ਸ਼ਹਿਰ ਦੇ ਫੇਸਪੈਕ ਨਾਲ ਪਾਓ ਖੂਬਸੂਰਤ ਚਮੜੀ ਅਤੇ ਚਿਹਰੇ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ।

ਸ਼ਹਿਦ ਵਿੱਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਹੁੰਦੇ ਹਨ । ਜੋ ਸਾਡੀ ਸਿਹਤ ਦੇ ਲਈ ਬਹੁਤ ਚੰਗੇ ਮੰਨੇ ਜਾਂਦੇ ਹਨ । ਸ਼ਹਿਦ ਵਿੱਚ ਇਸ ਤਰ੍ਹਾਂ ਦੇ ਤੱਤ ਅਤੇ ਵਿਟਾਮਿਨ ਹੁੰਦੇ ਹਨ । ਜੋ ਚਮੜੀ ਨੂੰ ਖੂਬਸੂਰਤ ਬਣਾਉਣ ਦੇ ਲਈ ਬਹੁਤ ਲਾਭਦਾਇਕ ਹੁੰਦੇ ਹਨ । ਸ਼ਹਿਦ ਇਕ ਇਸ ਤਰ੍ਹਾਂ ਦੀ ਚੀਜ਼ ਹੈ , ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਲਈ ਫਾਈਦੇਮੰਦ ਹੁੰਦਾ ਹੈ । ਸਿਹਤ ਦੇ ਨਾਲ ਨਾਲ ਇਹ ਚਿਹਰੇ ਨੂੰ ਖੂਬਸੂਰਤ ਬਣਾਉਣ ਦੇ ਲਈ ਬਹੁਤ ਸਾਰੀਆਂ ਕਰੀਮਾਂ ਵਿੱਚ ਵਰਤਿਆ ਜਾਂਦਾ ਹੈ ।

ਪਰ ਅਸੀਂ ਚਿਹਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਸ਼ਹਿਦ ਦੇ ਘਰੇਲੂ ਫੇਸਪੈਕ ਘਰੇ ਤਿਆਰ ਕਰਕੇ ਚਿਹਰੇ ਤੇ ਲਗਾ ਸਕਦੇ ਹਾਂ । ਅੱਜ ਅਸੀਂ ਤੁਹਾਨੂੰ ਦੱਸਾਂਗੇ ਸ਼ਹਿਦ ਦੇ ਘਰੇਲੂ ਫੇਸਪੈਕ ਕਿਸ ਤਰ੍ਹਾਂ ਬਣਾ ਸਕਦੇ ਹਾਂ ਅਤੇ ਇਸ ਨੂੰ ਕਿਸ ਤਰ੍ਹਾਂ ਲਗਾਉਣਾ ਚਾਹੀਦਾ ਹੈ । ਅਤੇ ਕਿਹੜੀ ਚਮੜੀ ਤੇ ਸ਼ਹਿਦ ਵਿੱਚ ਕਿਹੜੀ ਚੀਜ਼ ਮਿਲਾ ਕੇ ਲਗਾਉਣੀ ਚਾਹੀਦੀ ਹੈ ।

ਝੁਰੜੀਆਂ ਦੀ ਸਮੱਸਿਆ

ਉਮਰ ਦੇ ਨਾਲ ਚਮੜੀ ਤੇ ਝੁਰੜੀਆਂ ਆਉਣਾ ਇੱਕ ਆਮ ਗੱਲ ਹੈ । ਪਰ ਇਨ੍ਹਾਂ ਝੁਰੜੀਆਂ ਨੂੰ ਸ਼ਹਿਦ ਦਾ ਫੇਸਪੈਕ ਘੱਟ ਕਰ ਸਕਦਾ ਹੈ । ਇਸ ਦੇ ਲਈ ਸ਼ਹਿਦ ਅਤੇ ਅੰਡੇ ਦੇ ਸਫੇਦ ਭਾਗ ਦਾ ਫੇਸ ਪੈਕ ਬਣਾ ਕੇ ਚਿਹਰੇ ਤੇ ਲਗਾਓ । ਇਸ ਫੇਸਪੈਕ ਨੂੰ ਬਣਾਉਣ ਦੇ ਲਈ ਦੋ ਚਮਚ ਸ਼ਹਿਦ ਅਤੇ ਦੋ ਚਮਚ ਅੰਡੇ ਦਾ ਸਫੈਦ ਭਾਗ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਪੇਸਟ ਨੂੰ ਚਿਹਰੇ ਤੇ ਲਗਾ ਲਓ । ਇਸ ਫੇਸਪੈਕ ਨਾਲ ਚਿਹਰੇ ਦੀ ਚਮੜੀ ਟਾਈਟ ਹੋ ਜਾਵੇਗੀ ਅਤੇ ਝੁਰੜੀਆਂ ਘੱਟ ਹੋ ਜਾਣਗੀਆਂ । ਕਿਉਂਕਿ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਤੱਤ ਹੁੰਦੇ ਹਨ । ਜੋ ਐਂਟੀ ਏਜਿੰਗ ਕਰੀਮ ਦਾ ਕੰਮ ਕਰਦੇ ਹਨ । ਇਸ ਫੇਸਪੈਕ ਨੂੰ ਹਫਤੇ ਵਿੱਚ ਦੋ ਵਾਰ ਜ਼ਰੂਰ ਲਗਾਓ ।

ਆਇਲੀ ਚਮੜੀ ਲਈ

ਜੇਕਰ ਤੁਹਾਡੀ ਚਮੜੀ ਆਇਲੀ ਹੈ , ਤਾਂ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਤੱਤ ਹੁੰਦੇ ਹਨ । ਜੋ ਚਮੜੀ ਨੂੰ ਨਰਮ ਅਤੇ ਮੁਲਾਇਮ ਬਣਾਉਂਦੇ ਹਨ । ਇਸ ਦੇ ਨਾਲ ਚਮੜੀ ਵਿੱਚੋਂ ਆਇਲ ਨੂੰ ਵੀ ਬਾਹਰ ਕੱਢਦੇ ਹਨ । ਆਇਲੀ ਚਮੜੀ ਦੇ ਲਈ ਇੱਕ ਚਮਚ ਮੁਲਤਾਨੀ ਮਿੱਟੀ ਵਿੱਚ ਇੱਕ ਚਮਚ ਸ਼ਹਿਦ ਅਤੇ ਦੋ ਚਮਚ ਗੁਲਾਬ ਜਲ ਮਿਲਾ ਕੇ ਪੇਸਟ ਤਿਆਰ ਕਰੋ । ਹੁਣ ਇਸ ਪੇਸਟ ਨੂੰ ਚਿਹਰੇ ਤੇ ਲਗਾਓ ਅਤੇ 30 ਮਿੰਟ ਬਾਅਦ ਚਿਹਰਾ ਠੰਢੇ ਪਾਣੀ ਨਾਲ ਧੋ ਲਓ । ਇਸ ਫੇਸਪੈਕ ਨੂੰ ਹਫਤੇ ਵਿੱਚ ਤਿੰਨ ਵਾਰ ਜ਼ਰੂਰ ਲਗਾਓ । ਤੁਹਾਡੀ ਆਇਲੀ ਸਕਿਨ ਦੀ ਸਮੱਸਿਆ ਠੀਕ ਹੋ ਜਾਵੇਗੀ ਅਤੇ ਰੰਗ ਸਾਫ ਹੋ ਜਾਵੇਗਾ ।

ਟੈਨਿੰਗ ਦੀ ਸਮੱਸਿਆ

ਜ਼ਿਆਦਾ ਧੁੱਪ ਵਿੱਚ ਰਹਿਣ ਦੇ ਕਾਰਨ ਚਮੜੀ ਤੇ ਟੈਨਿੰਗ ਹੋ ਜਾਂਦੀ ਹੈ । ਟੈਨਿੰਗ ਤੋਂ ਰਾਹਤ ਪਾਉਣ ਦੇ ਲਈ ਚਮਚ ਸ਼ਹਿਦ ਵਿੱਚ ਦੋ ਚਮਚ ਟਮਾਟਰ ਦੀ ਪੇਸਟ ਮਿਲਾ ਕੇ ਚੰਗੀ ਤਰ੍ਹਾਂ ਪੇਸਟ ਤਿਆਰ ਕਰੋ ਅਤੇ ਇਸ ਨੂੰ ਚਿਹਰੇ ਤੇ 15 , 20 ਮਿੰਟ ਲਈ ਲਗਾਓ ਅਤੇ ਬਾਅਦ ਵਿਚ ਠੰਢੇ ਪਾਣੀ ਨਾਲ ਧੋ ਲਓ । ਟੈਨਿੰਗ ਦੀ ਸਮੱਸਿਆ ਦੂਰ ਹੋ ਜਾਵੇਗੀ ।

ਮੁਹਾਸੇ ਅਤੇ ਦਾਗ ਧੱਬੇ

ਜੇਕਰ ਤੁਹਾਡੀ ਚਮੜੀ ਤੇ ਵਾਰ ਵਾਰ ਦਾਣੇ ਜਾਂ ਫਿਰ ਮੁਹਾਸੇ ਹੁੰਦੇ ਹਨ , ਤਾਂ ਸ਼ਹਿਦ ਬਹੁਤ ਫਾਇਦੇਮੰਦ ਹੈ । ਮੁਹਾਸੇ ਅਤੇ ਦਾਗ ਧੱਬੇ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਥੋੜ੍ਹਾ ਜਿਹਾ ਸ਼ਹਿਦ ਪੂਰੇ ਚਿਹਰੇ ਤੇ ਲਗਾਓ ਅਤੇ 15 – 20 ਮਿੰਟ ਬਾਅਦ ਚਿਹਰਾ ਧੋ ਲਓ । ਇਸ ਨਾਲ ਚਮੜੀ ਤੇ ਹੋਣ ਵਾਲੀ ਖੁਜ਼ਲੀ , ਮੁਹਾਸੇ ਘੱਟ ਹੋ ਜਾਣਗੇ ਅਤੇ ਚਮੜੀ ਮੁਲਾਇਮ ਅਤੇ ਚਮਕਦਾਰ ਹੋ ਜਾਵੇਗੀ । ਇਸ ਨੂੰ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਜਰੂਰ ਲਗਾਓ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: