ਦਿਲ ਵਿੱਚ ਗੜਬੜ ਹੋਣ ਤੇ ਦਿਖਦੇ ਹਨ , ਇਹ 11 ਲੱਛਣ , ਬਿਲਕੁਲ ਨਾਂ ਕਰੋ ਨਜ਼ਰਅੰਦਾਜ਼ ।

ਹਾਰਟ ਸਾਡੇ ਸਰੀਰ ਦਾ ਇੱਕ ਜ਼ਰੂਰੀ ਅੰਗ ਹੁੰਦਾ ਹੈ । ਜਦੋ ਹਾਰਟ ਤੰਦਰੁਸਤ ਰਹਿੰਦਾ ਹੈ , ਤਾਂ ਅਸੀਂ ਵੀ ਲੰਮੇ ਸਮੇਂ ਤੱਕ ਤੰਦਰੁਸਤ ਰਹਿੰਦੇ ਹਾਂ । ਪਰ ਹਾਰਟ ਵਿੱਚ ਥੋੜ੍ਹੀ ਜਿਹੀ ਵੀ ਗੜਬੜੀ ਸਾਡੇ ਪੂਰੇ ਸਰੀਰ ਨੂੰ ਪ੍ਰਭਾਵਿਤ ਕਰ ਦਿੰਦੀ ਹੈ । ਜਦੋ ਸਾਡਾ ਹਾਰਟ ਤੰਦਰੁਸਤ ਨਹੀਂ ਹੁੰਦਾ , ਤਾਂ ਅਜਿਹੇ ਕੁਝ ਲੱਛਣ ਨਜ਼ਰ ਆਉਂਦੇ ਹਨ । ਜੋ ਨਾਰਮਲ ਨਹੀਂ ਹੁੰਦੇ , ਇਸ ਦੌਰਾਨ ਵਿਅਕਤੀ ਨੂੰ ਸੀਨੇ ਵਿੱਚ ਦਰਦ , ਥਕਾਨ ਅਤੇ ਪਸੀਨਾ ਆਉਣਾ ਵਰਗੇ ਲੱਛਣ ਨਜ਼ਰ ਆ ਸਕਦੇ ਹਨ ।

ਅਜ ਅਸੀਂ ਤੁਹਾਨੂੰ ਹਾਰਟ ਵਿੱਚ ਗੜਬੜ ਹੋਣ ਤੇ ਦਿਖਾਈ ਦੇਣ ਵਾਲੇ ਲੱਛਣਾਂ ਬਾਰੇ ਦੱਸਾਂਗੇ ।

ਜਾਣੋ ਹਾਰਟ ਵਿੱਚ ਗੜਬੜੀ ਹੋਣ ਤੇ ਦਿਖਾਈ ਦੇਣ ਵਾਲੇ ਲੱਛਣ

ਸੀਨੇ ਵਿਚ ਬੇਚੈਨੀ

ਸੀਨੇ ਵਿੱਚ ਦਰਦ ਜਾਂ ਬੇਚੈਨੀ ਦਿਲ ਦੀ ਬਿਮਾਰੀ ਦਾ ਸਭ ਤੋਂ ਆਮ ਲੱਛਣ ਹੁੰਦਾ ਹੈ । ਛਾਤੀ ਵਿੱਚ ਦਰਦ ਜਕੜਨ ਅਤੇ ਦਬਾਅ ਮਹਿਸੂਸ ਹੋਣਾ ਦਿਲ ਦੇ ਦੌਰੇ ਦੇ ਲੱਛਣ ਹੋ ਸਕਦੇ ਹਨ । ਪਰ ਤੁਸੀਂ ਇਸ ਗੱਲ ਦਾ ਧਿਆਨ ਰਖੋ , ਕਿ ਬਿਨਾਂ ਸੀਨੇ ਵਿੱਚ ਦਰਦ ਦੇ ਵੀ ਦਿਲ ਦਾ ਦੌਰਾ ਪੈ ਸਕਦਾ ਹੈ ।

ਥਕਾਨ , ਅਪਚ ਅਤੇ ਪੇਟ ਦਰਦ

ਦਿਲ ਦੇ ਬਿਮਾਰ ਹੋਣ ਤੇ ਤੁਹਾਨੂੰ ਥਕਾਨ ਮਹਿਸੂਸ ਹੋ ਸਕਦੀ ਹੈ । ਇਸ ਦੌਰਾਨ ਵਿਅਕਤੀ ਨੂੰ ਮਤਲੀ , ਅਪਚ ਅਤੇ ਪੇਟ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ , ਇਨ੍ਹਾਂ ਹੀ ਨਹੀਂ ਇਸ ਸਮੇਂ ਉਲਟੀ ਦੀ ਸਮੱਸਿਆ ਵੀ ਹੋ ਸਕਦੀ ਹੈ । ਵੈਸੇ ਤਾਂ ਇਨ੍ਹਾਂ ਦਾ ਦਿਲ ਨਾਲ ਕੋਈ ਸਬੰਧ ਨਹੀਂ ਹੁੰਦਾ । ਪਰ ਦਿਲ ਦਾ ਦੌਰਾ ਆਉਣ ਦੇ ਸਮੇਂ ਵੀ ਅਜਿਹਾ ਹੋ ਸਕਦਾ ਹੈ । ਇਸ ਲਈ ਤੁਹਾਨੂੰ ਇਨ੍ਹਾਂ ਲੱਛਣਾਂ ਨੂੰ ਵੀ ਨਾਰਮਲ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ।

ਬਾਂਹ ਵਿੱਚ ਦਰਦ ਦਾ ਹੋਣਾ

ਸਰੀਰ ਦੇ ਖੱਬੇ ਪਾਸੇ ਦਰਦ ਹੋਣਾ ਵੀ ਹਾਰਟ ਦੇ ਅਸਵਸਥ ਹੋਣ ਦਾ ਲੱਛਣ ਹੋ ਸਕਦਾ ਹੈ । ਇਸ ਸਥਿਤੀ ਵਿੱਚ ਦਰਦ ਛਾਤੀ ਤੋਂ ਸ਼ੁਰੂ ਹੁੰਦਾ ਹੈ , ਅਤੇ ਥੱਲੇ ਨੂੰ ਵਧਦਾ ਹੈ । ਕੁਝ ਲੋਕਾਂ ਦੇ ਇਹ ਦਰਦ ਬਾਂਹ ਤੱਕ ਵੀ ਫੈਲ ਸਕਦਾ ਹੈ । ਇਸ ਲਈ ਇਹ ਹਾਰਟ ਦੇ ਅਸਵਸਥ ਹੋਣ ਦਾ ਸੰਕੇਤ ਹੋ ਸਕਦਾ ਹੈ ।

ਚੱਕਰ ਆਉਣੇ

ਸਿਰ ਚਕਰਾਉਣ ਦੀ ਵਜ੍ਹਾ ਨਾਲ ਵੀ ਚੱਕਰ ਆ ਸਕਦੇ ਹਨ , ਪਰ ਇਹ ਹਾਰਟ ਵਿਚ ਗੜਬੜੀ ਦਾ ਲੱਛਣ ਵੀ ਹੋ ਸਕਦਾ ਹੈ । ਜੇਕਰ ਤੁਹਾਨੂੰ ਚਕਰ ਆਉਣੇ , ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੂੰਦੀ ਹੈ , ਤਾਂ ਤੁਸੀਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ । ਕਿਉਂਕਿ ਤੁਹਾਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ । ਇਸ ਸਥਿਤੀ ਵਿੱਚ ਸਾਡਾ ਹਾਰਟ ਪੰਪ ਕੰਮ ਨਹੀਂ ਕਰਦਾ , ਜਿਸ ਤਰ੍ਹਾਂ ਇਸ ਨੂੰ ਕਰਨਾ ਚਾਹੀਦਾ ਹੈ ।

ਗਲੇ ਅਤੇ ਜਬਾੜੇ ਵਿੱਚ ਦਰਦ

ਵੈਸੇ ਤਾਂ ਗਲੇ ਜਾਂ ਜਬਾੜੇ ਵਿੱਚ ਦਰਦ ਦਿਲ ਨਾਲ ਸਬੰਧਿਤ ਨਹੀਂ ਹੁੰਦਾ । ਇਹ ਦਰਦ ਸਰਦੀ ਜਾਂ ਸਾਈਨਸ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ , ਪਰ ਜੇਕਰ ਤੁਹਾਨੂੰ ਸੀਨੇ ਵਿਚ ਦਰਦ ਜਾਂ ਦਬਾਅ ਦੇ ਕਾਰਨ ਗਲੇ ਅਤੇ ਜਬਾੜੇ ਵਿੱਚ ਦਰਦ ਹੁੰਦਾ ਹੈ , ਤਾਂ ਇਹ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ ।

ਬਹੁਤ ਛੇਤੀ ਥੱਕ ਜਾਣਾ

ਜੇਕਰ ਤੁਹਾਨੂੰ ਪੌੜੀਆਂ ਚੜ੍ਹਨ , ਚੱਲਣ ਫਿਰਨ ਜਾਂ ਥੋੜ੍ਹਾ ਜਾਂ ਕੰਮ ਕਰਨ ਤੋਂ ਬਾਅਦ ਥਕਾਵਟ ਮਹਿਸੂਸ ਹੁੰਦੀ ਹੈ , ਤਾਂ ਤੁਹਾਨੂੰ ਡਾਕਟਰ ਨਾਲ ਜ਼ਰੂਰ ਮਿਲਣਾ ਚਾਹੀਦਾ ਹੈ । ਜ਼ਿਆਦਾ ਥਕਾਵਟ ਕਮਜ਼ੋਰ ਹਾਰਟ ਰੋਗ ਦਾ ਲੱਛਣ ਹੋ ਸਕਦਾ ਹੈ । ਖਾਸ ਕਰਕੇ , ਔਰਤਾਂ ਵਿਚ । ਇਸ ਲਈ ਜੇਕਰ ਤੁਸੀਂ ਛੇਤੀ ਥੱਕ ਜਾਂਦੇ ਹੋ , ਤਾਂ ਡਾਕਟਰ ਨਾਲ ਜ਼ਰੂਰ ਮਿਲੋ ।

ਖਰਾਟੇ ਲੈਣਾ

ਸੌਦੇ ਸਮੇਂ ਥੋੜ੍ਹਾ ਜਿਹੇਖਰਾਟੇ ਲੈਣਾ ਆਮ ਹੁੰਦਾ ਹੈ । ਪਰ ਜੇਕਰ ਤੁਹਾਨੂੰ ਜ਼ੋਰਦਾਰ ਖਰਾਟੇ ਆਉਣੇ ਜਾਂ ਹਾਫਣਾ ਜਾ ਘੁੱਟਣ ਦੀ ਤਰ੍ਹਾਂ ਲੱਗਣਾ ਸਲੀਪ ਐਪਨੀਆ ਦਾ ਸੰਕੇਤ ਹੋ ਸਕਦਾ ਹੈ । ਇਹ ਸਮੱਸਿਆ ਉਦੋਂ ਹੁੰਦੀ ਹੈ , ਜਦੋਂ ਤੁਸੀਂ ਰਾਤ ਨੂੰ ਸੌਂਦੇ ਸਮੇਂ ਕਈ ਵਾਰ ਸਾਹ ਲੈਣਾ ਬੰਦ ਕਰ ਦਿੰਦੇ ਹੋ । ਇਹ ਦਿਲ ਤੇ ਜ਼ਿਆਦਾ ਦਬਾਅ ਪਾਉਂਦਾ ਹੈ । ਇਸ ਲਈ ਤੁਹਾਨੂੰ ਇਸ ਲੱਛਣ ਨੂੰ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ।

ਪਸੀਨਾ ਆਉਣਾ

ਬਿਨਾਂ ਕਿਸੇ ਕੰਮ ਜਾਂ ਵਰਕ ਆਊਟ ਤੇ ਬਹੁਤ ਜ਼ਿਆਦਾ ਪਸੀਨਾ ਆਉਣਾ ਦਿਲ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ । ਦਰਅਸਲ ਜਦੋਂ ਹਾਰਟ ਖੂਨ ਨੂੰ ਸਹੀ ਤਰੀਕੇ ਨਾਲ ਪੰਪ ਕਰਨ ਵਿਚ ਅਸਮਰੱਥ ਹੁੰਦਾ ਹੈ , ਤਾਂ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ । ਇਹ ਲੱਛਣ ਦਿਖਣ ਤੇ ਤੁਹਾਨੂੰ ਡਾਕਟਰ ਨਾਲ ਜ਼ਰੂਰ ਮਿਲਣਾ ਚਾਹੀਦਾ ਹੈ ।

ਲੰਬੇ ਸਮੇਂ ਤੋਂ ਖੰਘ ਆਉਣਾ

ਜੇਕਰ ਤੁਹਾਨੂੰ ਲੰਬੇ ਸਮੇਂ ਤੋਂ ਖੰਘ ਹੈ , ਜਾਂ ਚਿੱਟੀ ਜਾਂ ਗੁਲਾਬੀ ਬਲਗਮ ਪੈਦਾ ਕਰਦੀ ਹੈ , ਤਾਂ ਇਹ ਦਿਲ ਵਿੱਚ ਗੜਬੜੀ ਦਾ ਸੰਕੇਤ ਹੋ ਸਕਦਾ ਹੈ । ਇਹ ਉਦੋਂ ਹੁੰਦਾ ਹੈ , ਜਦੋਂ ਹਾਰਟ ਸਰੀਰ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਸਕਦਾ । ਜਿਸ ਨਾਲ ਖੂਨ ਫੇਫੜਿਆਂ ਵਿਚ ਵਾਪਸ ਰਿਸਣ ਲੱਗ ਜਾਂਦਾ ਹੈ ।

ਸੋਜ

ਜੇਕਰ ਤੁਹਾਡੇ ਪੈਰ ਅਤੇ ਗਿੱਟਿਆਂ ਵਿੱਚ ਸੋਜ ਹੈ , ਤਾਂ ਇਹ ਵੀ ਹਾਰਟ ਦੇ ਅਸਵਸਥ ਹੋਣ ਦਾ ਲੱਛਣ ਹੋ ਸਕਦਾ ਹੈ । ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਹਾਰਟ ਖ਼ੂਨ ਨੂੰ ਸਹੀ ਤਰੀਕੇ ਨਾਲ ਪੰਪ ਨਹੀਂ ਕਰ ਰਿਹਾ । ਦਰਅਸਲ ਜਦੋਂ ਹਾਰਟ ਤੇਜ਼ੀ ਨਾਲ ਪੰਪ ਨਹੀਂ ਕਰਦਾ , ਤਾਂ ਖ਼ੂਨ ਨਸਾਂ ਵਿੱਚ ਵਾਪਸ ਆ ਜਾਂਦਾ ਹੈ , ਅਤੇ ਸੋਜ ਦਾ ਕਾਰਨ ਬਣਦਾ ਹੈ । ਇਸ ਲਈ ਜੇਕਰ ਤੁਹਾਨੂੰ ਪੈਰਾਂ ਵਿੱਚ ਸੋਜ ਹੈ , ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ।

ਦਿਲ ਦੀ ਧੜਕਣ ਵਧਣੀ ਅਤੇ ਘਟਣੀ

ਜਦੋਂ ਤੁਸੀਂ ਨਰਵਸ ਜਾਂ ਉਤਸਾਹਿਤ ਹੁੰਦੇ ਹੋ , ਤਾਂ ਹਾਰਟ ਬੀਟ ਦਾ ਤੇਜ਼ ਹੋਣਾ ਆਮ ਹੈ । ਪਰ ਜੇਕਰ ਤੁਹਾਨੂੰ ਅਕਸਰ ਹੀ ਅਜਿਹਾ ਮਹਿਸੂਸ ਹੁੰਦਾ ਹੈ , ਤਾਂ ਤੁਸੀਂ ਡਾਕਟਰ ਨਾਲ ਜ਼ਰੂਰ ਮਿਲੋ । ਦਿਲ ਦਾ ਜ਼ਿਆਦਾ ਧੜਕਣਾ ਵੀ ਹਾਰਟ ਰੋਗ ਦਾ ਸੰਕੇਤ ਹੋ ਸਕਦਾ ਹੈ ।

ਜੇਕਰ ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਲੱਛਣ ਨਜ਼ਰ ਆਵੇ , ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ । ਇਹ ਅਨਹੈਲਦੀ ਹਾਰਟ ਦੇ ਲੱਛਣ ਹੁੰਦੇ ਹਨ । ਇਸ ਸਥਿਤੀ ਵਿੱਚ ਡਾਕਟਰ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।