ਡਾਇਟ ਵਿੱਚ ਸ਼ਾਮਲ ਕਰੋ , ਆਇਰਨ ਭਰਪੂਰ ਇਹ 5 ਫਲ । ਖੂਨ ਅਤੇ ਕਮਜ਼ੋਰੀ ਬਿਲਕੁਲ ਠੀਕ ਹੋ ਜਾਵੇਗੀ ।

ਆਇਰਨ ਸ਼ਰੀਰ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ । ਆਇਰਨ ਸਰੀਰ ਵਿਚ ਹੀਮੋਗਲੋਬਿਨ ਨੂੰ ਵਧਾਓਦਾ ਹੈ , ਅਤੇ ਸਰੀਰ ਦੀ ਥਕਾਵਟ ਨੂੰ ਵੀ ਦੂਰ ਕਰਦਾ ਹੈ । ਆਇਰਨ ਲਾਲ ਰਕਤ ਕੋਸ਼ਿਕਾਵਾਂ ਵਿਚ ਪਾਇਆ ਜਾਣ ਵਾਲਾ ਪਦਾਰਥ ਹੈ , ਜੋ ਸਰੀਰ ਦੀਆਂ ਕੋਸ਼ਿਕਾਵਾਂ ਵਿੱਚ ਆਕਸੀਜਨ ਪਹੁੰਚਾਉਂਦਾ ਹੈ । ਸਰੀਰ ਵਿੱਚ ਆਇਰਨ ਦੀ ਕਮੀ ਹੋਣ ਤੇ ਸਕਿੱਨ ਵਿੱਚ ਪੀਲਾਪਨ , ਥਕਾਵਟ , ਨੀਂਦ ਦੀ ਕਮੀ , ਘਬਰਾਹਟ ਅਤੇ ਅਨੀਮੀਆ ਆਦਿ ਵਰਗੇ ਲੱਛਣ ਵੀ ਨਜ਼ਰ ਆਉਂਦੇ ਹਨ । ਸਰੀਰ ਵਿੱਚ ਆਇਰਨ ਦੀ ਕਮੀ ਹੋਣ ਤੇ ਸਰੀਰ ਵਿੱਚ ਆਲਸ ਬਣਿਆ ਰਹਿੰਦਾ ਹੈ । ਕਈ ਲੋਕ ਆਇਰਨ ਦੀ ਕਮੀ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ , ਜ਼ਿਆਦਾ ਦਵਾਈਆਂ ਦਾ ਸੇਵਨ ਸਰੀਰ ਦੇ ਲਈ ਹਾਨੀਕਾਰਕ ਹੋ ਸਕਦਾ ਹੈ । ਇਸ ਲਈ ਸਰੀਰ ਨੂੰ ਹੈਲਦੀ ਰੱਖਣ ਦੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫ਼ਲਾਂ ਦਾ ਸੇਵਨ ਕਰਨ ਬਾਰੇ ਦੱਸਾਂਗੇ , ਜਿਨ੍ਹਾਂ ਨੂੰ ਖਾਣ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਦੂਰ ਹੋਣ ਦੇ ਨਾਲ ਸਰੀਰ ਵੀ ਹੈਲਦੀ ਰਹਿੰਦਾ ਹੈ ।

ਅੱਜ ਅਸੀਂ ਤੁਹਾਨੂੰ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਫਾਇਦੇਮੰਦ ਫਲਾਂ ਦਾ ਸੇਵਨ ਕਰਨ ਬਾਰੇ ਦੱਸਾਂਗੇ ।

ਜਾਣੋ ਆਇਰਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਫਾਇਦੇਮੰਦ ਫਲ

ਅਨਾਰ

ਅਨਾਰ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਫਾਇਬਰ , ਪੋਟੈਸ਼ਿਅਮ , ਜਿੰਕ ਅਤੇ ਆਇਰਨ ਆਦਿ ਪਾਇਆ ਜਾਂਦਾ ਹੈ । ਅਨਾਰ ਖਾਣ ਨਾਲ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ , ਅਤੇ ਦਿਲ ਨੂੰ ਹੈਲਦੀ ਰੱਖਣ ਵਿੱਚ ਮਦਦ ਕਰਦਾ ਹੈ । ਇਹ ਸਰੀਰ ਨੂੰ ਤੰਦਰੁਸਤ ਰੱਖਦਾ ਹੈ , ਅਤੇ ਸਰੀਰ ਵਿੱਚ ਆਇਰਨ ਨੂੰ ਵਧਾਉਂਦਾ ਹੈ ।

ਤਰਬੂਜ

ਤਰਬੂਜ ਸ਼ਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਹ ਫਲ ਬਹੁਤ ਹੀ ਰਸੀਲਾ ਹੋਣ ਦੇ ਨਾਲ ਸਰੀਰ ਦੇ ਲਈ ਬਹੁਤ ਹੈਲਦੀ ਹੁੰਦਾ ਹੈ । ਇਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿਚ ਕੈਲਸ਼ੀਅਮ , ਫੋਲਿਕ ਐਸਿਡ , ਪ੍ਰੋਟੀਨ ਅਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ । ਤਰਬੂਜ਼ ਨੂੰ ਖਾਣ ਨਾਲ ਸਰੀਰ ਵਿਚ ਹੀਮੋਗਲੋਬਿਨ ਵਧਦਾ ਹੈ , ਅਤੇ ਸਰੀਰ ਵੀ ਹੈਲਦੀ ਰਹਿੰਦਾ ਹੈ ।

ਸਟ੍ਰੋਬੇਰੀ

ਸਟ੍ਰੋਬੇਰੀ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਇਹ ਖਾਣ ਵਿੱਚ ਬਹੁਤ ਸੁਆਦੀ ਹੋਣ ਦੇ ਨਾਲ ਪਾਚਨ ਤੰਤਰ ਨੂੰ ਵੀ ਮਜ਼ਬੂਤ ਰੱਖਣ ਵਿੱਚ ਮੱਦਦ ਕਰਦੀ ਹੈ । ਸਟ੍ਰੋਬੇਰੀ ਖਾਣ ਨਾਲ ਵਜ਼ਨ ਘੱਟ ਹੁੰਦਾ ਹੈ , ਅਤੇ ਸਰੀਰ ਵਿੱਚ ਖੂਨ ਦੀ ਮਾਤਰਾ ਵੀ ਵਧਦੀ ਹੈ । ਸਟ੍ਰੋਬੇਰੀ ਵਿੱਚ ਬਹੁਤ ਜ਼ਿਆਦਾ ਮਾਤਰਾ ਵਿਚ ਫੋਲੇਟ , ਪੋਟੇਸ਼ੀਅਮ ਅਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ ।

ਅਨਾਨਾਸ

ਅਨਾਨਾਸ ਸਰੀਰ ਨੂੰ ਹੈਲਦੀ ਰੱਖਣ ਵਿੱਚ ਮਦਦ ਕਰਦਾ ਹੈ । ਇਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਆਇਰਨ , ਸੋਡੀਅਮ , ਪੋਟੇਸ਼ਿਅਮ ਅਤੇ ਵਿਟਾਮਿਨ-ਸੀ ਪਾਇਆ ਜਾਂਦਾ ਹੈ । ਇਸ ਨੂੰ ਖਾਣ ਦੇ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਪਾਚਨ ਤੰਤਰ ਵੀ ਹੈਲਦੀ ਰਹਿੰਦਾ ਹੈ । ਅਨਾਨਾਸ ਸਰੀਰ ਵਿਚ ਹੀਮੋਗਲੋਬਿਨ ਨੂੰ ਵਧਾਉਂਦਾ ਹੈ , ਅਤੇ ਸਰੀਰ ਦੀ ਥਕਾਵਟ ਦੂਰ ਕਰਦਾ ਹੈ ।

ਸੇਬ

ਸੇਬ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਨੂੰ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਪਾਚਨ ਤੰਤਰ ਹੈਲਦੀ ਰਹਿੰਦਾ ਹੈ , ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿੱਚ ਮਦਦ ਮਿਲਦੀ ਹੈ । ਇਸ ਵਿਚ ਆਇਰਨ ਦੇ ਨਾਲ ਪੋਟੇਸ਼ਿਅਮ ਫਾਈਬਰ ਅਤੇ ਕੈਲਸ਼ੀਅਮ ਆਦਿ ਪਾਇਆ ਜਾਂਦਾ ਹੈ । ਸੇਬ ਖਾਣ ਨਾਲ ਸਰੀਰ ਵਿੱਚ ਬੀਮਾਰੀ ਲੱਗਣ ਦੀ ਸੰਭਾਵਨਾ ਘੱਟ ਹੁੰਦੀ ਹੈ ।

ਇਨ੍ਹਾਂ ਫਲਾਂ ਵਿੱਚ ਆਇਰਨ ਬਹੁਤ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ । ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖੋ , ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਐਲਰਜੀ ਦੀ ਸਮੱਸਿਆ ਹੈ , ਤਾਂ ਤੁਸੀਂ ਡਾਕਟਰ ਨੂੰ ਪੁਛ ਕੇ ਇਨ੍ਹਾਂ ਚੀਜ਼ਾਂ ਦਾ ਸੇਵਨ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।