ਸਰੀਰ ਵਿੱਚ ਦਿਖਾਈ ਦੇਣ ਇਹ 6 ਲੱਛਣ , ਤਾਂ ਕਦੇ ਨਾਂ ਕਰੋ ਨਜ਼ਰਅੰਦਾਜ਼ , ਹੋ ਸਕਦੇ ਹਨ ਗੰਭੀਰ ਬਿਮਾਰੀਆਂ ਦਾ ਸ਼ੁਰੂਆਤੀ ਸੰਕੇਤ ।

ਤੰਦਰੁਸਤ ਸਰੀਰ ਦੀ ਨਿਸ਼ਾਨੀ ਇਹ ਹੁੰਦੀ ਹੈ । ਕਿ ਅਸੀਂ ਉਸ ਵਿੱਚ ਹੋਣ ਵਾਲੇ ਬਦਲਾਵਾਂ ਨੂੰ ਧਿਆਨ ਨਾਲ ਦੇਖੀਏ । ਉਨ੍ਹਾਂ ਨੂੰ ਬਿਲਕੁਲ ਨਜ਼ਰਅੰਦਾਜ਼ ਨਾ ਕਰੀਏ । ਕਈ ਵਾਰ ਚਮੜੀ ਵਿੱਚ ਦਿਖਣ ਵਾਲੇ ਲੱਛਣ ਅੱਸੀ ਨਜ਼ਰਅੰਦਾਜ਼ ਕਰ ਦਿੰਦੇ ਹਾਂ । ਅਤੇ ਬਹੁਤ ਛੇਤੀ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਾ । ਸਾਡੇ ਸਰੀਰ ਦੇ ਅੰਦਰ ਜੋ ਵੀ ਬਿਮਾਰੀ ਪਣਪ ਰਹੀ ਹੁੰਦੀ ਹੈ । ਉਸ ਦੇ ਲੱਛਣ ਸਭ ਤੋਂ ਪਹਿਲਾਂ ਸਾਡੀ ਚਮੜੀ ਉੱਤੇ ਦਿਖਾਈ ਦਿੰਦੇ ਹਨ । ਸਾਨੂੰ ਇਨ੍ਹਾਂ ਲੱਛਣਾਂ ਤੇ ਗੌਰ ਜ਼ਰੂਰ ਕਰਨਾ ਚਾਹੀਦਾ ਹੈ , ਤਾਂ ਕਿ ਸਹੀ ਸਮੇਂ ਤੇ ਇਲਾਜ ਹੋ ਸਕੇ । ਕਈ ਲੋਕਾਂ ਨੂੰ ਸਵੇਰੇ ਉੱਠਦੇ ਹੀ ਸੁੱਜਿਆ ਹੋਇਆ ਮੂੰਹ ਮਹਿਸੂਸ ਹੁੰਦਾ ਹੈ । ਅਤੇ ਕਈ ਵਾਰ ਪੈਰ ਸੁੱਜ ਜਾਂਦੇ ਹਨ । ਅਤੇ ਜਾਂ ਫਿਰ ਥੋੜ੍ਹਾ ਤੁਰਨ ਫਿਰਨ ਨਾਲ ਸਾਹ ਫੁੱਲ ਜਾਂਦਾ ਹੈ । ਇਹ ਸਾਡੇ ਸਰੀਰ ਵਿੱਚ ਕਈ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ । ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਇਨ੍ਹਾਂ ਦੀ ਸਹੀ ਸਮੇਂ ਤੇ ਪਹਿਚਾਣ ਅਤੇ ਇਲਾਜ ਕਰਨਾ ਬਹੁਤ ਜ਼ਰੂਰੀ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਲੱਛਣ ਹਨ , ਜੋ ਸਾਡੇ ਸਰੀਰ ਵਿਚ ਬਿਮਾਰੀ ਹੋਣ ਦਾ ਸੰਕੇਤ ਦਿੰਦੇ ਹਨ ।

ਜਾਣੋ ਉਹ ਲੱਛਣ ਜੋ ਸਰੀਰ ਵਿਚ ਬੀਮਾਰੀ ਹੋਣ ਤੇ ਦਿਖਾਈ ਦਿੰਦੇ ਹਨ ।

ਸਰੀਰ , ਚਿਹਰਾ , ਪੈਰਾ ਅਤੇ ਉਂਗਲੀਆਂ ਦੀ ਸੋਜ

ਕਈ ਲੋਕ ਜਦੋਂ ਸਵੇਰੇ ਉੱਠਦੇ ਹਨ , ਤਾਂ ਉਨ੍ਹਾਂ ਨੂੰ ਆਪਣਾ ਚਿਹਰਾ ਸੁੱਜਿਆ ਹੋਇਆ ਮਹਿਸੂਸ ਹੁੰਦਾ ਹੈ । ਚਿਹਰੇ ਤੇ ਸੋਜ ਆਉਣ ਦਾ ਮਤਲਬ ਕੀ ਤੁਹਾਨੂੰ ਕੋਈ ਕਿਡਨੀ ਦੀ ਸਮੱਸਿਆ ਹੋ ਸਕਦੀ ਹੈ । ਜੇਕਰ ਸਰੀਰ ਤੇ ਸੋਜ ਆਉਂਦੀ ਹੈ , ਤਾਂ ਇਹ ਖੂਨ ਦੀ ਕਮੀ ਦਾ ਕਾਰਨ ਹੋ ਸਕਦਾ ਹੈ । ਪੈਰਾਂ ਵਿਚ ਲੇਟਣ ਨਾਲ ਸੋਜਣ ਹੋਣ ਦਾ ਕਾਰਨ ਪ੍ਰੋਟੀਨ ਦੀ ਕਮੀ ਹੋ ਸਕਦਾ ਹੈ । ਗਠੀਆ ਹੋਣ ਤੇ ਪੈਰਾਂ ਦੀਆਂ ਉਂਗਲਾਂ ਵਿੱਚ ਸੋਜ ਆ ਜਾਂਦੀ ਹੈ ।

ਪੇਟ ਫੁੱਲਣਾ

ਪੇਟ ਫੁੱਲਣਾ ਇਕ ਆਮ ਜਿਹੀ ਸਮੱਸਿਆ ਹੈ । ਬਹੁਤ ਸਾਰੇ ਲੋਕਾਂ ਵਿਚ ਇਹ ਸਮੱਸਿਆ ਦੇਖੀ ਜਾਂਦੀ ਹੈ । ਅਤੇ ਕਈ ਲੋਕ ਇਹ ਮੰਨ ਲੈਂਦੇ ਹਨ , ਕਿ ਪੇਟ ਵਿੱਚ ਗੈਸ ਦੀ ਵਜ੍ਹਾ ਨਾਲ ਪੇਟ ਫੁੱਲਣ ਦੀ ਸਮੱਸਿਆ ਹੋ ਰਹੀ ਹੈ । ਪਰ ਇਹ ਹਮੇਸ਼ਾ ਗੈਸ ਦੀ ਸਮੱਸਿਆ ਹੋਵੇ ਇਹ ਜ਼ਰੂਰੀ ਨਹੀਂ ਹੈ । ਪੇਟ ਫੁੱਲਣਾ ਗੈਸ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ । ਅਤੇ ਇਹ ਲੀਵਰ ਦੀ ਸਮੱਸਿਆ ਨਾਲ ਵੀ ਹੋ ਸਕਦਾ ਹੈ । ਇਸ ਲਈ ਜੇਕਰ ਤੁਹਾਨੂੰ ਵਾਰ ਵਾਰ ਪੇਟ ਫੁੱਲਣ ਦੀ ਸਮੱਸਿਆ ਹੋ ਰਹੀ ਹੈ , ਤਾਂ ਤੁਸੀਂ ਇੱਕ ਵਾਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ।

ਮੂੰਹ ਸੁੱਕਣਾ

ਮੂੰਹ ਸੁੱਕਣ ਦੀ ਸਮੱਸਿਆ ਕਈ ਕਾਰਨਾਂ ਨਾਲ ਹੋ ਸਕਦੀ ਹੈ । ਤੁਸੀਂ ਪਾਣੀ ਪੀ ਰਹੇ ਹੋ ਪਰ ਫਿਰ ਵੀ ਤੁਹਾਡਾ ਮੂੰਹ ਵਿਚ ਲਾਰ ਠੀਕ ਤਰੀਕੇ ਨਾਲ ਨਹੀਂ ਬਣ ਰਹੀ ਅਤੇ ਮੂੰਹ ਸੁੱਕ ਰਿਹਾ ਹੈ , ਤਾਂ ਤੁਹਾਨੂੰ ਜੋਗ੍ਰੇਨਸ ਸਿੰਡਰੋਮ ਦੀ ਸੰਭਾਵਨਾ ਹੋ ਸਕਦੀ ਹੈ । ਇਸ ਸਿੰਡਰੋਮ ਦੀ ਵਜ੍ਹਾ ਨਾਲ ਮੂੰਹ ਸੁੱਕਣਾ ਅਤੇ ਅੱਖਾਂ ਡ੍ਰਾਈ ਰਹਿੰਦੀਆਂ ਹਨ । ਇਹ ਇੱਕ ਇਮਿਊਨ ਡਿਸਆਰਡਰ ਹੈ । ਜੇਕਰ ਤੁਹਾਡੀਆਂ ਅੱਖਾਂ ਬਹੁਤ ਜ਼ਿਆਦਾ ਡਰਾਈ ਹੋ ਰਿਹਾ ਹੈ । ਅਤੇ ਮੂੰਹ ਬਹੁਤ ਜ਼ਿਆਦਾ ਸੁੱਕ ਰਿਹਾ ਹੈ , ਤਾਂ ਤੁਸੀਂ ਇਸ ਨੂੰ ਗਰਮੀ ਦਾ ਕਾਰਨ ਨਾ ਸਮਝੋ । ਇਹ ਕਿਸੇ ਜੋਗ੍ਰੇਨਸ ਸਿੰਡ੍ਰੋਮ ਦੀ ਸੰਭਾਵਨਾ ਹੋ ਸਕਦੀ ਹੈ ।

ਛਾਤੀ ਵਿੱਚ ਦਰਦ

ਬਹੁਤ ਸਾਰੇ ਲੋਕਾਂ ਨੂੰ ਛਾਤੀ ਵਿਚ ਦਰਦ ਹੁੰਦਾ ਹੈ , ਤਾਂ ਉਹ ਇਸ ਨੂੰ ਗੈਸ ਦੀ ਸਮੱਸਿਆ ਮੰਨ ਲੈਂਦੇ ਹਨ । ਪਰ ਉਹ ਗੈਸ ਦੇ ਦਰਦ ਅਤੇ ਦਿਲ ਦੇ ਦੌਰੇ ਦੇ ਦਰਦ ਵਿੱਚ ਅੰਤਰ ਨੂੰ ਨਹੀਂ ਸਮਝਦੇ । ਦਿਲ ਤੇ ਦੌਰੇ ਦੇ ਦਰਦ ਵਿੱਚ ਬੇਚੈਨੀ ਬਹੁਤ ਜ਼ਿਆਦਾ ਹੁੰਦੀ ਹੈ । ਛਾਤੀ ਵਿੱਚ ਦਰਦ ਗੈਸ ਅਤੇ ਦਿਲ ਦੇ ਦੌਰੇ ਦੋਨਾਂ ਦਾ ਸੰਕੇਤ ਹੋ ਸਕਦਾ ਹੈ ।

ਥੋੜ੍ਹਾ ਜਿਹਾ ਤੁਰਨ ਤੇ ਸਾਹ ਫੁੱਲਣਾ

ਕਈ ਲੋਕ ਕੁਝ ਪੌੜੀਆਂ ਚੜ੍ਹਦੇ ਜਾਂ ਉਤਰਦੇ ਹੈ , ਜਾਂ ਥੋੜ੍ਹਾ ਜਿਹਾ ਚਲਦੇ ਫਿਰਦੇ ਹੈ , ਤਾਂ ਸਾਹ ਫੁੱਲਣ ਲੱਗ ਜਾਂਦਾ ਹੈ । ਸਾਹ ਫੁੱਲਣ ਦੀ ਸਮੱਸਿਆ ਕਈ ਵਜ੍ਹਾ ਨਾਲ ਹੋ ਸਕਦੀ ਹੈ । ਖੂਨ ਦੀ ਕਮੀ ਦੇ ਕਾਰਨ ਵੀ ਸਾਹ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ , ਤੇ ਦੂਜਾ ਸੀ ਓ ਪੀ ਡੀ ਦਾ ਵੀ ਸੰਕੇਤ ਹੋ ਸਕਦਾ ਹੈ । ਜੇਕਰ ਤੁਹਾਨੂੰ ਨੌਰਮਲ ਚੱਲਣ ਵਿਚ ਵੀ ਸਾਹ ਫੁੱਲ ਰਿਹਾ ਹੈ , ਤਾਂ ਤੁਸੀਂ ਡਾਕਟਰ ਨੂੰ ਜਰੂਰ ਦਿਖਾਓ । ਹਾਰਟ ਦੇ ਠੀਕ ਤਰੀਕੇ ਨਾਲ ਪੰਪ ਨਾ ਕਰਨ ਅਤੇ ਫੇਫੜਿਆਂ ਵਿੱਚ ਆਕਸੀਜਨ ਨਹੀਂ ਜਾਣ ਦੀ ਵਜ੍ਹਾ ਨਾਲ ਵੀ ਸਾਹ ਫੁੱਲਣ ਲੱਗ ਜਾਂਦਾ ਹੈ ।

ਮਿੱਟੀ ਖਾਣ ਦਾ ਜੀਅ ਕਰਨਾ

ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਮਿੱਟੀ ਖਾਣ ਦੀ ਆਦਤ ਹੁੰਦੀ ਹੈ । ਇਹ ਆਦਤ ਸਰੀਰ ਵਿੱਚ ਆਇਰਨ ਦੀ ਕਮੀ ਦੀ ਵਜ੍ਹਾ ਨਾਲ ਹੁੰਦੀ ਹੈ । ਸਰੀਰ ਵਿੱਚ ਆਇਰਨ ਦੀ ਕਮੀ ਆਇਰਨ , ਫੋਲਿਕ ਐਸਿਡ ਅਤੇ ਵਿਟਾਮਿਨ ਬੀ12 ਦੀ ਕਮੀ ਦੀ ਵਜ੍ਹਾ ਨਾਲ ਹੁੰਦੀ ਹੈ ।

ਸਾਡੇ ਸਰੀਰ ਦੀ ਚਮੜੀ ਸਾਡੇ ਸਰੀਰ ਦੇ ਅੰਦਰ ਕੀ ਚੱਲ ਰਿਹਾ ਹੈ , ਇਸ ਬਾਰੇ ਸਭ ਕੁਝ ਦੱਸ ਦਿੰਦੀ ਹੈ । ਅਸੀਂ ਇਨ੍ਹਾਂ ਲੱਛਣਾਂ ਨੂੰ ਪਹਿਚਾਣ ਕੇ ਸਮੇਂ ਸਿਰ ਇਲਾਜ ਕਰਵਾ ਸਕਦੇ ਹਾਂ । ਜੇਕਰ ਤੁਹਾਡੇ ਸਰੀਰ ਵਿਚ ਇਨ੍ਹਾਂ ਵਿਚੋਂ ਕੋਈ ਵੀ ਲੱਛਣ ਦਿਖਾਈ ਦਿੰਦਾ ਹੈ , ਤਾਂ ਤੁਸੀਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ । ਕਿਉਂਕਿ ਇਹ ਸਥਿਤ ਗੰਭੀਰ ਬੀਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਚੈਨਲ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।