ਇਹ 5 ਹਰੇ ਫਲ ਖਾਣ ਨਾਲ ਸਿਹਤ ਨੂੰ ਮਿਲਦੇ ਹਨ , ਇਹ ਫਾਇਦੇ ।

ਹਰੇ ਫਲਾਂ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ । ਅਜਿਹਾ ਮੰਨਿਆ ਜਾਂਦਾ ਹੈ ਕਿ ਹਰੇ ਫਲ ਜਾਂ ਸਬਜ਼ੀਆਂ ਵਿੱਚ ਕਲੋਰੋਫਿਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਹਰੇ ਫਲਾਂ ਦਾ ਸੇਵਨ ਕਰਨ ਨਾਲ ਕੋਲੈਸਟਰੋਲ ਦਾ ਲੈਵਲ ਕੰਟਰੋਲ ਵਿਚ ਰਹਿੰਦਾ ਹੈ , ਡਾਇਜੇਸ਼ਨ ਵਧੀਆ ਹੁੰਦਾ ਹੈ । ਥਾਇਰਾਇਡ ਸੰਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ । ਇਸ ਤੋਂ ਇਲਾਵਾ ਸਰੀਰ ਦੀ ਇਮਿਊਨਿਟੀ ਵਧਾਉਣ ਦੇ ਲਈ ਵੀ ਹਰੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ । ਹਰੀ ਸਬਜ਼ੀਆਂ ਅਤੇ ਫ਼ਲ ਖਾਣ ਵਾਲੇ ਲੋਕ ਬਹੁਤ ਜਿਆਦਾ ਖੁਸ਼ ਰਹਿੰਦੇ ਹਨ । ਹਰੇ ਫਲ ਖਾਣ ਵਾਲੇ ਲੋਕਾਂ ਨੂੰ ਦਿਲ ਦੀ ਬੀਮਾਰਿਆਂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਫਲਾਂ ਦਾ ਸੇਵਨ ਨਾਲ ਸਰੀਰ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ।

ਜਾਣੋ ਸਰੀਰ ਲਈ ਫਾਇਦੇਮੰਦ ਫਲ

ਕੀਵੀ

ਕੀਵੀ ਫਲ ਵਿਚ ਵਿਟਾਮਿਨ ਈ , ਸੀ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ । ਇਸ ਵਿੱਚ ਐਂਟੀਔਕਸੀਡੈਂਟ , ਐਂਟੀ-ਇੰਫਲੇਮੇਟਰੀ ਅਤੇ ਹਾਈਪਰਟੇਸਿੰਵ ਗੁਣ ਪਾਏ ਜਾਂਦੇ ਹਨ । ਕੀਵੀ ਵਿੱਚ ਫਲੋਟ ਹੁੰਦਾ ਹੈ । ਗਰਭਵਤੀ ਔਰਤਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ । ਪਲੇਟਲੈਸ ਸੈੱਲ ਵਧਾਉਣ ਦੇ ਲਈ ਡਾਕਟਰ ਕੀਵੀ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ । ਕੀਵੀ ਵਿੱਚ ਗ਼ਲਇਸੇਮਿਕ ਇੰਡੈਕਸ ਘੱਟ ਹੁੰਦਾ ਹੈ । ਡਾਇਬਟੀਜ਼ ਦੇ ਮਰੀਜ਼ ਵੀ ਇਸ ਦਾ ਸੇਵਨ ਕਰ ਸਕਦੇ ਹਨ ।

ਹਰਾ ਸੇਬ

ਹਰੇ ਸੇਬ ਵਿੱਚ ਆਇਰਨ , ਕੈਲਸ਼ੀਅਮ , ਵਿਟਾਮਿਨ ਅਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ । ਹਰੇ ਸੇਬ ਵਿੱਚ ਮੌਜੂਦ ਕਿਊਰਸੇਟਿਨ ਤੱਤ ਨਾਲ ਮੈਂਟਲ ਹੈਲਥ ਨੂੰ ਵਧੀਆ ਬਣਾਉਣ ਵਿੱਚ ਮੱਦਦ ਮਿਲਦੀ ਹੈ । ਜਿਨ੍ਹਾਂ ਲੋਕਾਂ ਦੀ ਹੱਡੀਆਂ ਕਮਜ਼ੋਰ ਹਨ , ਉਨ੍ਹਾਂ ਨੂੰ ਹਰੇ ਸੇਬ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਇਸ ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਹੈ । ਜਿਸ ਦਾ ਸੇਵਨ ਕਰਨ ਨਾਲ ਵਜ਼ਨ ਘੱਟ ਕਰਨ ਵਿੱਚ ਮਦਦ ਮਿਲਦੀ ਹੈ ।

ਅਮਰੂਦ

ਅਮਰੂਦ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ । ਇਸ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ । ਇਸ ਦਾ ਸੇਵਨ ਕਰਨ ਨਾਲ ਤਨਾਵ ਘਟ ਹੁੰਦਾ ਹੈ । ਅਮਰੂਦ ਵਿਚ ਫਾਈਬਰ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ । ਵਜਨ ਘੱਟ ਕਰਨ ਦੇ ਲਈ ਅਮਰੂਦ ਦਾ ਸੇਵਨ ਫਾਇਦੇਮੰਦ ਹੁੰਦਾ ਹੈ । ਬਲੱਡ ਸ਼ੂਗਰ ਦਾ ਲੇਵਲ ਕੰਟਰੋਲ ਕਰਨ ਦੇ ਲਈ ਅਮਰੂਦ ਦਾ ਸੇਵਨ ਫਾਇਦੇਮੰਦ ਮੰਨਿਆ ਜਾਂਦਾ ਹੈ । ਅੱਖਾਂ ਦੀ ਸਿਹਤ ਦੇ ਲਈ ਵੀ ਅਮਰੂਦ ਫ਼ਾਇਦੇਮੰਦ ਹੁੰਦਾ ਹੈ । ਇਸ ਫਲ ਵਿੱਚ ਵਿਟਾਮਿਨ ਏ , ਸੀ , ਫੋਲੇਟ , ਕੋਪਰ ਅਤੇ ਜਿੰਕ ਵਰਗੇ ਪੋਸ਼ਕ ਤੱਤ ਹੁੰਦੇ ਹਨ ।

ਆਂਵਲਾ

ਆਂਵਲੇ ਵਿਚ ਵਿਟਾਮਿਨ-ਸੀ , ਵਿਟਾਮਿਨ ਏ ਬੀ ਕੰਪਲੈਕਸ , ਪੋਟਾਸੀਅਮ , ਕੈਲਸ਼ੀਅਮ , ਮੈਗਨੀਸ਼ਮ , ਆਇਰਨ , ਕਾਰਬੋਹਾਈਡਰੇਟ , ਫਾਈਬਰ ਅਤੇ ਡਾਇਯੂਰੇਟਿਕ ਐਸਿਡ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ । ਆਵਲੇ ਵਿੱਚ ਕਰੋਮੀਅਮ ਨਾਮ ਦਾ ਤੱਤ ਪਾਇਆ ਜਾਂਦਾ ਹੈ , ਜਿਸ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਮੱਦਦ ਮਿਲਦੀ ਹੈ । ਆਂਵਲੇ ਦਾ ਸੇਵਨ ਕਰਨ ਨਾਲ ਡਾਇਜੈਸਟਿਵ ਵਧੀਆ ਹੁੰਦਾ ਹੈ । ਸ਼ੰਕਰਮਨ ਨਾਲ ਲੜਨ ਦੇ ਲਈ ਆਂਵਲੇ ਦਾ ਸੇਵਨ ਕਰਨਾ ਚਾਹੀਦਾ ਹੈ , ਕਿਉਂਕਿ ਇਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ।

ਅੰਗੂਰ

ਅੰਗੂਰ ਵਿਚ ਵਿਟਾਮਿਨ ਏ , ਵਿਟਾਮਿਨ ਸੀ , ਵਿਟਾਮਿਨ-ਬੀ , ਪੋਟਾਸ਼ੀਅਮ , ਕੈਲਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ । ਅੰਗੂਰ ਵਿੱਚ ਫਲੇਵੋਨਾਇਡ , ਐਂਟੀ ਆਕਸੀਡੈਂਟ ਵੀ ਪਾਏ ਜਾਂਦੇ ਹਨ ।ਅੰਗੂਰ ਦਾ ਸੇਵਨ ਕਰਨ ਨਾਲ ਕੋਲੈਸਟਰੋਲ ਦਾ ਲੈਵਲ ਕੰਟਰੋਲ ਵਿਚ ਰਹਿੰਦਾ ਹੈ । ਅੰਗੂਰ ਖਾਣ ਨਾਲ ਕਵਿਕ ਅਨਰਜੀ ਮਿਲਦੀ ਹੈ , ਅਤੇ ਥਕਾਨ ਦੀ ਸਮੱਸਿਆ ਨਹੀਂ ਹੁੰਦੀ । ਜੋ ਲੋਕ ਅੰਗੂਰ ਦਾ ਸੇਵਨ ਕਰਦੇ ਹਨ , ਉਨ੍ਹਾਂ ਨੂੰ ਹਾਈ ਬੀ ਪੀ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ।

ਹਰੇ ਫ਼ਲਾਂ ਦਾ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ , ਅਤੇ ਸਰੀਰ ਸੰਕਰਮਨ ਤੋਂ ਬਚਦਾ ਹੈ । ਇਸ ਲਈ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਡਾਈਟ ਵਿਚ ਫਲਾਂ ਨੂੰ ਜ਼ਰੂਰ ਸ਼ਾਮਲ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।