ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਣ ਦੇ ਲਈ ਜ਼ਰੂਰ ਅਪਣਾਓ , ਇਹ 8 ਘਰੇਲੂ ਨੁਸਖੇ ।

ਅੱਜ ਕੱਲ੍ਹ ਕਰੋਨਾ ਵਾਇਰਸ ਪੂਰੀ ਦੁਨੀਆਂ ਵਿੱਚ ਫੈਲ ਚੁੱਕਿਆ ਹੈ । ਇਸ ਦੇ ਲਈ ਲੋਕਾਂ ਨੂੰ ਵਾਰ ਵਾਰ ਹੱਥ ਧੋਣ , ਛਿੱਕ ਅਤੇ ਖੰਘਦੇ ਸਮੇਂ ਚਿਹਰੇ ਨੂੰ ਢਕਣ ਅਤੇ ਮਾਸਕ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ । ਇਹ ਚੀਜ਼ਾਂ ਤੁਹਾਨੂੰ ਵਾਇਰਸ ਤੋਂ ਬਚਾਉਣ ਵਿੱਚ ਮਦਦ ਕਰਨਗੀਆਂ ਪਰ ਇਸ ਬੀਮਾਰੀ ਤੋਂ ਬਚਣ ਦੇ ਲਈ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੋਣਾ ਜ਼ਰੂਰੀ ਹੈ । ਇਸ ਦੇ ਲਈ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਘਰੇਲੂ ਨੁਸਖੇ ਅਪਣਾ ਸਕਦੇ ਹਾਂ ।

ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਾਂਗੇ ਜੋ ਬਹੁਤ ਫਾਇਦੇਮੰਦ ਹਨ ਅਤੇ ਇਹ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾ ਦੇਣਗੇ ।

ਆਂਵਲਾ

ਆਂਵਲੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ । ਜੋ ਸਰੀਰ ਦੀ ਇਮਊਨਿਟੀ ਵਧਾਉਣ ਦਾ ਕੰਮ ਕਰਦੇ ਹਨ । ਇਸ ਦੇ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਕਲੀ ਲਸਣ ਨੂੰ ਪੀਸ ਕੇ ਅੱਧਾ ਚਮਚ ਤਾਜ਼ਾ ਆਂਵਲੇ ਨਾਲ ਖਾਓ । ਇਸ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਤੇਜ਼ ਹੋ ਜਾਵੇਗੀ ।

ਨਿੰਮ ਦੇ ਪੱਤੇ

ਨਿੰਮ ਦੇ ਪੱਤਿਆਂ ਵਿੱਚ ਐਂਟੀ ਵਾਇਰਲ ਅਤੇ ਜਵਾਣੂਰੋਧੀ ਗੁਣ ਹੁੰਦੇ ਹਨ ।ਇਸ ਲਈ ਨਿੰਮ ਦੇ ਪੱਤਿਆਂ ਨੂੰ ਸ਼ਕਤੀਸ਼ਾਲੀ ਰਕਤ ਸੋਧਕ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ । ਰੋਜ਼ਾਨਾ ਸਵੇਰੇ 2 , 3 ਨਿੰਮ ਦੇ ਪੱਤੇ ਖਾਣ ਨਾਲ ਸਰੀਰ ਦੀ ਪ੍ਰਤੀਰੋਧਕ ਸ਼ਮਤਾ ਵੱਧਦੀ ਹੈ ।

ਤੁਲਸੀ ਦੇ ਪੱਤੇ ਅਤੇ ਅਦਰਕ ਦਾ ਕਾੜ੍ਹਾ

ਤੁਲਸੀ ਦੇ ਕੁਝ ਪੱਤੇ ਅਦਰਕ ਦਾ ਇੱਕ ਟੁਕੜਾ ਅਤੇ ਕਾਲੀ ਮਿਰਚ ਨੂੰ ਪਾਣੀ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਉਬਾਲੋ । ਇਸ ਕਾੜੇ ਨੂੰ ਦਿਨ ਵਿੱਚ ਇੱਕ ਵਾਰ ਪੀਓ । ਇਸ ਵਿੱਚ ਮੌਜੂਦ ਤੱਤ ਸਾਰੀਆਂ ਬਿਮਾਰੀਆਂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਦੂਰ ਕਰ ਦਿੰਦੀਆਂ ਹਨ । ਇਸ ਕਾੜੇ ਨਾਲ ਸਰੀਰ ਦੀ ਪ੍ਰਤੀਰੋਧਕ ਸ਼ਮਤਾ ਵੀ ਵਧਦੀ ਹੈ । ਜਿਸ ਨਾਲ ਹਰ ਤਰ੍ਹਾਂ ਦੇ ਬੈਕਟੀਰੀਆ ਸਰੀਰ ਤੋਂ ਦੂਰ ਰਹਿੰਦੇ ਹਨ ।

ਕਾਲੀ ਮਿਰਚ ਅਤੇ ਸੰਤਰੇ ਦਾ ਰਸ

ਰੋਜ਼ਾਨਾ ਇੱਕ ਗਿਲਾਸ ਤਾਜ਼ਾ ਸੰਤਰੇ ਦੇ ਰਸ ਵਿੱਚ ਇੱਕ ਚੁਟਕੀ ਕਾਲੀ ਮਿਰਚ ਮਿਲਾ ਕੇ ਪੀਓ । ਸੰਤਰਾ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਵਿਟਾਮਿਨ ਸੀ ਕਾਫੀ ਮਾਤਰਾ ਵਿਚ ਮੌਜੂਦ ਹੁੰਦਾ ਹੈ । ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ ।

ਅਦਰਕ

ਸਰੀਰ ਦੀ ਇਮਿਊਨਿਟੀ ਵਧਾਉਣ ਦੇ ਲਈ ਤਾਜ਼ਾ ਅਦਰਕ ਦਾ ਰਸ ਲਓ ਅਤੇ ਉਸ ਵਿਚ ਕੁਝ ਤੁਲਸੀ ਦੀਆਂ ਪੱਤੀਆਂ ਪੀਸ ਲਓ ਅਤੇ ਇਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਲਓ । ਇਸ ਨਾਲ ਖਾਂਸੀ ਵੀ ਠੀਕ ਹੋ ਜਾਵੇਗੀ ਅਤੇ ਸਰੀਰ ਦੀ ਪ੍ਰਤੀਰੋਧਕ ਸ਼ਮਤਾ ਵੀ ਵਧ ਜਾਵੇਗੀ ।

ਤੁਲਸੀ ਅਤੇ ਕਾਲੀ ਮਿਰਚ ਦੇ ਦਾਣੇ

ਇਮਊਨਿਟੀ ਵਧਾਉਣ ਦੇ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਤੁਲਸੀ ਦੇ ਪੱਤਿਆਂ ਨਾਲ ਇੱਕ ਚਮਚ ਸ਼ਹਿਦ ਅਤੇ ਕਾਲੀ ਮਿਰਚ ਦੇ ਕੁਝ ਦਾਣੇ ਪੀਸ ਕੇ ਲਓ । ਇਸ ਤੋਂ ਬਾਅਦ ਪਾਣੀ ਨਾ ਪੀਓ । ਇਸ ਨਾਲ ਸਰੀਰ ਦੀ ਇਮਊਨਿਟੀ ਵੱਧ ਜਾਵੇਗੀ ।

ਦੇਸੀ ਗੋਲੀਆਂ

ਸਰੀਰ ਦੀ ਇਮਊਨਿਟੀ ਵਧਾਉਣ ਦੇ ਲਈ ਘਰੇ ਇੱਕ ਚਮਚ ਹਲਦੀ , ਇੱਕ ਚਮਚ ਗੁੜ , ਇੱਕ ਚਮਚ ਗਾਂ ਦਾ ਘਿਓ ਅਤੇ ਇੱਕ ਚਮਚ ਸੁੱਕੀ ਅਦਰਕ ਦਾ ਪਾਊਡਰ ਲਓ । ਇਹ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਛੋਟੀਆਂ ਛੋਟੀਆਂ ਗੋਲੀਆਂ ਬਣਾ ਲਓ । ਰੋਜ਼ਾਨਾਂ ਦੋ ਤੋਂ ਤਿੰਨ ਗੋਲੀਆਂ ਦਾ ਸੇਵਨ ਕਰੋ । ਇਸ ਤਰ੍ਹਾਂ ਕਰਨ ਨਾਲ ਤੁਹਾਡੀ ਇਮਊਨਿਟੀ ਮਜ਼ਬੂਤ ਹੋ ਜਾਵੇਗੀ ।

ਹਲਦੀ ਵਾਲਾ ਦੁੱਧ

ਹਲਦੀ ਵਾਲਾ ਦੁੱਧ ਸਰੀਰ ਦੀ ਮਿਟੀ ਵਧਾਉਣ ਦੇ ਲਈ ਸਭ ਤੋਂ ਚੰਗਾ ਹੁੰਦਾ ਹੈ । ਇਸ ਦੇ ਲਈ ਰੋਜ਼ਾਨਾ ਇਕ ਕੱਪ ਉਬਲੇ ਹੋਏ ਦੁੱਧ ਵਿੱਚ ਚੁਟਕੀ ਭਰ ਹਲਦੀ ਮਿਲਾ ਕੇ ਜ਼ਰੂਰ ਪੀਓ ਇਸ ਦੁੱਧ ਨੂੰ ਹਮੇਸ਼ਾ ਗਰਮ ਪੀਓ । ਹਲਦੀ ਵਾਲੇ ਦੁੱਧ ਦਾ ਰਾਤ ਨੂੰ ਸੌਣ ਤੋਂ ਪਹਿਲਾਂ ਸੇਵਨ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ


Posted

in

by

Tags: