ਲੰਮੀ ਉਮਰ ਤਕ ਤੰਦਰੁਸਤ ਰਹਿਣ ਲਈ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ , ਇਹ ਚੀਜ਼ਾਂ ।

ਅੱਜ ਦੇ ਸਮੇਂ ਵਿੱਚ ਸਿਹਤਮੰਦ ਰਹਿਣਾ ਬਹੁਤ ਜ਼ਿਆਦਾ ਮੁਸ਼ਕਲ ਹੈ , ਅੱਜਕੱਲ੍ਹ ਤੰਦਰੁਸਤ ਰਹਿਣਾ ਹੋਰ ਵੀ ਜ਼ਿਆਦਾ ਮੁਸ਼ਕਿਲ ਹੈ । ਇਸ ਲਈ ਖਾਣ ਪਾਣ ਅਤੇ ਰਹਿਣ ਸਹਿਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ । ਸਿਹਤਮੰਦ ਰਹਿਣ ਲਈ ਰੋਜ਼ਾਨਾ ਸੰਤੁਲਿਤ ਆਹਾਰ , ਪੂਰੀ ਨੀਂਦ ਅਤੇ ਐਕਸਰਸਾਈਜ਼ ਬਹੁਤ ਜ਼ਰੂਰੀ ਹੈ । ਲਾਪਰਵਾਹੀ ਵਰਤਣ ਤੇ ਵਿਅਕਤੀ ਬਿਮਾਰ ਹੋ ਸਕਦਾ ਹੈ । ਇਸ ਨਾਲ ਸਾਡੀ ਸਿਹਤ ਤੇ ਬੁਰਾ ਅਸਰ ਪੈਂਦਾ ਹੈ ਅਤੇ ਲੰਮੇ ਸਮੇਂ ਤਕ ਉਹ ਬਿਮਾਰ ਰਹਿਣ ਨਾਲ ਇਮਿਊਨਟੀ ਕਮਜ਼ੋਰ ਹੋ ਜਾਂਦੀ ਹੈ । ਇਸ ਨਾਲ ਸਾਡੀ ਉਮਰ ਬਹੁਤ ਘੱਟ ਜਾਂਦੀ ਹੈ । ਜੇਕਰ ਤੁਸੀਂ ਸਿਹਤਮੰਦ ਰਹਿ ਕੇ ਲੰਮੀ ਉਮਰ ਜਿਊਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਡਾਈਟ ਵਿਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ ।

ਅੱਜ ਅਸੀਂ ਤੁਹਾਨੂੰ ਲੰਮੀ ਉਮਰ ਤਕ ਸਿਹਤਮੰਦ ਰਹਿਣ ਲਈ ਡਾਈਟ ਵਿੱਚ ਕੁਝ ਚੀਜ਼ਾਂ ਸ਼ਾਮਲ ਕਰਨ ਬਾਰੇ ਦੱਸਾਂਗੇ ।

ਜਾਣੋ ਸਿਹਤਮੰਦ ਰਹਿਣ ਲਈ ਜ਼ਰੂਰੀ ਚੀਜ਼ਾਂ

ਓਮੇਗਾ 3 ਫੈਟੀ ਐਸਿਡ

ਓਮੇਗਾ 3 ਫੈਟੀ ਐਸਿਡ ਬਲੱਡ ਪ੍ਰੈਸ਼ਰ ਅਤੇ ਟਰਾਈਲਿਸਰਾਇਡਸ ਨੂੰ ਘੱਟ ਕਰਨ ਵਿੱਚ ਮੱਦਦ ਕਰਦਾ ਹੈ । ਇਸ ਨਾਲ ਹਾਰਟ ਦੇ ਰੋਗ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ । ਇਸ ਲਈ ਤੁਸੀਂ ਆਪਣੀ ਡਾਈਟ ਵਿਚ ਸੀਫੂਡਸ , ਅਲਸੀ , ਅਖਰੋਟ , ਚਿਆ ਸੀਡਸ ਆਦਿ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ ।

ਵਿਟਾਮਿਨ ਡੀ

ਵਿਟਾਮਿਨ ਡੀ ਸਾਨੂੰ ਸੂਰਜ ਦੀਆਂ ਕਿਰਨਾਂ ਤੋਂ ਮਿਲਦਾ ਹੈ । ਵਿਟਾਮਿਨ ਡੀ ਹੱਡੀਆਂ , ਦੰਦਾਂ ਅਤੇ ਮਸਲਸ ਨੂੰ ਮਜ਼ਬੂਤ ਰੱਖਣ ਵਿਚ ਮਦਦ ਕਰਦਾ ਹੈ । ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਆਪਣੀ ਡਾਈਟ ਵਿਚ ਮਸ਼ਰੂਮ , ਦੁੱਧ ਅਤੇ ਡੇਅਰੀ ਉਤਪਾਦਾਂ ਨੂੰ ਸ਼ਾਮਿਲ ਕਰ ਸਕਦੇ ਹੋ । ਇਹ ਤੱਤ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ ।

ਵਿਟਾਮਿਨ ਬੀ

ਸਾਡੇ ਸਰੀਰ ਦੇ ਸੈੱਲਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਲਈ ਵਿਟਾਮਿਨ ਬੀ ਦੀ ਬਹੁਤ ਜ਼ਰੂਰਤ ਹੁੰਦੀ ਹੈ । ‍ਇਸ ਲਈ ਤੁਸੀਂ ਆਪਣੀ ਡਾਈਟ ਵਿਚ ਹਰੀ ਪੱਤੇਦਾਰ ਸਬਜ਼ੀਆਂ , ਸਾਲਮਨ ਅਤੇ ਦਾਲ ਨੂੰ ਜ਼ਰੂਰ ਸ਼ਾਮਲ ਕਰੋ । ਇਨ੍ਹਾਂ ਚੀਜ਼ਾਂ ਦਾ ਸੇਵਨ ਕਰ ਕੇ ਤੁਸੀਂ ਹਮੇਸ਼ਾ ਲਈ ਸਿਹਤਮੰਦ ਰਹਿ ਸਕਦੇ ਹੋ ।

ਕਵੇਰਸੇਟਿਨ

ਕਵੇਰਸੇਟੀਨ ਵਿੱਚ ਐਂਟੀ ਆਕਸੀਡੈਂਟ ਅਤੇ ਐਂਟੀ ਇੰਫਲੀਮੇਂਟਰੀ ਗੁਣ ਪਾਏ ਜਾਂਦੇ ਹਨ । ਜੋ ਸੋਜ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ । ਅਤੇ ਇਸ ਨਾਲ ਕੈਂਸਰ ਬਣਾਉਣ ਵਾਲੇ ਸੇਲਸ ਘੱਟ ਹੋ ਜਾਂਦੇ ਹਨ । ਅਤੇ ਸ਼ੂਗਰ ਕੰਟਰੋਲ ਚ ਰਹਿੰਦਾ ਹੈ । ਕਵੇਰਸੇਟੀਨ ਦੀ ਮਾਤਰਾ ਖੱਟੇ ਫਲਾਂ ਅਤੇ ਸਬਜ਼ੀਆਂ ਵਿੱਚ ਪਾਈ ਜਾਂਦੀ ਹੈ । ਇਸ ਲਈ ਤੁਸੀਂ ਆਪਣੀ ਡਾਈਟ ਵਿਚ ਪਿਆਜ , ਸੇਬ , ਅਮਰੂਦ ਨੂੰ ਜ਼ਰੂਰ ਸ਼ਾਮਲ ਕਰੋ ।

ਈ ਜੀ ਸੀ ਜੀ

ਈ ਜੀ ਸੀ ਜੀ ਸਾਡੇ ਸਰੀਰ ਵਿਚ ਸੋਚਣ ਅਤੇ ਵਜ਼ਨ ਨੂੰ ਘੱਟ ਕਰਦਾ ਹੈ । ਅਤੇ ਇਸ ਨਾਲ ਪੁਰਾਣੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ । ਇਸ ਲਈ ਤੁਸੀਂ ਗਰੀਨ ਟੀ ਦਾ ਸੇਵਨ ਕਰ ਸਕਦੇ ਹੋ । ਇਸ ਲਈ ਤੁਸੀਂ ਆਪਣੀ ਡਾਈਟ ਵਿਚ ਸੇਬ ਅਤੇ ਕੀਵੀ ਨੂੰ ਸ਼ਾਮਲ ਕਰ ਸਕਦੇ ਹੋ ।

ਲੰਮੀ ਉਮਰ ਤਕ ਆਪਣੇ ਸਰੀਰ ਨੂੰ ਰੋਗ ਮੁਕਤ ਰੱਖਣ ਲਈ ਡਾਈਟ ਵਿਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ । ਕਿਉਂਕਿ ਸਿਹਤਮੰਦ ਰਹਿਣ ਸਹੀ ਖਾਣ ਪਾਣ ਬਹੁਤ ਜ਼ਰੂਰੀ ਹੁੰਦਾ ਹੈ । ਕਿਸੇ ਵੀ ਚੀਜ਼ ਦੀ ਕਮੀ ਹੋਣਾ ਸਾਡੇ ਸਰੀਰ ਵਿਚ ਬਿਮਾਰੀ ਦਾ ਕਾਰਨ ਬਣ ਸਕਦਾ ਹੈ । ਇਸ ਲਈ ਆਪਣੀ ਡਾਈਟ ਵਿਚ ਹਰ ਜ਼ਰੂਰੀ ਪੋਸ਼ਕ ਤੱਤ ਸ਼ਾਮਲ ਕਰੋ ।

ਜਾਣਕਾਰੀ ਵਧ ਤੋਂ ਵਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।