ਇਮਿਊਨਿਟੀ ਵਧਾਉਣ ਦੇ ਲਈ ਅਪਣਾਓ , ਇਹ ਘਰੇਲੂ ਨੁਸਖੇ । ਦੂਰ ਹੋਣਗੀਆਂ ਮੌਸਮੀ ਬਿਮਾਰੀਆਂ ।

ਤੰਦਰੁਸਤ ਸਰੀਰ ਦੇ ਲਈ ਇਮਿਊਨਿਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਇਮਿਊਨਟੀ ਮਜ਼ਬੂਤ ਹੋਣ ਤੇ ਬਿਮਾਰੀਆਂ ਤੋਂ ਸਰੀਰ ਦੀ ਸੁਰੱਖਿਆ ਹੂੰਦੀ ਹੈ , ਅਤੇ ਸਰੀਰ ਲੰਬੇ ਸਮੇਂ ਤੱਕ ਤੰਦਰੁਸਤ ਰਹਿੰਦਾ ਹੈ । ਕਈ ਲੋਕ ਇਮਿਊਨਟੀ ਨੂੰ ਮਜ਼ਬੂਤ ਕਰਨ ਦੇ ਲਈ ਕਈ ਤਰਾਂ ਦੀਆਂ ਦਵਾਈਆਂ ਦਾ ਸੇਵਨ ਦੇ ਨਾਲ ਪਾਓਡਰ ਖਾਣਾ ਸ਼ੁਰੂ ਕਰ ਦਿੰਦੇ ਹਨ । ਇਹ ਚੀਜ਼ ਜ਼ਿਆਦਾ ਖਾਣਾ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ । ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ , ਜੋ ਸਰੀਰ ਦੀ ਇਮਿਊਨਟੀ ਨੂੰ ਮਜਬੂਤ ਕਰਨ ਤੇ ਨਾਲ ਤੰਦਰੂਸਤ ਰੱਖਣ ਵਿੱਚ ਮਦਦ ਕਰਦੇ ਹਨ । ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋਣ ਨਾਲ ਠੰਢ , ਖੰਘ , ਜੂਕਾਮ ਅਤੇ ਅਲਰਜੀ ਦੀਆਂ ਪ੍ਰੇਸ਼ਾਨੀ ਘੱਟ ਹੁੰਦੀਆਂ ਹਨ । ਸੰਕਰਮਣ ਅਤੇ ਬੀਮਾਰੀਆਂ ਨਾਲ ਲੜਨ ਦੇ ਲਈ ਇਮਿਊਨਿਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ।

ਅੱਜ ਅਸੀਂ ਤੁਹਾਨੂੰ ਇਮਿਊਨਟੀ ਮਜ਼ਬੂਤ ਕਰਨ ਦੇ ਲਈ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ ।

ਜਾਣੋ ਇਮਿਊਨਟੀ ਮਜ਼ਬੂਤ ਕਰਨ ਦੇ ਘਰੇਲੂ ਨੁਖਸੇ

ਅਦਰਕ

ਅਦਰਕ ਦੀ ਮਦਦ ਨਾਲ ਸਰੀਰ ਦੀ ਇਮਿਊਨਿਟੀ ਨੂੰ ਅਸਾਨੀ ਨਾਲ ਮਜ਼ਬੂਤ ਕੀਤਾ ਜਾ ਸਕਦਾ ਹੈ । ਇਸ ਲਈ ਇਕ ਚੱਮਚ ਕੂੱਟਿਆ ਹੋਇਆ ਅਦਰਕ ਅਤੇ ਇਕ ਕੱਪ ਪਾਣੀ ਨੰ ਗਰਮ ਹੋਣ ਦੇ ਲਈ ਗੈਸ ਤੇ ਰੱਖੋ । ਇਸ ਵਿਚ ਕੂਟੀ ਹੋਈ ਹਰ ਇੱਕ ਨੂੰ ਕੁਝ ਦੇਰ ਤੱਕ ਉਬਲਣ ਦਿਓ । ਇਸ ਪਾਣੀ ਨੂੰ ਛਾਣ ਕੇ ਗੂਣਗੂਨਾ ਹੋਣ ਤੇ ਪਿਓ । ਜੇਕਰ ਹਫ਼ਤੇ ਵਿੱਚ ਇੱਕ ਵਾਰ ਅਜਿਹਾ ਕੀਤਾ ਜਾਵੇ , ਤਾਂ ਇਸ ਨਾਲ ਇਮਿਊਨਟੀ ਮਜ਼ਬੂਤ ਹੋਣ ਦੇ ਨਾਲ ਮੌਸਮੀ ਬਿਮਾਰੀਆਂ ਤੋਂ ਵੀ ਆਰਾਮ ਮਿਲਦਾ ਹੈ ।

ਲਸਣ

ਲਸਣ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਇਸ ਦੇ ਸੇਵਨ ਨਾਲ ਵੀ ਸਰੀਰ ਦੀ ਇਮਿਉਨਟੀ ਨੂੰ ਮਜਬੂਤ ਕੀਤਾ ਜਾ ਸਕਦਾ ਹੈ । ਇਸ ਦਾ ਸੇਵਨ ਕਰਨ ਦੇ ਲਈ ਲਸਣ ਨੂੰ ਕੂਟ ਕੇ ਇਸ ਦਾ ਪੇਸਟ ਬਣਾ ਲਓ । ਇਸ ਵਿਚ ਸ਼ਹਿਦ ਮਿਲਾ ਲਓ । ਇਸ ਪੇਸਟ ਨੂੰ ਸਵੇਰੇ ਅਤੇ ਸ਼ਾਮ ਖਾਣ ਨਾਲ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ ।

ਗਰੀਨ ਟੀ

ਗਰੀਨ ਟੀ ਦੀ ਮਦਦ ਨਾਲ ਵੀ ਸਰੀਰ ਦੀ ਇਮਿਊਨਿਟੀ ਨੂੰ ਮਜਬੂਤ ਕੀਤਾ ਜਾ ਸਕਦਾ ਹੈ । ਇਸ ਦਾ ਇਸਤੇਮਾਲ ਕਰਨ ਦੇ ਲਈ ਗਰੀਨ ਟੀ ਪੀਓ । ਇਸ ਦੇ ਲਈ ਟੀ ਬੈਂਗ ਦਾ ਇਸਤੇਮਾਲ ਕਰੋ । ਗ਼ਰੀਨ ਟੀ ਵਿੱਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜਬੂਤ ਕਰਕੇ ਸਰੀਰ ਨੂੰ ਹੈਲਦੀ ਰੱਖਣ ਵਿੱਚ ਮਦਦ ਕਰਦੇ ਹਨ ।

ਸੇਬ ਦਾ ਸਿਰਕਾ

ਸੇਬ ਦਾ ਸਿਰਕਾ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ । ਇਹ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਦਾ ਸੇਵਨ ਕਰਨ ਦੇ ਲਈ ਇਕ ਤੋਂ ਦੋ ਢੱਕਣ ਸਿਰਕੇ ਨੂੰ ਇਕ ਕੌਲੀ ਵਿਚ ਪਾਓ , ਅਤੇ ਇਸ ਵਿੱਚ ਦੋ ਲਸਣ ਨੂੰ ਦੋ ਘੰਟੇ ਦੇ ਲਈ ਭਿਉਂ ਕੇ ਰੱਖੋ । ਇਸ ਤੋਂ ਬਾਅਦ ਇਸ ਲਸਣ ਨੂੰ ਖਾਓ । ਇਸ ਤਰ੍ਹਾਂ ਨਾਲ ਲਸਣ ਖਾਣ ਨਾਲ ਇਮਿਊਨਿਟੀ ਮਜਬੂਤ ਹੋਣ ਦੇ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ ।

ਕੀਵੀ

ਕੀਵੀ ਵਿੱਚ ਵਿਟਾਮਿਨ ਸੀ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ । ਇਸ ਨੂੰ ਖਾਣ ਨਾਲ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ , ਅਤੇ ਮੌਸਮੀ ਬਿਮਾਰੀਆਂ ਤੋ ਸਰੀਰ ਦਾ ਬਚਾਅ ਹੁੰਦਾ ਹੈ । ਕੀਵੀਂ ਨੂੰ ਧੋ ਕੇ ਛਿੱਲ ਕੇ ਖਾਓ । ਇਹ ਪਾਚਣ ਤੰਤਰ ਨੂੰ ਮਜਬੂਤ ਕਰਨ ਦੇੇ ਨਾਲ ਸਕਿਨ ਨੂੰ ਗਲੌਇੰਗ ਬਣਾਊਦਾ ਹੈ ।

ਇਮਿਊਨਟੀ ਨੂੰ ਮਜ਼ਬੂਤ ਕਰਨ ਦੇ ਲਈ ਇੰਨ੍ਹਾਂ ਘਰੇਲੂ ਨੁਖਸਿਆਂ ਦੀ ਮਦਦ ਲਈ ਜਾ ਸਕਦੀ ਹੈ । ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖੋ , ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਐਲਰਜੀ ਦੀ ਸਮੱਸਿਆ ਹੈ , ਤਾਂ ਤੁਸੀਂ ਡਾਕਟਰ ਨੂੰ ਪੁਛ ਕੇ ਇਹਨਾ ਚੀਜਾਂ ਦਾ ਸੇਵਨ ਸ਼ੁਰੂ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।