ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਤੇ ਪੈਰਾਂ ਵਿੱਚ ਦਰਦ ਕਿਉਂ ਹੁੰਦਾ ਹੈ , ਜਾਣੋ ਇਸ ਦੇ ਕਾਰਨ ।

ਪੈਰਾਂ ਵਿੱਚ ਦਰਦ ਹੋਣਾ ਇਕ ਆਮ ਸਮੱਸਿਆ ਹੈ । ਅਸੀਂ ਸਾਰੇ ਹੀ ਇਸ ਸਮੱਸਿਆ ਨੂੰ ਕਦੇ ਨਾ ਕਦੇ ਅਨੁਭਵ ਕੀਤਾ ਹੋਵੇਗਾ ।ਐਕਸਰਸਾਈਜ਼ ਕਰਦੇ ਸਮੇਂ , ਮਾਸਪੇਸ਼ੀਆਂ ਵਿਚ ਖਿਚਾਅ , ਪੈਰਾਂ ਵਿੱਚ ਸੱਟ ਲੱਗਣ ਆਦਿ ਕਈ ਕਾਰਨਾਂ ਨਾਲ ਪੈਰਾਂ ਵਿਚ ਦਰਦ ਦੀ ਸਮੱਸਿਆ ਹੋ ਸਕਦੀ ਹੈ । ਜੇਕਰ ਤੁਹਾਨੂੰ ਵੀ ਪੈਰਾਂ ਵਿੱਚ ਦਰਦ ਹੁੰਦਾ ਹੈ , ਤਾਂ ਤੁਸੀਂ ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ । ਪੈਰਾਂ ਵਿੱਚ ਲਗਾਤਾਰ ਦਰਦ ਹੋਣਾ ਅਤੇ ਗਿਟਿਆਂ ਵਿੱਚ ਸੋਜ ਦੀ ਸਮੱਸਿਆ ਹਾਈ ਬੀ ਪੀ ਦਾ ਸੰਕੇਤ ਹੁੰਦਾ ਹੈ । ਹਾਈ ਬੀ ਪੀ ਵਿੱਚ ਵਿਅਕਤੀ ਦਾ ਖੂਨ ਦਾ ਪ੍ਰਭਾਵ ਪ੍ਰਭਾਵਿਤ ਹੁੰਦਾ ਹੈ । ਜਿਸ ਵਜ੍ਹਾ ਨਾਲ ਸੋਜ ਅਤੇ ਹੋਰ ਕਈ ਤਰਾਂ ਦੇ ਲੱਛਣ ਦਿਖਾਈ ਦਿੰਦੇ ਹਨ । ਅਜਿਹੇ ਵਿੱਚ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਤੇ ਪੈਰਾਂ ਵਿੱਚ ਦਰਦ ਕਿਉਂ ਹੁੰਦਾ ਹੈ , ਅਤੇ ਇਸ ਸਮੱਸਿਆ ਤੋਂ ਕਿਵੇਂ ਬਚਿਆ ਜਾ ਸਕਦਾ ਹੈ ।

ਜਾਣੋ ਹਾਈ ਬਲੱਡ ਪ੍ਰੈਸ਼ਰ ਨਾਲ ਪੈਰਾਂ ਵਿੱਚ ਦਰਦ ਹੋਣ ਦੇ ਕਾਰਨ

ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਤੇ ਸਾਡੇ ਹਾਰਟ ਨੂੰ ਸਰੀਰ ਵਿੱਚ ਬਲਡ ਨੂੰ ਪੰਪ ਕਰਨ ਵਿਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ । ਜਦੋਂ ਬਲਡ ਨੂੰ ਹਾਈ ਰੇਟ ਤੇ ਪੰਪ ਕੀਤਾ ਜਾਂਦਾ ਹੈ , ਤਾਂ ਇਸ ਨਾਲ ਸਾਡੀਆਂ ਨਸਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ । ਜਿਸ ਨਾਲ ਨਸਾਂ ਟੁੱਟਣ ਲੱਗ ਜਾਂਦੀਆਂ ਹਨ । ਬਲੱਡ ਵਿੱਚ ਕੋਲੇਸਟ੍ਰੋਲ ਇਸ ਜਗ੍ਹਾ ਵਿੱਚ ਮਿਲਣ ਲੱਗਦਾ ਹੈ ।ਜਿਸ ਵਜ੍ਹਾ ਨਾਲ ਸਾਡੀਆਂ ਨਸਾਂ ਸੁੱਕੜ ਲੱਗਦੀਆਂ ਹਨ । ਅਜਿਹੇ ਵਿਚ ਬਲੱਡ ਸਰਕੂਲੇਸ਼ਨ ਵਿੱਚ ਪਰੇਸ਼ਾਨੀ ਹੋਣ ਲੱਗਦੀ ਹੈ । ਜਦੋਂ ਬਲੱਡ ਸਰਕੂਲੇਸ਼ਨ ਵਿਚ ਸਮੱਸਿਆ ਆਉਂਦੀ ਹੈ , ਤਾਂ ਇਸ ਨਾਲ ਹਾਰਟ ਨੂੰ ਆਪਣਾ ਕੰਮ ਕਰਨ ਵਿੱਚ ਦਬਾਵ ਉਤਪੰਨ ਹੁੰਦਾ ਹੈ । ਸਰੀਰ ਦੀਆਂ ਨਸਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਦੇ ਲਈ ਔਕਸੀਜਨ ਅਤੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ । ਇਸ ਦੀ ਕਮੀ ਹੋਣ ਤੇ ਪੈਰਾ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ।

ਜਾਣੋ ਹਾਈ ਬੀ ਪੀ ਦੇ ਕੁਝ ਨਾਰਮਲ ਲੱਛਣ

ਹਾਈ ਬੀ ਪੀ ਦੇ ਵਿਅਕਤੀ ਨੂੰ ਪੈਰਾਂ ਵਿੱਚ ਦਰਦ ਤੋ ਅਲਾਵਾ ਹੋਰ ਵੀ ਕਈ ਤਰਾਂ ਦੇ ਲੱਛਣ ਮਹਿਸੂਸ ਹੋ ਸਕਦੇ ਹਨ ।

ਛਾਤੀ ਵਿਚ ਦਰਦ

ਸਾਹ ਲੈਣ ਵਿਚ ਤਕਲੀਫ ਹੋਣਾ

ਚਿਹਰਾ ਲਾਲ ਹੋਣਾ

ਥਕਾਣ ਅਤੇ ਕਮਜ਼ੋਰੀ

ਚੱਕਰ ਆਉਣਾ

ਧੁੰਦਲੀ ਨਜ਼ਰ

ਦਿਲ ਦੀ ਧੜਕਣ ਨਾਰਮਲ ਨਾਂ ਹੋਣੀ

ਸਿਰਦਰਦ ਅਤੇ ਨੱਕ ਵਿੱਚੋਂ ਖ਼ੂਨ ਆਉਣਾ ।

ਜਾਣੋ ਹਾਈ ਬੀ ਪੀ ਤੋਂ ਬਚਣ ਦਾ ਤਰੀਕਾ

ਵਜਨ ਕੰਟ੍ਰੋਲ ਕਰੋ

ਮੋਟਾਪਾ ਸਾਡੀਆਂ ਕਈ ਸਮੱਸਿਆਵਾਂ ਨੂੰ ਵਧਾ ਸਕਦਾ ਹੈ । ਇਸ ਲਈ ਤੁਹਾਨੂੰ ਹਾਈ ਵੀ ਪੀ ਦੀ ਸਮੱਸਿਆ ਵਿਚ ਵਜਨ ਨੂੰ ਕੰਟਰੋਲ ਰੱਖਣਾ ਚਾਹੀਦਾ ਹੈ । ਇਸ ਨਾਲ ਤੁਸੀਂ ਬੀਪੀ ਦੀ ਵਜਾ ਨਾਲ ਹੋਣ ਵਾਲੇ ਹੋਰ ਕਈ ਸਮੱਸਿਆਵਾਂ ਤੋਂ ਸੁਰੱਖਿਅਤ ਰਹਿ ਸਕਦੇ ਹੋ ।

ਰੋਜਾਨਾ ਐਕਸਾਸਾਈਜ ਕਰੋ

ਰੋਜਾਣਾ ਐਕਸ ਸਾਈਜ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ । ਇਸ ਦੇ ਨਾਲ ਹੀ ਐਕਸਾਈਜ ਕਰਨ ਨਾਲ ਹਾਈ ਬੀ ਪੀ ਦੀ ਸਮੱਸਿਆ ਨੂੰ ਕੰਟਰੋਲ ਵਿਚ ਰੱਖਿਆ ਜਾ ਸਕਦਾ ਹੈ ।

ਨਮਕ ਦਾ ਸੇਵਨ ਘੱਟ ਮਾਤਰਾ ਵਿਚ ਕਰੋ

ਹਾਈ ਬੀ ਪੀ ਵਿੱਚ ਤੁਹਾਨੂੰ ਨਮਕ ਦਾ ਸੇਵਨ ਸੰਤੁਲਿਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ , ਅਤੇ ਨਾਲ ਹੀ ਡਾਇਟ ਵਿੱਚ ਸੋਡੀਅਮ ਦੀ ਮਾਤਰਾ ਘੱਟ ਰੱਖਣ ਨਾਲ ਹਾਈ ਬੀ ਪੀ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ।

ਇਲਕੋਹਲ ਅਤੇ ਧੂਮਰਪਾਨ ਨਾਂ ਕਰੋ

ਜ਼ਿਆਦਾ ਇਲਕੋਹਲ ਅਤੇ ਧੂਮਰਪਾਨ ਨਾਲ ਸ਼ਰੀਰ ਦੀਆਂ ਨਸਾਂ ਤੇ ਦਬਾਅ ਪੈਂਦਾ ਹੈ । ਇਸ ਨਾਲ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ।

ਪੂਰੀ ਨੀਂਦ ਲਓ

ਹਾਈ ਬੀ ਪੀ ਦੀ ਸਮੱਸਿਆ ਹੋਣ ਤੇ ਤੁਹਾਨੂੰ ਪੂਰੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ । ਪੂਰੀ ਨੀਂਦ ਲੈਣ ਨਾਲ ਤਣਾਅ ਦਾ ਲੈਵਲ ਘੱਟ ਹੁੰਦਾ ਹੈ , ਅਤੇ ਹਾਈ ਬੀਪੀ ਤੋਂ ਆਰਾਮ ਮਿਲਦਾ ਹੈ ।

ਹਾਈ ਬੀ ਪੀ ਦੀ ਸਮੱਸਿਆ ਵਿਚੋਂ ਜੇਕਰ ਤੁਹਾਨੂੰ ਜ਼ਿਆਦਾ ਗੰਭੀਰਤਾ ਮਹਿਸੂਸ ਹੁੰਦੀ ਹੈ , ਤਾਂ ਬਿਨਾਂ ਦੇਰੀ ਕੀਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ , ਅਤੇ ਨਾਲ ਹੀ ਡਾਕਟਰ ਦੇ ਦੁਆਰਾ ਦਿੱਤੀਆਂ ਗਈਆਂ ਦਵਾਈਆਂ ਦਾ ਰੋਜਾਨਾ ਸੇਵਨ ਕਰਨਾ ਚਾਹੀਦਾ ਹੈ । ਇਸ ਨਾਲ ਤੁਹਾਡੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।