ਬੁਖਾਰ ਅਤੇ ਵਾਇਰਲ ਬੁਖਾਰ ਹੋਣ ਤੇ ਜ਼ਰੂਰ ਖਾਓ , ਇਹ 5 ਚੀਜ਼ਾਂ ।

ਜਦੋਂ ਸਰੀਰ ਦਾ ਤਾਪਮਾਨ ਨਾਰਮਲ ਲੈਵਲ ਤੋਂ ਜ਼ਿਆਦਾ ਹੁੰਦਾ ਹੈ , ਤਾਂ ਇਹ ਸਥਿਤੀ ਬੁਖ਼ਾਰ ਦੀ ਹੁੰਦੀ ਹੈ । ਬੁਖਾਰ ਦੇ ਨਾਲ ਖੰਘ ਜ਼ੁਕਾਮ , ਸਿਰਦਰਦ , ਜੀਅ ਮਚਲਾਉਣਾ ਅਤੇ ਚੱਕਰ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ । ਬੁਖਾਰ ਨਾਲ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ , ਅਤੇ ਮੂੰਹ ਦਾ ਸੁਆਦ ਵੀ ਵਿਗੜ ਜਾਂਦਾ ਹੈ । ਜਿਸ ਕਾਰਨ ਕੁਝ ਵੀ ਖਾਣ ਦਾ ਮਨ ਨਹੀਂ ਕਰਦਾ । ਪਰ ਬੁਖਾਰ ਵਿੱਚ ਮਰੀਜ਼ ਨੂੰ ਪੌਸ਼ਟਿਕ ਆਹਾਰ ਲੈਣ ਦੀ ਜ਼ਰੂਰਤ ਹੁੰਦੀ ਹੈ । ਜਿਸ ਨਾਲ ਉਸ ਦੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਪੂਰੀ ਹੋ ਸਕੇ । ਬੁਖਾਰ ਤੋਂ ਜਲਦੀ ਠੀਕ ਹੋਣ ਦੇ ਲਈ ਤੁਹਾਨੂੰ ਆਪਣੀ ਡਾਈਟ ਵਿੱਚ ਕੁਝ ਅਜਿਹੀਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ । ਜਿਸ ਨਾਲ ਬੁਖਾਰ ਨੂੰ ਜਲਦੀ ਠੀਕ ਕਰਨ ਵਿੱਚ ਮਦਦ ਮਿਲੇ ।

ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਬੁਖਾਰ ਤੋਂ ਛੇਤੀ ਠੀਕ ਹੋਣ ਦੇ ਲਈ ਡਾਈਟ ਵਿਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ।

ਜਾਣੋ ਬੁਖਾਰ ਨੂੰ ਛੇਤੀ ਠੀਕ ਕਰਨ ਲਈ ਫ਼ਾਇਦੇਮੰਦ ਚੀਜ਼ਾਂ

ਸੂਪ

ਬੂਖਾਰ ਤੋਂ ਛੇਤੀ ਰਿਕਵਰੀ ਦੇ ਲਈ ਸੂਪ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ । ਸੂਪ ਦੇ ਸੇਵਨ ਨਾਲ ਸਰੀਰ ਵਿਚ ਪੋਸ਼ਕ ਤੱਤ ਅਤੇ ਤਰਲ ਪਦਾਰਥਾਂ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲਦੀ ਹੈ । ਸੂਪ ਪੀਣ ਨਾਲ ਸਰੀਰ ਵਿਚ ਮੌਜੂਦ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ । ਜਿਸ ਨਾਲ ਬੁਖਾਰ ਘੱਟ ਹੁੰਦਾ ਹੈ । ਇਸ ਤੋਂ ਇਲਾਵਾ ਸੂਪ ਵਿਚ ਵਿਟਾਮਿਨ , ਮਿਨਰਲ , ਫਾਈਬਰ ਅਤੇ ਕੈਲੋਰੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ । ਇਹ ਸਾਰੇ ਤੱਤ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਫਾਇਦੇਮੰਦ ਹੁੰਦੇ ਹਨ । ਤੁਸੀਂ ਬੁਖਾਰ ਵਿੱਚ ਸਬਜ਼ੀਆਂ ਜਾਂ ਚਿਕਨ ਦਾ ਸੂਪ ਪੀ ਸਕਦੇ ਹੋ ।

ਨਾਰੀਅਲ ਪਾਣੀ

ਬੂਖਾਰ ਵਿੱਚ ਨਾਰੀਅਲ ਪਾਣੀ ਪੀਣ ਨਾਲ ਬਹੁਤ ਛੇਤੀ ਠੀਕ ਹੋਣ ਵਿੱਚ ਮਦਦ ਮਿਲਦੀ ਹੈ । ਬੁਖਾਰ ਵਿਚ ਉਲਟੀ , ਦਸਤ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ । ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ । ਨਾਰੀਅਲ ਪਾਣੀ ਵਿਚ ਗੁਲੂਕੋਜ਼ ਅਤੇ ਇਲੈਕਟ੍ਰੋਲਾਈਟ ਮੌਜੂਦ ਹੁੰਦੇ ਹਨ , ਜੋ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦੇ ਹਨ । ਬੁਖਾਰ ਵਿੱਚ ਮੂੰਹ ਦਾ ਸਵਾਦ ਵਿਗੜ ਜਾਂਦਾ ਹੈ , ਇਸ ਲਈ ਨਾਰੀਅਲ ਦਾ ਪਾਣੀ ਦਾ ਮਿੱਠਾ ਸਵਾਦ ਬਹੁਤ ਵਧੀਆ ਲੱਗਦਾ ਹੈ ।

ਡਰਾਈ ਫਰੂਟ

ਬੁਖਾਰ ਤੋਂ ਜਲਦੀ ਠੀਕ ਹੋਣ ਦੇ ਲਈ ਤੁਸੀਂ ਡ੍ਰਾਈ ਫਰੂਟ ਦਾ ਸੇਵਨ ਵੀ ਕਰ ਸਕਦੇ ਹੋ । ਦਰਅਸਲ ਡਰਾਈ ਫਰੂਟ ਵਿਚ ਭਰਪੂਰ ਮਾਤਰਾ ਵਿੱਚ ਜ਼ਿੰਕ ਹੁੰਦਾ ਹੈ , ਜੋ ਸਰੀਰ ਨੂੰ ਊਰਜਾ ਦੇਣ ਅਤੇ ਬੁਖਾਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ । ਇਸ ਤੋਂ ਇਲਾਵਾ ਡਰਾਈ ਫਰੂਟ ਵਿਚ ਵਿਟਾਮਿਨ , ਫੈਟਸ ਅਤੇ ਐਂਟੀ ਓਕਸੀਡੈਂਟ ਵਰਗੇ ਪੋਸ਼ਕ ਤੱਤ ਹੁੰਦੇ ਹਨ । ਜੋ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ । ਤੁਸੀਂ ਬੁਖਾਰ ਵਿੱਚ ਇੱਕ ਗਲਾਸ ਦੁੱਧ ਦੇ ਨਾਲ ਬਦਾਮ ਅਤੇ ਕਾਜੂ ਵਰਗੇ ਡਰਾਈਫਰੂਟ ਖਾ ਸਕਦੇ ਹੋ ।

ਲਸਣ

ਲਸਣ ਦੇ ਸਿਹਤ ਗੁਣਾਂ ਦੇ ਬਾਰੇ ਤਾਂ ਤੁਸੀਂ ਜ਼ਰੂਰ ਜਾਣਦੇ ਹੋਵੋਗੇ । ਲਸਣ ਦਾ ਇਸਤੇਮਾਲ ਖਾਣੇ ਦਾ ਸੁਆਦ ਵਧਾਉਣ ਦੇ ਲਈ ਕੀਤਾ ਜਾਂਦਾ ਹੈ । ਪਰ ਲਸਣ ਦੇ ਸੇਵਨ ਨਾਲ ਕਈ ਸਿਹਤ ਸਮੱਸਿਆਵਾਂ ਵਿੱਚ ਵੀ ਫ਼ਾਇਦਾ ਹੁੰਦਾ ਹੈ । ਇਸ ਵਿੱਚ ਵਿਟਾਮਿਨ ਬੀ , ਵਿਟਾਮਿਨ ਸੀ , ਸਲੇਨੀਅਮ , ਮੈਗਨੀਸ਼ੀਅਮ , ਫਾਸਫੋਰਸ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ । ਇਸ ਤੋਂ ਇਲਾਵਾ ਲਸਣ ਵਿੱਚ ਐਂਟੀ ਆਕਸੀਡੈਂਟ ਅਤੇ ਐਂਟੀ ਵਾਇਰਲ ਗੁਣ ਪਾਏ ਜਾਂਦੇ ਹਨ । ਜਿਸ ਨਾਲ ਬੁਖ਼ਾਰ , ਠੰਢ ਜ਼ੁਕਾਮ ਅਤੇ ਸੋਜ ਵਿੱਚ ਫ਼ਾਇਦਾ ਹੁੰਦਾ ਹੈ ।

ਅੰਡਾ

ਤੁਸੀਂ ਬੁਖਾਰ ਵਿੱਚ ਅੱਡਾ ਖਾ ਸਕਦੇ ਹੋ । ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ । ਅੱਡੇ ਵਿੱਚ ਪ੍ਰੋਟੀਨ , ਵਿਟਾਮਿਨ ਬੀ6 , ਫੈਟ , ਜ਼ਿੰਕ ਵਰਗੇ ਪੋਸ਼ਕ ਤੱਤ ਹੁੰਦੇ ਹਨ । ਅੰਡਾ ਖਾਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ , ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ । ਤੁਸੀਂ ਬੁਖਾਰ ਵਿੱਚ ਆਮਲੇਟ ਖ਼ਾਣ ਦੀ ਬਜਾਏ ਉਬਲਿਆ ਹੋਇਆ ਅੰਡਾ ਖਾ ਸਕਦੇ ਹੋ । ਜੇਕਰ ਤੁਸੀਂ ਆਮਲੇਟ ਖਾਣਾ ਚਾਹੁੰਦੇ ਹੋ , ਤਾਂ ਇਸ ਵਿਚ ਬਹੁਤ ਸਾਰੀਆਂ ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰੋ । ਅੰਡਾ ਖਾਣ ਨਾਲ ਬੁਖਾਰ ਨੂੰ ਛੇਤੀ ਠੀਕ ਕਰਨ ਵਿੱਚ ਮਦਦ ਮਿਲਦੀ ਹੈ ।

ਬੁਖਾਰ ਵਿੱਚ ਸਰੀਰ ਵਿੱਚ ਬਹੁਤ ਕਮਜ਼ੋਰੀ ਆ ਜਾਂਦੀ ਹੈ । ਇਸ ਤੋਂ ਬਚਣ ਦੇ ਲਈ ਤੁਹਾਨੂੰ ਆਪਣੀ ਡਾਈਟ ਵਿਚ ਪੌਸ਼ਟਿਕ ਆਹਾਰ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ । ਬੁਖਾਰ ਤੋਂ ਜਲਦੀ ਠੀਕ ਹੋਣ ਦੇ ਲਈ ਤੁਸੀਂ ਸੂਪ , ਡਰਾਈਫਰੂਟ , ਅੰਡੇ , ਨਾਰੀਅਲ ਪਾਣੀ ਅਤੇ ਲਸਣ ਨੂੰ ਆਪਣੀ ਡਾਈਟ ਵਿਚ ਜਰੂਰ ਸ਼ਾਮਲ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।