ਹੱਥਾਂ ਪੈਰਾਂ ਵਿਚ ਪਸੀਨਾ ਆਉਂਦਾ ਹੈ ਤਾਂ ਅਪਣਾਓ ਇਹ ਘਰੇਲੂ ਨੁਸਖੇ ।

ਅੱਜ ਕੱਲ੍ਹ ਸਿਹਤ ਸੰਬੰਧੀ ਸਮੱਸਿਆਵਾਂ ਹੋਣਾ ਇੱਕ ਆਮ ਗੱਲ ਹੋ ਗਈ ਹੈ । ਹਰ ਇਨਸਾਨ ਕਿਸੇ ਨਾ ਕਿਸੇ ਸਮੱਸਿਆ ਤੋਂ ਪ੍ਰੇਸ਼ਾਨ ਜ਼ਰੂਰ ਹੈ । ਪਰ ਕੁਝ ਸਮੱਸਿਆਵਾਂ ਦਾ ਹੋਣਾ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ । ਜਿਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਪਸੀਨਾ ਆਉਣਾ । ਵੈਸੇ ਤਾਂ ਪਸੀਨਾ ਆਉਣਾ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦਾ ਹੈ । ਕਿਉਂਕਿ ਇਹ ਸਰੀਰ ਦੇ ਤਾਪਮਾਨ ਨੂੰ ਇਕੋ ਜਿਹਾ ਬਣਾਉਣ ਵਿੱਚ ਮਦਦ ਕਰਦਾ ਹੈ । ਪਰ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਹੱਥਾਂ ਅਤੇ ਪੈਰਾਂ ਵਿਚ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ।

ਇਸ ਲਈ ਉਹ ਲੋਕਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ । ਪਰ ਗਰਮੀਆਂ ਦੇ ਸਮੇਂ ਸਾਨੂੰ ਪਸੀਨਾ ਆਉਣਾ ਇੱਕ ਆਮ ਸਮੱਸਿਆ ਹੈ । ਪਰ ਕਈ ਲੋਕਾਂ ਨੂੰ ਸਰਦੀਆਂ ਵਿੱਚ ਵੀ ਪੈਰਾਂ ਅਤੇ ਹੱਥਾਂ ਵਿੱਚ ਪਸੀਨਾ ਆਉਂਦਾ ਹੈ । ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਪਸੀਨਾ ਆਉਂਦਾ ਹੈ , ਤਾਂ ਇਸ ਨੂੰ ਹਾਈਪਰ ਹਾਈਡਰੋਸਿਸ ਰੋਗ ਕਿਹਾ ਜਾਂਦਾ ਹੈ । ਜਿਨ੍ਹਾਂ ਲੋਕਾਂ ਨੂੰ ਇਹ ਰੋਗ ਹੁੰਦਾ ਹੈ ਉਨ੍ਹਾਂ ਦੀਆਂ ਪਸੀਨੇ ਦੀਆਂ ਗ੍ਰੰਥੀਆਂ ਜ਼ਿਆਦਾ ਸਰਗਰਮ ਹੁੰਦੀਆਂ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਹੱਥਾਂ ਪੈਰਾਂ ਵਿੱਚ ਪਸੀਨਾ ਆਉਣ ਤੋਂ ਰੋਕਣ ਦੇ ਲਈ ਕੁਝ ਘਰੇਲੂ ਨੁਸਖੇ ।

ਨਿੰਬੂ ਦਾ ਰਸ

ਨਿੰਬੂ ਦੇ ਰਸ ਵਿੱਚ ਇੱਕ ਚਮਚ ਬੇਕਿੰਗ ਸੋਡਾ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸ ਨੂੰ ਹੱਥਾਂ ਪੈਰਾਂ ਤੇ ਲਗਾਓ । ਫਿਰ 10 ਮਿੰਟ ਬਾਅਦ ਹੱਥਾਂ ਪੈਰਾਂ ਨੂੰ ਧੋ ਲਓ । ਕੁਝ ਦਿਨ ਲਗਾਤਾਰ ਇਸ ਤਰ੍ਹਾਂ ਕਰਨ ਨਾਲ ਇਹ ਸਮੱਸਿਆ ਜਲਦ ਠੀਕ ਹੋ ਜਾਵੇਗੀ ।

ਸੇਬ ਦਾ ਸਿਰਕਾ

ਸਭ ਤੋਂ ਪਹਿਲਾਂ ਹੱਥਾਂ ਪੈਰਾਂ ਨੂੰ ਕੋਸੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ ਅਤੇ ਥੋੜ੍ਹਾ ਜਿਹਾ ਸੇਬ ਦਾ ਸਿਰਕਾ ਹੱਥਾਂ ਪੈਰਾਂ ਤੇ ਲਗਾ ਕੇ ਸੌ ਜਾਓ । ਸਵੇਰੇ ਉੱਠ ਕੇ ਹੱਥਾਂ ਪੈਰਾਂ ਨੂੰ ਧੋ ਲਓ । ਹੱਥਾਂ ਪੈਰਾਂ ਚ ਪਸੀਨਾ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ ।

ਨਮਕ ਦਾ ਪਾਣੀ

ਜੇਕਰ ਤੁਹਾਨੂੰ ਹੱਥਾਂ ਪੈਰਾਂ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਰੋਜ਼ਾਨਾ ਹੱਥਾਂ ਪੈਰਾਂ ਨੂੰ 15 ਮਿੰਟ ਕੋਸੇ ਪਾਣੀ ਵਿਚ ਨਮਕ ਮਿਲਾ ਕੇ ਡੁਬੋ ਕੇ ਰੱਖੋ । ਇਸ ਤਰ੍ਹਾਂ ਕਰਨ ਨਾਲ ਪਸੀਨਾ ਘੱਟ ਆਉਂਦਾ ਹੈ ਅਤੇ ਪਸੀਨੇ ਦੀ ਬਦਬੂ ਦੀ ਸਮੱਸਿਆ ਵੀ ਦੂਰ ਹੁੰਦੀ ਹੈ ।

ਟਮਾਟਰ

ਪਸੀਨੇ ਨੂੰ ਰੋਕਣ ਦੇ ਲਈ ਟਮਾਟਰ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਹੈ ਟਮਾਟਰ ਨੂੰ ਕੱਟ ਲਓ ਅਤੇ ਹੱਥਾਂ ਪੈਰਾਂ ਤੇ ਰਗੜੋ । ਅਤੇ ਇਸ ਤੋਂ 15 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ । ਅਤੇ ਇਸ ਤੋਂ ਇਲਾਵਾ ਹਫਤੇ ਵਿੱਚ ਇੱਕ ਵਾਰ ਟਮਾਟਰ ਦਾ ਜੂਸ ਪੀਣ ਨਾਲ ਵੀ ਇਹ ਸਮੱਸਿਆ ਦੂਰ ਹੋ ਜਾਂਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਧੰਨਵਾਦ ।


Posted

in

by

Tags: