ਚਮੜੀ ਤੇ ਬਣੀਆਂ ਹੋਈਆਂ ਗੰਢਾਂ ਲਿਪੋਮਾ ਦਾ ਸੰਕੇਤ ਹੋ ਸਕਦੀਆਂ ਹਨ । ਜਾਣੋ ਇਸਦੇ ਕਾਰਨ ਅਤੇ ਇਲਾਜ ।

ਲਿਪੋਮਾ ਇਕ ਹੌਲੀ ਹੌਲੀ ਵਧਣ ਵਾਲੀ ਗੰਢ ਹੁੰਦੀ ਹੈ । ਇਹ ਇਕ ਵਸਾ ਯੁਕਤ ਗੰਢ ਹੁੰਦੀ ਹੈ । ਇਹ ਜ਼ਿਆਦਾਤਰ ਚਮੜੀ ਅਤੇ ਮਾਸਪੇਸ਼ੀਆਂ ਦੀ ਪਰਤ ਤੇ ਵਿਚ ਹੁੰਦੀ ਹੈ । ਇਸ ਗੰਢ ਨੂੰ ਲਿਪੋਮਾ ਕਿਹਾ ਜਾਂਦਾ ਹੈ । ਇਹ ਜ਼ਿਆਦਾਤਰ ਮੁਲਾਇਮ ਨਹੀਂ ਹੁੰਦੀ ਅਤੇ ਉਂਗਲ ਦੇ ਹਲਕੇ ਜਹੇ ਦਵਾਅ ਦੇ ਨਾਲ ਆਸਾਨੀ ਨਾਲ ਪਤਾ ਚੱਲ ਜਾਂਦੀ ਹੈ । ਇਹ ਸਮੱਸਿਆ ਜ਼ਿਆਦਾਤਰ ਪੰਜਾਹ ਸਾਲ ਦੀ ਉਮਰ ਹੋਣ ਤੇ ਪਤਾ ਚੱਲਦੀ ਹੈ । ਕੁਝ ਲੋਕਾਂ ਦੇ ਇਕ ਤੋਂ ਜ਼ਿਆਦਾ ਲਿਪੋਮਾ ਦੀ ਸਮੱਸਿਆ ਹੋ ਸਕਦੀ ਹੈ ।

ਲਿਪੋਮਾ ਕਿਸੇ ਵੀ ਤਰ੍ਹਾਂ ਦਾ ਕੈਂਸਰ ਨਹੀਂ ਹੁੰਦਾ ਅਤੇ ਇਸ ਦਾ ਕੋਈ ਡਰ ਵੀ ਨਹੀਂ ਹੁੰਦਾ । ਇਸ ਲਈ ਇਸ ਦਾ ਇਲਾਜ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ । ਪਰ ਕਈ ਵਾਰ ਲਿਪੋਮਾ ਦੀ ਸਮੱਸਿਆ ਗੰਭੀਰ ਹੋ ਸਕਦੀ ਹੈ । ਜੇਕਰ ਤੁਹਾਨੂੰ ਲਿਪੋਮਾ ਵਿਚ ਦਰਦ ਮਹਿਸੂਸ ਹੁੰਦਾ ਹੈ ਅਤੇ ਇਹ ਵਧ ਰਿਹਾ ਹੈ , ਤਾਂ ਇਸ ਨੂੰ ਹਟਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਇਹ ਸਮੱਸਿਆ ਤੁਹਾਨੂੰ ਸਰੀਰ ਦੇ ਕਿਸੇ ਵੀ ਅੰਗ ਤੇ ਹੋ ਸਕਦੀ ਹੈ । ਜਿਵੇਂ ਗਰਦਨ , ਮੋਢੇ , ਪਿੱਠ , ਪੇਟ , ਹੱਥ ਤੇ ਵੀ ਹੋ ਸਕਦੀ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ । ਚਮੜੀ ਵਿਚ ਲਿਪੋਮਾ ਦੀ ਸਮੱਸਿਆ ਹੋਣ ਦੇ ਮੁੱਖ ਲੱਛਣ , ਕਾਰਨ ਅਤੇ ਇਸਦੇ ਲਈ ਇਲਾਜ ।

ਲਿਪੋਮਾ ਦੇ ਮੁੱਖ ਲੱਛਣ

ਲਿਪੋਮਾ ਦੀ ਸਮੱਸਿਆ ਜ਼ਿਆਦਾਤਰ ਓਪਰੀ ਚਮੜੀ ਦੀ ਪਰਤ ਥੱਲੇ ਹੁੰਦੀ ਹੈ ।

ਇਹ ਗੰਢ ਨਰਮ ਹੁੰਦੀ ਹੈ । ਜੇਕਰ ਤੁਸੀਂ ਇਸ ਵਿੱਚ ਉਂਗਲ ਦਬਾਉਂਦੇ ਹੋ , ਤਾਂ ਇਹ ਆਸਾਨੀ ਨਾਲ ਇੱਧਰ ਉੱਧਰ ਚੱਲਣ ਲੱਗਦੀ ਹੈ ।

ਜ਼ਿਆਦਾਤਰ ਇਹ ਗੰਢ ਛੋਟੀ ਹੁੰਦੀ ਹੈ , ਇਹ ਸਿਰਫ਼ ਦੋ ਇੰਚ ਤੋਂ ਘੱਟ ਹੋ ਸਕਦੀ ਹੈ । ਪਰ ਕਈ ਵਾਰੀ ਇਹ ਵਧ ਵੀ ਸਕਦੀ ਹੈ ।

ਲਿਪੋਮਾ ਦਰਦਨਾਕ ਹੋ ਸਕਦਾ ਹੈ । ਜੇਕਰ ਇਹ ਗੰਢ ਵਧਣ ਲੱਗਦੀ ਹੈ ਅਤੇ ਨਸਾਂ ਤੇ ਦਬਾਅ ਪੈਣ ਲੱਗਦਾ ਹੈ , ਤਾਂ ਉਨ੍ਹਾਂ ਵਿਚ ਦਰਦ ਵੀ ਹੋ ਸਕਦਾ ਹੈ ।

ਲਿਪੋਮਾ ਦੇ ਮੁੱਖ ਕਾਰਨ

ਜ਼ਿਆਦਾਤਰ ਲਿਪੋਮਾ ਹੋਣ ਦਾ ਮੁੱਖ ਕਾਰਨ ਸਮਝਿਆ ਨਹੀਂ ਗਿਆ । ਇਹ ਪਰਿਵਾਰ ਵਿੱਚ ਇੱਕ ਇਨਸਾਨ ਤੋਂ ਦੂਜੇ ਇਨਸਾਨ ਵਿੱਚ ਚੱਲਦੀ ਰਹਿੰਦੀ ਹੈ । ਇਸ ਲਈ ਇਹ ਸਮੱਸਿਆ ਅਨੁਵੰਸ਼ਿਕ ਵੀ ਹੋ ਸਕਦੀ ਹੈ ।

ਲਿਪੋਮਾ ਲਈ ਇਲਾਜ

ਜ਼ਿਆਦਾਤਰ ਲਿਪੋਮਾ ਦੇ ਲਈ ਇਲਾਜ ਜ਼ਰੂਰੀ ਨਹੀਂ ਹੁੰਦਾ । ਪਰ ਜੇਕਰ ਇਹ ਸਮੱਸਿਆ ਗੰਭੀਰ ਹੋ ਜਾਵੇ ਅਤੇ ਦਰਦਨਾਕ ਹੋਵੇ ਤਾਂ ਇਸ ਦਾ ਦੋ ਤਰੀਕਿਆਂ ਨਾਲ ਇਲਾਜ ਕੀਤਾ ਜਾ ਸਕਦਾ ਹੈ ।

ਸਰਜਰੀ

ਜ਼ਿਆਦਾ ਧਰਨ ਲਿਪੋਮਾ ਨੂੰ ਸਰਜਰੀ ਕਰਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਇਹ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ ।

ਇੰਜੈਕਸ਼ਨ ਦੀ ਮੱਦਦ

ਇਹ ਵਸਾਯੁਕਤ ਗੰਢ ਨੂੰ ਹਟਾਉਣ ਦੇ ਲਈ ਇੱਕ ਸੂਈ ਅਤੇ ਵੱਡੀ ਸਰਿੰਜ ਦਾ ਉਪਯੋਗ ਕੀਤਾ ਜਾਂਦਾ ਹੈ ਅਤੇ ਇਨਫੈਕਸ਼ਨ ਰਾਹੀਂ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸੰਬੰਧੀ ਹੋਰ ਸਮੱਸਿਆਵਾਂ ਅਤਿ ਘਰੇਲੂ ਨੁਸਖ਼ੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।