ਦਿਲ ਵਿੱਚ ਸੋਜ ਹੋਣ ਤੇ ਦਿਖਦੇ ਹਨ , ਇਹ 7 ਲੱਛਣ । ਜਾਣੋ ਬਚਣ ਦਾ ਤਰੀਕਾ ।

ਕਈ ਲੋਕ ਅਕਸਰ ਸੀਨੇ ਵਿਚ ਦਰਦ , ਸੀਨੇ ਵਿੱਚ ਜਲਣ ਅਤੇ ਸਾਹ ਲੈਣ ਵਿਚ ਤਕਲੀਫ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਾਂ । ਪਰ ਹਰ ਵਾਰ ਇਹ ਸਿਰਫ ਪੇਟ ਜਾਂ ਫੇਫੜਿਆਂ ਨਾਲ ਜੁੜੀ ਸਮੱਸਿਆਵਾਂ ਦੇ ਕਾਰਨ ਨਹੀਂ ਹੁੰਦਾ , ਬਲਕਿ ਇਹ ਕੁਝ ਮਾਮਲਿਆਂ ਵਿਚ ਹਾਰਟ ਸਿਹਤ ਠੀਕ ਨਾ ਹੋਣ ਦੇ ਕਾਰਨ ਵੀ ਹੋ ਸਕਦਾ ਹੈ । ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਿਲ ਵਿੱਚ ਸੋਜ ਦਾ ਸੰਕੇਤ ਵੀ ਹੋ ਸਕਦੀਆਂ ਹਨ । ਹਾਰਟ ਵਿਚ ਸੋਜ ਦੀ ਸਮੱਸਿਆ ਨੂੰ ਮੈਡੀਕਲ ਭਾਸ਼ਾ ਵਿਚ ਮਾਇਓਕਾਡ੍ਰਿਟਿਸ ਕਿਹਾ ਜਾਂਦਾ ਹੈ । ਇਸ ਸਥਿਤੀ ਵਿੱਚ ਹਾਰਟ ਦੀਆਂ ਮਾਸਪੇਸ਼ੀਆਂ ਵਿੱਚ ਸੋਜ ਆ ਜਾਂਦੀ ਹੈ । ਜੋ ਹਾਰਟ ਨਾਲ ਜੁੜੀ ਇੱਕ ਗੰਭੀਰ ਸਮੱਸਿਆ ਹੈ , ਕਿਉਂਕਿ ਹਾਰਟ ਵਿੱਚ ਸੋਜ ਹੋਣ ਤੇ ਹਾਰਟ ਸੰਬੰਧੀ ਰੋਗਾਂ ਦਾ ਜੋਖ਼ਿਮ ਬਹੁਤ ਵਧ ਜਾਂਦਾ ਹੈ । ਇਹ ਹਾਰਟ ਫੇਲਿਅਰ , ਦਿਲ ਦਾ ਦੌਰਾ ਅਤੇ ਸਟਰੋਕ , ਅਨਿਯਮਿਤ ਹਾਰਟ ਬੀਟ ਜਾਂ ਦਿਲ ਦੀ ਧੜਕਣ ਨਾਰਮਲ ਤੋ ਤੇਜ਼ ਹੋਣਾ ਆਦਿ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ । ਇਸ ਲਈ ਇਸ ਤੋਂ ਬਚਾਅ ਬਹੁਤ ਜ਼ਰੂਰੀ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਹਾਰਟ ਵਿਚ ਸੋਜ ਹੋਣ ਤੇ ਕਿਹੜੇ ਲੱਛਣ ਦਿਖਾਈ ਦਿੰਦੇ ਹਨ , ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ।

ਜਾਣੋ ਦਿਲ ਵਿਚ ਸੋਜ ਹੋਣ ਤੇ ਦਿਖਾਈ ਦੇਣ ਵਾਲੇ ਲੱਛਣ

ਦਿਲ ਵਿਚ ਸੋਜ ਹੋਣ ਤੇ ਸਾਡੇ ਸਰੀਰ ਵਿਚ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਦਿਲ ਵਿਚ ਸੋਜ ਹੋਣ ਤੇ ਸਾਡੇ ਸਰੀਰ ਵਿੱਚ ਇਹ ਲੱਛਣ ਦਿਖਾਈ ਦਿੰਦੇ ਹਨ ।

ਥਕਾਨ ਮਹਿਸੂਸ ਹੋਣਾ ।

ਚੱਕਰ ਆਉਣਾ , ਤੁਹਾਨੂੰ ਬੇਹੋਸ਼ੀ ਜਿਹਾ ਵੀ ਮਹਿਸੂਸ ਹੋ ਸਕਦਾ ਹੈ ।

ਸਰੀਰ ਦੇ ਹੋਰ ਅੰਗਾਂ ਵਿਚ ਸੋਜ ਖ਼ਾਸ ਕਰਕੇ ਲੱਤਾਂ , ਗਿੱਟਿਆਂ ਅਤੇ ਪੈਰਾਂ ਵਿਚ ਸੋਜ ।

ਛਾਤੀ ਅਤੇ ਸੀਨੇ ਵਿੱਚ ਦਰਦ ਦੀ ਸਮੱਸਿਆ ।

ਦਿਲ ਦੀ ਧੜਕਣ ਵਧਣਾ ਜਾਂ ਨਾਰਮਲ ਨਾਂ ਹੋਣਾ ।

ਸਾਹ ਲੈਣ ਵਿਚ ਤਕਲੀਫ ਮਹਿਸੂਸ ਹੋਣਾ , ਖ਼ਾਸ ਕਰਕੇ ਆਰਾਮ ਅਤੇ ਫਿਜ਼ੀਕਲ ਐਕਟੀਵਿਟੀ ਦੇ ਦੌਰਾਨ ।

ਕੁਝ ਵਾਇਰਲ ਸੰਕਰਮਣ ਜਾਂ ਫਲੂ ਦੇ ਲੱਛਣ , ਜਿਵੇਂ ਬੁਖਾਰ , ਗਲੇ ਵਿੱਚ ਖਰਾਸ਼ ।

ਤੁਹਾਨੂੰ ਸਰੀਰ , ਜੋੜਾਂ ਵਿੱਚ ਦਰਦ ਅਤੇ ਸਿਰਦਰਦ ਦੀ ਸਮੱਸਿਆ ਦਾ ਵੀ ਅਨੁਭਵ ਹੋ ਸਕਦਾ ਹੈ ।

ਜਾਣੋ ਹਾਰਟ ਵਿਚ ਸੋਜ ਕਿਉਂ ਹੁੰਦੀ ਹੈ

ਦਿਲ ਵਿੱਚ ਸੋਜ ਦੇ ਕਾਰਨ ਕਈ ਹੋ ਸਕਦੇ ਹਨ । ਵਾਇਰਲ ਅਤੇ ਸਭ ਮੌਸਮੀ ਸੰਕਰਮਣ , ਕੁਝ ਦਵਾਈਆਂ ਅਤੇ ਕੈਮੀਕਲ ਆਦਿ ਦੇ ਕਾਰਨ ਹਾਰਟ ਵਿੱਚ ਸੋਜ ਹੋ ਸਕਦੀ ਹੈ । ਕਿਉਂਕਿ ਇਹ ਸਾਡੀ ਪੂਰੇ ਸਰੀਰ ਵਿੱਚ ਸੋਜ ਦਾ ਕਾਰਨ ਬਣਦੇ ਹਨ । ਹਾਰਟ ਵਿੱਚ ਸੋਜ ਜਾਂ ਮਾਇਓਕਾਰਡਿਟਿਸ ਦਾ ਕੋਈ ਨਿਸ਼ਚਿਤ ਕਾਰਨ ਅਜੇ ਤਕ ਪਤਾ ਨਹੀਂ ਲੱਗ ਸਕਿਆ , ਹਾਲਾਂਕਿ ਇਸ ਦੇ ਕੁਝ ਸਭਾਵਿਤ ਕਾਰਨ ਹੋ ਸਕਦੇ ਹਨ ਜਿਵੇਂ –

ਜਿਨ੍ਹਾਂ ਵਿਚ ਕੋਵਿਡ , ਐੱਨਡਿਨੋਵਾਇਰਸ , ਹੈਪੇਟਾਇਟਿਸ , ਹਰਪੀਜ਼ ਸਿੰਪਲੈਕਸ ਵਾਇਰਸ ਅਤੇ ਪਾਰਵੋ ਵਾਇਰਸ ਆਦਿ ਸ਼ਾਮਲ ਹਨ । ਇਸ ਤੋਂ ਇਲਾਵਾ ਈਕੋ ਵਾਇਰਸ , ਮੋਨੋਨਿਊਕੀਲਓਸਿਸ , ਐਚ ਆਈ ਵੀ ਆਦਿ ਦੇ ਕਾਰਨ ਵੀ ਦਿਲ ਵਿੱਚ ਸੋਜ ਹੋ ਸਕਦੀ ਹੈ ।

ਕੁਝ ਬੈਕਟੀਰੀਆ ਜਿਵੇਂ ਸੈਟੇਫਿਲੋਕੋਕਸ , ਸਟਰੈਪਟੋਕੋਕਸ ਵੀ ਸੋਜ ਨੂੰ ਟ੍ਰਿਗਰ ਕਰਦੇ ਹਨ ।

ਟ੍ਰਿਪੈਨੋਸੋਮਾ ਕ੍ਰਉਜ ਅਤੇ ਟਾਕਸੋਪਲਾਜਮਾ ਵਰਗੇ ਪਰਜੀਵੀ ਦਿਲ ਵਿੱਚ ਸੋਜ ਦਾ ਕਾਰਨ ਬਣ ਸਕਦੇ ਹਨ ।

ਫੰਗਲ ਸੰਕਰਮਣ ਦੇ ਕਾਰਨ ਵੀ ਦਿਲ ਵਿੱਚ ਸੋਜ ਹੋ ਸਕਦੀ ਹੈ ।

ਐਂਟੀਬਾਇਓਟਿਕਸ ਵਰਗੇ ਪੇਨਿਸਿਲਿਨ ਅਤੇ ਸਲਫੋਨਾਮਾਈਡ ਵਰਗੀਆਂ ਦਵਾਈਆਂ ।

ਜਾਣੋ ਹਾਰਟ ਵਿੱਚ ਸੋਜ ਤੋਂ ਕਿਵੇਂ ਬਚਿਆ ਜਾ ਸਕਦਾ ਹੈ

ਵੈਸੇ ਤਾਂ ਦਿਲ ਵਿੱਚ ਸੋਜ ਨੂੰ ਰੋਕਣ ਦੇ ਲਈ , ਕੋਈ ਇਸ ਤੋਂ ਬਚਣ ਦੇ ਲਈ ਕੋਈ ਵਿਸ਼ਿਟ ਉਪਾਅ ਨਹੀਂ ਹੈ , ਪਰ ਤੁਸੀਂ ਸੰਕਰਮਣ ਤੋਂ ਬਚਣ ਦੇ ਲਈ ਕੁਝ ਜ਼ਰੂਰੀ ਕਦਮ ਉਠਾ ਸਕਦੇ ਹੋ ।

ਬੀਮਾਰ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ , ਜੋ ਪਹਿਲਾਂ ਤੋਂ ਹੀ ਕਿਸੇ ਸੰਕਰਮਣ ਨਾਲ ਪੀੜਿਤ ਹਨ ।

ਖਾਣ ਪਾਨ ਦਾ ਧਿਆਨ ਰਖੋ ।

ਰੋਜ਼ਾਨਾ ਐਕਸਰਸਾਈਜ਼ ਕਰੋ ।

ਸਾਹ ਸਬੰਧੀ ਐਕਸਰਸਾਈਜ਼ ਅਤੇ ਯੋਗ ਦਾ ਅਭਿਆਸ ਕਰੋ ।

ਜਾਣਕਾਰੀ ਵਧ ਤੋਂ ਵਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।