ਜਾਣੋ ਗਲੇ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਅਤੇ ਕਿਹੜੇ ਅੰਗਾਂ ਤੇ ਲੱਛਣ ਦਿਖਾਈ ਦਿੰਦੇ ਹਨ ।

ਗਲੇ ਦਾ ਕੈਂਸਰ ਸਾਡੇ ਸਰੀਰ ਤੇ ਕਈ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ । ਜਿਨ੍ਹਾਂ ਵਿਚੋਂ ਇਕ ਹੈ , ਕੰਨ । ਜੇਕਰ ਤੁਹਾਡਾ ਕੰਨ ਕਈ ਦਿਨਾਂ ਤੋਂ ਲਗਾਤਾਰ ਦਰਦ ਹੋ ਰਿਹਾ ਹੈ , ਤਾਂ ਤੁਰੰਤ ਡਾਕਟਰ ਨੂੰ ਜ਼ਰੂਰ ਦਿਖਾਓ । ਕਿਉਂਕਿ ਇਹ ਗਲੇ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ । ਜੇਕਰ ਤੁਸੀਂ ਕੁਝ ਵੀ ਖਾਂਦੇ ਹੋ ਅਤੇ ਖਾਂਦੇ ਸਮੇਂ ਕੰਨ ਵਿੱਚ ਤੇਜ਼ ਦਰਦ ਹੁੰਦਾ ਹੈ । ਇਹ ਗਲੇ ਵਿੱਚ ਟਿਊਮਰ ਜਾਂ ਫਿਰ ਕੈਂਸਰ ਦਾ ਲੱਛਣ ਹੁੰਦਾ ਹੈ । ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ । ਪਰ ਇਹ ਸਮੱਸਿਆ ਉਸ ਸਮੇਂ ਜ਼ਿਆਦਾ ਗੰਭੀਰ ਹੁੰਦੀ ਹੈ । ਜਦੋਂ ਕੁਝ ਖਾਂਦੇ ਸਮੇਂ ਪ੍ਰੇਸ਼ਾਨੀ ਹੋਵੇ ਅਤੇ ਗਲੇ ਵਿਚ ਗੰਢ ਮਹਿਸੂਸ ਹੋਣ ਲੱਗੇ । ਇਸ ਤੋਂ ਇਲਾਵਾ ਗਲੇ ਦਾ ਕੈਂਸਰ ਮੂੰਹ , ਜੀਭ , ਗਰਦਨ , ਚਮੜੀ ਤੇ ਵੀ ਅਸਰ ਪਾਉਂਦਾ ਹੈ । ਇਸ ਨਾਲ ਇਨ੍ਹਾਂ ਅੰਗਾਂ ਤੇ ਵੀ ਲੱਛਣ ਦਿਖਾਈ ਦਿੰਦੇ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਗਲੇ ਦੇ ਕੈਂਸਰ ਦੇ ਮੁੱਖ ਲੱਛਣ ਅਤੇ ਕਿਹੜੇ ਅੰਗਾਂ ਤੇ ਇਸ ਦੇ ਲੱਛਣ ਦਿਖਾਈ ਦਿੰਦੇ ਹਨ ।

ਕੰਨ

ਜੇਕਰ ਤੁਹਾਨੂੰ ਸੁਣਨ ਵਿਚ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਲਗਾਤਾਰ ਕੰਨਾਂ ਵਿੱਚ ਦਰਦ ਰਹਿੰਦਾ ਹੈ , ਤਾਂ ਇਹ ਗਲੇ ਵਿਚ ਕੈਂਸਰ ਦਾ ਮੁੱਖ ਲੱਛਣ ਹੋ ਸਕਦਾ ਹੈ ।

ਗਰਦਨ

ਗਲੇ ਵਿੱਚ ਕੈਂਸਰ ਹੋਣ ਤੇ ਗਰਦਨ ਵਿਚ ਗੰਢ ਮਹਿਸੂਸ ਹੋ ਸਕਦੀ ਹੈ । ਇਹ ਵੀ ਗਲੇ ਵਿਚ ਕੈਂਸਰ ਹੋਣ ਦਾ ਮੁੱਖ ਲੱਛਣ ਹੁੰਦਾ ਹੈ ।

ਆਵਾਜ਼ ਵਿੱਚ ਬਦਲਾਅ

ਗਲੇ ਵਿੱਚ ਕੈਂਸਰ ਹੋਣ ਤੇ ਆਵਾਜ਼ ਵਿੱਚ ਬਦਲਾਅ ਮਹਿਸੂਸ ਹੋਣ ਲੱਗਦਾ ਹੈ । ਇਸ ਨਾਲ ਸਾਡੀ ਆਵਾਜ਼ ਬਦਲ ਜਾਂਦੀ ਹੈ ।

ਮੂੰਹ ਵਿੱਚ ਸੋਜ

ਗਲੇ ਵਿੱਚ ਕੈਂਸਰ ਹੋਣ ਤੇ ਮੂੰਹ ਅਤੇ ਜੀਭ ਵਿੱਚ ਸੋਜ ਹੋ ਸਕਦੀ ਹੈ ।

ਗਲੇ ਦੀ ਸਮੱਸਿਆ

ਗਲੀ ਵਿੱਚ ਕੈਂਸਰ ਹੋਣ ਤੇ ਗਲ ਦਰਦ ਹੋਣ ਲੱਗਦਾ ਹੈ ਅਤੇ ਕੁਝ ਵੀ ਖਾਂਦੇ ਸਮੇਂ ਗਲੇ ਵਿੱਚ ਤੇਜ਼ ਦਰਦ ਮਹਿਸੂਸ ਹੁੰਦਾ ਹੈ ।

ਚਮੜੀ ਵਿੱਚ ਬਦਲਾਅ

ਗਲੀ ਵਿੱਚ ਕੈਂਸਰ ਦੀ ਸਮੱਸਿਆ ਹੋਣ ਤੇ ਬਹੁਤ ਸਾਰੇ ਲੋਕਾਂ ਦੇ ਚਿਹਰੇ ਦੇ ਆਸਪਾਸ ਚਮੜੀ ਦਾ ਰੰਗ ਬਦਲ ਜਾਂਦਾ ਹੈ । ਇਹ ਲੱਛਣ ਬਹੁਤ ਘੱਟ ਲੋਕਾਂ ਵਿਚ ਦੇਖਣ ਨੂੰ ਮਿਲਦਾ ਹੈ ।

ਗਲੇ ਵਿੱਚ ਕੈਂਸਰ ਹੋਣ ਦਾ ਮੁੱਖ ਕਾਰਨ

ਗਲੇ ਵਿੱਚ ਕੈਂਸਰ ਹੋਣ ਦਾ ਮੁੱਖ ਕਾਰਨ ਐਲਕੋਹਲ ਅਤੇ ਤੰਬਾਕੂ ਬਣਦਾ ਹੈ । ਇਸ ਤੋਂ ਇਲਾਵਾ ਪ੍ਰਦੂਸ਼ਿਤ ਹਵਾ ਅਤੇ ਗਲਤ ਖਾਣ ਪੀਣ ਦੇ ਕਾਰਨ ਵੀ ਗਲੇ ਵਿਚ ਕੈਂਸਰ ਦੀ ਸਮੱਸਿਆ ਹੋ ਸਕਦੀ ਹੈ ।

ਗਲੇ ਵਿਚ ਕੈਂਸਰ ਹੋਣ ਤੇ ਕੰਨ ਵਿੱਚ ਦਰਦ ਕਿਉਂ ਹੁੰਦਾ ਹੈ

ਜੇਕਰ ਤੁਹਾਡੇ ਕੰਨ ਵਿੱਚ ਦਰਦ ਲਗਾਤਾਰ ਦੋ ਹਫ਼ਤਿਆਂ ਤੋਂ ਜ਼ਿਆਦਾ ਸਮੇਂ ਤੱਕ ਰਹਿੰਦਾ ਹੈ , ਤਾਂ ਡਾਕਟਰ ਨੂੰ ਜ਼ਰੂਰ ਦਿਖਾਓ । ਕਿਉਂਕਿ ਕੰਨਾਂ ਦੀ ਦੀਆਂ ਨਸਾਂ ਗਲ ਨਾਲ ਜੁੜੀਆਂ ਹੁੰਦੀਆਂ ਹਨ । ਇਸ ਲਈ ਕਈ ਵਾਰ ਗਲੇ ਦੇ ਦਰਦ ਨੂੰ ਕੰਨ ਦਾ ਦਰਦ ਸਮਝ ਲਿਆ ਜਾਂਦਾ ਹੈ । ਗਲੀ ਵਿੱਚ ਮੌਜੂਦ ਕੈਂਸਰ ਟਾਨਸਿਲ ਜਾ ਫਿਰ ਜੀਭ ਦੇ ਪਿੱਛੇ ਹੋ ਸਕਦਾ ਹੈ । ਗਲੇ ਵਿੱਚ ਕੈਂਸਰ ਹੋਣ ਤੇ ਕੰਨ ਵਿੱਚ ਘੰਟੀ ਦੀ ਆਵਾਜ਼ ਸੁਣਾਈ ਦੇ ਸਕਦੀ ਹੈ ਅਤੇ ਲਗਾਤਾਰ ਦਰਦ ਰਹਿੰਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।