ਵਾਲ ਝੜਨ ਦੀ ਸਮੱਸਿਆ ਵਿੱਚ ਇਨ੍ਹਾਂ ਚੀਜ਼ਾਂ ਦਾ ਸੇਵਨ , ਭੁੱਲ ਕੇ ਵੀ ਨਾ ਕਰੋ ।

ਬਹੁਤ ਸਾਰੇ ਲੋਕਾਂ ਨੂੰ ਵਾਲ ਝੜਨ ਦੀ ਸਮੱਸਿਆ ਹੁੰਦੀ ਹੈ । ਇਹ ਇੱਕ ਆਮ ਸਮੱਸਿਆ ਹੈ । ਪਰ ਕਈ ਵਾਰ ਵਾਲ ਝੜਨ ਦੀ ਸਮੱਸਿਆ ਸਰੀਰ ਵਿਚ ਵਿਟਾਮਿਨ ਦੀ ਕਮੀ ਅਤੇ ਬਿਮਾਰੀਆਂ ਦੇ ਕਾਰਨ ਵੀ ਹੋ ਸਕਦੀ ਹੈ । ਪਰ ਕਈ ਵਾਰ ਇਹ ਸਮੱਸਿਆ ਜ਼ਿਆਦਾ ਤਣਾਅ ਅਤੇ ਪ੍ਰਦੂਸ਼ਣ ਦੇ ਕਾਰਨ ਵੀ ਹੁੰਦੀ ਹੈ । ਜਦੋਂ ਇਹ ਸਮੱਸਿਆ ਕਈ ਲੋਕਾਂ ਨੂੰ ਹੁੰਦੀ ਹੈ , ਤਾਂ ਉਹ ਕਈ ਤਰ੍ਹਾਂ ਦੇ ਹੇਅਰ ਪ੍ਰੋਡਕਟਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਨ । ਪਰ ਵਾਲ ਝੜਣ ਦੀ ਸਮੱਸਿਆ ਕਾਫ਼ੀ ਹੱਦ ਤਕ ਸਾਡੇ ਖਾਣ ਪੀਣ ਤੇ ਜ਼ਿੰਮੇਵਾਰ ਹੋ ਸਕਦੀ ਹੈ । ਕਿਉਂਕਿ ਕਈ ਵਾਰ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਦੇ ਹਾਂ । ਜਿਸ ਨਾਲ ਬਾਲ ਕਮਜ਼ੋਰ ਅਤੇ ਝੜਣ ਲੱਗਦੇ ਹਨ ।

ਸਾਡਾ ਆਹਾਰ ਸਾਡੀ ਸਿਹਤ ਨੂੰ ਤੰਦਰੁਸਤ ਰੱਖਦਾ ਹੈ ਅਤੇ ਇਸ ਦੇ ਨਾਲ ਨਾਲ ਸਾਡੀ ਨੈਚੁਰਲ ਸੁੰਦਰਤਾ ਨੂੰ ਵੀ ਵਧਾਉਂਦਾ ਹੈ । ਜੇ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ ਰਹੇ ਹਨ । ਤਾਂ ਤੁਸੀਂ ਸਿਰਫ ਹੇਅਰ ਪ੍ਰੋਡਕਟਸ ਨੂੰ ਇਸਤੇਮਾਲ ਨਾ ਕਰੋ । ਬਲਕਿ ਆਪਣੇ ਆਹਾਰ ਤੇ ਵੀ ਧਿਆਨ ਦਿਓ । ਕਿਉਂਕਿ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ । ਜੋ ਸਾਡੇ ਵਾਲ ਝੜਣ ਦੀ ਸਮੱਸਿਆ ਨੂੰ ਵਧਾ ਸਕਦੀਆਂ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਚੀਜ਼ਾਂ । ਜਿਨ੍ਹਾਂ ਨਾਲ ਵਾਲ ਝੜਣ ਦੀ ਸਮੱਸਿਆ ਵਧ ਜਾਂਦੀ ਹੈ । ਜੇ ਤੁਹਾਡੇ ਵਾਲ ਬਹੁਤ ਜ਼ਿਆਦਾ ਚੜ੍ਹਦੇ ਹਨ , ਤਾਂ ਤੁਸੀਂ ਇਨ੍ਹਾਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਨਾਂ ਕਰੋ ।

ਸ਼ੂਗਰ ਫੂਡਜ਼

ਜੇ ਤੁਹਾਡੀ ਪਾਲ ਬਹੁਤ ਜ਼ਿਆਦਾ ਝੜ ਰਹੇ ਹਨ ਅਤੇ ਤੁਹਾਨੂੰ ਇਹ ਪ੍ਰੇਸ਼ਾਨੀ ਵਧ ਰਹੀ ਹੈ , ਤਾਂ ਤੁਸੀਂ ਮਿੱਠੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਾ ਕਰੋ । ਕਿਉਂਕਿ ਸ਼ੂਗਰ ਫੂਡਜ਼ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਵਿਚ ਬਲੱਡ ਸਰਕੁਲੇਸ਼ਨ ਸਹੀ ਤਰ੍ਹਾਂ ਨਹੀਂ ਹੁੰਦਾ । ਇਸ ਲਈ ਸਿਰ ਵਿੱਚ ਬਲੱਡ ਸਰਕੁਲੇਸ਼ਨ ਸਹੀ ਤਰ੍ਹਾਂ ਨਾ ਹੋਣ ਦੇ ਕਾਰਨ ਵਾਲਾਂ ਦੀ ਗ੍ਰੋਥ ਸਹੀ ਤਰ੍ਹਾਂ ਨਹੀਂ ਹੁੰਦੀ ਅਤੇ ਵਾਲ ਝੜਨ ਦੀ ਸਮੱਸਿਆ ਹੋਣ ਲੱਗਦੀ ਹੈ । ਇਸ ਲਈ ਵਾਲ ਝੜਣ ਦੀ ਸਮੱਸਿਆ ਵਿੱਚ ਮਿੱਠੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਜਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਹੈ ।

ਐਲਕੋਹਲ

ਜਦੋਂ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਅਲਕੋਹਲ ਦਾ ਸੇਵਨ ਕਰਨ ਲੱਗਦੇ ਹੋ , ਤਾਂ ਤੁਹਾਡੇ ਸਰੀਰ ਵਿਚ ਜਿੰਕ ਦਾ ਅਬਜ਼ਰਵੇਸ਼ਨ ਘੱਟ ਹੁੰਦਾ ਹੈ । ਇਹ ਜਿੰਕ ਵਾਲਾਂ ਦੀ ਗ੍ਰੋਥ ਲਈ ਬਹੁਤ ਜ਼ਿਆਦਾ ਜ਼ਰੂਰੀ ਪੋਸ਼ਕ ਤੱਤ ਹੁੰਦਾ ਹੈ । ਜੇਕਰ ਇਹ ਸਾਡੀ ਸਿਹਤ ਨੂੰ ਚੰਗੀ ਤਰ੍ਹਾਂ ਨਾ ਮਿਲੇ ਤਾਂ ਇਸ ਨਾਲ ਵਾਲ ਝੜਣ ਦੀ ਸਮੱਸਿਆ ਹੋ ਜਾਂਦੀ ਹੈ ।

ਮੇਧਾ ਅਤੇ ਵਾਈਟ ਬਰੈੱਡ

ਜੇਕਰ ਤੁਸੀਂ ਸਟਾਰਚ ਫੂਡ ਆਈਟਮਾਂ ਜਿਵੇਂ ਮੇਧਾ , ਵ੍ਹਾਈਟ ਪਾਸਤਾ , ਵਾਈਟ ਬ੍ਰੈੱਡ ਜਿਹੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਹੋ , ਤਾਂ ਤੁਹਾਡੇ ਸਰੀਰ ਵਿੱਚ ਸ਼ੂਗਰ ਲੇਵਲ ਵਧਣ ਲੱਗੇਗਾ ਅਤੇ ਵਾਲ ਝੜਨ ਦੀ ਸਮੱਸਿਆ ਹੁਣ ਲੱਗੇਗੀ । ਇਸ ਲਈ ਵਾਲ ਝੜਨ ਦੀ ਸਮੱਸਿਆ ਵਿੱਚ ਸਟਾਰਸ ਫੂਡ ਦਾ ਘੱਟ ਤੋਂ ਘੱਟ ਸੇਵਨ ਕਰੋ ।

ਸੀਫੂਡ ਅਤੇ ਮੱਛੀ

ਜੇ ਤੁਹਾਡੀ ਡਾਈਟ ਵਿੱਚ ਮਰਕਰੀ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ , ਤਾਂ ਇਸ ਨਾਲ ਵੀ ਵਾਲ ਝੜਨ ਦੀ ਸਮੱਸਿਆ ਹੋ ਸਕਦੀ ਹੈ । ਜਿਵੇਂ ਤੁਸੀਂ ਸੀ ਫੂਡਸ ਅਤੇ ਮੱਛੀ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਦੇ ਹੋ । ਚੌਂਕੀ ਸੀ ਫੂਡਸ ਅਤੇ ਮੱਛੀ ਵਿੱਚ ਮਰਕਰੀ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ । ਇਸ ਲਈ ਟੂਨਾ ਮੱਛੀ ਅਤੇ ਮੈਕਰੀਲ ਦਾ ਸੇਵਨ ਘੱਟ ਮਾਤਰਾ ਵਿੱਚ ਕਰੋ ।

ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ

ਜੇ ਤੁਸੀਂ ਬਹੁਤ ਘੱਟ ਕੈਲਰੀ ਵਾਲੀ ਡਾਈਟ ਲੈ ਰਹੇ ਹੋ , ਤਾਂ ਇਸ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ ਅਤੇ ਵਾਲ ਝੜਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ।

ਆਪਣੀ ਡਾਈਟ ਚ ਪ੍ਰੋਟੀਨ ਓਮੇਗਾ ਥ੍ਰੀ ਫੈਟੀ ਏਸਿਡ ਜ਼ਰੂਰ ਸ਼ਾਮਲ ਕਰੋ ।

ਵਾਲ ਝੜਨ ਦੀ ਸਮੱਸਿਆ ਵਿੱਚ ਆਪਣੇ ਖਾਣੇ ਵਿੱਚ ਜਿੰਕ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਜ਼ਿਆਦਾ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।