30 ਰੁਪਏ ਦਾ ਇਹ ਕਾਰਡ ਬਣਾਓ ਅਤੇ ਹਰ ਪ੍ਰਾਈਵੇਟ ਹਸਪਤਾਲ ਤੋਂ ਕਰਵਾਓ 5 ਲੱਖ ਤੱਕ ਦਾ ਮੁਫ਼ਤ ਇਲਾਜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਇੱਕ ਸਕੀਮ ਲਾਂਚ ਕੀਤੀ ਗਈ ਹੈ ਜਿਸ ਦਾ ਨਾਂ ਆਯੂਸ਼ਮਾਨ ਭਾਰਤ ਯੋਜਨਾ ਹੈ । ਇਸ ਸਕੀਮ ਰਾਹੀਂ ਤੁਸੀਂ ਇੱਕ 30 ਰੁਪਏ ਵਿੱਚ ਕਾਰਡ ਬਣਵਾ ਕੇ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾ ਸਕਦੇ ਹੋ । ਇਸ ਕਾਰਡ ਦਾ ਨਾਮ ਗੋਲਡਨ ਕਾਰਡ ਹੈ , ਜੋ ਆਯੁਸ਼ਮਾਨ ਭਾਰਤ ਸਕੀਮ ਨਾਲ ਜੁੜਿਆ ਹੋਇਆ ਹੈ ।

ਇਹ ਸਕੀਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਲਾਂਚ ਕਰ ਦਿੱਤੀ ਗਈ ਹੈ ਅਤੇ ਇਸ ਵਿੱਚ 10 ਕਰੋੜ ਪਰਿਵਾਰਾਂ ਦੇ ਲਗਭਗ 50 ਕਰੋੜ ਮੈਂਬਰ ਸ਼ਾਮਿਲ ਹਨ । ਇਹ ਸਭ ਪਰਿਵਾਰਾਂ ਦੇ ਮੈਂਬਰਾਂ ਲਗਭਗ 5 ਲੱਖ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ ।

ਇਨ੍ਹਾਂ ਜਗ੍ਹਾਂ ਤੋਂ ਬਣਨਗੇ ਇਹ ਕਾਰਡ

ਕਾਰਡ ਬਣਾਉਣ ਲਈ ਸਾਨੂੰ ਜਗ੍ਹਾ ਦਾ ਪਤਾ ਵੀ ਹੋਣਾ ਜ਼ਰੂਰੀ ਹੈ । ਇਹ ਸਿਰਫ ਦੋ ਜਗ੍ਹਾਂ ਤੋਂ ਹੀ ਬਣਦੇ ਹਨ – ਹਸਪਤਾਲ ਅਤੇ ਕਾਮਨ ਸਰਵਿਸ ਸੈਂਟਰ ( ਸੀ ਐੱਸ ਸੀ )। ਇੱਥੇ ਕਾਰਡ ਬਣਾਉਣ ਲਈ ਸਾਨੂੰ ਤੀਹ ਰੁਪਏ ਦੇਣੇ ਪੈਣਗੇ ਅਤੇ ਉਹ ਕਾਰਡ ਬਣਾ ਕੇ ਅਤੇ ਲੈਮੀਨੇਸ਼ਨ ਕਰ ਕੇ ਦੇਣਗੇ । ਸੀ ਐੱਸ ਸੀ ਇਹ ਪਿੰਡਾਂ ਵਿੱਚ ਅਸਾਨੀ ਨਾਲ ਮਿਲ ਜਾਂਦੇ ਹਨ ਅਤੇ ਉਨ੍ਹਾਂ ਦੱਸਿਆ ਕਿ ਇੱਥੇ ਕਾਰਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।

ਪਹਿਲਾਂ ਸਾਨੂੰ ਇਸ ਸਕੀਮ ਵਿੱਚ ਆਪਣਾ ਨਾਮ ਦੇਖਣਾ ਪਵੇਗਾ ਜੇਕਰ ਨਾਮ ਹੋਵੇਗਾ ਤਾਂ ਸਾਨੂੰ ਗੋਲਡਨ ਕਾਰਡ ਅਸਾਨੀ ਨਾਲ ਬਣ ਜਾਵੇਗਾ ।

ਇਹ ਕਾਰਡ ਹਰ ਵਿਅਕਤੀ ਦਾ ਅਲੱਗ ਅਲੱਗ ਬਣੇਗਾ । ਜੇਕਰ ਇੱਕ ਪਰਿਵਾਰ ਵਿੱਚ 5 ਮੈਂਬਰ ਹਨ ਤਾਂ ਉਹ 5 ਕਾਰਡ ਬਣਵਾ ਸਕਦੇ ਹਨ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ


Posted

in

by

Tags: