲਕੁਲ ਠੀਕ ।

ਗਲਤ ਖਾਣ ਪੀਣ ਦੀ ਆਦਤ ਅਤੇ ਭੱਜ ਦੌੜ ਭਰੀ ਜ਼ਿੰਦਗੀ ਕਈ ਬੀਮਾਰੀਆਂ ਦੀ ਵਜ੍ਹਾ ਬਣ ਸਕਦੀ ਹੈ । ਬਿਜੀ ਲਾਈਫ ਸਟਾਈਲ ਦੇ ਚੱਲਦੇ ਅਸੀਂ ਆਪਣੀ ਸਿਹਤ ਦਾ ਸਹੀ ਤਰੀਕੇ ਨਾਲ ਖਿਆਲ ਨਹੀਂ ਰੱਖ ਪਾਉਂਦੇ । ਜਿਸ ਦਾ ਅਸਰ ਸਾਨੂੰ ਸਾਡੀ ਸਿਹਤ ਤੇ ਕਈ ਸਮੱਸਿਆਵਾਂ ਦੇ ਕਾਰਨ ਦਿਖਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦਾ ਘਰੇਲੂ ਨੁਸਖਾ । ਜਿਸ ਦਾ ਇਸਤੇਮਾਲ ਹਰ ਕੋਈ ਕਰ ਸਕਦਾ ਹੈ ।

ਭਾਰਤ ਵਿੱਚ ਹਰ ਖਾਣਾ ਜ਼ੀਰੇ ਤੋਂ ਬਗੈਰ ਅਧੂਰਾ ਮੰਨਿਆ ਜਾਂਦਾ ਹੈ । ਜੀਰਾ ਖਾਣਾ ਸਵਾਦ ਬਣਾਉਣ ਦੇ ਨਾਲ ਨਾਲ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਅਤੇ ਇਸੇ ਨਾਲ ਗੁੜ ਵੀ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀਰਾ ਅਤੇ ਗੁੜ ਦਾ ਪਾਣੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ।

ਜੇਕਰ ਤੁਸੀਂ ਵੀ ਰੋਜ਼ਾਨਾ ਸਵੇਰੇ ਖਾਲੀ ਪੇਟ ਜੀਰੇ ਅਤੇ ਗੁੜ ਵਾਲਾ ਪਾਣੀ ਪੀਂਦੇ ਹੋ , ਤਾਂ ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ।

ਜੀਰੇ ਅਤੇ ਗੁੜ ਦੇ ਪਾਣੀ ਦੇ ਫਾਇਦੇ

ਪਾਚਣ ਤੰਤਰ ਮਜ਼ਬੂਤ ਕਰੇ

ਜੀਰੇ ਅਤੇ ਗੁੜ ਦਾ ਪਾਣੀ ਪੀਣ ਨਾਲ ਕਬਜ਼ , ਗੈਸ ਅਤੇ ਪੇਟ ਦਰਦ ਜਿਹੀਆਂ ਸਮੱਸਿਆਵਾਂ ਨਹੀਂ ਹੁੰਦੀਆਂ । ਰੋਜ਼ਾਨਾ ਸਵੇਰੇ ਇੱਕ ਗਿਲਾਸ ਜੀਰੇ ਅਤੇ ਗੁੜ ਵਾਲਾ ਪਾਣੀ ਆਪਣੀ ਡਾਈਟ ਵਿਚ ਜ਼ਰੂਰ ਸ਼ਾਮਿਲ ਕਰੋ । ਕਿਉਂਕਿ ਇਸ ਨਾਲ ਪਾਚਣ ਤੰਤਰ ਮਜ਼ਬੂਤ ਹੁੰਦਾ ਹੈ ।

ਵਜ਼ਨ ਘੱਟ ਕਰੇ

ਇੱਕ ਗਿਲਾਸ ਪਾਣੀ ਵਿੱਚ ਇੱਕ ਵੱਡਾ ਚਮਚ ਜੀਰਾ ਅਤੇ ਗੁੜ ਮਿਲਾ ਕੇ ਉਬਾਲ ਲਓ ਅਤੇ ਰੋਜ਼ਾਨਾ ਇਸ ਪਾਣੀ ਦਾ ਸੇਵਨ ਕਰੋ । ਇਸ ਪਾਣੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਦੀ ਫਾਲਤੂ ਚਰਬੀ ਨਿਕਲ ਜਾਂਦੀ ਹੈ । ਤੁਸੀਂ ਗੁੜ ਦੀ ਚਾਹ ਵੀ ਬਣਾ ਕੇ ਪੀ ਸਕਦੇ ਹੋ ।

ਖੂਨ ਸਾਫ ਕਰੇ

ਸਾਡੇ ਖ਼ੂਨ ਵਿੱਚ ਕਈ ਵਾਰ ਵਿਸ਼ੈਲੇ ਤੱਤ ਜਮ੍ਹਾਂ ਹੋ ਜਾਂਦੇ ਹਨ । ਜੋ ਸਰੀਰ ਵਿੱਚੋਂ ਬਾਹਰ ਨਿਕਲਣ ਲਈ ਬਹੁਤ ਜ਼ਰੂਰੀ ਹੁੰਦੇ ਹਨ । ਇਹ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਣ ਦੇ ਲਈ ਕੋਡ ਅਤੇ ਜੀਰਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਜੇਕਰ ਤੁਹਾਡੇ ਵੀ ਖੂਨ ਵਿੱਚ ਗੰਦਗੀ ਜਮ੍ਹਾਂ ਹੋ ਗਈ ਹੈ , ਤਾਂ ਰੋਜ਼ਾਨਾ ਸਵੇਰੇ ਜ਼ੀਰਾ ਅਤੇ ਗੁੜ ਦਾ ਪਾਣੀ ਜ਼ਰੂਰ ਪੀਓ ।

ਜੋੜਾਂ ਦੇ ਦਰਦ

ਜੇਕਰ ਤੁਹਾਨੂੰ ਸਰਦੀਆਂ ਵਿੱਚ ਜੋੜਾਂ ਵਿੱਚ ਦਰਦ ਬਹੁਤ ਜ਼ਿਆਦਾ ਰਹਿੰਦਾ ਹੈ , ਤਾਂ ਰੋਜ਼ਾਨਾ ਇੱਕ ਗਲਾਸ ਜੀਰੇ ਵਾਲੇ ਪਾਣੀ ਵਿਚ ਗੁੜ ਮਿਲਾ ਕੇ ਪੀਣ ਨਾਲ ਪਿੱਠ ਦਰਦ , ਕਮਰ ਦਰਦ ਅਤੇ ਹਰ ਤਰ੍ਹਾਂ ਦੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ।

ਅਨਰਜੀ

ਇਸ ਪਾਣੀ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਸਰੀਰ ਨੂੰ ਊਰਜਾ ਦਿੰਦਾ ਹੈ । ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣ ਤੇ ਗੁੜ ਅਤੇ ਜੀਰੇ ਵਾਲੇ ਪਾਣੀ ਦਾ ਸੇਵਨ ਕਰੋ ।

ਅਨੀਮੀਆ ਦੀ ਸਮੱਸਿਆ

ਸਰੀਰ ਵਿਚ ਖੂਨ ਦੀ ਕਮੀ ਹੋਣ ਤੇ ਅਤੇ ਅਨੀਮੀਆ ਦੀ ਸਮੱਸਿਆ ਹੋਣ ਤੇ ਗੁੜ ਅਤੇ ਜੀਰੇ ਵਾਲਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ । ਇਸ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਖ਼ੂਨ ਵਿੱਚ ਮੌਜੂਦ ਅਸ਼ੁੱਧੀਆਂ ਦੂਰ ਹੁੰਦੀਆਂ ਹਨ ਅਤੇ ਸਰੀਰ ਵਿੱਚ ਖੂਨ ਦੀ ਕਮੀ ਪੂਰੀ ਹੁੰਦੀ ਹੈ ।

ਗੁੜ ਅਤੇ ਜੀਰੇ ਦਾ ਪਾਣੀ ਬਣਾਉਣ ਦੀ ਵਿਧੀ

ਇੱਕ ਬਰਤਨ ਵਿੱਚ ਦੋ ਕੱਪ ਪਾਣੀ ਲਓ ਇਸ ਵਿੱਚ ਇੱਕ ਚਮਚ ਗੁੜ ਅਤੇ ਇੱਕ ਚਮਚ ਜੀਰਾ ਮਿਲਾ ਕੇ ਚੰਗੀ ਤਰ੍ਹਾਂ ਉਬਾਲੋ । ਜਦੋਂ ਪਾਣੀ ਇੱਕ ਗਿਲਾਸ ਰਹਿ ਜਾਵੇ , ਤਾਂ ਇਸ ਨੂੰ ਥੋੜ੍ਹਾ ਕੋਸਾ ਕਰ ਕੇ ਪੀ ਲਓ । ਇਹ ਪਾਣੀ ਸਵੇਰੇ ਖਾਲੀ ਪੇਟ ਪੀਣ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।