ਰੋਜ਼ਾਨਾ ਭਿੱਜੇ ਹੋਏ ਅੰਜੀਰ ਖਾਣ ਨਾਲ ਸਿਹਤ ਨੂੰ ਮਿਲਦੇ ਹਨ , ਇਹ ਫਾਇਦੇ । ਜਾਣੋ ਸੇਵਨ ਕਰਨ ਦਾ ਸਹੀ ਤਰੀਕਾ

ਅੰਜੀਰ ਨੂੰ ਸਿਹਤ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਇਸ ਲਈ ਜ਼ਿਆਦਾਤਰ ਲੋਕ ਇਸ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰਦੇ ਹਨ । ਅੰਜੀਰ ਵਿੱਚ ਐਂਟੀਔਕਸੀਡੈਂਟ , ਫਾਈਬਰ , ਜਿੰਕ , ਮੈਗਨੀਸੀਅਮ , ਮੈਗਨੀਜ ਅਤੇ ਆਇਰਨ ਵਰਗੇ ਤੱਤ ਪਾਏ ਜਾਂਦੇ ਹਨ । ਇਸ ਲਈ ਜੇਕਰ ਤੁਸੀਂ ਰੋਜ਼ਾਨਾ ਅੰਜੀਰ ਦਾ ਸੇਵਨ ਕਰੋਗੇ , ਤਾਂ ਹਮੇਸ਼ਾ ਫਿੱਟ ਅਤੇ ਹੈਲਦੀ ਰਹਿ ਸਕਦੇ ਹੋ । ਵੈਸੇ ਤਾਂ ਤੁਸੀਂ ਅੰਜੀਰ ਦਾ ਸੇਵਨ ਕਿਸੇ ਵੀ ਤਰਾ ਕਰ ਸਕਦੇ ਹੋ । ਪਰ ਅੰਜੀਰ ਨੂੰ ਭਿਉਂ ਕੇ ਖਾਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ । ਜੀ ਹਾਂ ਅੰਜੀਰ ਨੂੰ ਭਿਉਂ ਕੇ ਖਾਣ ਨਾਲ ਸਰੀਰ ਇਸ ਦੇ ਪੋਸ਼ਕ ਤੱਤਾਂ ਨੂੰ ਅਸਾਨੀ ਨਾਲ ਅਵਸ਼ੋਸ਼ਿਤ ਕਰ ਲੈਂਦਾ ਹੈ । ਭਿੱਜੇ ਹੋਏ ਅੰਜੀਰ ਖਾਣ ਨਾਲ ਵਜ਼ਨ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ । ਭਿੱਜੇ ਹੋਏ ਅੰਜੀਰ ਪੇਟ ਦੇ ਲਈ ਫਾਇਦੇਮੰਦ ਹੁੰਦੇ ਹਨ । ਭਿੱਜੇ ਹੋਏ ਅੰਜੀਰ ਹਾਰਟ ਹੈਲਥ ਲਈ ਵੀ ਫਾਇਦੇਮੰਦ ਮੰਨੇ ਜਾਂਦੇ ਹਨ ।

ਅੱਜ ਅਸੀਂ ਤੁਹਾਨੂੰ ਭਿੱਜੇ ਹੋਏ ਅਜੀਰ ਖਾਣ ਨਾਲ ਸਾਡੇ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ।

ਜਾਣੋ ਭਿੱਜੇ ਹੋਏ ਅੰਜੀਰ ਖਾਣ ਦੇ ਫਾਇਦੇ

ਹਾਰਟ ਹੈਲਥ ਲਈ ਫਾਇਦੇਮੰਦ

ਅੰਜੀਰ ਵਿੱਚ ਮੌਜੂਦ ਐਂਟੀ-ਆਕਸੀਡੈਂਟ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਰੱਖਣ ਵਿੱਚ ਮਦਦ ਕਰਦੇ ਹਨ । ਇਸ ਤੋਂ ਇਲਾਵਾ ਇਹ ਹਾਰਟ ਸਿਹਤ ਦੇ ਲਈ ਵੀ ਵਧੀਆ ਹੁੰਦਾ ਹੈ । ਅੰਜੀਰ ਸਰੀਰ ਵਿਚ ਟਰਾਈਗਿਲਸਰਾਈਡਸ ਦੇ ਲੈਵਲ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ , ਜੋ ਹਾਰਟ ਸੰਬੰਧੀ ਸਮੱਸਿਆਵਾਂ ਦਾ ਮੁੱਖ ਕਾਰਨ ਹੁੰਦਾ ਹੈ ।

ਹੱਡੀਆਂ ਨੂੰ ਮਜ਼ਬੂਤ ਬਣਾਵੇ

ਅੰਜੀਰ ਵਿੱਚ ਕੈਲਸ਼ੀਅਮ , ਫਾਸਫੋਰਸ , ਮੈਗਨੀਸ਼ੀਅਮ , ਪੋਟਾਸ਼ੀਅਮ ਪਾਇਆ ਜਾਂਦਾ ਹੈ । ਇਹ ਸਾਰੇ ਪੋਸ਼ਕ ਤੱਤ ਹੱਡੀਆਂ ਦੀ ਤੰਦਰੂਸਤੀ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ । ਇਹ ਸਾਰੇ ਪੋਸ਼ਕ ਤੱਤ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ।

ਪ੍ਰਜਨਨ ਸ਼ਕਤੀ ਵਧਾਵੇ

ਅੰਜੀਰ ਵਿੱਚ ਜ਼ਿੰਕ ਮੈਂਗਨੀਜ਼ , ਮੈਗਨੀਸ਼ੀਅਮ ਅਤੇ ਆਇਰਨ ਵਰਗੇ ਖਣਿਜ ਪਾਏ ਜਾਂਦੇ ਹਨ । ਇਹ ਸਾਰੇ ਤੱਤ ਪ੍ਰਜਨਨ ਸਿਹਤ ਨੂੰ ਵਧਾਉਂਦੇ ਹਨ । ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਅਤੇ ਫਾਈਬਰ ਹਾਰਮੋਨ ਸੰਤੁਲਨ ਅਤੇ ਪੀਰੀਅਡ ਦੇ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਵਿੱਚ ਬਹੁਤ ਫਾਇਦੇਮੰਦ ਹੁੰਦੇ ਹਨ । ਔਰਤਾਂ ਦੀ ਕਮਜ਼ੋਰੀ ਵਿਚ ਅੰਜੀਰ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ।

ਵਜਨ ਘਟਾਉਣ ਵਿੱਚ ਮਦਦ ਕਰੇ

ਅੰਜੀਰ ਵਿੱਚ ਕੌਪਰ , ਮੈਗਨੀਸ਼ੀਅਮ , ਫਾਸਫੋਰਸ , ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ । ਇਹਨਾਂ ਪੋਸ਼ਕ ਤੱਤਾਂ ਦੀ ਮਦਦ ਨਾਲ ਸਾਡਾ ਮੈਟਾਬੋਲੀਜਮ ਬਿਲਕੁਲ ਸਹੀ ਰਹਿੰਦਾ ਹੈ । ਇਸ ਤੋਂ ਅਲਾਵਾ ਅੰਜੀਰ ਵਿੱਚ ਫਾਇਬਰ ਦੀ ਭਰਪੂਰ ਮਾਤਰਾ ਹੁੰਦੀ ਹੈ , ਜੋ ਸਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਰੱਖਦਾ ਹੈ । ਅੰਜੀਰ ਕੈਲੋਰੀ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ । ਇਸ ਲਈ ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ , ਤਾਂ ਅੰਜੀਰ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ ।

ਬਲੱਡ ਸ਼ੂਗਰ ਘੱਟ ਕਰੇ

ਜੀਂਦ ਵਿੱਚ ਪੋਟਾਸੀਅਮ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ । ਇਹ ਸਾਡੇ ਸਰੀਰ ਵਿੱਚ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਰੱਖਦਾ ਹੈ । ਅੰਜੀਰ ਵਿਚ ਮੌਜੂਦ ਕਲੋਰੋਜੈਨਿਕ ਐਸਿਡ ਬਲੱਡ ਸੂਗਰ ਲੈਵਲ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ । ਸਲਾਦ ਅਤੇ ਸਮੂਦੀ ਵਿਚ ਕੱਟੇ ਹੋਏ ਅੰਜੀਰ ਦਾ ਇਸਤੇਮਾਲ ਕਰ ਸਕਦੇ ਹੋ ।

ਬਲੱਡ ਪ੍ਰੈਸ਼ਰ ਕੰਟਰੋਲ ਕਰੇ

ਅੰਜੀਰ ਵਿਚ ਮੌਜੂਦ ਪੋਟਾਸ਼ੀਅਮ ਬਹੁਤ ਫਾਇਦੇਮੰਦ ਤੱਤ ਹੈ । ਇਸ ਦੇ ਰੋਜ਼ਾਨਾ ਸੇਵਨ ਨਾਲ ਬਲੱਡ ਪ੍ਰੈਸ਼ਰ-ਨੂੰ ਕੰਟ੍ਰੋਲ ਰੱਖਣ ਵਿੱਚ ਮਦਦ ਮਿਲਦੀ ਹੈ , ਅਤੇ ਨਾਲ ਹੀ ਸੋਡੀਅਮ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘੱਟ ਕਰਦਾ ਹੈ , ਜੋ ਬਲੱਡ ਪ੍ਰੈਸ਼ਰ ਦੇ ਲਈ ਬਹੁਤ ਨੁਕਸਾਨਦਾਇਕ ਹੈ । ਅੱਜ ਕੱਲ ਪ੍ਰੋਸੈਸਡ ਫੂਡ ਬਾਜ਼ਾਰਾਂ ਵਿਚ ਜ਼ਿਆਦਾ ਮਿਲਦੇ ਹਨ । ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪੌਟੇਸ਼ਿਅਮ ਨਾਲ ਭਰਪੂਰ ਆਹਾਰ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰੀਏ ।

ਜਾਣੋ ਅੰਜ਼ੀਰ ਖਾਣ ਦਾ ਤਰੀਕਾ

ਭਿੱਜੇ ਹੋਏ ਅੰਜੀਰ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਵੈਸੇ ਤੁਸੀਂ ਸੁੱਕਾ ਅੰਜੀਰ ਵੀ ਖਾ ਸਕਦੇ ਹੋ , ਪਰ ਭਿੱਜਿਆ ਹੋਇਆ ਅੰਜ਼ੀਰ ਸਿਹਤ ਦੇ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਤੁਸੀਂ ਸਵੇਰੇ ਖਾਲੀ ਪੇਟ ਅੰਜੀਰ ਦਾ ਸੇਵਨ ਕਰ ਸਕਦੇ ਹੋ । ਰੋਜ਼ਾਨਾ ਸਵੇਰੇ ਖਾਲੀ ਪੇਟ ਭਿੱਜਿਆ ਹੋਇਆ ਅੰਜੀਰ ਖਾਣ ਨਾਲ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ ।

ਇਕ ਕੱਪ ਪਾਣੀ ਵਿਚ ਇਕ ਤੋਂ ਦੋ ਅੰਜੀਰ ਨੂੰ ਰਾਤ ਭਰ ਭਿਉਂ ਕੇ ਰੱਖ ਦਿਓ । ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ । ਤੁਸੀਂ ਚਾਹੋ ਤਾਂ ਇਸ ਦੇ ਨਾਲ ਹੀ ਸਵੇਰੇ ਖਾਲੀ ਪੇਟ ਬਦਾਮ , ਕਾਜੂ , ਅਖਰੋਟ , ਕਿਸ਼ਮਿਸ਼ ਦਾ ਸੇਵਨ ਕਰ ਸਕਦੇ ਹੋ । ਤੁਸੀਂ ਚਾਹੋ ਤਾਂ ਅੰਜੀਰ ਨੂੰ ਸਮੂਦੀ , ਔਟਸ ਦੇ ਨਾਲ ਮਿਲਾ ਕੇ ਵੀ ਖਾ ਸਕਦੇ ਹੋ ।ਅੰਜੀਰ ਨੂੰ ਆਪਣੇ ਆਹਾਰ ਵਿੱਚ ਸ਼ਾਮਲ ਕਰਕੇ ਆਪਣੀ ਪੂਰੀ ਸਿਹਤ ਲਈ ਫਾਇਦੇ ਪ੍ਰਾਪਤ ਕਰ ਸਕਦੇ ਹੋ । ਇਹ ਨਾ ਕੇਵਲ ਸਵਾਦੀ ਹੁੰਦਾ ਹੈ , ਬਲਕਿ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਅੰਜੀਰ ਦਾ ਸੇਵਨ ਕਰਨ ਦੇ ਲਈ ਕੁਝ ਸਾਵਧਾਨੀਆਂ ਵਰਤਣ ਦੀ ਵੀ ਜ਼ਰੂਰਤ ਹੁੰਦੀ ਹੈ । ਅੰਜੀਰ ਨੂੰ ਐਟੀ ਪਲੇਟਲੈਸ ਦਵਾਈਆਂ ਦੇ ਨਾਲ ਨਹੀਂ ਲੈਣਾ ਚਾਹੀਦਾ । ਇਸ ਨਾਲ ਖੂਨ ਦਾ ਪ੍ਰਵਾਹ ਵਧਣ ਦੀ ਸੰਭਾਵਨਾ ਹੁੰਦੀ ਹੈ , ਅਤੇ ਨਾਲ ਹੀ ਜੋ ਔਰਤਾਂ ਬੱਚਿਆਂ ਨੂੰ ਦੁੱਧ ਪਿਆਉਂਦੀਆਂ ਹਨ , ਉਨ੍ਹਾਂ ਨੂੰ ਡਾਕਟਰ ਦੀ ਸਲਾਹ ਨਾਲ ਅੰਜੀਰ ਦਾ ਸੇਵਨ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਡਾਇਬਟੀਜ਼ ਰੋਗੀਆਂ ਨੂੰ ਵੀ ਅੰਜੀਰ ਖਾਣ ਤੋਂ ਪ੍ਰਹੇਜ਼ ਦੀ ਜ਼ਰੂਰਤ ਹੁੰਦੀ ਹੈ। ਜਿਨ੍ਹਾਂ ਦਾ ਸ਼ੂਗਰ ਘੱਟ ਰਹਿੰਦਾ ਹੈ , ਕਿਉਂਕਿ ਇਹ ਸ਼ੂਗਰ ਨੂੰ ਘੱਟ ਕਰਦਾ ਹੈ । ਜੇਕਰ ਤੁਹਾਨੂੰ ਕੋਈ ਅਲਰਜੀ ਸਬੰਧੀ ਸਮੱਸਿਆ ਹੈ , ਤਾਂ ਤੁਸੀਂ ਆਪਣੇ ਡਾਕਟਰ ਦੇ ਸੰਪਰਕ ਤੋਂ ਬਾਅਦ ਹੀ ਅੰਜੀਰ ਦਾ ਸੇਵਨ ਕਰੋ । ਕਿਉਂਕਿ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।