ਦੱਦ , ਖਾਜ , ਖੁਜਲੀ ਅਤੇ ਚਮੜੀ ਦੇ ਰੋਗਾਂ ਲਈ ਅਸਰਦਾਰ ਘਰੇਲੂ ਨੁਸਖੇ ।

ਚਮੜੀ ਤੇ ਲਾਲੀ , ਛੋਟੇ-ਛੋਟੇ ਦਾਣੇ , ਜਲਣ , ਚਮੜੀ ਦੇ ਰੰਗ ਵਿੱਚ ਬਦਲਾਅ ਅਤੇ ਸੋਜ ਇਹ ਸਾਰੀ ਚਮੜੀ ਅਲਰਜੀ ਦੇ ਸੰਕੇਤ ਹੋ ਸਕਦੇ ਹਨ । ਅਲਰਜੀ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ । ਪਰ ਅੱਜ ਅਸੀਂ ਤੁਹਾਨੂੰ ਚਮੜੀ ਦੀ ਅਲਰਜੀ ਬਾਰੇ ਦੱਸਾਂਗੇ । ਬਹੁਤ ਸਾਰੇ ਡਾਕਟਰ ਚਮੜੀ ਦੀ ਅਲਰਜੀ ਲਈ ਐਂਟੀਬਾਇਓਟਿਕ ਦਵਾਈਆਂ ਅਤੇ ਕਰੀਮ ਦਿੰਦੇ ਹਨ । ਪਰ ਅਸੀਂ ਕੁਝ ਸਾਡੇ ਘਰ ਵਿਚ ਮੌਜੂਦ ਚੀਜ਼ਾਂ ਨਾਲ ਵੀ ਇਸ ਦਾ ਇਲਾਜ ਕਰ ਸਕਦੇ ਹਾਂ । ਜਿਨ੍ਹਾਂ ਨਾਲ ਇਹ ਸਮੱਸਿਆ ਬਹੁਤ ਜਲਦ ਠੀਕ ਹੋ ਜਾਂਦੀ ਹੈ ।

ਅੱਜਕੱਲ੍ਹ ਚਮੜੀ ਸੰਬੰਧੀ ਸਮੱਸਿਆਵਾਂ ਬਹੁਤ ਜ਼ਿਆਦਾ ਹੋ ਰਹੀਆਂ ਹਨ । ਬਹੁਤ ਸਾਰੇ ਲੋਕ ਇਸ ਨੂੰ ਠੀਕ ਕਰਨ ਦੇ ਲਈ ਬਹੁਤ ਕੁਝ ਕਰਦੇ ਹਨ । ਬਹੁਤ ਸਾਰੇ ਲੋਕ ਦਵਾਈਆਂ ਲੈਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਕਰੀਮਾਂ ਵੀ ਲਗਾਉਂਦੇ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਘਰੇਲੂ ਨੁਸਖੇ । ਜਿਸ ਦੇ ਇਸਤੇਮਾਲ ਨਾਲ ਤੁਸੀਂ ਪੁਰਾਣੇ ਤੋਂ ਪੁਰਾਣਾ ਦਾਦ , ਖਾਜ , ਖੁਜਲੀ ਅਤੇ ਚਮੜੀ ਦੇ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ ।

ਚਮੜੀ ਦੇ ਰੋਗ ਹੋਣ ਦੇ ਮੁੱਖ ਕਾਰਨ

ਚਮੜੀ ਦੇ ਰੋਗ ਕਈ ਕਾਰਨਾਂ ਕਾਰਨ ਹੋ ਸਕਦੇ ਹਨ । ਜ਼ੀਵੇ ਗਲਤ ਖਾਣਪੀਣ , ਪ੍ਰਦੂਸ਼ਣ , ਚਮੜੀ ਦੀ ਸਫ਼ਾਈ ਨਾ ਹੋਣੀ , ਪੇਟ ਵਿਚ ਕੀੜੇ ਪੈਣੇ ਅਤੇ ਖੂਨ ਵਿਚ ਗੰਦਗੀ ਹੋਣ ਦੇ ਕਾਰਨ ਚਮੜੀ ਦੇ ਰੋਗ ਹੋਣ ਲੱਗਦੇ ਹਨ ।

ਦਾਦ ਦੇ ਲੱਛਣ

ਦਾਦ ਵਿੱਚ ਖੁਜਲੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਖੁਜਲੀ ਕਰਨ ਤੋਂ ਬਾਅਦ ਜਲਨ ਹੁੰਦੀ ਹੈ ਅਤੇ ਛੋਟੇ ਛੋਟੇ ਦਾਣੇ ਹੁੰਦੇ ਹਨ । ਦਾਦ ਜ਼ਿਆਦਾਤਰ ਜੋੜਾਂ ਦੇ ਵਿੱਚ ਅਤੇ ਜਿੱਥੇ ਪਸੀਨਾ ਜਿਆਦਾ ਆਉਂਦਾ ਹੈ , ਉੱਥੇ ਜ਼ਿਆਦਾ ਹੁੰਦੀ ਹੈ ।

ਖਾਜ ਅਤੇ ਖੁਜਲੀ

ਇਸ ਸਮੱਸਿਆ ਵਿੱਚ ਸਰੀਰ ਤੇ ਸਫੇਦ ਰੰਗ ਦੇ ਛੋਟੇ ਛੋਟੇ ਦਾਣੇ ਹੋ ਜਾਂਦੇ ਹਨ । ਇਨ੍ਹਾਂ ਨੂੰ ਫੋੜਨ ਨਾਲ ਇਨ੍ਹਾਂ ਵਿਚੋਂ ਪਾਣੀ ਜਿਹਾ ਤਰਲ ਪਦਾਰਥ ਨਿਕਲਦਾ ਹੈ ਅਤੇ ਇਹ ਪੱਕਣ ਤੇ ਗਾੜ੍ਹਾ ਹੋ ਜਾਂਦਾ ਹੈ ਅਤੇ ਇਸ ਵਿੱਚ ਖੁਜਲੀ ਬਹੁਤ ਜ਼ਿਆਦਾ ਹੁੰਦੀ ਹੈ । ਇਹ ਜ਼ਿਆਦਾਤਰ ਉਂਗਲਾਂ ਦੇ ਵਿਚਾਲੇ ਅਤੇ ਪੂਰੇ ਸਰੀਰ ਤੇ ਕਿਤੇ ਵੀ ਹੋ ਸਕਦਾ ਹੈ ।

ਇਕਜਿਮਾ ਦੀ ਸਮੱਸਿਆ

ਇਹ ਇੱਕ ਦੱਦ , ਖਾਜ , ਖੁਜਲੀ ਦਾ ਹੀ ਰੋਗ ਹੁੰਦਾ ਹੈ । ਇਸ ਰੋਗ ਨਾਲ ਉਹ ਜਗ੍ਹਾ ਹੋ ਜਾਂਦੀ ਹੈ ਅਤੇ ਉਸ ਵਿੱਚ ਛੋਟੇ ਛੋਟੇ ਦਾਣੇ ਹੋਣ ਲੱਗਦੇ ਹਨ । ਇਹ ਸਰੀਰ ਤੇ ਕਿਸੇ ਵੀ ਜਗ੍ਹਾ ਤੇ ਹੋ ਸਕਦਾ ਹੈ । ਇਹ ਦੋ ਤਰ੍ਹਾਂ ਦਾ ਹੁੰਦਾ ਹੈ , ਇਕ ਸੁੱਕਿਆ ਅਤੇ ਇਕ ਗਿੱਲਾ । ਸੁੱਖੀ ਤੇ ਪੱਪਡੀ ਜਿਹਾ ਅਤੇ ਗਿਲੇ ਤੇ ਪਾਣੀ ਜਿਹਾ ਨਿਕਲਦਾ ਰਹਿੰਦਾ ਹੈ ।

ਦੱਦ , ਖਾਜ ਅਤੇ ਖੁਜਲੀ ਲਈ ਘਰੇਲੂ ਨੁਸਖ਼ੇ

ਨਿੰਮ ਦੇ ਪਤੇ

ਅੱਠ ਦੱਸ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਦੱਦ , ਖਾਜ , ਖੁਜਲੀ ਵਾਲੀ ਜਗ੍ਹਾ ਤੇ ਲਗਾਓ । ਇਸ ਨਾਲ ਬਹੁਤ ਜਲਦ ਰਾਹਤ ਮਿਲਦੀ ਹੈ ।

ਨਿੰਬੂ ਦਾ ਰਸ

ਜੇ ਤੁਸੀਂ ਤੱਤ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ , ਤਾਂ ਇਸ ਤੇ ਨਿੰਬੂ ਦਾ ਰਸ ਲਗਾਓ । ਇਸ ਦੇ ਇਸਤੇਮਾਲ ਲਈ ਥੋੜ੍ਹਾ ਜਿਹਾ ਨਿੰਬੂ ਦਾ ਰਸ ਲੈ ਲਓ ਅਤੇ ਦਾਦ ਵਾਲੀ ਜਗ੍ਹਾ ਤੇ ਲਗਾ ਲਓ । ਇਸ ਨੂੰ ਸੁੱਕਣ ਤੱਕ ਇਸੇ ਤਰ੍ਹਾਂ ਛੱਡ ਦਿਓ । ਇਸ ਨੂੰ ਲਗਾਉਣ ਨਾਲ ਥੋੜ੍ਹੀ ਜਿਹੀ ਜਲਨ ਮਹਿਸੂਸ ਹੋਵੇਗੀ ਅਤੇ ਚਮੜੀ ਨੂੰ ਪ੍ਰੇਸ਼ਾਨੀ ਵੀ ਹੋ ਸਕਦੀ ਹੈ । ਅਤੇ ਇਸ ਦੀ ਖੁਜਲੀ ਨਾ ਕਰੋ । ਸੁੱਕ ਜਾਣ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਲਓ । ਇਸ ਨਾਲ ਦਾਦ ਬਹੁਤ ਜਲਦ ਠੀਕ ਹੋ ਜਾਵੇਗੀ ।

ਅਜਵਾਇਨ

ਦਾਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਅਜਵਾਇਨ ਨੂੰ ਪੀਸ ਲਓ । ਫਿਰ ਗਰਮ ਪਾਣੀ ਵਿੱਚ ਮਿਲਾ ਕੇ ਪੇਸਟ ਤਿਆਰ ਕਰ ਲਓ । ਇਸ ਪੇਸਟ ਨੂੰ ਦਾਦ ਤੇ ਲਗਾਓ । ਇਸ ਨਾਲ ਦਰਦ ਬਹੁਤ ਜਲਦ ਠੀਕ ਹੁੰਦੀ ਹੈ ।

ਅਨਾਰ ਦੇ ਪੱਤੇ

ਅਨਾਰ ਦੇ ਪੱਤਿਆਂ ਨੂੰ ਪੀਸ ਕੇ ਦਰਦ ਵਾਲੀ ਜਗ੍ਹਾ ਤੇ ਲਗਾਉਣ ਨਾਲ ਦਾਦ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਂਦੀ ਹੈ । ਇਸ ਨਾਲ ਦੱਦ , ਖਾਜ , ਖੁਜਲੀ ਅਤੇ ਛੋਟੇ ਛੋਟੇ ਦਾਣੇ ਬਿਲਕੁਲ ਠੀਕ ਹੁੰਦੇ ਹਨ । ਇਸ ਦੇ ਨਾਲ ਨਾਲ ਦੱਦ , ਖਾਜ ਅਤੇ ਖੁਜਲੀ ਦੀ ਸਮੱਸਿਆ ਹੋਣ ਤੇ ਖੱਟੇ ਮਿੱਠੇ ਅਤੇ ਚਟਪਟੀਆਂ ਚੀਜ਼ਾਂ ਦਾ ਸੇਵਨ ਨਾ ਕਰੋ ।

ਸਰ੍ਹੋਂ ਦਾ ਤੇਲ

ਦੋ ਸੌ ਪੰਜਾਹ ਗ੍ਰਾਮ ਸਰ੍ਹੋਂ ਦਾ ਤੇਲ ਲੈ ਕੇ ਲੋਹੇ ਦੀ ਕੜਾਹੀ ਵਿਚ ਗਰਮ ਕਰ ਲਓ । ਜਦੋਂ ਤੇਲ ਉਬਲਣ ਲੱਗੇ , ਤਾਂ ਇਸ ਵਿਚ ਪੰਜਾਹ ਗ੍ਰਾਮ ਨਿੰਮ ਦੀਆਂ ਕੱਚੀਆਂ ਪੱਤੀਆਂ ਮਿਲਾ ਕੇ ਉਬਾਲੋ ਫਿਰ ਇਸ ਨੂੰ ਛਾਣ ਲਓ ਅਤੇ ਇਸ ਤੇਲ ਨੂੰ ਐਕਜਿਮਾ ਅਤੇ ਦੱਦ , ਖਾਜ ਵਾਲੀ ਜਗ੍ਹਾ ਤੇ ਲਗਾਓ । ਇਸ ਨਾਲ ਇਹ ਰੋਗ ਬਿਲਕੁਲ ਠੀਕ ਹੋ ਜਾਵੇਗਾ ਅਤੇ ਦੁਬਾਰਾ ਨਹੀਂ ਹੋਵੇਗਾ ।

ਜਾਣਕਾਰੀ ਵਧ ਤੋ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।