ਗਰਮੀ ਵਿੱਚ ਪੇਟ ਦੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਜ਼ਰੂਰ ਅਪਣਾਓ ਇਹ ਨੁਸਖੇ

ਅੱਜ ਕੱਲ ਬਦਲਦੇ ਖਾਣ ਪੀਣ ਅਤੇ ਗਲਤ ਆਦਤਾਂ ਕਰਕੇ ਹਰ ਘਰ ਵਿਚ ਕੋਈ ਨਾ ਕੋਈ ਬਿਮਾਰ ਜ਼ਰੂਰ ਹੈ । ਇਸ ਵਿੱਚ ਸਭ ਤੋਂ ਜ਼ਿਆਦਾ ਬਿਮਾਰੀ ਪੇਟ ਦੀ ਹੁੰਦੀ ਹੈ । ਪੇਟ ਸਾਡੇ ਸਰੀਰ ਦਾ ਮੁੱਖ ਅੰਗ ਹੈ । ਜੇਕਰ ਪੇਟ ਖਰਾਬ ਰਹਿੰਦਾ ਹੈ ਤਾਂ ਸਾਡੀ ਤਬੀਅਤ ਵੀ ਠੀਕ ਨਹੀਂ ਰਹਿੰਦੀ । ਖਰਾਬ ਪੇਟ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ । ਗਰਮੀਆਂ ਵਿੱਚ ਸਭ ਤੋਂ ਜ਼ਿਆਦਾ ਪੇਟ ਵਿੱਚ ਜਲਨ , ਗੈਸ , ਐਸੀਡਿਟੀ , ਪੇਟ ਦਰਦ ਦੀ ਸਮੱਸਿਆ ਹੁੰਦੀ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੀਆਂ ਆਦਤਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਪੇਟ ਦੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ । ਹਮੇਸ਼ਾ ਪੇਟ ਦੀ ਸਮੱਸਿਆ ਗ਼ਲਤ ਖਾਣ ਪੀਣ ਕਰਕੇ ਹੁੰਦੀ ਹੈ । ਅੱਜ ਕੱਲ੍ਹ ਅਸੀਂ ਜ਼ਿਆਦਾ ਧਿਆਨ ਆਪਣੇ ਖਾਣ ਪੀਣ ਤੇ ਨਹੀਂ ਦਿੰਦੇ । ਜਿਸ ਕਰਕੇ ਗਰਮੀ ਵਿੱਚ ਸਾਨੂੰ ਕਈ ਸਮੱਸਿਆਵਾਂ ਦਾ ਸਾਮਣਾ ਕਰਨਾ ਪੈਂਦਾ ਹੈ ।

ਗਰਮੀ ਵਿੱਚ ਪੇਟ ਦੀਆਂ ਬਿਮਾਰੀਆਂ ਤੋਂ ਬਚਣ ਲਈ ਨੁਸ਼ਖੇ

ਜ਼ਿਆਦਾ ਖਾਣਾ ਨਾ ਖਾਓ

ਖਾਣੇ ਵਿੱਚ ਕਦੇ ਵੀ ਜ਼ਿਆਦਾ ਤਲਿਆ ਭੁੰਨਿਆ ਖਾਣਾ ਨਾ ਖਾਓ । ਇਹ ਸਿਹਤ ਲਈ ਖ਼ਤਰਨਾਕ ਹੈ । ਜੇਕਰ ਤੁਸੀਂ ਰਾਤ ਨੂੰ ਵੀ ਜ਼ਿਆਦਾ ਖਾਣਾ ਖਾ ਕੇ ਸੌਂਦੇ ਹੋ ਤਾਂ ਜਲਦ , ਗੈਸ ਜਾਂ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ । ਇਸ ਲਈ ਕਦੇ ਵੀ ਗਰਮੀ ਵਿੱਚ ਰਾਤ ਨੂੰ ਜ਼ਿਆਦਾ ਖਾਣਾ ਨਾ ਖਾਓ ।

ਦਹੀਂ ਖਾਓ

ਪੇਟ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਦਹੀਂ ਹੁੰਦੀ ਹੈ । ਜੇਕਰ ਤੁਹਾਨੂੰ ਕੋਈ ਵੀ ਪੇਟ ਦੀ ਸਮੱਸਿਆ ਹੈ ਤਾਂ ਦਹੀਂ ਅਤੇ ਲੱਸੀ ਦਾ ਸੇਵਨ ਗਰਮੀਆਂ ਵਿੱਚ ਜ਼ਰੂਰ ਕਰੋ ।

ਹਲਦੀ ਵਾਲਾ ਪਾਣੀ

ਪੇਟ ਦੀ ਗਰਮੀ ਦਾ ਇਲਾਜ ਅਸੀਂ ਹਲਦੀ ਨਾਲ ਵੀ ਕਰ ਸਕਦੇ ਹਾਂ । ਪੇਟ ਦੀ ਗਰਮੀ ਦੀ ਸਮੱਸਿਆ ਹੋਣ ਤੇ ਹਲਦੀ ਵਾਲੇ ਪਾਣੀ ਦੇ ਗਰਾਰੇ ਦਿਨ ਵਿੱਚ 3-4 ਵਾਰ ਕਰੋ ।

ਨਿੰਮ ਦੀ ਦਾਤਣ

ਨਿੰਮ ਨਾਲ ਵੀ ਅਸੀਂ ਪੇਟ ਦੀ ਗਰਮੀ ਦਾ ਇਲਾਜ ਕਰ ਸਕਦੇ ਹਾਂ । ਨਿੰਮ ਪੇਟ ਦੀਆਂ ਸਮੱਸਿਆਵਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਇਸ ਲਈ ਪੇਟ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਰੋਜ਼ਾਨਾ ਨਿੰਮ ਦੀ ਦਾਤਣ ਜ਼ਰੂਰ ਕਰੋ ।

ਨਿੰਬੂ ਦਾ ਪਾਣੀ

ਗਰਮੀਆਂ ਵਿੱਚ ਪੇਟ ਦੀ ਸਮੱਸਿਆਵਾਂ ਤੋਂ ਬਚਣ ਲਈ ਨਿੰਬੂ ਦਾ ਪਾਣੀ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ । ਇਸ ਲਈ ਰੋਜ਼ਾਨਾ ਇਕ ਨਿੰਬੂ ਇੱਕ ਗਿਲਾਸ ਪਾਣੀ ਵਿੱਚ ਨਿਚੋੜ ਕੇ ਜ਼ਰੂਰ ਪੀਓ ।

ਗੁੜ ਦਾ ਪਾਣੀ

ਜੇਕਰ ਤੁਹਾਡੇ ਪੇਟ ਵਿੱਚ ਸੋਜ ਹੋ ਗਈ ਹੈ ਅਤੇ ਪੇਟ ਵਿੱਚ ਗਰਮੀ ਦੀ ਸਮੱਸਿਆ ਹੋ ਗਈ ਹੈ , ਤਾਂ ਗੁੜ ਦਾ ਪਾਣੀ ਪੀਓ ।

ਨਾਰੀਅਲ ਪਾਣੀ ਅਤੇ ਗੰਨੇ ਦਾ ਰਸ

ਤੁਸੀਂ ਰੋਜ਼ਾਨਾ ਨਾਰੀਅਲ ਪਾਣੀ ਅਤੇ ਗੰਨੇ ਦੇ ਰਸ ਦਾ ਸੇਵਨ ਕਰਦੇ ਹੋ , ਤਾਂ ਪੇਟ ਦੀ ਗਰਮੀ ਦੀ ਸਮੱਸਿਆ ਨਹੀਂ ਹੋਵੇਗੀ ।

ਜੇਕਰ ਤੁਸੀਂ ਗਰਮੀਆਂ ਵਿੱਚ ਪੇਟ ਦੀ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ , ਤਾਂ ਹਮੇਸ਼ਾ ਠੰਢੀਆਂ ਚੀਜ਼ਾਂ ਦਾ ਸੇਵਨ ਕਰੋ । ਗਰਮ ਚੀਜ਼ਾਂ ਖਾਣ ਨਾਲ ਹੀ ਪੇਟ ਦੀ ਸਮੱਸਿਆ ਹੁੰਦੀ ਹੈ ।ਉੱਪਰ ਦੱਸੇ ਹੋਏ ਨੁਸਖੇ ਅਪਣਾ ਕੇ ਤੁਸੀਂ ਪੂਰੀ ਗਰਮੀ ਪੇਟ ਦੀ ਸਮੱਸਿਆ ਤੋਂ ਬਚ ਸਕਦੇ ਹੋ ।

ਜਾਣਕਾਰੀ ਚੰਗੀ ਲੱਗੀ ਤਾਂ ਵਧ ਤੋਂ ਵਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: