ਜੇ ਤੁਹਾਡੀ ਚਮੜੀ ਰੁੱਖੀ ਰਹਿੰਦੀ ਹੈ , ਤਾਂ ਹੋ ਸਕਦੀ ਹੈ , ਸਰੀਰ ਵਿਚ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ ।

ਡਰਾਈ ਸਕਿਨ ਦੀ ਵਜ੍ਹਾ ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋਣ ਦੀ ਸੰਭਾਵਨਾ ਰਹਿੰਦੀ ਹੈ । ਜੇਕਰ ਤੁਸੀਂ ਡਰਾਈ ਸਕਿਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ , ਤਾਂ ਇਸਦੇ ਲਈ ਇਨ੍ਹਾਂ ਕਾਰਨਾਂ ਨੂੰ ਜਾਣਨਾ ਜ਼ਰੂਰੀ ਹੈ । ਇਸ ਦੇ ਕਾਰਨਾਂ ਨੂੰ ਘੱਟ ਕਰਕੇ ਡਰਾਈ ਸਕਿਨ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਸਕਿਨ ਡ੍ਰਾਈ ਹੋਣ ਦੇ ਕਈ ਕਾਰਨ ਹੋ ਸਕਦੇ ਹਨ । ਇਹ ਡੀਹਾਈਡਰੇਸ਼ਨ , ਵਧਦੀ ਉਮਰ , ਮੌਸਮ ਵਿਚ ਬਦਲਾਅ , ਐਲਰਜੀ ਅਤੇ ਪੋਸ਼ਕ ਤੱਤਾਂ ਦੀ ਕਮੀ ਆਦਿ । ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਦੇ ਕਾਰਨ ਵੀ ਸਕਿਨ ਡਰਾਈ ਹੋ ਸਕਦੀ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਕਿਹੜੇ ਪੋਸ਼ਕ ਤੱਤਾਂ ਦੀ ਕਮੀ ਨਾਲ ਡਰਾਈ ਸਕਿਨ ਦੀ ਸਮੱਸਿਆ ਹੋ ਸਕਦੀ ਹੈ ।

ਜਾਣੋ ਕਿਹੜੇ ਪੋਸ਼ਕ ਤੱਤਾਂ ਦੀ ਕਮੀ ਹੋਣ ਦੇ ਕਾਰਨ ਚਮੜੀ ਰੁੱਖੀ ਹੁੰਦੀ ਹੈ ।

ਵਿਟਾਮਿਨ ਡੀ

ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦੇ ਕਾਰਨ ਸਾਡੀ ਸਕਿਨ ਡਰਾਈ ਹੋ ਸਕਦੀ ਹੈ । ਵਿਟਾਮਿਨ ਡੀ ਵਸਾਂ ਵਿੱਚ ਘੁਲਣਸ਼ੀਲ ਵਿਟਾਮਿਨਾਂ ਡੀ ਸਕਿਨ ਨੂੰ ਤੰਦਰੁਸਤ ਰੱਖਣ ਵਿਚ ਮਦਦਗਾਰ ਹੁੰਦਾ ਹੈ । ਜੇਕਰ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੋ ਜਾਵੇ ਤਾਂ , ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ । ਇਨ੍ਹਾਂ ਪ੍ਰੇਸ਼ਾਨੀਆਂ ਵਿਚ ਸਕਿਨ ਦੀ ਡਰਾਈਨੈੱਸ ਵੀ ਸ਼ਾਮਲ ਹੈ । ਜੇਕਰ ਤੁਸੀਂ ਆਪਣੀ ਸਕਿਨ ਨੂੰ ਹੈਲਦੀ ਰੱਖਣਾ ਚਾਹੁੰਦੇ ਹੋ , ਤਾਂ ਵਿਟਾਮਿਨ ਡੀ ਨਾਲ ਭਰਪੂਰ ਆਹਾਰ ਦਾ ਸੇਵਨ ਕਰੋ । ਸੂਰਜ ਦੀ ਰੋਸ਼ਨੀ ਤੋਂ ਇਲਾਵਾ ਦੁੱਧ , ਦਹੀਂ , ਸੋਇਆ ਆਦਿ ਵਿੱਚ ਵਿਟਾਮਿਨ ਡੀ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ।

ਕੋਲੇਜਨ

ਸਕਿਨ ਦੀ ਡਰਾਈਨੈੱਸ ਦਾ ਕਾਰਨ ਸਰੀਰ ਵਿੱਚ ਕੌਲੇਜਨ ਦੀ ਕਮੀ ਵੀ ਹੋ ਸਕਦੀ ਹੈ । ਇਹ ਇਕ ਤਰ੍ਹਾਂ ਦਾ ਪ੍ਰੋਟੀਨ ਹੁੰਦਾ ਹੈ , ਜੋ ਸਕਿਨ ਨੂੰ ਤੰਦਰੁਸਤ ਰੱਖਣ ਦਾ ਕੰਮ ਕਰਦਾ ਹੈ । ਕੋਲੇਜਨ ਪਾਏ ਜਾਣ ਵਾਲੀ ਸਪਲੀਮੈਂਟ ਲੈਣ ਨਾਲ ਸਕਿਨ ਦੀ ਡਰਾਈਨੈੱਸ ਨੂੰ ਘੱਟ ਕੀਤਾ ਜਾ ਸਕਦਾ ਹੈ । ਜੇਕਰ ਤੁਹਾਡੀ ਸਕਿਨ ਬਹੁਤ ਜ਼ਿਆਦਾ ਡਰਾਈ ਹੋ ਰਹੀ ਹੈ , ਤਾਂ ਤੁਸੀਂ ਕੋਲੇਜਨ ਸਪਲੀਮੈਂਟ ਲੈ ਸਕਦੇ ਹੋ ।

ਵਿਟਾਮਿਨ ਸੀ

ਵਿਟਾਮਿਨ ਸੀ ਇੱਕ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਹੈ । ਜੋ ਸਾਡੀ ਸਕਿਨ ਦੇ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ । ਇਹ ਸਰੀਰ ਵਿੱਚ ਕੋਲੇਜਨ ਦੇ ਉਤਪਾਦਨ ਨੂੰ ਵਧੀਆ ਕਰਦਾ ਹੈ । ਜੇਕਰ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਹੋ ਰਹੀ ਹੈ , ਤਾਂ ਇਸ ਨਾਲ ਸਾਡੀ ਸਕਿਨ ਡਰਾਈ ਹੋ ਸਕਦੀ ਹੈ । ਇਸ ਲਈ ਵਿਟਾਮਿਨ ਸੀ ਨਾਲ ਭਰਪੂਰ ਆਹਾਰ ਜਿਵੇਂ ਨਿੰਬੂ , ਸੰਤਰਾ , ਮੌਸਮੀ , ਆਂਵਲਾ ਆਦਿ ਦਾ ਸੇਵਨ ਕਰੋ । ਇਸ ਨਾਲ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ ।

ਓਮੇਗਾ 3 ਫੈਟੀ ਐਸਿਡ

ਸਰੀਰ ਵਿਚ ਓਮੇਗਾ 3 ਫੈਟੀ ਐਸਿਡ ਦੀ ਕਮੀ ਦੇ ਕਾਰਨ ਵੀ ਸਕਿਨ ਦੀ ਡਰਾਈਨੈੱਸ ਵਧ ਸਕਦੀ ਹੈ । ਇਸ ਸਥਿਤੀ ਤੋਂ ਬਚਣ ਦੇ ਲਈ ਓਮੇਗਾ ਥ੍ਰੀ ਫੈਟੀ ਐਸਿਡ ਨਾਲ ਭਰਪੂਰ ਆਹਾਰ ਜਿਵੇਂ ਫਿਸ਼ ਔਇਲ , ਐਵੋਕਾਡੋ , ਅਖਰੋਟ ਆਦਿ ਦਾ ਸੇਵਨ ਕਰੋ । ਇਸ ਨਾਲ ਤੁਹਾਨੂੰ ਬਹੁਤ ਹੀ ਫ਼ਾਇਦਾ ਮਿਲੇਗਾ ।

ਸਰੀਰ ਵਿਚ ਕੁਝ ਹਿੰਸਕ ਤੱਤਾਂ ਦੀ ਕਮੀ ਦੇ ਕਾਰਨ ਸਕਿਨ ਵਿਚ ਡਾਰਕਨੈੱਸ ਵੱਧ ਸਕਦੀ ਹੈ । ਇਸ ਲਈ ਕੋਸ਼ਿਸ਼ ਕਰੋ ਕਿ ਜੇਕਰ ਤੁਸੀਂ ਆਪਣੀ ਸਕਿਨ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ , ਤਾਂ ਇਨ੍ਹਾਂ ਪੋਸ਼ਕ ਤੱਤਾਂ ਨਾਲ ਭਰਪੂਰ ਆਹਾਰ ਦਾ ਸੇਵਨ ਕਰੋ । ਇਸ ਨਾਲ ਬਹੁਤ ਹੀ ਜਿਆਦਾ ਫ਼ਾਇਦਾ ਮਿਲੇਗਾ ।

ਜਾਣਕਾਰੀ ਵੱਧ ਤੋਂ ਵੱਧ ਸ਼ਿਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।