ਪੈਰਾਂ ਦੀਆਂ ਮਾਸਪੇਸ਼ੀਆਂ ਵਿਚ ਕਮਜ਼ੋਰੀ ਹੋਣ ਤੇ ਦਿਖਦੇ ਹਨ , ਇਹ ਪੰਜ ਲੱਛਣ । ਜਾਣੋ ਦੂਰ ਕਰਨ ਲਈ ਘਰੇਲੂ ਨੁਸਖੇ ।

ਰੋਜਾਨਾਂ ਦੀ ਭੱਜ ਦੌੜ ਵਿੱਚ ਅਸੀਂ ਆਪਣੀ ਸਿਹਤ ਦਾ ਧਿਆਨ ਨਹੀਂ ਦੇ ਸਕਦੇ , ਅਤੇ ਨਾਲ ਇਹ ਕੰਮ ਦੀ ਟੈਨਸ਼ਨ ਨਾਲ ਸਾਡੀ ਜੀਵਨ-ਸ਼ੈਲੀ ਅਤੇ ਖਾਣ ਦੀਆਂ ਆਦਤਾਂ ਵਿੱਚ ਬਹੁਤ ਤੇਜ਼ੀ ਨਾਲ ਬਦਲਾਵ ਹੋਣ ਲੱਗ ਗਿਆ ਹੈ । ਇਸ ਦਾ ਅਸਰ ਸਾਡੀ ਸਿਹਤ ਤੇ ਦੇਖਣ ਨੂੰ ਮਿਲਦਾ ਹੈ । ਕੁਝ ਖਰਾਬ ਆਦਤਾਂ ਦੇ ਕਾਰਨ ਸਾਡੀ ਸਿਹਤ ਹੌਲੀ-ਹੌਲੀ ਖਰਾਬ ਹੋਣ ਲੱਗ ਜਾਂਦੀ ਹੈ । ਸਹੀ ਡਾਈਟ ਨਾ ਲੈਣ ਦੀ ਵਜਾ ਨਾਲ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲਦਾ । ਜਿਸ ਵਜ੍ਹਾ ਨਾਲ ਕਈ ਤਰ੍ਹਾਂ ਦੇ ਰੋਗ ਹੋਨ ਦੀ ਸੰਭਾਵਨਾ ਵਧ ਜਾਂਦੀ ਹੈ । ਪੋਸ਼ਣ ਦੀ ਕਮੀ ਹੋਣ ਤੇ ਮਾਸਪੇਸ਼ੀਆਂ ਵਿਚ ਕਮਜ਼ੋਰੀ ਆਉਣ ਲੱਗਦੀ ਹੈ । ਮਾਸਪੇਸ਼ੀਆਂ ਵਿਚ ਕਮਜ਼ੋਰੀ ਦੀ ਵਜਾ ਨਾਲ ਤੁਹਾਨੂੰ ਰੋਜ਼ਾਨਾ ਦੇ ਕੰਮ ਕਰਨ ਵਿੱਚ ਪਰੇਸ਼ਾਨੀ ਮਹਿਸੂਸ ਹੋਣ ਲਗਦੀ ਹੈ । ਅਤੇ ਨਾਲ ਹੀ ਤੁਹਾਨੂੰ ਸਬੰਧਿਤ ਹਿੱਸੇ ਵਿੱਚ ਦਰਦ ਮਹਿਸੂਸ ਹੋਣ ਲੱਗਦਾ ਹੈ । ਪੈਰਾਂ ਦੀਆਂ ਮਾਸਪੇਸ਼ੀਆਂ ਵਿਚ ਕਮਜ਼ੋਰੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ । ਇਸ ਸਮੱਸਿਆ ਵਿੱਚ ਤੁਹਾਨੂੰ ਕਈ ਤਰ੍ਹਾਂ ਦੇ ਦਿਖਾਈ ਦਿੰਦੇ ਹਨ ।

ਅੱਜ ਅਸੀਂ ਤੁਹਾਨੂੰ ਪੈਰਾਂ ਦੀਆਂ ਮਾਸਪੇਸ਼ੀਆਂ ਵਿਚ ਕਮਜ਼ੋਰੀ ਹੋਣ ਦੀ ਦਿਖਾਈ ਦੇਣ ਵਾਲੇ ਲੱਛਣ , ਅਤੇ ਇਸ ਨੂੰ ਘੱਟ ਕਰਨ ਦੇ ਲਈ ਕੁਝ ਘਰੇਲੂ ਨੁਸਖਿਆ ਬਾਰੇ ਦੱਸਾਂਗੇ ।

ਪੈਰਾਂ ਦੀਆਂ ਮਾਸਪੇਸ਼ੀਆਂ ਵਿਚ ਕਮਜ਼ੋਰੀ ਹੋਣ ਤੇ ਦਿਖਾਈ ਦੇਣ ਵਾਲੇ ਲੱਛਣ

ਪੈਰਾਂ ਦੀਆਂ ਮਾਸਪੇਸ਼ੀਆਂ ਵਿਚ ਕਮਜ਼ੋਰੀ ਦੇ ਕਈ ਕਾਰਨ ਹੋ ਸਕਦੇ ਹਨ । ਕਈ ਬੀਮਾਰੀਆਂ ਦੀ ਵਜਾ ਨਾਲ ਮਾਸਪੇਸ਼ੀਆਂ ਵਿਚ ਕਮਜ਼ੋਰੀ ਆਉਣ ਲੱਗਦੀ ਹੈ । ਇਸ ਦੇ ਨਾਲ ਹੀ ਤਾਂਤਰਿਕਾਂ ਅਤੇ ਤੰਤ੍ਰਿਕਾ ਤੰਤਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਥਿਤੀਆਂ ਦੀ ਵਜ੍ਹਾ ਨਾਲ ਵੀ ਮਾਸਪੇਸ਼ੀਆਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ । ਅਚਾਨਕ ਪੈਰ ਵਿਚ ਦਰਦ ਜਾਂ ਮਾਸਪੇਸ਼ੀਆਂ ਵਿਚ ਕਮਜ਼ੋਰੀ ਇਕ ਮੈਡੀਕਲ ਕੰਡੀਸ਼ਨ ਹੋ ਸਕਦੀ ਹੈ । ਜਿਸ ਨੂੰ ਇਲਾਜ ਦੇ ਦੁਆਰਾ ਠੀਕ ਕੀਤਾ ਜਾ ਸਕਦਾ ਹੈ । ਪੈਰਾ ਦੀਆਂ ਮਾਸਪੇਸ਼ੀਆਂ ਵਿਚ ਕਮਜ਼ੋਰੀ ਹੋਣ ਤੇ ਦਿਖਾਈ ਦਿੰਦੇ ਹਨ ਇਹ ਲੱਛਣ

ਇਕ ਪੈਰ ਦੀ ਮਾਸਪੇਸ਼ੀਆਂ ਵਿਚ ਕਮਜ਼ੋਰੀ ਮਹਿਸੂਸ ਹੋਣਾ

ਪੈਰਾਂ ਵਿਚ ਹਲਕਾ ਦਰਦ ਹੋਣਾ

ਚੱਲਣ ਵਿੱਚ ਸਮੱਸਿਆਵਾਂ ਹੋਣਾ

ਇਕੋ ਜਗ੍ਹਾ ਤੇ ਖੜ੍ਹੇ ਰਹਿਣ ਵਿੱਚ ਪਰੇਸ਼ਾਨੀ ਹੋਣਾ

ਦੋਨਾਂ ਹੀ ਪੈਰਾਂ ਵਿਚ ਹਲਕਾ ਦਰਦ ਹੋਣਾ

ਪੈਰਾਂ ਦੀਆਂ ਮਾਸਪੇਸ਼ੀਆਂ ਵਿਚ ਏਠਨ ਮਹਿਸੂਸ ਹੋਣਾ

ਪੈਰਾਂ ਵਿੱਚ ਸੁੱਨ ਹੋਣਾ

ਪੈਰਾਂ ਵਿਚ ਝੂਨਝੂਨੀ ਮਹਿਸੂਸ ਹੋਣਾ ਆਦਿ ।

ਪੈਰਾਂ ਦੀਆਂ ਮਾਸਪੇਸ਼ੀਆਂ ਵਿਚ ਕਮਜ਼ੋਰੀ ਦੂਰ ਕਰਨ ਲਈ ਘਰੇਲੂ ਨੁਸਖੇ

ਪੈਰਾਂ ਦੀ ਮਸਾਜ ਕਰੋ

ਪੈਰਾਂ ਦੀਆਂ ਮਾਸਪੇਸ਼ੀਆਂ ਵਿਚ ਕਮਜ਼ੋਰੀ ਮਹਿਸੂਸ ਹੋਣ ਤੇ ਤੁਸੀਂ ਗੁਨਗੂਣੇ ਤੇਲ ਨਾਲ ਮਸਾਜ ਕਰੋ । ਇਸ ਲਈ ਤੁਸੀਂ ਲਸਣ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ । ਇਸ ਨਾਲ ਪੈਰਾਂ ਦੀਆਂ ਨਸਾਂ ਨੂੰ ਖੋਲਣ ਵਿੱਚ ਮਦਦ ਮਿਲਦੀ ਹੈ ।

ਐਕਸਰਸਾਈਜ਼ ਕਰੋ

ਪੈਰਾਂ ਦੀ ਸਟ੍ਰੈਚਿੰਗ ਐਕਸਾਸਾਈਜ ਕਰਨ ਨਾਲ ਤੁਸੀਂ ਮਾਸਪੇਸ਼ੀਆਂ ਦੀ ਸਮੱਸਿਆ ਨੂੰ ਘੱਟ ਕਰ ਸਕਦੇ ਹੋ । ਇਸ ਲਈ ਤੁਸੀਂ ਚੇਅਰ ਪੋਜ , ਟ੍ਰੀ ਪੋਜ , ਹਾਫ ਪੁਸ਼ ਅਪਸ ਕਰ ਸਕਦੇ ਹੋ । ਇਸ ਦੇ ਨਾਲ ਹੀ ਯੋਗ ਦੇ ਆਸਨ ਨਾਲ ਵੀ ਤੁਸੀਂ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ ।

ਵਿਟਾਮਿਨ ਡੀ ਲੈਣਾ ਸ਼ੁਰੂ ਕਰੋ

ਪੈਰਾਂ ਦੀਆਂ ਮਾਸਪੇਸ਼ੀਆਂ ਵਿਚ ਕਮਜ਼ੋਰੀ ਮਹਿਸੂਸ ਹੋਣ ਤੇ ਵਿਟਾਮਿਨ ਡੀ ਲੈਣਾ ਸ਼ੁਰੂ ਕਰੋ । ਇਸ ਲਈ ਤੁਸੀਂ ਦੁੱਧ ਨੂੰ ਡੇਲੀ ਡਾਇਟ ਵਿੱਚ ਸ਼ਾਮਲ ਕਰੋ । ਅਤੇ ਨਾਲ ਹੀ ਜਿੰਨਾ ਸੰਭਵ ਹੋਵੇ ਰੋਜ਼ਾਨਾ 30 ਮਿੰਟ ਧੁੱਪ ਵਿੱਚ ਬੈਠੋ । ਇਸ ਨਾਲ ਵਿਟਾਮਿਨ ਡੀ ਦੀ ਕਮੀ ਪੂਰੀ ਹੋਵੇਗੀ ।

ਪੈਰਾ ਦੀ ਸਿਕਾਈ ਕਰੋ

ਮਾਸਪੇਸ਼ੀਆਂ ਦੀ ਕਮਜ਼ੋਰੀ ਵਿਚ ਤੁਸੀਂ ਪੈਰਾਂ ਦੀ ਸਿਕਾਈ ਕਰ ਸਕਦੇ ਹੋ । ਇਸ ਲਈ ਤੁਸੀਂ ਗਰਮ ਪਾਣੀ ਨੂੰ ਇੱਕ ਕੱਚ ਦੀ ਬੋਤਲ ਵਿੱਚ ਪਾਉ । ਇਸ ਤੋਂ ਬਾਅਦ ਇਸ ਨੂੰ ਕੱਪੜੇ ਨਾਲ ਕਵਰ ਕਰਕੇ ਪੈਰਾਂ ਦੀ ਸਿਕਾਈ ਕਰੋ ।

ਪੈਰਾਂ ਦੀਆਂ ਮਾਸਪੇਸ਼ੀਆਂ ਵਿਚ ਕਮਜ਼ੋਰੀ ਦੇ ਕਈ ਕਾਰਨ ਹੋ ਸਕਦੇ ਹਨ । ਜੇਕਰ ਤੁਹਾਨੂੰ ਪੈਰਾਂ ਵਿਚ ਤੇਜ਼ ਦਰਦ ਮਹਿਸੂਸ ਹੁੰਦਾ ਹੈ , ਇਸ ਸਥਿਤੀ ਵਿਚ ਤੁਸੀਂ ਡਾਕਟਰ ਨਾਲ ਸੰਪਰਕ ਕਰੋ । ਡਾਕਟਰ ਲੱਛਣ ਦੇ ਅਧਾਰ ਤੇ ਤੁਹਾਡਾ ਸਹੀ ਇਲਾਜ ਕਰਨ ਵਿੱਚ ਮਦਦ ਕਰਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।