ਜੇ ਤੁਹਾਡੇ ਲੀਵਰ ਵਿੱਚ ਫੈਟ ਜਮ੍ਹਾ ਹੋ ਗਈ ਹੈ , ਤਾਂ ਭੁੱਲ ਕੇ ਵੀ ਨਾ ਖਾਓ , ਇਹ ਚੀਜ਼ਾਂ ।

ਫੈਟੀ ਲੀਵਰ ਦੀ ਸਮਸਿਆ ਹੋਣ ਤੇ ਲੀਵਰ ਵਿਚ ਬਹੂਤ ਜਿਆਦਾ ਫੈਟ ਜੰਮਣ ਲੱਗ ਜਾਦੀ ਹੈ । ਜਿਸ ਨਾਲ ਡਾਈਜੇਸ਼ਨ ਯਾਨੀ ਪਾਚਨ ਕਿਰਿਆ ਸਭ ਤੋ ਜਿਆਦਾ ਪ੍ਰਭਾਵਿਤ ਹੁੰਦੀ ਹੈ । ਇਸ ਦੇ ਨਾਲ ਹੋਰ ਕਈ ਸਮਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ । ਸਾਡੇ ਲੀਵਰ ਦਾ ਕੰਮ ਖਾਣੇ ਨੂੰ ਪਚਾਊਣਾ ਅਤੇ ਖੂਨ ਨੂੰ ਸਾਫ ਕਰਨਾ ਹੂੰਦਾ ਹੈ । ਇਸ ਅੰਗ ਦੀ ਖ਼ਾਸ ਗੱਲ ਇਹ ਹੈ , ਕਿ ਇਹ ਡੈਮੇਜਿੰਗ ਨੂੰ ਖੂਦ ਰਿਪੇਅਰ ਕਰ ਲੈਂਦਾ ਹੈ । ਜੇਕਰ ਫੈਟੀ ਲੀਵਰ ਦੇ ਮਰੀਜ ਆਪਣੇ ਖਾਣ ਪੀਣ ਤੇ ਧਿਆਨ ਦੇਣ ਤਾਂ ਊਹ ਬਹੂਤ ਛੇਤੀ ਇਸ ਸਮਸਿਆ ਤੋ ਛੂਟਕਾਰਾ ਪਾ ਸਕਦੇ ਹਨ । ਅਜਿਹੇ ਕਈ ਫੂਡ ਹਨ , ਜਿਨ੍ਹਾਂ ਨੂੰ ਫੈਟੀ ਲੀਵਰ ਦੇ ਮਰੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ।

ਅੱਜ ਅਸੀ ਤੂਹਾਨੂੰ ਦੱਸਾਂਗੇ ਕਿ ਫੈਟੀ ਲੀਵਰ ਦੇ ਮਰੀਜ਼ਾਂ ਨੂੰ ਕਿਹੜੀਆਂ ਚੀਜਾ ਦਾ ਸੇਵਨ ਨਹੀ ਕਰਨਾ ਚਾਹੀਦਾ ।

ਜਾਣੋ ਇਹ ਚੀਜ਼ਾਂ ਜਿਨ੍ਹਾਂ ਤੋ ਫੈਟੀ ਲੀਵਰ ਦੇ ਮਰੀਜ਼ਾਂ ਨੂੰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ।

ਅਲਕੋਹਲ ਨਾਂ ਪੀਊ

ਫੈਟੀ ਲੀਵਰ ਦੇ ਮਰੀਜ਼ਾਂ ਨੂੰ ਪੂਰੀ ਤਰ੍ਹਾ ਅਵੋਇਡ ਕਰਨਾ ਚਾਹੀਦਾ ਹੈ ।ਐਲਕੋਹਲ ਵੈਸੇ ਤਾ ਸਿਹਤ ਲਈ ਹਾਨੀ ਕਾਰਕ ਹੂੰਦਾ ਹੈ । ਪਰ ਫੈਟੀ ਲੀਵਰ ਦੇ ਮਰੀਜ਼ਾਂ ਲਈ ਹੋਰ ਜਿਆਦਾ ਨੂਕਸਾਨਦਾਇਕ ਹੂੰਦਾ ਹੈ । ਜੇਕਰ ਤੂਸੀ ਪਾਰਟੀ ਜਾ ਕਿਸੇ ਵੀ ਤਰ੍ਹਾ ਇਲਕੋਹਲ ਦਾ ਸੇਵਨ ਕਰਦੇ ਹੋ ਤਾਂ ਬਿਲਕੂਲ ਬੰਦ ਕਰ ਦੇਊ । ਇਹ ਸਿਹਤ ਲਈ ਨੂਕਸਾਨਦਾਇਕ ਸਾਬਤ ਹੋ ਸਕਦਾ ਹੈ ।

ਬਹੂਤ ਜਿਆਦਾ ਨਮਕ ਨਾਂ ਖਾਓ

ਤੂਸੀ ਛੋਟੀ ਮੋਟੀ ਭੂਖ ਮਿਟਾਊਨ ਲਈ ਚਿਪਸ , ਕੈਚੋਰੀ , ਸਮੋਸੇ ਖਾ ਲੈਂਦੇ ਹੋ । ਤਾਂ ਤੂਸੀ ਇਹ ਸਭ ਚੀਜਾ ਦਾ ਸੇਵਨ ਬੰਦ ਕਰ ਦੇਊ । ਕਿਊਕਿ ਇਨ੍ਹਾਂ ਵਿਚ ਨਮਕ ਦੇ ਨਾਲ ਕੈਲੋਰੀ ਦੀ ਮਾਤਰਾ ਵੀ ਪਾਈ ਜਾਦੀ ਹੈ । ਜੋ ਵਜ਼ਨ ਵਧਾਊਣ ਦਾ ਕੰਮ ਕਰਦੀ ਹੈ । ਜੋ ਫੈਟੀ ਲੀਵਰ ਦੇ ਮਰੀਜ਼ਾਂ ਲਈ ਬਿਲਕੂਲ ਵੀ ਸਹੀ ਨਹੀ ਹੈ । ਨਮਕ ਦੀ ਕਮੀ ਨੂੰ ਪੂਰਾ ਕਰਨ ਲਈ ਤੂਸੀ ਨਿੰਬੂ ਵਰਗੀਆ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ ।

ਤਲਿਆ ਭੂਣਿਆ ਹੋਇਆ ਚੀਜ਼ਾਂ

ਨਮਕ ਦੀ ਤਰ੍ਹਾ ਤਲੀਆਂ ਭੂਣਿਆ ਚੀਜਾ ਵੀ ਫੈਟੀ ਲੀਵਰ ਦੇ ਮਰੀਜ਼ਾਂ ਲਈ ਬਿਲਕੁਲ ਸਹੀ ਨਹੀਂ ਹੈ । ਇਨ੍ਹਾਂ ਵਿਚ ਵੀ ਕੈਲੋਰੀ ਦੀ ਮਾਤਰਾ ਬਹੂਤ ਜਿਆਦਾ ਪਾਈ ਜਾਦੀ ਹੈ । ਜੋ ਸਿਹਤਮੰਦ ਬਨਾਊਣ ਨਹੀ ਬਲਕਿ ਵਜ਼ਨ ਵਧਾਊਣ ਦਾ ਕੰਮ ਕਰਦੀ ਹੈ ।

ਮੀਠੇ ਫੂਡ ਅਵੋਇਡ ਕਰੋ

ਫੈਟੀ ਲੀਵਰ ਦੇ ਮਰੀਜ਼ਾਂ ਨੂੰ ਹਰ ਊਸ ਚੀਜ ਤੋ ਦੂਰੀ ਬਣਾ ਲੈਣੀ ਚਾਹੀਦੀ ਹੈ , ਜੋ ਮੋਟਾਪਾ ਵਧਾਊਣ ਦਾ ਕੰਮ ਕਰਦੀ ਹੈ । ਜਿਨ੍ਹਾਂ ਵਿੱਚੋਂ ਇਕ ਹੈ ਖੰਡ । ਮਿੱਠਿਆਂ ਚੀਜ਼ਾਂ ਜਿਵੇ ਕੇਕ , ਮਿਠਾਈ , ਪੇਸਟਰੀ , ਆਈਸਕ੍ਰੀਮ ਇਹ ਸੀਰੀਆ ਚੀਜ਼ਾਂ ਸਾਨੂੰ ਬਹੂਤ ਸਵਾਦ ਲੱਗਦੀਆਂ ਹਨ । ਪਰ ਇਹ ਸਾਡੀ ਸਿਹਤ ਲਈ ਕਿਸੇ ਵੀ ਤਰ੍ਹਾ ਫਾਇਦੇਮੰਦ ਨਹੀ ਹੂੰਦੀਆ । ਇਨ੍ਹਾਂ ਦਾ ਸੇਵਨ ਬਿਲਕੂਲ ਬੰਦ ਕਰ ਦੇਊ । ਇਸ ਤੋਂ ਇਲਾਵਾ ਜਿਆਦਾ ਖੰਡ ਦਾ ਸੇਵਨ ਕਰਨ ਨਾਲ ਬਲੱਡ ਵਿਚ ਸ਼ੂਗਰ ਦਾ ਲੇਵਲ ਵੱਧ ਜਾਦਾ ਹੈ । ਇਸ ਵਜ੍ਹਾ ਨਾਲ ਲੀਵਰ ਵਿਚ ਫੈਟ ਜਮ੍ਹਾ ਹੋਣ ਲੱਗ ਜਾਦਾ ਹੈ ।

ਰਿਫਾਈਂਡ ਅਨਾਜ

ਰਿਫਾਇੰਡ ਅਨਾਜ ਨੂੰ ਤਿਆਰ ਕਰਨ ਲਈ ਕਈ ਸਾਰੀਆ ਪ੍ਰਕਿਰਿਆ ਵਿਚੋ ਕੰਢਿਆਂ ਜਾਂਦਾ ਹੈ । ਜਿਸ ਵਜ੍ਹਾ ਨਾਲ ਇਸ ਦੇ ਸਾਰੇ ਨਯੂਟ੍ਰਿਸ਼ਨ ਘੱਟ ਹੋ ਜਾਂਦੇ ਹਨ । ਖ਼ਾਸ ਕਰਕੇ ਫਾਈਬਰ ਜੋ ਬਲੱਡ ਸ਼ੂਗਰ ਲੇਵਲ ਵਧਾਊਣ ਦਾ ਕੰਮ ਕਰਦਾ ਹੈ , ਤਾਂ ਇਸ ਦੇ ਲਈ ਤੂਸੀ ਚਿੱਟੇ ਚੌਲ , ਬ੍ਰੇਡ ਪਾਸਤਾ ਨਾਂ ਖਾਓ । ਇਸ ਦੀ ਜਗ੍ਹਾ ਸਾਬੂਤ ਅਨਾਜ ਨੂੰ ਪ੍ਰਿਯੋਰਿਟੀ ਦੇਊ ।

ਫੈਟੀ ਲੀਵਰ ਦੇ ਮਰੀਜ਼ਾਂ ਨੂੰ ਇਨ੍ਹਾਂ ਚੀਜ਼ਾਂ ਤੋ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ । ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਪਰੇਸ਼ਾਨੀ ਹੋਰ ਜਿਆਦਾ ਵੱਧ ਸਕਦੀ ਹੈ । ਇਸ ਸਮਸਿਆ ਦੇ ਗੰਭੀਰ ਰੂਪ ਧਾਰਨ ਕਰਨ ਤੋ ਬਚਾਊਣ ਲਈ ਸਹੀ ਖਾਣ ਪੀਣ ਦਾ ਧਿਆਨ ਜ਼ਰੂਰ ਰੱਖੋ ।ਫੈਟੀ ਲੀਵਰ ਦੇ ਮਰੀਜ ਸਹੀ ਡਾਇਟ ਫੋਲੋ ਕਰਕੇ ਹੀ ਆਪਣੀ ਬੀਮਾਰੀ ਨੂੰ ਗੰਭੀਰ ਰੂਪ ਧਾਰਨ ਕਰਨ ਤੋ ਬਚਾ ਸਕਦੇ ਹਨ । ਹਰ ਬੀਮਾਰੀ ਦਾ ਇਲਾਜ ਕਰਨ ਲਈ ਪਰਹੇਜ਼ ਜ਼ਰੂਰੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।