ਚਿਹਰੇ ਤੇ ਐਲੋਵੇਰਾ ਅਤੇ ਸ਼ਹਿਦ ਲਗਾਉਣ ਨਾਲ ਮਿਲਦੇ ਹਨ , ਇਹ ਪੰਜ ਫਾਇਦੇ ।

ਐਲੋਵੇਰਾ ਅਤੇ ਸ਼ਹਿਦ ਦੋਨੇ ਹੀ ਸਕਿੰਨ ਦੇ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੇ ਹਨ । ਤੁਸੀਂ ਇਨ੍ਹਾਂ ਦੋਨਾਂ ਦੇ ਮਿਸ਼ਰਨ ਦਾ ਇਸਤੇਮਾਲ ਸਕਿਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਕਰ ਸਕਦੇ ਹੋ । ਐਲੋਵੇਰਾ ਵਿਚ ਵਿਟਾਮਿਨ , ਮਿਨਰਲਸ ਅਤੇ ਐਂਟੀ-ਆਕਸੀਡੈਂਟ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ । ਇਸ ਤੋਂ ਇਲਾਵਾ ਐਲੋਵੇਰਾ ਐਂਟੀ ਬੈਕਟੀਰੀਅਲ ਅਤੇ ਐਂਟੀ ਇਨਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ , ਅਤੇ ਸ਼ਹਿਦ ਸਕਿੱਨ ਨੂੰ ਮੋਇਸਚਰਾਇਜਰ ਕਰਦਾ ਹੈ । ਇਸ ਵਿੱਚ ਮੌਜੂਦ ਐਂਟੀ ਬੈਕਟੀਰੀਅਲ ਅਤੇ ਐਂਟੀ ਇਨਫਲੇਮੇਟਰੀ ਗੂਣ ਚਿਹਰੇ ਦੇ ਕਿੱਲ , ਮੁਹਾਸੇ ਅਤੇ ਪਿਗਮੈਂਟੇਸ਼ਨ ਨੂੰ ਹਟਾਉਣ ਵਿਚ ਮਦਦ ਕਰਦੇ ਹਨ । ਐਲੋਵੇਰਾ ਅਤੇ ਸ਼ਹਿਦ ਦਾ ਫੇਸਪੇਕ ਲਾਉਣ ਨਾਲ ਸਕਿੱਨ ਸਾਫ ਅਤੇ ਮੁਲਾਇਮ ਹੁੰਦੀ ਹੈ , ਅਤੇ ਨਾਲ ਹੀ ਸਕਿਨ ਦੀ ਰੰਗਤ ਵਿੱਚ ਵੀ ਸੁਧਾਰ ਹੁੰਦਾ ਹੈ ।

ਅੱਜ ਅਸੀਂ ਤੁਹਾਨੂੰ ਚਿਹਰੇ ਤੇ ਐਲੋਵੇਰਾ ਅਤੇ ਸ਼ਹਿਦ ਲਾਊਣ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ।

ਜਾਣੋਂ ਚਿਹਰੇ ਤੇ ਐਲੋਵੇਰਾ ਅਤੇ ਸ਼ਹਿਦ ਲਾਉਣ ਦੇ ਫ਼ਾਇਦੇ

ਸਕਿਨ ਦੀ ਸਫਾਈ ਹੁੰਦੀ ਹੈ

ਐਲੋਵੇਰਾ ਅਤੇ ਸ਼ਹਿਦ ਚਿਹਰੇ ਤੇ ਮੌਜੂਦ ਡੈੱਡ ਸਕਿਨ ਸੈਲਸ ਨੂੰ ਹਟਾਉਣ ਵਿਚ ਫਾਇਦੇਮੰਦ ਹੁੰਦਾ ਹੈ । ਐਲੋਵੀਰਾ ਵਿਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਨਾਲ ਲੜਨ ਵਿਚ ਮਦਦ ਕਰਦੇ ਹਨ , ਅਤੇ ਸ਼ਹਿਦ ਸਕਿਨ ਦੀ ਗਹਿਰਾਈ ਤੋਂ ਸਫਾਈ ਕਰਦਾ ਹੈ । ਇਨ੍ਹਾਂ ਦੋਨਾਂ ਨੂੰ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਡਰਾਈ ਸਕਿਨ ਤੋਂ ਛੁਟਕਾਰਾ ਮਿਲਦਾ ਹੈ ।

ਸਕਿਨ ਦਾ ਗਲੋ ਵਧਦਾ ਹੈ

ਐਲੋਵੇਰਾ ਅਤੇ ਸ਼ਹਿਦ ਵਿਚ ਸ਼ੂਦਿਗ ਪ੍ਰੋਪਟੀਜ ਹੁੰਦੀ ਹੈ । ਇਹਨਾਂ ਦੋਨਾਂ ਦਾ ਮਿਸ਼ਰਣ ਲਾਊਣ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ , ਸਕਿਨ ਰੀਲੈਕਸ ਹੁੰਦੀ ਹੈ । ਇਸ ਨਾਲ ਚਿਹਰੇ ਦੀ ਚਮਕ ਵੀ ਵਧਦੀ ਹੈ ।

ਕਿੱਲ ਮੁਹਾਸਿਆਂ ਤੋਂ ਛੁਟਕਾਰਾ ਮਿਲੇ

ਐਲੋਵੇਰਾ ਅਤੇ ਸ਼ਹਿਦ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ । ਇਹ ਮੁਹਾਸਿਆਂ ਅਤੇ ਬਲੈਕਹੈੱਡਸ ਨੂੰ ਹਟਾਉਣ ਵਿਚ ਮਦਦ ਕਰਦੇ ਹਨ । ਇਸ ਮਿਸ਼ਰਨ ਦੇ ਇਸਤੇਮਾਲ ਨਾਲ ਚਿਹਰੇ ਤੇ ਜੰਮਾ ਵਾਧੂ ਤੇਲ ਅਤੇ ਗੰਦਗੀ ਸਾਫ ਹੁੰਦੀ ਹੈ ।

ਏਜਿੰਗ ਦੇ ਲੱਛਣ ਘੱਟ ਕਰੇ

ਐਲੋਵੇਰਾ ਅਤੇ ਸ਼ਹਿਦ ਦੋਨੇ ਹੀ ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਹੁੰਦੇ ਹਨ । ਇਹ ਝੂਰਿਆਂ , ਫਾਇਨ ਲਾਇਨ ਅਤੇ ਰੋਮ ਛਿਦ੍ਰਾ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ । ਐਲੋਵੇਰਾ ਅਤੇ ਸ਼ਹਿਦ ਦਾ ਫੇਸਪੇਕ ਲਾਉਣ ਨਾਲ ਸਕਿੱਨ ਖੂਬਸੂਰਤ ਅਤੇ ਜਵਾਂ ਨਜ਼ਰ ਆਉਂਦੀ ਹੈ ।

ਸਕਿਨ ਦੀ ਰੰਗਤ ਵਿਚ ਸੁਧਾਰ ਹੁੰਦਾ ਹੈ

ਐਲੋਵੇਰਾ ਜੈੱਲ ਸਕਿਨ ਵਿੱਚ ਮੈਂਲੈਨਿਨ ਦੀ ਮਾਤਰਾ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ , ਅਤੇ ਸਹਿਦ ਸਕਿਨ ਨੂੰ ਪੋਸ਼ਣ ਅਤੇ ਨਮੀ ਵਧਾਉਣ ਵਿਚ ਮਦਦ ਕਰਦਾ ਹੈ । ਐਲੋਵੇਰਾ ਅਤੇ ਸ਼ਹਿਦ ਨਾਲ ਦਾਗ ਅਤੇ ਛਾਹੀਆਂ , ਸੰਨ ਬਰਨ ਅਤੇ ਪਿਗਮੈਂਟੇਸ਼ਨ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ । ਇਸ ਨਾਲ ਸਕਿੱਨ ਦਾ ਕਾਲਾਪਣ ਦੂਰ ਹੁੰਦਾ ਹੈ , ਅਤੇ ਸਕਿਨ ਸਾਫ ਨਜ਼ਰ ਆਉਂਦੀ ਹੈ ।

ਜਾਣੋ ਚਿਹਰੇ ਤੇ ਐਲੋਵੇਰਾ ਅਤੇ ਸ਼ਹਿਦ ਨੂੰ ਦਾ ਤਰੀਕਾ

ਤੂਸੀ ਚਿਹਰੇ ਤੇ ਐਲੋਵੇਰਾ ਅਤੇ ਸ਼ਹਿਦ ਦਾ ਫੇਸਪੇਕ ਲਾ ਸਕਦੇ ਹੋ । ਇਸ ਲਈ ਤੁਸੀਂ ਇੱਕ ਕਟੋਰੀ ਵਿੱਚ 2 ਚੱਮਚ ਐਲੋਵੇਰਾ ਜੈੱਲ , ਅਤੇ ਇਸ ਵਿੱਚ ਇੱਕ ਚੱਮਚ ਸ਼ਹਿਦ ਮਿਲਾਓ । ਤੁਸੀਂ ਚਾਹੋ ਤਾਂ ਇਸ ਵਿੱਚ ਇੱਕ ਚੁੱਟਕੀ ਹਲਦੀ ਵੀ ਮਿਲਾ ਸਕਦੇ ਹੋ । ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਪੇਸਟ ਤਿਆਰ ਕਰੋ । ਅਤੇ ਇਸ ਪੇਸਟ ਨੂੰ ਆਪਣੇ ਚਿਹਰੇ ਅਤੇ ਗਰਦਨ ਤੇ ਲੱਗਭਗ 20 ਮਿੰਟ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ । ਇਸ ਪੈਕ ਨੂੰ ਹਫਤੇ ਵਿੱਚ ਦੋ ਵਾਰ ਲਾਊਣ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।