ਜਾਣੋ ਪੈਰਾਂ ਵਿੱਚ ਸੋਜ ਕਿਹੜੀਆਂ ਬਿਮਾਰੀਆਂ ਦਾ ਸੰਕੇਤ ਹੋ ਸਕਦੀ ਹੈ ।

ਜਦੋਂ ਸਾਡੇ ਹੱਥ ਪੈਰ ਜਾਂ ਕਿਸੇ ਹੋਰ ਅੰਗ ਵਿਚ ਸੱਟ ਜਾਂ ਮੋਚ ਆ ਜਾਂਦੀ ਹੈ ।ਤਾਂ ਕੁਝ ਸਮੇਂ ਬਾਅਦ ਉਸ ਜਗ੍ਹਾ ਤੇ ਸੋਜ ਆ ਜਾਂਦੀ ਹੈ ਕਈ ਵਾਰ ਅਲਰਜੀ ਦੇ ਕਾਰਨ ਵੀ ਬੁੱਲ੍ਹਾਂ , ਅੱਖਾਂ ਦੇ ਕੋਲ ਸੋਜ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ । ਪਰ ਅਕਸਰ ਕੁਝ ਲੋਕਾਂ ਵਿੱਚ ਬਿਨਾਂ ਕਿਸੇ ਕਾਰਨ ਸਰੀਰ ਵਿਚ ਸੋਜ ਦੇਖਣ ਨੂੰ ਮਿਲਦੀ ਹੈ । ਸੋਜ ਜ਼ਿਆਦਾਤਰ ਹੱਥਾਂ ਜਾਂ ਪੈਰਾਂ ਵਿੱਚ ਹੋ ਸਕਦੀ ਹੈ । ਸਭ ਤੋਂ ਜ਼ਿਆਦਾ ਸੋਜ ਲੋਕਾਂ ਦੇ ਪੈਰਾਂ ਵਿਚ ਦੇਖਣ ਨੂੰ ਮਿਲਦੀ ਹੈ । ਕਦੇ-ਕਦੇ ਸੋਜ ਹੋਣਾ ਆਮ ਤੌਰ ਤੇ ਚਿੰਤਾ ਦਾ ਵਿਸ਼ਾ ਨਹੀਂ ਹੁੰਦਾ । ਜੇਕਰ ਕੋਈ ਵਿਅਕਤੀ ਅਕਸਰ ਪੈਰਾਂ ਦੀ ਸੋਜ ਦਾ ਸਾਹਮਣਾ ਕਰਦਾ ਹੈ , ਜਾਂ ਲੰਬੇ ਸਮੇਂ ਤੋਂ ਸੋਜ ਨਾਲ ਪ੍ਰੇਸ਼ਾਨ ਹੈ , ਤਾਂ ਇਹ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ । ਪੈਰਾਂ ਵਿੱਚ ਸੋਜ ਹੋਣਾ ਕਈ ਸਿਹਤ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ । ਇਹ ਸਥਿਤੀ ਕਿਸੇ ਬਿਮਾਰੀ ਦੇ ਕਾਰਨ ਦੇਖਣ ਨੂੰ ਮਿਲਦੀ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੈਰਾਂ ਵਿੱਚ ਸੋਜ ਦੀ ਸਮੱਸਿਆ ਸਰੀਰ ਵਿੱਚ ਕਿਹੜੀ ਬਿਮਾਰੀ ਦਾ ਸੰਕੇਤ ਹੋ ਸਕਦੀ ਹੈ ।

ਜਾਣੋ ਪੈਰਾਂ ਵਿੱਚ ਸੋਜ ਆਉਣਾ ਕਿਹੜੀ ਬਿਮਾਰੀ ਦਾ ਲੱਛਣ ਹੁੰਦਾ ਹੈ ।

ਐਡੀਮਾ

ਇਹ ਇਕ ਅਜਿਹੀ ਸਥਿਤੀ ਹੈ ਜਿਸ ਵਿਚੋਂ ਹਾਰਟ ਵਿੱਚ ਵਾਪਸ ਖੂਨ ਪੰਪ ਕਰਨ ਵਾਲੀ ਵੀਨਸ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀ । ਇਸ ਕਾਰਨ ਬਲੱਡ ਸਰਕੂਲੇਸ਼ਨ ਪ੍ਰਭਾਵਿਤ ਹੁੰਦਾ ਹੈ । ਇਹ ਸਕਿਨ ਦੇ ਥੱਲੇ ਟਿਸ਼ੂ ਵਿੱਚ ਸੋਜ ਦਾ ਕਾਰਨ ਬਣਦਾ ਹੈ , ਅਤੇ ਇਹ ਪੈਰਾਂ ਅਤੇ ਹੱਥਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ ।

ਵਜਨ ਵਧਣਾ

ਪੈਰਾਂ ਵਿੱਚ ਸੋਜ ਦਾ ਕਾਰਨ ਸਰੀਰ ਦਾ ਵਜਨ ਵਧਣਾ ਵੀ ਹੋ ਸਕਦਾ ਹੈ । ਸਰੀਰ ਦਾ ਵਜ਼ਨ ਵਧਣ ਨਾਲ ਪੈਰਾਂ ਵਿੱਚ ਸੋਜ ਦੀ ਸਮੱਸਿਆ ਹੋ ਸਕਦੀ ਹੈ ।

ਖੂਨ ਦੇ ਥੱਕੇ

ਪੈਰਾਂ ਵਿੱਚ ਸੋਜ ਦਾ ਕਾਰਨ ਖੂਨ ਦੇ ਥੱਕੇ ਵੀ ਹੋ ਸਕਦੀ ਹੈ । ਪੈਰਾਂ ਵਿੱਚ ਖੂਨ ਦੇ ਥੱਕੇ ਜੰਮਣ ਦੇ ਕਾਰਨ ਸੋਜ ਦੀ ਸਥਿਤੀ ਪੈਦਾ ਹੋ ਸਕਦੀ ਹੈ ।

ਵਧਦੀ ਉਮਰ

ਵਧਦੀ ਉਮਰ ਦੇ ਲੋਕਾਂ ਵਿੱਚ ਦੇ ਪੈਰਾਂ ਵਿੱਚ ਸੋਜ਼ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ । ਬੁਢਾਪੇ ਵਿੱਚ ਲੋਕ ਸੋਜ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ ।

ਸੱਟ ਲੱਗਣ ਦੇ ਕਾਰਨ

ਪੈਰਾਂ ਅਤੇ ਗਿਟਿਆਂ ਵਿੱਚ ਸੱਟ ਲੱਗਣ ਦੇ ਕਾਰਨ ਵੀ ਸੋਜ ਹੋ ਸਕਦੀ ਹੈ । ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦੀ ਸਰਜਰੀ ਹੋਈ ਹੈ , ਤਾਂ ਵੀ ਸੋਜ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ।

ਹਾਰਮੋਨਲ ਅਸੰਤੁਲਨ

ਔਰਤਾਂ ਵਿੱਚ ਪੀਰੀਅਡ ਦੇ ਸਮੇ ਪੈਰਾਂ ਵਿੱਚ ਸੋਜ ਦੇਖਣ ਨੂੰ ਮਿਲਦੀ ਹੈ । ਕਿਉਂਕਿ ਐਸਟ੍ਰੋਜਨ ਹਾਰਮੋਨ ਦਾ ਸੰਤੁਲਨ ਵਿਗੜਣ ਤੇ ਸੋਜ ਦੀ ਸਮੱਸਿਆ ਹੁੰਦੀ ਹੈ । ਇਸ ਤੋਂ ਇਲਾਵਾ ਪ੍ਰਗਨੈਂਸੀ ਦੇ ਸਮੇਂ ਪੈਰਾਂ ਵਿੱਚ ਸੋਜ ਦੇਖਣ ਨੂੰ ਮਿਲ ਸਕਦੀ ਹੈ ।

ਲੀਵਰ ਦੀ ਸਮਸਿਆ

ਜੇਕਰ ਤੁਹਾਡਾ ਲਿਵਰ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ ਹੈ , ਤਾਂ ਇਸ ਨਾਲ ਸਰੀਰ ਵਿੱਚ ਤਰਲ ਪਦਾਰਥ ਜੰਮਾ ਹੋਣ ਲੱਗਦਾ ਹੈ । ਜਦੋਂ ਪੈਰਾਂ ਵਿਚ ਇਸ ਦਾ ਜਮਾਵ ਜ਼ਿਆਦਾ ਹੋ ਜਾਂਦਾ ਹੈ , ਤਾਂ ਇਸ ਕਾਰਨ ਸੋਜ ਦੇਖਣ ਨੂੰ ਮਿਲਦੀ ਹੈ ।

ਪੈਰਾਂ ਵਿੱਚੋਂ ਸੋਜ ਦੀ ਸਮੱਸਿਆ ਸਰੀਰ ਵਿੱਚ ਕਿਸੇ ਬਿਮਾਰੀ ਦਾ ਕਾਰਨ ਹੋ ਸਕਦੀ ਹੈ । ਜੇਕਰ ਤੁਹਾਡੀ ਸੋਜ ਲੰਬੇ ਸਮੇਂ ਤੋਂ ਠੀਕ ਨਹੀਂ ਹੋ ਰਹੀ , ਤਾਂ ਤੁਹਾਨੂੰ ਆਪਣੇ ਸਰੀਰ ਦਾ ਚੈਕਅੱਪ ਜ਼ਰੂਰ ਕਰਵਾਉਣਾ ਚਾਹੀਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।