ਵਾਇਰਲ ਬੁਖਾਰ ਹੋਣ ਤੇ ਅਪਣਾਓ , ਇਹ ਘਰੇਲੂ ਨੁਸਖੇ ।

ਬਦਲਦੇ ਮੌਸਮ ਵਿਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ । ਕਈ ਲੋਕਾਂ ਮੌਸਮ ਬਦਲਣ ਦੇ ਕਾਰਨ ਵਾਇਰਲ ਬੁਖਾਰ ਦੀ ਸਮੱਸਿਆ ਹੋ ਜਾਂਦੀ ਹੈ । ਵਾਇਰਲ ਬੁਖਾਰ ਵਿੱਚ ਗਲਾ ਦਰਦ , ਖਾਂਸੀ , ਜ਼ੁਕਾਮ ਅਤੇ ਸਰੀਰ ਵਿੱਚ ਦਰਦ ਰਹਿੰਦਾ ਹੈ । ਵਾਇਰਲ ਬੁਖਾਰ ਹੋਣ ਤੇ ਨਾ ਕੁਝ ਖਾਣ ਨੂੰ ਮਨ ਕਰਦਾ ਹੈ ਅਤੇ ਨਾ ਹੀ ਕੁਝ ਪੀਣ ਨੂੰ ਮਨ ਕਰਦਾ ਹੈ । ਜੇਕਰ ਅਸੀਂ ਕੁਝ ਖਾਵਾਂ ਪੀਵਾਂਗੇ ਨਹੀਂ ਤਾਂ ਜਲਦੀ ਠੀਕ ਕਿਸ ਤਰ੍ਹਾਂ ਹੋਵਾਂਗੇ । ਇਸ ਲਈ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ । ਜਿਨ੍ਹਾਂ ਨੂੰ ਖਾਣ ਨਾਲ ਵਾਇਰਲ ਬੁਖਾਰ ਜਲਦੀ ਠੀਕ ਹੋ ਜਾਂਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਚੀਜ਼ਾਂ ਜੋ ਵਾਇਰਲ ਬੁਖਾਰ ਵਿੱਚ ਖਾਣ ਨਾਲ ਵਾਇਰਲ ਬੁਖਾਰ ਬਹੁਤ ਜਲਦੀ ਠੀਕ ਹੋ ਜਾਂਦਾ ਹੈ ।

ਹਰੀ ਪੱਤੇਦਾਰ ਸਬਜ਼ੀਆਂ

ਵਾਇਰਲ ਬੁਖਾਰ ਵਿਚ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ । ਕਿਉਂਕਿ ਇਨ੍ਹਾਂ ਸਬਜ਼ੀਆਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਜਿਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ । ਇਸ ਦੇ ਨਾਲ ਤੁਸੀਂ ਟਮਾਟਰ , ਆਲੂ , ਗਾਜਰ ਜਿਹੀਆਂ ਚੀਜ਼ਾਂ ਵੀ ਖਾ ਸਕਦੇ ਹੋ । ਜੇ ਤੁਹਾਡਾ ਕੁਝ ਖਾਣ ਦਾ ਮਨ ਨਹੀਂ ਹੈ , ਤਾਂ ਸਬਜ਼ੀਆਂ ਦਾ ਸੂਪ ਬਣਾ ਕੇ ਪੀਓ । ਇਹ ਤੁਹਾਨੂੰ ਤੰਦਰੁਸਤ ਕਰਨ ਵਿੱਚ ਮਦਦ ਕਰੇਗਾ ।

ਸੰਤਰੇ ਦਾ ਜੂਸ

ਸੰਤਰੇ ਦਾ ਜੂਸ ਬੁਖਾਰ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ । ਸੰਤਰੇ ਦਾ ਜੂਸ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ । ਜਿਸ ਨਾਲ ਬਹੁਤ ਜਲਦ ਵਾਇਰਲ ਬੁਖਾਰ ਠੀਕ ਹੋ ਜਾਂਦਾ ਹੈ । ਇਸ ਲਈ ਜ਼ਰੂਰੀ ਹੁੰਦਾ ਹੈ , ਸੰਤਰੇ ਦਾ ਜੂਸ ਤਾਜ਼ਾ ਕੱਢ ਕੇ ਪੀਓ ।

ਅਦਰਕ ਦੀ ਚਾਹ

ਵਾਇਰਲ ਬੁਖ਼ਾਰ ਵਿੱਚ ਅਦਰਕ ਦੀ ਚਾਹ ਸਰੀਰ ਨੂੰ ਕਾਫੀ ਰਾਹਤ ਦੇਣ ਦਾ ਕੰਮ ਕਰਦੀ ਹੈ । ਅਦਰਕ ਦੀ ਚਾਹ ਪੀਣ ਨਾਲ ਬਹੁਤ ਜਲਦੀ ਵਾਇਰਲ ਬੁਖ਼ਾਰ ਠੀਕ ਹੁੰਦਾ ਹੈ । ਕਿਉਂਕਿ ਅਦਰਕ ਦੀ ਚਾਹ ਵਿਚ ਪਾਏ ਜਾਣ ਵਾਲੇ ਕੋਲ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦੇ ਹੈ ।

ਨਾਰੀਅਲ ਦਾ ਪਾਣੀ

ਵਾਇਰਲ ਬੁਖਾਰ ਵਿੱਚ ਨਾਰੀਅਲ ਦਾ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ । ਨਾਰੀਅਲ ਦੇ ਪਾਣੀ ਵਿੱਚ ਪ੍ਰਾਕਿਰਤਕ ਐਂਟੀਆਕਸੀਡੈਂਟ ਹੁੰਦੇ ਹਨ । ਜੋ ਵਾਇਰਲ ਬੁਖਾਰ ਨੂੰ ਬਹੁਤ ਜਲਦੀ ਠੀਕ ਕਰਦੇ ਹਨ ।

ਤੁਲਸੀ

ਤੁਲਸੀ ਦਾ ਸੇਵਨ ਖਾਂਸੀ , ਜੁਕਾਮ ਅਤੇ ਬੁਖਾਰ ਵਿੱਚ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ । ਇਹ ਹਰ ਤਰ੍ਹਾਂ ਦੇ ਵਾਇਰਲ ਲਈ ਲਾਭਦਾਇਕ ਹੁੰਦੀ ਹੈ । ਤੁਸੀਂ ਤੁਲਸੀ ਨੂੰ ਚਾਹ ਵਿਚ ਉਬਾਲ ਕੇ ਵੀ ਪੀ ਸਕਦੇ ਹੋ ।

ਕੇਲੇ ਅਤੇ ਸੇਬ ਦਾ ਸੇਵਨ

ਕੇਲੇ ਅਤੇ ਸੇਬ ਵਿਚ ਭਰਪੂਰ ਮਾਤਰਾ ਵਿਚ ਪੋਟਾਸ਼ੀਅਮ ਪਾਇਆ ਜਾਂਦਾ ਹੈ । ਜੋ ਬੁਖਾਰ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ । ਇਸ ਲਈ ਵਾਇਰਲ ਬੁਖਾਰ ਹੋਣ ਤੇ ਕੇਲੇ , ਸੇਬ , ਸੰਤਰਾ ਅਤੇ ਮੌਸੰਮੀ ਜਿਹੇ ਫਲਾਂ ਦਾ ਸੇਵਨ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।